ਚਰਖੇ ਨੂੰ ਚੱਕ ਲੈ, ਤ੍ਰਿਝਣਾ ਚੋਂ ਛੇਤੀ ਛੇਤੀ,
ਭੱਜ ਲੈ ਜੇ ਭੱਜਿਆਂ ਜਾਂਵੇ,
ਨੀ ਰੇਸ਼ਮੀ ਗਰਾਰੇ ਵਾਲੀਏ,
ਜੱਟ ਬੱਕਰੇ ਬੁਲਾਉਦਾ ਆਵੇ,
ਨੀ ਰੇਸ਼ਮੀ ………,
Munde Vallo Boliyan
ਚਾਂਦੀ ਚਾਂਦੀ ਚਾਂਦੀ,
ਧੀਏ ਨੀ ਪਸੰਦ ਕਰ ਲੈ,
ਗੱਡੀ ਭਰੀ ਮੁੰਡਿਆਂ ਦੀ ਜਾਂਦੀ,
ਧੀਏ ਨੀ ……,
ਚੰਨਾ ਵੇ ਚੰਨਾ,
ਤੇਰੀ ਰੋਟੀ ਮੈ ਬੰਨਾਂ,
ਸਿਰ ਤੇ ਦਹੀਂ ਦਾ ਛੰਨਾ,
ਵੇ ਅੱਗੇ ਖਾਲ ਦਾ ਬੰਨਾ,
ਪੁਲ ਬੰਨ ਵੈਰੀਆਂ, ਵੇ ਮੈ ਕਿੱਥੋ ਦੀ ਲੰਘਾ,
ਪੁਲ ਬੰਨ……,
ਚਿੱਟੇ ਚਿੱਟੇ ਚੌਲਾ ਦੀਆਂ ਚਿੱਟੀਆਂ ਪਿੰਨੀਆ,
ਪਹਿਲੀ ਪਿੰਨੀ ਜੇਠ ਦੀ ਨੀ,
ਪਾਣੀ ਵਗੇ ਪੁਲਾ ਦੇ ਹੇਠ ਦੀ ਨੀ,
ਪਾਣੀ ਵਗੇ……..,
ਘੁੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ …….,
ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ, ਨਣਦਾਂ ਤੇ ਭਰਜਾਈਆਂ,
ਗਿੱਧਾ……,
ਘੋੜਾ ਆਰ ਨੀ ਧੀਏ,
ਘੋੜਾ ਪਰ ਨੀ ਧੀਏ,
ਮੱਥੇ ਮਾਰ ਮਸਰਾਂ ਦੀ ਦਲ ਨੀ ਧੀਏ,
ਮੱਥੇ ……,
ਤੇਰਾ ਮੇਰਾ ਪਿਆਰ ਰਕਾਨੇ
ਦੰਦ ਵੱਢਦਾ ਸੀ ਵਿਹੜਾ
ਆਪਣੇ ਵਿੱਚੋਂ ਇੱਕ ਮਰ ਜਾਵੇ
ਮੁੱਕ ਜੇ ਰੋਜ਼ ਦਾ ਝੇੜਾ
ਰੱਬ ਸੁਰਜੀਤ ਕੁਰੇ
ਦੁੱਖ ਨਾ ਖਾਵੇ ਤੇਰਾ।
ਘੋੜਾ ਆਰ ਨੀ ਮਾਏ,
ਘੋੜਾ ਪਰ ਨੀ ਮਾਏ,
ਰਾਝਾਂ ਮੰਗੇ ਮਸਰਾਂ ਦੀ ਦਾਲ ਨੀ ਮਾਏ,
ਰਾਝਾਂ ਮੰਗੇ …….,
ਘੋੜਾ ਆਰ ਨੂੰ ਵੇ,
ਘੋੜਾ ਪਾਰ ਨੂੰ ਵੇ,
ਪੇਕੇ ਛੱਡੀਏ ਨਾ ਨਾਰ ਮੁਟਿਆਰ ਨੂੰ ਵੇ,
ਪੇਕੇ ਛੱਡੀਏ ……,
ਕੀ ਨੀ ਤੇਰੇ ਬੇਰ ਤੋੜ ਲੇ
ਕੀ ਨੀ ਤੋੜ ਲਈ ਬੇਰੀ
ਰੁੱਗ ਭਰ ਕੇ ਮੇਰਾ
ਕੱਢ ਲਿਆ ਕਾਲਜਾ
ਬਹਿ ਜੇ ਤੇਰੀ ਬੇੜੀ
ਜੱਦੀਏ ਦੇਣ ਦੀਏ
ਨੀਂਦ ਗਵਾ ਤੀ ਮੇਰੀ।
ਘੋੜਾ ਆਰ ਦਾ ਵੇ,
ਘੋੜਾ ਪਾਰ ਦਾ ਵੇ,
ਸਾਨੂੰ ਤੂੰਬਾ ਸੁਣਾ ਦੇ ਇੱਕ ਤਾਰ ਦਾ ਵੇ,
ਸਾਨੂੰ ਤੂੰਬਾ …….,