ਹਰੀਆਂ ਮਿਰਚਾਂ ਗੁੱਛਾ ਸੁਨਹਿਰੀ
ਡੁੰਗ ਲੰਮੀਏ ਮੁਟਿਆਰੇ
ਕਿਹੜੀ ਗੱਲੋਂ ਖਾ ਗਈ ਗੁੱਸਾ
ਕੀ ਦਿਨ ਆ ਗਏ ਮਾੜੇ
ਦੁਖੀਏ ਆਸ਼ਕ ਨੂੰ
ਨਾ ਝਿੜਕੀਂ ਮੁਟਿਆਰੇ।
Munde Vallo Boliyan
ਠੰਡੇ ਨੀ ਪੈੜੇ ਵਾਲੀਏ,
ਤੂੰ ਝੱਟ ਕੁ ਮਗਰੋਂ ਆਈ,
ਠੰਡੇ ਨੀ ……,
ਚਾਰ ਯਾਰ ਤਾਂ ਤੇਰੇ ਰਕਾਨੇ
ਚਾਰੇ ਸ਼ੱਕਰਪਾਰੇ
ਪਹਿਲੇ ਯਾਰ ਦਾ ਰੰਗ ਬਦਾਮੀ
ਦੂਜਾ ਛੱਡੇ ਚੰਗਿਆੜੇ
ਤੀਜੇ ਯਾਰ ਦਾ ਖਾਕੀ ਚਾਦਰਾ
ਰਲ ਗਿਆ ਪੱਟਾਂ ਦੇ ਨਾਲੇ
ਚੌਥੇ ਯਾਰ ਦੀ ਕੱਟਵੀਂ ਸੇਲ੍ਹੀ
ਦਿਨੇ ਦਿਖਾਉਂਦਾ ਤਾਰੇ
ਲੁੱਟ ਕੇ ਮਿੱਤਰਾਂ ਨੂੰ
ਠੱਗ ਦੱਸਦੀ ਮੁਟਿਆਰੇ।
ਟੱਲੀਆਂ ਟੱਲੀਆਂ ਟੱਲੀਆਂ,
ਸਾਨੂੰ ਦੇਖ ਲੋ ਭੈਣੋ,
ਅਸੀਂ ਨੱਚ ਚੱਲੀਆਂ,
ਸਾਨੂੰ ……,
ਟੱਲੀ,
ਨੀ ਮਾਂ ਦੀ ਕਮਲੀ
ਸੌਹਰੇ ਚੱਲੀ,
ਨੀ ਮਾਂ …….,
ਟੱਲ,
ਟੱਲ,
ਬੁੜੀ ਨੂੰ ਭੌਕਣ ਦੇ,
ਮੇਲਾ ਦੇਖਣ ਚੱਲ,
ਬੁੜੀ ਨੂੰ …….,
ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆਂ,
ਨੀ ਮਾਂ ਮੇਰੇ ……
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੀ ਮੈ ਅੰਦਰ ਪਿਆ,
ਤੂੰ ਸਹਿ ਲੈ ਮੇਰੀਏ ਨਾਰੇ,
ਨੀ ਮੈ ….,
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਸੈਨਤਾਂ ਮਾਰੇ,
ਵੇ ਤੂੰ ……,
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਮੈ ਕਰਲੂ,
ਤੂੰ ਜਾ ਤੇਲਣ ਦੇ ਨਾਲੇ,
ਕੁਤਰਾ …….,
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ,
ਤੇਲਣ ਅੱਖੀਆਂ ਮਾਰੇ,
ਕੁਤਰਾ ……..,
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੌਕਰ ਨਾ ਜਾਈ ਵੇ,
ਨੌਕਰ ਜਾਣ ਕੁਆਰੇ,
ਨੌਕਰ ਨਾ ……,