ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮਾੜੀ।
ਬਈ ਉਥੋਂ ਦੀ ਇਕ ਨਾਰ ਸੁਣੀਂਦੀ,
ਬੜੀ ਸ਼ੁਕੀਨਣ ਭਾਰੀ।
ਲੱਕੋਂ ਪਤਲੀ ਪੱਟੋਂ ਮੋਟੀ,
ਤੁਰਦੇ ਲੱਗੇ ਪਿਆਰੀ।
ਬਾਝੋਂ ਮਿੱਤਰਾਂ ਦੇ,
ਫਿਰਦੀ ਮਾਰੀ-ਮਾਰੀ।
Munde Vallo Boliyan
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਦਾਰੂ ਦੀ ਰੁੱਤ ਵੇ ਨਰਿੰਜਣਾ,
ਹੁਣ ……….,
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਖੁਸ਼ੀਆਂ ਦੀ ਰੁੱਤ ਵੇ ਨਰਿੰਜਣਾ,
ਹੁਣ …..,
ਢੇਰਾ-ਫੇਰਾ-ਫੇਰਾ
ਪੱਟਤਾ ਤੂੰ ਮੋਟੀ ਅੱਖ ਨੇ
ਗੋਰਾ ਰੰਗ ਸੀ ਗੱਭਰੂਆ ਤੇਰਾ
ਕਹਿ ਕੇ ਨਾ ਦੱਸ ਸਕਦੀ
ਤੇਰਾ ਆਉਂਦਾ ਪਿਆਰ ਬਥੇਰਾ
ਚੰਦ ਭਾਵੇਂ ਨਿੱਤ ਚੜ੍ਹਦਾ
ਸਾਨੂੰ ਸੱਜਣਾਂ ਬਾਝ ਹਨੇਰਾ।
ਤੋੜਣ ਗਈ ਸੀ ਫਲੀਆਂ,
ਤੇ ਤੋੜ ਲਿਆਈ ਭੂਕਾਂ,
ਮੈ ਪੇਕੇ ਸੁਣਦੀ ਸਾਂ,
ਸੱਸੇ ਤੇਰੀਆਂ ਕਰਤੂਤਾਂ,
ਮੈ ਪੇਕੇ ………,
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਮਾੜੀ
ਬਈ ਉੱਥੇ ਦੀ ਇੱਕ ਨਾਰ ਸੁਣੀਂਦੀ
ਬੜੀ ਸ਼ੁਕੀਨਣ ਭਾਰੀ
ਲੱਕੋਂ ਪਤਲੀ ਪੱਟੋਂ ਮੋਟੀ
ਤੁਰਦੀ ਲੱਗੇ ਪਿਆਰੀ
ਬਾਥੋਂ ਮਿੱਤਰਾਂ ਦੇ
ਫਿਰਦੀ ਮਾਰੀ-ਮਾਰੀ।
ਤੂੰ ਤਾਂ ਕੁੜੀਏ ਬਾਹਲੀ ਸੋਹਣੀ,
ਘਰ ਵਾਲਾ ਤੇਰਾ ਕਾਲਾ।
ਉਹ ਨਾ ਕਰਦਾ ਕੰਮ ਦਾ ਡੱਕਾ,
ਤੂੰ ਕਰਦੀ ਐਂ ਬਾਹਲਾ।
ਮੈਂ ਤਾਂ ਤੈਨੂੰ ਕਹਿਨਾਂ ਕੁੜੀਏ,
ਤੂੰ ਵੱਟ ਲੈ ਹੁਣ ਟਾਲਾ।
ਤੂੰ ਪਈ ਫੁੱਟ ਵਰਗੀ,
ਭੂੰਡ ਤੇਰੇ ਘਰ ਵਾਲਾ।
ਤੀਆਂ ਦੇ ਵਿੱਚ ਨੱਚੀ ਜੱਟੀ,
ਨੱਚੀ ਲਲਕਾਰ ਕੇ,
ਚੜਦੀ ਜਵਾਨੀ,ਨੱਚੀ
ਅੱਡੀ ਮਾਰ ਮਾਰ ਕੇ,
ਚੜਦੀ ……..,
ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਤੂੰ,
ਵੇ ਜਾਏ ਵੱਢੀ ਦਿਆ,
ਵਿੱਚੇ ਸੁਣੀਦਾ ਤੂੰ,
ਵੇ ਜਾਏ …..,
ਤੱਤਾ ਪਾਣੀ ਕਰਦੇ ਗੋਰੀਏ,
ਧਰ ਦੇ ਬਾਲਟੀ ਭਰ ਕੇ,
ਅਟਣ ਬਟਨ ਦਾ ਸਾਬਣ ਧਰ ਦੇ,
ਧਰ ਦੇ ਤੇਲ ਦੀ ਸ਼ੀਸ਼ੀ,
ਨੀ ਹੁਣ ਤੂੰ ਹੋ ਤੱਕੜੀ,
ਦਾਰੂ ਭੌਰ ਨੇ ਪੀਤੀ,
ਨੀ ਹੁਣ …….,
ਅੰਬ ਕੋਲੇ ਇਮਲੀ,ਅਨਾਰ ਕੋਲੇ ਦਾਣਾ,
ਅਕਲ ਹੋਵੇ ਵੇ,ਭਾਵੇ ਰੰਗ ਹੋਵੇ ਕਾਲਾ,
ਅਕਲ ਹੋਵੇ
ਮੈ ਵੇਖਿਆ ਸੀ ਮਰ ਕੇ,
ਫੁੱਲ ਵੇ ਗੁਲਾਬ ਦਿਆ,
ਆਜਾ ਨਦੀ ਵਿੱਚ ਤਰ ਕੇ,
ਫੁੱਲ ਵੇ …….,