ਨੱਚ ਨੱਚ ਨੱਚ ,ਨੀ ਤੂੰ ਹੋਲੀ ਹੋਲੀ ਨੱਚ, ਡਿੱਗ ਪਵੇ ਨਾ
ਗੁਆਂਢੀਆਂ ਦੀ ਕੰਧ ਬੱਲੀਏ, ਤੇਰਾ ਗਿੱਧਾ ਸਾਰੇ ਲੋਕਾਂ ਨੂੰ ਪਸੰਦ
ਬੱਲੀਏ, ਤੇਰਾ ਗਿੱਧਾ ……….,
Munde Vallo Boliyan
ਧਾਵੇ ਧਾਵੇ ਧਾਵੇ,
ਰਾਹ ਪਟਿਆਲੇ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿੱਚ ਕੁੜੀ ਟੱਕਰੀ,
ਮੁੰਡਾ ਦਿਲ ਦਾ ਹਾਲ ਸੁਣਾਵੇ,
ਜਦ ਮੁੰਡਾ ਫੇਲ ਹੋ ਗਿਆ,
ਫਿਰ ਕੁੜੀ ਨੂੰ ਸੈਨਤਾਂ ਮਾਰੇ,
ਫੇਲ ਕਰਾਤਾਂ ਨੀ ਤੈ ਲੰਮੀਏ ਮੁਟਿਆਰੇ,
ਫੇਲ ਕਰਾਤਾਂ ……..,
ਧਾਈਏ, ਧਾਈਏ, ਧਾਈਏ,
ਧਰਤੀ ਪੱਟ ਸੁਟੀਏ,
ਜਿੱਥੇ ਅਸੀਂ ਮੇਲਣਾ ਜਾਈਏ,
ਧਰਤੀ ਪੱਟ ……,
ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਮੈਨੂੰ ਆਂਹਦਾ,
ਤੂੰ ਮੇਰੇ ਵੱਲ ਵੇਖ,
ਮੈਨੂੰ ਆਂਹਦਾ ….,
ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਆ ਗਿਆ ਨੀ,ਸੁਹਾਗੇ ਹੇਠ,
ਆ ਗਿਆ ……,
ਜੰਡੀਆਂ ਦੀ ਜੰਨ ਢੁੱਕੀ ਰਕਾਨੇ
ਢੁੱਕੀ ਲੜ ਵਣਜਾਰੇ
ਲੜ ਵਣਜਾਰੇ ਪਾਉਣ ਬੋਲੀਆਂ
ਗੱਭਰੂ ਹੋ ਗਏ ਸਾਰੇ
ਘੁੰਡ ਵਾਲੀ ਦੇ ਨੇਤਰ ਸੋਹਣੇ
ਜਿਉਂ ਬੱਦਲਾਂ ਵਿੱਚ ਤਾਰੇ
ਹੇਠਲੀ ਬਰੇਤੀ ਦਾ
ਮੁੱਲ ਦੱਸ ਦੇ ਮੁਟਿਆਰੇ।
ਧੇਲੇ ਦੀ ਮੈ ਨੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਕੱਤੇ,
ਦੇਖੋ ਨੀ ……..,
ਧੇਲੇ ਦੀ ਮੈ ਤੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ …….,
ਧੱਫਾ ਨਹੀਓ ਮਾਰਦਾ,
ਮੁੱਕਾ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਓਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ……,
ਧਾਈਆਂ ਧਾਈਆਂ ਧਾਈਆਂ,
ਅਨਪੜ੍ਹ ਮਾਪਿਆਂ ਨੇ ਧੀਆਂ ਪੜਨ ਸਕੂਲੇ ਪਾਈਆਂ,
ਫੱਟੀ ਬਸਤਾ ਰੱਖਤਾ ਮੇਜ ਤੇ,
ਕੱਪੜੇ ਧੋਣ ਨਹਿਰ ਤੇ ਆਈਆਂ,
ਨਹਿਰ ਵਾਲੇ ਬਾਬੂ ਨੇ,
ਫਿਰ ਸਿਟੀ ਮਾਰ ਬੁਲਾਈਆਂ,
ਛੱਡ ਦੇ ਬਾਂਹ ਬਾਬੂ,
ਅਸੀਂ ਨਾ ਮੰਗੀਆਂ ਨਾ ਵਿਆਹੀਆਂ,
ਛੱਡ ਦੇ ……….,
ਪੂਣੀ ਦੇ ਜਾ ਵੇ,
ਮੈ ਬੁਲਬੁਲ ਤੂੰ ਕਾਂ,
ਪੂਣੀ ……,
ਡਾਅ ਚਰਖਾ ਮੈ ਕੱਤਣ ਲੱਗੀ,
ਪੂਣੀ ਲੈ ਗਿਆ ਕਾਂ,
ਵੇ ਕਾਵਾਂ ਕਾਵਾਂ ਪੂਣੀ ਦੇ ਜਾ,
ਲੈ ਕੇ ਰੱਬ ਦਾ ਨਾਂ,