ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਟੰਗ ਆਈ ਆਂ,
ਨਿੱਕਾ ਦਿਓਰ ਨਾਨਕੀ ਮੰਗ ਆਈ ਆਂ,
ਨਿੱਕਾ ……,
Munde Vallo Boliyan
ਖੱਟੀ ਚੁੰਨੀ ਲੈ ਕੇ ਨੀ ਧਾਰ ਚੋਣ ਗਈ ਸਾ,
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ,
ਨੀ ਮੈ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ਤਾ,
ਨੀ ਮੈ ਕੱਟੇ …….,
ਨਿਆਣੀ ਤਾਂ ਤੂੰ ਕਾਹਤੋਂ ਕੁੜੀਏ
ਬਾਰਾਂ ਸਾਲ ਦੀ ਨਾਰੀ
ਭਰ ਕੇ ਥੱਬਾ ਸਿੱਟ ਲਈ ਗੱਡੀ ਵਿੱਚ
ਤੂੰ ਕੌਲਾਂ ਤੋਂ ਹਾਰੀ
ਲਾ ਕੇ ਦੋਸਤੀਆਂ
ਲੰਮੀ ਮਾਰਗੀ ਡਾਰੀ।
ਖੱਟ ਕੇ ਲਿਆਂਦਾ ਚੱਕ ਨੀ ਮੇਲਣੇ,
ਦੇ ਲੱਡੂਆਂ ਦਾ ਹੱਕ ਨੀ ਮੇਲਣੇ,
ਦੇ ਲੱਡੂਆ ……,
ਟਿੱਬਿਆਂ ਦੇ ਵਿੱਚ ਘੇਰੀ ਕੁੜੀਏ
ਛੁਟ ਗਈ ਰੌਲਾ ਪਾ ਕੇ
ਮਾਪੇ ਤੇਰੇ ਐਡੇ ਵਹਿਮੀ
ਤੁਰੰਤ ਮਰਨ ਵਿਹੁ ਖਾ ਕੇ
ਤੈਂ ਬਦਨਾਮ ਕਰੇ
ਪਾਲੋ ਨਾਮ ਧਰਾ ਕੇ
ਖੁੰਢਾਂ ਉੱਤੇ ਬੈਠਾ ਮੁੰਡਾ, ਖੇਡਦਾ ਗੀਟੀਆਂ,
ਕੁੜੀਆਂ ਨੂੰ ਦੇਖ ਮੁੰਡਾ, ਮਾਰਦਾ ਸੀਟੀਆਂ,
ਕੁੜੀਆਂ ਨੂੰ …..
ਢੇਰੇ, ਢੇਰੇ, ਢੇਰੇ।
ਗੱਡੀ ਆਈ ਮਿੱਤਰਾਂ ਦੀ,
ਆ ਕੇ ਰੁਕ ਗੀ ਦੁਆਰੇ ਤੇਰੇ।
ਸਾਧੂ ਦੁਆਰ ਖੜੇ,
ਉੱਚੇ ਮੰਦਰ ਚੁਬਾਰੇ ਤੇਰੇ।
ਲਾਲਚ ਛੱਡ ਦੇ ਨੀ,
ਬੱਚੇ ਜਿਊਣਗੇ ਤੇਰੇ।
ਲਾਡ ਕਰੇਂਦੀ ਦੇ,
ਕੀ ਸੱਪ ਲੜ ਗਿਆ ਤੇਰੇ।
ਚਾਂਦੀ, ਚਾਂਦੀ, ਚਾਂਦੀ,
ਇਕ ਦਿਨ ਐਸਾ ਆ ਜੂ ਕੁੜੀਏ,
ਤੁਰੀ ਜਗਤ ਤੋਂ ਜਾਂਦੀ।
ਗੇੜਾ ਦੇ ਕੇ ਭੰਨ ਦਿਓ ਮੱਘੀ,
ਕੁੱਤੀ ਪਿੰਨਾਂ ਨੂੰ ਖਾਂਦੀ।
ਸਾਕੋਂ ਪਿਆਰੇ, ਲਾਉਂਦੇ ਲਾਂਬੂ,
ਲਾਟ ਗੁਲਾਈਆਂ ਖਾਂਦੀ।
ਸੁਣ ਲੈ ਨੀ ਨਖਰੋ …..
ਸੋਨ ਰੇਤ ਰਲ ਜਾਂਦੀ।
ਤੂੰ ਹੀ ਮੇਰੀ ਬਾਜੀ, ਨੀ ਮੈ ਤੇਰੇ ਵੱਲ ਦੇਖਦਾ,
ਤੂੰ ਹੀ …….,
ਤਕੀਏ ਪੈਦੀ ਬਾਜੀ,ਵੇ ਤੂੰ ਬਾਜੀ ਕਿਓ ਨਹੀਂ ਦੇਖਦਾ,
ਤਕੀਏ ……,
ਖੁੰਢਾਂ ਉੱਤੇ ਬੈਠਾ ਮੁੰਡਾ, ਤਾਸ਼ ਪੱਤਾ ਖੇਡਦਾ,
ਬਾਜੀ ਗਿਆ ਹਾਰ, ਮੁੰਡਾ ਸੱਪ ਵਾਗੂੰ ਮੇਲਦਾ,
ਬਾਜੀ ……,
ਕੱਚ ਦੇ ਗਲਾਸ ਉੱਤੇ ਨੂਠੀ,
ਨੀ ਐਡੀ ਕਿ ਤੂੰ ਜੈਲਦਾਰਨੀ,
ਕਾਹਤੋਂ ਪਈ ਏ ਮੜਕ ਨਾਲ ਫੂਕੀ,
ਨੀ ਐਦੀ ..