ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਮੈ ਕਰਲੂ,
ਤੂੰ ਜਾ ਤੇਲਣ ਦੇ ਨਾਲੇ,
ਕੁਤਰਾ …….,
Desi Boliyan
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ,
ਤੇਲਣ ਅੱਖੀਆਂ ਮਾਰੇ,
ਕੁਤਰਾ ……..,
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੌਕਰ ਨਾ ਜਾਈ ਵੇ,
ਨੌਕਰ ਜਾਣ ਕੁਆਰੇ,
ਨੌਕਰ ਨਾ ……,
ਤੀਆਂ ਦੇ ਵਿੱਚ ਨੱਚੀਂ ਜੱਟੀ ਨੱਚੀ ਲਲਕਾਰ ਕੇ
ਤੀਆਂ ਦੇ ਵਿੱਚ ਨੱਚੀਂ ਜੱਟੀ ਨੱਚੀ ਲਲਕਾਰ ਕੇ
ਚੜ੍ਹਦੀ ਜਵਾਨੀ ਵਿੱਚ ਅੱਡੀ ਮਾਰ ਮਾਰ ਕੇ
ਝੋਨੇ ਵਾਲੇ ਪਿੰਡੀ ਨਾ ਵਿਆਹੀ ਮੇਰੇ ਬਾਬਲਾ,
ਉਹ ਤਾਂ ਹੱਥ ਵਿੱਚ ਗੁਛੀਆਂ ਫੜਾ ਦੇਣਗੇ,
ਸਾਨੂੰ ਝੋਨਾ ਲਾਉਣ ਲਾ ਦੇਣਗੇ,
ਸਾਨੂੰ ਝੋਨਾ ……..,
ਬੱਗਾ ਕਬੂਤਰ ਅੱਖੀਆਂ ਸ਼ਰਬਤੀ
ਬੱਗਾ ਕਬੂਤਰ ਅੱਖੀਆਂ ਸ਼ਰਬਤੀ
ਵਿੱਚ ਕੱਜਲ ਏ ਦਾ ਡੋਰਾ ਵੀ ਨਛੱਤਰ
ਨੱਚ ਦਾ ਜੋੜਾ ਜੋੜਾ ਵੇ ਨਛੱਤਰ
ਨੱਚ ਦਾ ਜੋੜਾ ਜੋੜਾ ਵੇ ਨਛੱਤਰ
ਥਾਂਵਾ ਝਾਂਵਾ ਝਾਂਵਾ,
ਮੂੰਹ ਵਿੱਚ ਕੋਇਲ ਪਈ,
ਚੁੱਕ ਲੈ ਕਾਲਿਆਂ ਕਾਂਵਾ,
ਖੂੰਹ ਵਿੱਚ,
ਲੰਬੇ ਲੰਬੇ ਤੰਦ ਵੇ ਮੈਂ ਤੱਕਲੇ ਤੇ ਪਾਉਨੀ ਆਂ
ਤੱਕ ਤੱਕ ਰਾਹਾਂ ਸਾਰਾ ਦਿਨ ਮੈਂ ਲੰਘਾਉਣੀ ਆਂ
ਯਾਦ ਕਰਾਂ ਮੈਂ ਤੈਨੂੰ ਹਰ ਵੇਲੇ
ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ
ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ
ਝਾਂਵਾ ਝਾਂਵਾ ਝਾਂਵਾ,
ਬਹਿ ਕੇ ਪਟੜੇ ਤੇ,
ਵੈਣ ਬੁੜੇ ਦੇ ਪਾਂਵਾ,
ਬਹਿ ਕੇ …….,
ਝਾਵਾ ਝਾਂਵਾ ਝਾਂਵਾ,
ਉਡੀਕਾ ਵੀਰ ਦੀਆਂ,
ਦੁੱਧ ਨੂੰ ਜਾਗ ਨਾ ਲਾਵਾ,
ਉਡੀਕਾ ਵੀਰ …….
ਝਿਉਰਾਂ ਦੀ ਕੁੜੀ ਦੇ ਨਾਲ ਤੇਰੀ ਲੱਗੀ ਵੇ ਦੋਸਤੀ,
ਆਉਦਾ ਜਾਂਦਾ ਚੱਬ ਛੱਲੀਆਂ,
ਵੇ ਬਸ਼ਰਮਾ ਤੈਨੂੰ ਛੱਡ ਚੱਲੀਆਂ,
ਵੇ ਬਸ਼ਰਮਾ ……….,
ਝਿਉਰਾਂ ਦੀ ਕੁੜੀ ਦੇ ਨਾਲ ਤੇਰੀ ਲੱਗੀ ਵੇ ਦੋਸਤੀ,
ਵੇ ਬਸ਼ਰਮਾ ਤੈਨੂੰ ਜੱਗ ਜਾਣੇ,
ਵੇ ਬਸ਼ਰਮਾ ……..,
ਆਉਦਾ ਜਾਂਦਾ ਚੱਬ ਦਾਣੇ,