ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
Munde Vallo Boliyan
ਤੇਰੀ ਮਾਂ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਵੇ ਮੈਂ ਜੁੱਤੀ ਪਾਉਣੀ ਐ,
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਮੁੰਡਿਆ ਰਾਜ਼ੀ ਰਹਿ ਜਾਂ ਗੁੱਸੇ,
ਤੇਰੀ ਮਾਂ ਖੜਕਾਉਣੀ ਐ…
ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੇ ਛੋਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ…
ਨੀ ਮੈਂ ਸੱਸ ਕੁੱਟਣੀ,
ਕੁੱਟਣੀ ਸੰਦੂਕਾਂ ਓਹਲੇ
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਗਿੱਧਾ ਕਰੇ ਮੇਲਣੇ,
ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ,
ਭਰਿਆ ਪਿਆ ਬਨੇਰਾ,
ਸਾਰੇ ਪਿੰਡ ਦੇ ਲੋਕੀਂ ਆ ਗਏ,
ਕੀ ਬੁੱਢਾ ਕੀ ਠੇਰਾ…
ਮੇਲਣੇ ਨੱਚ ਲੈ ਨੀ,
ਦੇ ਲੈ ਸ਼ੌਕ ਦਾ ਗੇੜਾ…
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਆ ਮਾਮੀ ਤੂੰ ਨੱਚ ਮਾਮੀ
ਤੂੰ ਦੇਦੇ ਸ਼ੋਂਕ ਦਾ ਗੇੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਜੇ ਤੂੰ ਬਾਲੀ ਨਖਰੋ
ਨੀ ਤੂੰ ਨੱਚ ਨੱਚ ਪੱਟ ਦੇ ਵੇਹੜਾ
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਪਰ ਆਪਣਾ ਮੈਂ ਸਭ ਕੁਝ ਹਾਰ ਗਈ ਵੇ
ਕੁੜੀ ਪੱਗ ਦੇ ਪੇਚ ਉੱਤੇ
ਕੁੜੀ ਪੱਗ ਦੇ ਪੇਚ ਉੱਤੇ ਮਰ ਗਈ ਵੇ
ਸੁਣ ਨੀ ਕੁੜੀਏ
ਸੁਣ ਨੀ ਕੁੜੀਏ! ਸੁਣ ਨੀ ਚਿੜੀਏ।
ਤੇਰਾ ਪੁੰਨਿਆਂ ਤੋਂ ਰੂਪ ਸਵਾਇਆ।
ਵਿੱਚ ਸਖੀਆਂ ਦੇ ਪੈਲਾਂ ਪਾਵੇਂ,
ਤੈਨੂੰ ਨੱਚਣਾ ਕੀਹਨੇ ਸਿਖਾਇਆ।
ਤੂੰ ਹਸਦੀ ਦਿਲ ਰਾਜ਼ੀ ਮੇਰਾ,
ਜਿਉਂ ਬਿਰਛਾਂ ਦੀ ਛਾਇਆ।
ਨੱਚ-ਨੱਚ ਕੇ ਤੂੰ ਹੋ ਗੀ ਦੂਹਰੀ,
ਭਾਗ ਗਿੱਧੇ ਨੂੰ ਲਾਇਆ।
ਪਰੀਏ ਰੂਪ ਦੀਏ,
ਤੈਨੂੰ ਰੱਬ ਨੇ ਆਪ ਬਣਾਇਆ…!
ਕਾਲਿਆ ਹਰਨਾ
ਕਾਲਿਆ ਹਰਨਾ ਰੋਹੀਏਂ ਫਿਰਨਾ,
ਤੇਰੇ ਪੈਰੀਂ ਝਾਂਜਰਾਂ ਪਾਈਆਂ।
ਸਿੰਗਾਂ ਤੇਰਿਆਂ ‘ਤੇ ਕੀ ਕੁਸ਼ ਲਿਖਿਆ,
ਤਿੱਤਰ ਤੇ ਮੁਰਗਾਈਆਂ।
ਚੱਬਣ ਨੂੰ ਤੇਰੇ ਮੋਠ ਬਾਜਰਾ,
ਪਹਿਨਣ ਨੂੰ ਮੁਗਲਾਈਆਂ।
ਅੱਗੇ ਤਾਂ ਟੱਪਦਾ ਨੌ-ਨੌ ਕੋਠੇ,
ਹੁਣ ਨੀ ਟੱਪੀਦੀਆਂ ਖਾਈਆਂ।
ਖਾਈ ਟੱਪਦੇ ਦੇ ਵੱਜਿਆ ਕੰਢਾ,
ਦੇਵੇਂ ਰਾਮ ਦੁਹਾਈਆਂ।
ਮਾਸ-ਮਾਸ ਤੇਰਾ ਕੁੱਤਿਆਂ ਖਾਧਾ,
ਹੱਡੀਆਂ ਰੇਤ ਰਲਾਈਆਂ।
ਜਿਉਣੇ ਮੌੜ ਦੀਆਂ
ਸਤ ਰੰਗੀਆਂ ਭਰਜਾਈਆਂ…!
ਐਲੀ.ਐਲੀ…ਐਲੀ ॥ ਹੜੀਪਾ ਹਾਇ ! ਹੜੀਪਾ ਹਾਇ !!
ਆਦਿ ਕੱਢ ਕੇ ਰਸਕਤਾ ਭਰ ਲੈਂਦੇ ਹਨ।
ਸੰਮੀ ਮੇਰੀ ਵਣ……ਕੂ ਤਾਂ ਮੇਰੇ ਵੀਰ ਦੀ, ਵਣ ਸੰਮੀਆਂ
ਸੰਮੀ ਮੇਰੀ ਵਣ…..ਕੋਠੇ ਤੇ ਪਰ ਕੋਠੜਾ, ਵਣ ਸੰਮੀਆਂ
ਸੰਮੀ ਮੇਰੀ ਵਣ……ਕੋਠੇ ਤੇ ਤੰਦੂਰ, ਵਣ ਸੰਮੀਆਂ
ਸੰਮੀ ਮੇਰੀ ਵਣ……ਗਿਣ ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ
ਖਾਵਣ ਵਾਲੇ ਦੂਰ …..ਵਣ ਸੰਮੀਆਂ ਸੰਮੀ
ਮੇਰੀ ਵਣ……ਖਾਵਣ ਵਾਲੇ ਆ ਗਏ, ਵਣ ਸੰਮੀਆਂ।
ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ
ਕਹਿ ਦਿਆ ਬਾਤ ਕਰਾਂਗੀ ।
ਤੂੰਬੇ ਤੇ ਢੋਲਕ ਨੇ
ਪੂਰਤੀ ਗਿੱਧੇ ਦੀ ਸਾਰੀ
ਬੋਲੀ ਉਹ ਪਾਊਂ
ਜੇੜੀ ਘਿਉ ਦੇ ਮਾਂਗ ਨਿਤਾਰੀ
ਪਿੰਡ ਕੱਟੂ ਨਾਉ ਭਗਤੂ ਮੇਰਾ
ਬਣਿਆ ਖੂਬ ਲਿਖਾਰੀ
ਫੁੱਲ ਬਘਿਆੜੀ ਦੇ
ਮੋਚਿਆ ਦੀ ਸਰਦਾਰੀ ……
ਬਹਿ ਕੇ ਸੁਣਨਗੀਆ ਇੰਦਰ ਲੋਕ ਦੀਆਂ ਪਰੀਆਂ.
ਟੋਟੇ ਜੋੜਾ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ
ਵੇਲੇ ਧਰਮ ਦੀਆਂ ਵਿਚ ਦਰਗਾਹ ਦੇ ਹਰੀਆ.