ਛੜੇ-ਛੜੇ ਨਾ ਆਖੋ ਲੋਕੋ
ਛੜੇ ਵਖਤ ਨੂੰ ਫੜੇ
ਅੱਧੀ ਰਾਤੀਂ ਪੀਸਣ ਲੱਗੇ
ਪੰਜ ਸੇਰ ਛੋਲੇ ਦਲੇ
ਛਾਣ ਕੇ ਆਟਾ ਗੁੰਨ੍ਹਣ ਲੱਗੇ
ਆਟਾ ਲੇਸ ਨਾ ਫੜੇ
ਬਾਝੋਂ ਨਾਰਾਂ ਦੇ
ਛੜੇ ਮਰੇ ਕਿ ਮਰੇ।
Munde Vallo Boliyan
ਜੇਠ ਜਠਾਣੀ ਮਿੱਟੀ ਲਾਉਦੇ,
ਮੈ ਭਰਦੀ ਸੀ ਪਾਣੀ,
ਨੀ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੀ ਜਠਾਣੀ,
ਨੀ ਮੇਰੀ …….,
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,
ਛੜਾ ਛੜੇ ਨੂੰ ਦੇਵੇ ਸੈਨਤਾਂ
ਸੰਤੀ ਹੱਸਦੀ ਰਹਿੰਦੀ
ਮੁਸ਼ਕੀ ਚੋਬਰ ਦੇ
ਜਦੋਂ ਨਾਰ ਸਾਹਮਣੇ ਬਹਿੰਦੀ
ਦੇਖ ਦੇਖ ਮੱਚੇ ਕਾਲਜਾ
ਆਰੀ ਛੜੇ ਦੀ ਹਿੱਕ ਤੇ ਖਹਿੰਦੀ
ਰੰਨਾਂ ਵਾਲੇ ਰਹਿਣ ਹੱਸਦੇ
ਗਮੀ ਛੜਿਆਂ ਦੇ ਘਰ ਰਹਿੰਦੀ
ਛੜਿਓ ਸਬਰ ਕਰੋ
ਹੁਣ ਨਾ ਰੋਪਨਾ ਪੈਂਦੀ।
ਜਦੋਂ ਜਵਾਨੀ ਜੋਰ ਸੀ ਵੇ ਜਾਲਮਾ,
ਤੂੰ ਪਤੰਗ ਮੈ ਡੋਰ ਸੀ ਵੇ ਜਾਲਮਾ,
ਤੂੰ ਪਤੰਗ ……,
ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ਮੈ ਟੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ………
ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੁੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾਂ,ਮੈਨੂੰ ਤੂੰ ਦਿਸਦਾ,
ਵੇ ਮੈ ਜਿਹੜੇ …….,
ਨੀ ਫੇਰ ਛੜਾ ਰਗਤੂ ਚਟਨੀ,
ਖੱਟੀ ਅੰਬੀ ਪਾ ਕੇ,
ਨੀ ਬਹਿ ਜਾ ਪੀੜੇ ਤੇ,
ਰੇਵ ਪੰਜਾਮੀ ਪਾ ਕੇ,
ਨੀ ਬਹਿ ਜਾ……..,
ਜੱਟਾਂ ਦੇ ਪੁੱਤ ਸਾਧੂ ਹੋ ਗੇ,
ਸਿਰ ਪਰ ਜਟਾਂ ਰਖਾਈਆਂ,
ਬਈ ਬਗਲੀਆਂ ਫੜ ਕੇ ਮੰਗਣ ਤੁਰ ਪੇ
ਖੈਰ ਨਾ ਪਾਉਦੀਆਂ ਮਾਈਆਂ,
ਜੇ ਜੱਟੀਏ ਜੱਟ ਕੱਟਣਾ ਹੋਵੇ,
ਕੁੱਟੀਏ ਕੰਧੋਲੀ ਉਹਲੇ,
ਨੀ ਪਹਿਲਾ ਜੱਟ ਤੋਂ ਮੱਕੀ ਪਿਹਾਈਏ,
ਫਿਰ ਪਿਹਾਈਏ ਛੋਲੇ,
ਜੱਟੀਏ ਦੇ ਦਵਕਾ ਜੱਟ ਨਾ ਬਰਾਬਰ ਬੋਲੇ,
ਜੱਟੀਏ ਦੇ ……,
ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ,
ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ …..,
ਛੋਲੇ, ਪਾਵਾਂ ਭੜੋਲੇ,
ਚਿੱਤ ਚੰਦਰੀ ਦਾ ਡੋਲਦਾ,
ਮਰਾ ਕਿ ਮਰ ਕੇ ਜੀਵਾਂ,
ਰਾਂਝਾ ਮੁੱਖੋ ਨਹੀਓ ਬੋਲਦਾ,
ਮਰਾ ਕਿ ………,