ਸੱਪ ਤਾਂ ਮੇਰੇ ਕਾਹਤੋਂ ਲੜਜੇ
ਮੈਂ ਮਾਪਿਆਂ ਨੂੰ ਪਿਆਰੀ
ਮਾਂ ਤਾਂ ਮੇਰੀ ਦਾਜ ਜੋੜਦੀ
ਸਣੇ ਬਾਗ ਫੁਲਕਾਰੀ
ਹਟ ਕੇ ਬਹਿ ਮਿੱਤਰਾ
ਸਭ ਨੂੰ ਜਵਾਨੀ ਪਿਆਰੀ
Munde Vallo Boliyan
ਹੋਰ ਤੇ ਹੋਰ ਤੇ ਨੀ,
ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ,
ਸੱਸ ਲੜਦੀ
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ਨੀ,
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀ,
ਜੀ ਟੀ
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ,
ਜਿਵੇ ਸੜਕ ਤੇ ਚਲਦਾ ਭਿੱਟਭੂਟਿਯਾ,
ਜਿਵੇ ਸੜਕ
ਗਹਿਣਾ! ਗਹਿਣਾ! ਗਹਿਣਾ!
ਭਰ-ਭਰ ਵੰਡ ਮੁੱਠੀਆਂ,
ਗੋਰੇ ਰੰਗ ਨੇ ਸਦਾ ਨਹੀਂ ਰਹਿਣਾ।
ਹੱਸ ਕੇ ਬੋਲ ਬੱਲੀਏ,
ਮੁੱਲ ਲੈ ਲੀਂ ਜੋ ਲੈਣਾ।
ਬੁੱਢੀ ਹੋਈ ਤਰਸੇਂਗੀ,
ਤੈਨੂੰ ਫੇਰ ਕਿਸੇ ਨੀ ਕਹਿਣਾ।
ਜੋਰ ਜੁਆਨੀ ਦਾ,
ਸਦਾ ਨੀ ਕਿਸੇ ਤੇ ਰਹਿਣਾ।
ਹਰਾ ਹਰਾ ਘਾਹ,
ਵੇ ਮੈ ਕਿੰਨੀਆਂ ਸੇਵੀਆਂ,
ਮੁੱਛਾਂ ਮਨਾ ਕੇ ਆਂ,
ਵੇ ਮੈ ਕਿੰਨੀਆਂ
ਹਰਾ ਹਰਾ ਘਾਹ,
ਨੀ ਮੈ ਰਿੰਨੀਆ ਸੇਵੀਆਂ,ਕਮਲੇ ਨੂੰ ਚੜ੍ਹ ਗਿਆ ਚਾਅ,
ਨੀ ਮੈ ਰਿੰਨੀਆਂ
ਹਰਾ ਹਰਾ ਘਾਹ,
ਨੀ ਸੌਹਰੇ ਦੀਏ ਜਾਈਏ,
ਕਦੇ ਪ੍ਰਾਹੁਣੀ ਆ,
ਨੀ ਸੌਹਰੇ
ਹੁੱਲ ਗਈ,ਹੁੱਲ ਗਈ,ਹੁੱਲ ਗਈ ਵੇ,
ਸੀਟੀ ਮਾਰ ਚੁਵਾਰਾ ਤੇਰਾ ਭੁੱਲ ਗਈ ਵੇ,
ਸੀਟੀ ਮਾਰ
ਇਹ ਗੱਲ ਤੇਰੀ ਮਾੜੀ ਕੁੜੀਏ
ਤੇਲ ਪੱਟਾਂ ਤੇ ਮਲਦੀ
ਜੇ ਨੀ ਕਿਸੇ ਨੇ ਫੜ ਕੇ ਢਾਹ ਲਈ
ਫੇਰ ਫਿਰੇਂਗੀ ਲੜਦੀ
ਵਿੱਚ ਦਰਵਾਜ਼ੇ ਦੇ
ਅੱਧੀ ਰਾਤ ਕੀ ਕਰਦੀ।
ਹੋਰਾਂ ਦੇ ਜੀਜੇ ਖੁੰਢਾਂ ਉੱਤੇ ਬਹਿੰਦੇ,
ਮੇਰਾ ਜੀਜਾ ਸੱਥ ਵਿੱਚ ਨੀ,
ਜਿਹਦੇ ਠੇਕੇ ਦੀ ਬੋਤਲ,
ਹੱਥ ਵਿੱਚ ਨੀ,
ਜਿਹਦੇ ਠੇਕੇ
ਹੋਰਾਂ ਦੇ ਵੀਰੇ ਖੁੰਢਾ ਉੱਤੇ ਬਹਿੰਦੇ,
ਮੇਰਾ ਵੀਰਾ ਸੱਥ ਵਿੱਚ ਨੀ,
ਜਿਹਦੇ ਸੋਨੇ ਦੀ ਦਾਤਣ,
ਹੱਥ ਵਿੱਚ ਨੀਂ,
ਜਿਹਦੇ ਸੋਨੇ