ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ,
ਸੋਹਣੀ ਭਾਬੋ ਨੂੰ, ਦਿਉਰ ਵਸਣ ਨਾ ਦੇਵੇ,
ਸੋਹਣੀ ਭਾਬੋ
Munde Vallo Boliyan
ਤੇਰੀ ਗੁੱਤ ਨੂੰ ਬਸੰਤੀ ਘੰਗਰੂ ,
ਨੀ ਗੱਲ ਸੁਣ ਛੜਿਆਂ ਦੀ।
ਪਹਿਲੀ ਵਾਰ ਤੂੰ ਆਈ ਮੁਕਲਾਵੇ,
ਆਈ ਗੁਲਾਬੀ ਫੁੱਲ ਬਣ ਕੇ।
ਗਲ ਵਿੱਚ ਤੇਰੇ ਗਾਨੀ ਕੁੜੀਏ,
ਵਿਚ ਮੋਤੀਆਂ ਦੇ ਮਣਕੇ।
ਪੈਰੀਂ ਤੇਰੇ ਝਾਂਜਰਾਂ ਕੁੜੀਏ,
ਛਣ-ਛਣ, ਛਣ-ਛਣ, ਛਣਕੇ।
ਖੁੱਲ੍ਹ ਕੇ ਨੱਚ ਲੈ ਨੀ…..
ਨੱਚ ਲੈ ਮੋਰਨੀ ਬਣ ਕੇ।
ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਹਿਣਾ।
ਚਿੱਟੇ ਰੰਗ ਤੇ ਕਾਲਾ ਸੋਂਹਦਾ
ਗੋਰੇ ਰੰਗ ਤੇ ਗਹਿਣਾ।
ਤਿੰਨ ਵਲ ਪਾ ਕੇ ਤੁਰਦੀ ਪਤਲੋ,
ਰੂਪ ਸਦਾ ਨੀ ਰਹਿਣਾ।
ਜਿੱਥੇ ਤੇਰਾ ਫੁੱਲ ਖਿੜਿਆ,
ਉਥੇ ਭੌਰੇ ਬਣ ਕੇ ਰਹਿਣਾ।
ਆ ਵੇ ਨਾਜਰਾ,ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਖਾਲੀ ਮੁੜ ਜਾ ਵੇ, ਸਾਡੇ ਨਹੀਂ ਇਰਾਦੇ,
ਖਾਲੀ ਮੁੜ ਜਾ ਵੇ
ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ
ਊਚੀ ਊਚੀ ਖੂਹੀ ਤੇ ਮੈ ਪਾਣੀ ਭਰਦੀ ਆਂ,
ਗਾਗਰ ਭਰਦੀ ਆਂ,ਬਾਲਟੀ ਭਰਦੀ ਆਂ,
ਵੱਡਿਆਂ ਘਰਾਂ ਦੀ ਵੇ ਮੈ ਧੀ ਹਾਣੀਆਂ,
ਪਾਣੀ ਗੋਰਿਆਂ ਹੱਥਾ ਦਾ ਪੀ ਹਾਣੀਆਂ,
ਪਾਣੀ ਗੋਰਿਆਂ
ਆ ਵੇ ਯਾਰਾ, ਜਾਹ ਵੇ ਯਾਰਾ
ਲਗਦੈਂ ਮੈਨੂੰ ਕੰਤ ਮੇਰੇ ਤੋਂ ਪਿਆਰਾ।
ਕੰਤ ਮੇਰੇ ਨੇ ਕੁਛ ਨੀ ਦੇਖਿਆ,
ਤੈਂ ਰਸ ਲੈ ਲਿਆ ਸਾਰਾ।
ਰਾਤੀਂ ਧਾੜ ਪਈ……
ਲੁੱਟ ਲਿਆ ਤਖਤ ਹਜ਼ਾਰਾ।
ਉਰਲੇ ਖੇਤ ਵਿੱਚ ਕਣਕ ਬਾਜਰਾ,
ਪਰਲੇ ਖੇਤ ਵਿੱਚ ਗੰਨੇ,
ਵੇ ਮੈ ਨੱਚਾਂ ਬਾਲਮਾ ਖੇਤਾ ਦੇ ਬੰਨੇ ਬੰਨੇ,
ਵੇ ਮੈ
ਉਰਲੇ ਬਜਾਰ ਨੀ ਮੈ ਹਰ ਕਰਾਓਦੀ ਆਂ,
ਪਰਲੇ ਬਜਾਰ ਨੀ ਮੈ ਬੰਦ ਗਜਰੇ,
ਅੱਡ ਹੋਉਗੀ ਜਠਾਣੀ ਤੈਥੋ ਲੈਕੇ ਬਦਲੇ,
ਅੱਡ
ਚਾਂਦੀ-ਚਾਂਦੀ-ਚਾਂਦੀ
ਅੱਖ ਪੁੱਟ ਝਾਕ ਮੁੰਡਿਆ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਜਾਂਦੀ ਜਾਣ ਦੇ ਬੀਬੀ
ਆਪਣੀ ਮੜਕ ਵਿੱਚ ਜਾਂਦੀ
ਆਉਂਦੀ ਨੂੰ ਪੁੱਛ ਲਊਂਗਾ
ਖੰਡ ਦੇ ਖਿਡੌਣੇ ਖਾਂਦੀ
ਵਿਆਹ ਕਰਵਾ ਕੁੜੀਏ
ਸਾਥੋਂ ਜਰੀ ਨਾ ਜਾਂਦੀ।
ਤੈਨੂੰ ਯਾਰ ਰੱਖਣਾ ਨਾ ਆਵੇ,
ਬੋਲ ਕੇ ਵਗਾੜ ਦਿੰਨੀ ਏਂ।