ਕਾਲੀਆਂ ਹਰਨਾਂ ਰੋਹੀਏ ਫਿਰਨਾ
ਤੇਰੇ ਪੈਰੀ ਝਾਂਜਰਾਂ ਪਾਈਆ
ਮਿੰਗਾ ਤੇਰੀਆ ਤੇ ਕੀ ਕੁਸ਼ ਲਿਖਿਆ
ਤਿੱਤਰ ਤੇ ਮੁਰਗਾਈਆ
ਅੱਗੇ ਤਾਂ ਟੱਪਦਾ ਸੀ ਨੌ-ਨੌ ਕੋਠੇ
ਹੁਣ ਨੀ ਟੱਪਦੀਆਂ ਖਾਈਆਂ
ਖਾਈ ਟੱਪਦੇ ਦੇ ਵੱਜਿਆ ਕੰਡਾ
ਦੇਮੇ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆ ਖਾਧਾ
ਹੱਡੀਆ ਰੇਤ ਰਲਾਈਆਂ
ਰਾਤਾ ਸਿਆਲ ਦੀਆਂ
ਕੱਲੀ ਨੂੰ ਕੱਟਣ ਆਈਆ।
Munde Vallo Boliyan
ਦਾਬੜੇ ਦੇ ਲੋਕਾ ਦੇ ਬਈ
ਰੋਹਤ ਚਮਾਰਾਂ ਆਲੀ
ਜੋਲ ਪਟਿਆਲੇ ਦੀ
ਜੁੱਤੀ ਉੱਤੇ ਦੀ ਮਾਰੀ
ਪਟੜੀ ਫੇਰ ਦੀ ਪਾਮਾ ਬੋਲੀ
ਦੁਨੀਆਂ ਸਿਫਤ ਕਰੂਗੀ ਸਾਰੀ
ਸੁਣ ਨੀ ਕੁੜੀਏ ਨੱਚਣ ਵਾਲੀਏ
ਨਚਦੀ ਲੱਗੇ ਪਿਆਰੀ
ਭੈਣ ਤੇਰੀ ਨਾਲ ਵਿਆਹ ਕਰਾ ਲਾਂ
ਤੈਨੂੰ ਬਣਾਲਾਂ ਸਾਲੀ
ਮਾਂ ਤੇਰੀ ਨੂੰ ਸੱਸ ਬਣਾਲਾ
ਪਿਉ ਤੇਰੇ ਨੂੰ ਸਹੁਰਾ
ਤੇਰੇ ਪਿੰਡ ਵਿਚ ਨੀ
ਛੱਡ ਕੇ ਫਿਰੂੰਗਾ ਟੋਰਾ..
ਨਾਉ ਪਰਮੇਸ਼ਰ ਦਾ ਲੈ ਕੇ ਗਿੱਧੇ ਵਿਚ ਵੜਦਾ
ਪਿੰਡ ਤਾਂ ਸਾਡੇ ਡੇਰਾ ਸਾਧ ਦਾ
ਮੈਂ ਸੀ ਗੁਰਮੁਖੀ ਪੜ੍ਹਦਾ
ਬਹਿੰਦੀ ਸਤਸੰਗ ‘ਚ
ਮਾੜੇ ਬੰਦੇ ਦੇ ਕੋਲ ਨੀ ਖੜ੍ਹਦਾ
ਨਾਉ ਪਰਮੇਸ਼ਰ ਦਾ
ਲੈ ਕੇ ਗਿੱਧੇ ਵਿਚ ਵੜਦਾ …….,
ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ
ਕਹਿ ਦਿਆ ਬਾਤ ਕਰਾਂਗੀ ।
ਤੂੰਬੇ ਤੇ ਢੋਲਕ ਨੇ
ਪੂਰਤੀ ਗਿੱਧੇ ਦੀ ਸਾਰੀ
ਬੋਲੀ ਉਹ ਪਾਊਂ
ਜੇੜੀ ਘਿਉ ਦੇ ਮਾਂਗ ਨਿਤਾਰੀ
ਪਿੰਡ ਕੱਟੂ ਨਾਉ ਭਗਤੂ ਮੇਰਾ
ਬਣਿਆ ਖੂਬ ਲਿਖਾਰੀ
ਫੁੱਲ ਬਘਿਆੜੀ ਦੇ
ਮੋਚਿਆ ਦੀ ਸਰਦਾਰੀ ……
ਬਹਿ ਕੇ ਸੁਣਨਗੀਆ ਇੰਦਰ ਲੋਕ ਦੀਆਂ ਪਰੀਆਂ.
ਟੋਟੇ ਜੋੜਾ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ
ਵੇਲੇ ਧਰਮ ਦੀਆਂ ਵਿਚ ਦਰਗਾਹ ਦੇ ਹਰੀਆ.
ਢਾਈਆਂ – ਢਾਈਆਂ – ਢਾਈਆਂ
ਜਿਉਣੇ ਮੌੜ ਦੀਆਂ ਸੰਭ ਰੰਗੀਆ ਭਰਜਾਈਆਂ
ਉੱਚੇ ਟਿੱਬੇ ਗਈਆ ਰੇਤ ਨੂੰ
ਪਾਣੀ ਤੋਂ ਮਰਨ ਤਿਹਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ
ਜੱਗ ਜਿਊਣ ਵੱਡੀਆਂ ਭਰਜਾਈਆਂ
ਰੋਹ ਦੀਏ ਕਿੱਕਰੇ ਨੀ ਤੇਰੇ ਨਾਲ ਪਰੀਤਾ ਪਾਈਆਂ
ਅੱਗ ਗੱਡੀ ਨੂੰ ਲਾਕੇ ਡਾਕੂ ਲੁੱਟਦੇ
ਹੁਣ ਹੋਗੀਆ ਤਕੜਾਈਆਂ
ਹੋ ਲੈ ਨੀ ਬੱਲੀਏ
ਕਬਰਾਂ ਯਾਰ ਦੀਆਂ ਆਈਆਂ
ਹਰੀਆਂ ਮਿਰਚਾਂ ਸੁਨਹਿਰੀ ਗੁੱਛੇ
ਤੋੜ ਲਿਆ ਮੁਟਿਆਰੇ
ਕੀ ਤਾਂ ਤੇਰੇ ਦਿਲ ਦੀ ਘੁੰਡੀ
ਕੀ ਆ ਗਏ ਦਿਨ ਮਾੜੇ
ਭਿੱਜ ਗਏ ਬਾਹਰ ਖੜ੍ਹੇ
ਗੁੱਝੀਆਂ ਯਾਰੀਆਂ ਵਾਲੇ।
ਮੈਨੂੰ ਕਹਿੰਦਾ ਸੂਟ ਨੀ ਪਾਉਂਦੀ,
ਮੈਨੂੰ ਕਹਿੰਦਾ ਸੂਟ ਨੀ ਪਾਓਂਦੀ,
ਮੈਂ ਪਾ ਲਿਆ ਚਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
ਨੱਚਣ ਜਾਣਦੀ ਗਾਉਣ ਜਾਣਦੀ, ਮੈ ਨਾ ਕਿਸੇ ਤੋਂ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ, ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ …….,
ਨੱਚਦਾ ਪਟੋਲਾ ਮੈਨੂੰ ਬੜਾ ਸੋਹਣਾ ਲੱਗਦਾ, ਭੋਰਾ ਨਾ ਲਾਉਦਾ
ਫੁਰਤੀ, ਨੀ ਇਸ ਪਟੋਲੇ ਨੂੰ ਸਾਫ਼ੇ ਨਾਲ ਦੀ ਕੁੜਤੀ, ਨੀ ਇਸ
ਪਟੋਲੇ ……,