ਜਾਂ ਤੂੰ ਦਿਉਰਾਂ ਅੱਡ ਵੇ ਹੋਜਾ,
ਨਹੀਂ ਤਾਂ ਕੱਢ ਲਾ ਕੰਧ ਵੇ,
ਮੈ ਬੁਰੀ ਕਰੂੰਗੀ,
ਆਕੜ ਕੇ ਨਾ ਲੰਘ ਵੇ,
ਮੈ ਬੁਰੀ …….,
Desi Boliyan
ਨੀ ਮਹਿ ਏਦੇ ਨੂੰ ਘੱਲੋ ਸੁਨੇਹਾ,
ਲੈ ਜੇ ਏਹਨੂੰ ਆ ਕੇ,
ਜੇ ਇਹ ਮੁਕਰ ਗਈ,
ਮਰਜੂਗਾ ਗੁੜ ਖਾ ਕੇ,
ਜੇ ਇਹ …….,
ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ
ਜੱਟੀ ਕੋਟਕਪੂਰੇ ਦੀ,
ਤੇ ਬਾਹਮਣ ਅੰਮਿਰਤਸਰ ਦਾ,
ਜੱਟੀ ਪਕਾਵੇ ਰੋਟੀਆਂ ਤੇ ਬਾਹਮਣ ਪੇੜੇ ਕਰਦਾ,
ਉਧਰੋ ਆ ਗਿਆ ਦਿਉਰ ਜੱਟੀ ਦਾ,
ਸੰਲਗ ਹੱਥਾਂ ਚ ਫੜਦਾ,
ਵੇ ਨਾ ਮਾਰੀ ਨਾ ਮਾਰੀ ਦਿਓਰਾ,
ਬਾਹਮਣ ਆਪਣੇ ਘਰ ਦਾ,
ਵੇ ਕੱਚੀਆਂ ਕੈਲਾਂ ਨੂੰ ਜੀ ਸਭਨਾਂ ਦਾ ਕਰਦਾ,
ਵੇ ਕੱਚੀਆਂ …….,
ਜਾ ਵੇ ਢੋਲਣਾ,
ਮੈ ਨੀ ਬੋਲਣਾ,
ਤੇਰੀ ਮੇਰੀ ਬੱਸ,
ਵੇ ਰਾਤੀ ਕਿੱਥੇ ਗਿਆ,
ਕਿੱਥੇ ਗਿਆ ਸੀ ਦੱਸ,
ਵੇ ਰਾਤੀ ……….,
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਸੱਗੀ ਮੁੰਡਿਆਂ,
ਵੇ ਤੇਰੇ ਮਗਰ ਫਿਰੁੱਗੀ ਭੱਜੀ ਮੁੰਡਿਆਂ,
ਵੇ ਤੇਰੇ ……..,
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲੇ ਮੁੰਡਿਆਂ,
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆਂ,
ਭਾਵੇਂ ਲਾ ………,
ਜੇ ਤੂੰ ਸੁਨਿਆਰੇ ਕੋਲੋ ਨੰਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲਾ ਮੰਡਿਆਂ,
ਨਹੀ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆਂ,
ਨਹੀ ਤਾਂ ……….,
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਗੁੱਟ ਮੁੰਡਿਆਂ,
ਨਹੀ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ,
ਨਹੀ ਤਾਂ ………….,
ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ,
ਮੁੰਦਰਾਂ ਦੇ ਵਿੱਚੋ ਤੇਰਾ ਮੂੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾ ਮੈਨੂੰ ਤੂੰ ਦਿਸਦਾ,
ਵੇ ਮੈ ………,
ਜੋਗੀ ਆ ਨੀ ਗਿਆ,
ਫੇਰਾ ਪਾ ਨੀ ਗਿਆ,
ਕੋਈ ਵਿਸ਼ੇਅਰ ਨਾਗ,
ਲੜਾ ਨੀ ਗਿਆ,
ਕੋਈ …….,
ਜਦ ਘਰ ਜਨਮੀ ਧੀ ਵੇ ਨਰੰਜਣਾ,
ਸੋਚੀਂ ਪੈ ਗਏ ਜੀ ਵੇ ਨਰੰਜਣਾ,
ਸੋਚੀਂ ……,