ਸੁਣ ਲੈ ਸੋਹਣੀਏ ਯਾਰ ਤੇਰਾ,
ਅੱਜ ਦਿਲ ਦੀ ਘੁੰਡੀ ਖੋਹਲੇ।
ਲੁੱਟੀਆਂ ਰੀਝਾਂ ਸੁਫਨੇ ਸਾਡੇ,
ਪਿਆਰ ਅਸਾਂ ਦੇ ਰੋਲੇ।
ਇਹ ਸਿਰਫਿਰੇ ਪੁਰਾਣੇ ਬੁੱਢੇ,
ਨੇ ਗੋਲਿਆਂ ਦੇ ਗੋਲੇ।
ਇਹ ਸਾਰ ਇਸ਼ਕ ਦੀ ਕੀ ਜਾਨਣ,
ਮੂੰਹ ਭੈੜੇ ਬੜਬੋਲੇ।
ਪਿਆਰ ਦੀ ਇਹ ਕਰਨ ਨਿਖੇਧੀ,
ਕੁਫ਼ਰ ਬੜੇ ਨੇ ਤੋਲੇ।
ਸਮਝ ਇਸ਼ਾਰੇ ਨੂੰ,
ਯਾਰ ਤੇਰਾ ਕੀ ਬੋਲੇ।
Munde Vallo Boliyan
ਕਿਹੜੇ ਪਾਸਿਉ ਆਈ ਏ ਤੂੰ ਫੁੱਲ ਵਾਗੂੰ ਟਹਿਕਦੀ,
ਪਲ ਵਿੱਚ ਰੂਪ ਵਟਾ ਆਈ ਏ,
ਨੀ ਕਿਹੜੇ ਗੱਭਰੂ ਨੂੰ ਨਾਗ ਲੜਾ ਆਈ ਏ,
ਨੀ ਕਿਹੜੇ ………
ਕਾਹਦਾ ਕਰਦਾ ਗੁਮਾਨ,
ਹੱਥ ਅਕਲਾਂ ਨੂੰ ਮਾਰ,
ਸਾਰੇ ਪਿੰਡ ਚ ਮੈ ਪਤਲੀ ਪਤੰਗ ਮੁੰਡਿਆਂ,
ਦੇਵਾ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ,
ਦੇਵਾ ਆਸ਼ਕਾ …….,
ਕੱਦ ਸਰੂ ਦੇ ਬੂਟੇ ਵਰਗਾ,
ਤੁਰਦਾ ਨੀਵੀਂ ਪਾ ਕੇ,
ਨੀ ਬੜਾ ਮੋੜਿਆ ਨਹੀਓ ਮੁੜਦਾ,
ਵੇਖ ਲਿਆ ਸਮਝਾ ਕੇ,
ਸਹੀਉ ਨੀ ਮੈਨੂੰ ਰੱਖਣਾ ਪਿਆ,
ਮੁੰਡਾ ਗਲ ਦਾ ਤਬੀਤ ਬਣਾ ਕੇ,
ਸਹੀਉ ਨੀ ……,
ਕੱਦੂ ਨੀ ਗੁਆਂਢਣੇ,
ਕੈਦ ਕਰਾ ਕੇ, ਛੱਡੂ ਨੀ ਗੁਆਂਢਣੇ,
ਕੈਦ …..,
ਵਿਓਲਾ ਰੰਗ ਵਟਾਇਆ,
ਕੁੜੀ ਦੀ ਮਾਮੀ ਨੇ ਗਿੱਧਾ ਖੂਬ ਰਚਾਇਆ,
ਕੁੜੀ ਦੀ ………,
ਕੱਲ ਦਾ ਆਇਆ ਮੇਲ ਸੁਣੀਦਾ,
ਸੁਰਮਾ ਸਭ ਨੇ ਪਾਇਆ,
ਨੀ ਗਹਿਣੇ ਗੱਟੇ ਸਭ ਨੂੰ ਸੋਹਦੇ,
ਭੂਕਾਂ,ਮਾਏ ਮੇਰੀਏ,
ਮੈ ਬੁਢੜੇ ਨੂੰ ਫੂਕਾਂ ਮਾਏ ਮੇਰੀਏ,
ਮੈ ਬੁਢੜੇ ……,
ਕੰਘੀ,ਮਾਏ ਮੇਰੀਏ,
ਮੈ ਬੁਢੜੇ ਨਾਲ ਮੰਗੀ ਮਾਏ ਮੇਰੀਏ,
ਮੈ ਬੁਢੜੇ …….,
ਤੇਰੀ ਮੇਰੀ ਲੱਗੀ ਦੋਸਤੀ
ਲੱਗੀ ਤੂਤ ਦੀ ਛਾਵੇਂ
ਪਹਿਲਾਂ ਤੂਤ ਦੇ ਪੱਤੇ ਝੜਗੇ
ਫੇਰ ਢਲੇ ਪਰਛਾਵੇਂ
ਐਡੀ ਤੂੰ ਮਰਜੇਂ
ਮਿੱਤਰਾਂ ਨੂੰ ਤਰਸਾਵੇਂ।
ਕੋਠੇ ਤੋਂ ਸਿੱਟਿਆ ਛੰਨਾ ਕੁੜੇ,
ਜੀਜੇ ਦੀ ਆਕੜ ਭੰਨਾ ਕੁੜੇ,
ਜੀਜੇ ਦੀ …….,
ਉੱਚੀਆਂ ਚਰ੍ਹੀਆਂ ਸੰਘਣੇ ਬਾਜਰੇ
ਦਿੱਤੀਆਂ ਬਹੁਤ ਦੁਹਾਈਆਂ
ਲੈ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ
ਚਿੜੀਆਂ ਖੂਬ ਉਡਾਈਆਂ
ਆਹ ਚੱਕ ਵੇ ਮਿੱਤਰਾ
ਵੰਗਾਂ ਮੇਚ ਨਾ ਆਈਆਂ।