ਤੇਰਾ ਮਾਰਾ ਮੈਂ ਖੜ੍ਹਾ ਮੋੜ ਤੇ
ਲੱਤ ਸਾਇਕਲ ਤੋਂ ਲਾਹ ਕੇ
ਪਾਸਾ ਮਾਰ ਕੇ ਲੰਘ ਗਈ ਕੋਲ ਦੀ
ਝਾਂਜਰ ਨੂੰ ਛਣਕਾ ਕੇ
ਉਹ ਦਿਨ ਭੁੱਲਗੀ ਨੀ
ਮਿੱਠੇ ਮਾਲਟੇ ਖਾ ਕੇ ।
Munde Vallo Boliyan
ਗਾਉਣ ਜਾਣਦੀ,ਨੱਚਣ ਜਾਣਦੀ,
ਮੈ ਨਾ ਕਿਸੇ ਤੋ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ,
ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ ……,
ਗਾਂਧੀ ਉੱਤੇ ਬੈਠਾ,ਪਾਣੀ ਲਾਉਦਾ ਏ ਤਮਾਕੂ ਨੂੰ,
ਮਾਂ ਤੇਰੀ ਕਮਜਾਤ, ਵੇ ਕੀ ਆਖਾਂ ਤੇਰੇ ਬਾਪੂ ਨੂੰ,
ਮਾਂ ਤੇਰੀ ………..,
ਗੋਲ ਮੋਲ ਮੈ ਟੋਏ ਪੱਟਦੀ,
ਨਿੱਤ ਸ਼ਰਾਬਾਂ ਕੱਢਦੀ,
ਨੀ ਪਹਿਲਾ ਅੱਧੀਆ ਮੇਰੇ ਸਾਹਬ ਦਾ,
ਫਿਰ ਬੋਤਲਾਂ ਭਰਦੀ,
ਖੂਨਣ ਧਰਤੀ ਤੇ ਬੋਚ ਬੋਚ ਪੱਬ ਧਰਦੀ,
ਖੂਨਣ ਧਰਤੀ ……,
ਗੋਰੀ ਗੋਰੀ ਗਾਂ, ਧੜੀ ਦਾ ਲੇਵਾ,
ਮਾਪੇ ਵੇ,ਕਰੁੱਤ ਦਾ ਮੇਵਾ,
ਮਾਪੇ ਵੇ ……,
ਨੀ ਤੇਰੇ ਮਾਰੇ ਨੇ ਕਰਿਆ ਫੈਸਲਾ
ਛਾਪ ਕਰਾ ਕੇ ਲਿਆਂਦੀ
ਸੱਜੀ ਉਂਗਲ ਵਿੱਚ ਪਾ ਲੈ ਵੈਰਨੇ
ਕਿਉਂ ਜਾਨ ਤੜਫਾਂਦੀ
ਛੇਤੀ ਕਰ ਕੁੜੀਏ
ਜਾਨ ਨਿੱਕਲਦੀ ਜਾਂਦੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਲਾਣਾ।
ਲਾਟ ਵਾਂਗ ਤੂੰ ਭਖ ਭਖ ਉੱਠਦੀ,
ਗੱਭਰੂ ਮੰਨਗੇ ਭਾਣਾ।
ਝੁੱਕ ਝੁੱਕ ਦੇਖਣ ਗੱਭਰੂ ਸਾਰੇ,
ਕੀ ਰੰਕ ਕੀ ਰਾਣਾ।
ਸੋਭਾ ਆਪਣੀ ਐ..
ਆਪਣਾ ਕੀਤਾ ਪਾਣਾ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੀਮਾ।
ਕਣਕ ਮੰਨਦੀ ਵੱਧ ਸੁਹਾਗਾ,
ਚਣੇ ਭਾਲਦੇ ਢੀਮਾ।
ਬੋਤਾ ਮੰਗਦਾ ਪੱਤ ਫਲੀ ਦਾ,
ਬੱਕਰੀ ਭਾਲੇ ਰੀਣਾ।
ਲੱਕੀ ਕਬੂਤਰੀਏ………….,
ਪੱਟ-‘ਤਾ ਕਬੂਤਰ ਚੀਨਾ।
ਗਿੱਧਾ ਪਾਇਆ, ਮੇਲ ਸਦਾਇਆ,
ਹੋਗੀ ਜਾਣ ਦੀ ਤਿਆਰੀ,
ਹਾਕਾਂ ਘਰ ਵੱਜੀਆ,
ਛੱਡ ਮੁੰਡਿਆਂ ਫੁਲਕਾਰੀ,
ਜਕਾਂ ਘਰ ……..,
ਗਿੱਧਾ ਗਿੱਧਾ ਕਰਦੀ ਮੇਲਣੇ,
ਗਿੱਧਾ ਪਉ ਵਥੇਰਾ,
ਨੀ ਅੱਖ ਚੁੱਕ ਕੇ ਝਾਕ ਸਾਹਮਣੇ,
ਭਰਿਆ ਪਿਆ ਬਨੇਰਾ,
ਨੀ ਜੇ ਤੈਨੂੰ ਧੁੱਪ ਲੱਗਦੀ,
ਤਾਂਣ ਚਾਦਰਾ ਮੇਰਾ,
ਨੀ ਜੇ ……,
ਖੂਹ ਤੋਂ ਪਾਣੀ ਭਰਨ ਗਈ ਸਾਂ,
ਡੋਲ ਭਰ ਲਿਆ ਸਾਰਾ,
ਨੀ ਤੁਰਦੀ ਦਾ ਲੱਕ ਝੂਟੇ ਖਾਦਾਂ,
ਪੈਲਾਂ ਪਾਵੇ ਗਰਾਰਾ,
ਜੱਟਾਂ ਦੇ ਪੁੱਤ ਸਾਧੂ ਹੋਗੇ,
ਛੱਡ ਗਏ ਤਖਤਹਜਾਰਾ,
ਤੇਰੀਆਂ ਡੰਡੀਆਂ ਦਾ,
ਚੰਦ ਵਰਗਾ ਚਮਕਾਰਾ,
ਤੇਰੀਆਂ …….,
ਖੱਟਾ ਪੋਣਾ ਲੈ ਕੇ ਨੀ ਮੈ ਸਾਗ ਲੈਣ ਗਈ ਸਾਂ,
ਉਥੇ ਪੋਣਾ ਲਾਹ ਲਿਆਹੀ ਆਂ,
ਨੀ ਸਹੇਲੀਓ ਦਿਉਰ ਵਿਆਹ ਲਿਆਈ ਆਂ,
ਨੀ ਸਹੇਲੀਓ ……,