ਦਰਾਣੀ ਦੁੱਧ ਰਿੜਕੇ,
ਜਠਾਣੀ ਦੁੱਧ ਰਿੜਕੇ,
ਮੈ ਲੈਦੀ ਸਾਂ ਵਿੜਕਾ ਵੇ,
ਸਿੰਘਾਂ ਲਿਆ ਬੱਕਰੀ,
ਦੁੱਧ ਰਿੜਕਾ ਵੇ,
ਸਿੰਘਾਂ ਲਿਆ ……
Munde Vallo Boliyan
ਸੁਣ ਲੈ ਸੋਹਣੀਏ ਯਾਰ ਤੇਰਾ
ਅੱਜ ਦਿਲ ਦੀ ਘੁੰਡੀ ਖੋਹਲੇ
ਲੁੱਟੀਆਂ ਰੀਝਾਂ ਸੁਫਨੇ ਸਾਡੇ
ਪਿਆਰ ਅਸਾਂ ਦੇ ਰੌਲੇ
ਇਹ ਸਿਰ ਫਿਰੇ ਪੁਰਾਣੇ ਬੁੱਢੇ
ਨੇ ਗੋਲਿਆਂ ਦੇ ਗੋਲੇ
ਇਹ ਸਾਰ ਇਸ਼ਕ ਦੀ ਕੀ ਜਾਣਨ
ਮੁੰਹ ਭੈੜੇ ਬੜਬੋਲੇ
ਪਿਆਰ ਦੀ ਇਹ ਕਰਨ ਨਿਖੇਧੀ
ਕੁਫ਼ਰ ਬੜੇ ਨੇ ਤੋਲੇ
ਸਮਝਾ ਇਸ਼ਾਰੇ ਨੂੰ
ਯਾਰ ਤੇਰਾ ਕੀ ਬੋਲੇ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦੀ ਇੱਕ ਨਾਰ ਸੁਣੀਂਦੀ,
ਉਡਦੇ ਪੰਛੀ ਮਾਰੇ।
ਮੱਥਾ ਤਾਂ ਓਹਦਾ ਚੰਦ ਚੌਦ੍ਹਵੀਂ,
ਨੈਣੀ ਚਮਕਣ ਤਾਰੇ।
ਸੱਚੇ ਪ੍ਰੇਮੀ ਨੂੰ ……
ਨਾ ਝਿੜਕੀਂ ਮੁਟਿਆਰੇ।
ਦੋ ਛੜਿਆਂ ਦੀ ਇੱਕ ਢੋਲਕੀ,
ਰੋਜ਼ ਸਵੇਰੇ ਖੜਕੇ,
ਨੀ ਮੇਲਾ ਛੜਿਆਂ ਦਾ,
ਦੇਖ ਚੁਬਾਰੇ ਚੜਕੇ,
ਨੀ ਮੇਲਾ ……….,
ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ ਜਾਲਮਾ,
ਵੇ ਮੈਂ ਰੁੱਸੀ ਕਦੇ ਨਾ ਮੰਨਾ ਜਾਲਮਾ,
ਵੇ ਮੈ ……,
ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ,
ਘੜਾ ਦੰਦਾ ਨਾਲ ਚੁੱਕੇ,
ਤੈਨੂੰ ਤਾਂ ਮਜਾਜਣ ਮੰਨਾ,
ਘੜਾ ……..,
ਤਰ ਵੇ ਤਰ ਵੇ ਤਰ ਵੇ,
ਤੂੰ ਕਿੰਨਾ ਸੁਣੀਦਾ,
ਮੈ ਇੰਲਤਾ ਦੀ ਜੜ ਵੇ,
ਤੂੰ ਮਿੰਨਾ …….,
ਢਾਈਆਂ-ਢਾਈਆਂ-ਢਾਈਆਂ
ਚੱਲਿਆ ਨਾ ਜ਼ੋਰ ਮਿੱਤਰਾ
ਨਾ ਚੱਲੀਆਂ ਚਤਰਾਈਆਂ
ਹੋ ਗਈ ਮਜਬੂਰ ਮਿੱਤਰਾ
ਵੇ ਨਾ ਲੱਗੀਆਂ ਤੋੜ ਨਿਭਾਈਆਂ
ਮਾਪਿਆਂ ਤੋਰ ਦਿੱਤੀ
ਕਰ ਕੇ ਬੇਪਰਵਾਹੀਆਂ।
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਠੇਕੇ ਬਹਿ ਕੇ ਬੁੱਕ ਵੇ ਨਰਿੰਜਣਾ,
ਠੇਕੇ …….,
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਤਲਵੰਡੀ।
ਬਈ ਉਥੋਂ ਦੀ ਇਕ ਨਾਰ ਸੁਣੀਂਦੀ,
ਪਿੰਡ ਵਿੱਚ ਜੀਹਦੀ ਝੰਡੀ
ਵਿਆਹੁਣ ਨਾ ਆਇਆ ਦਿਲ ਦਾ ਜਾਨੀ,
ਜਿਸਦੇ ਨਾਲ ਸੀ ਮੰਗੀ।
ਸੁੱਖਾਂ ਸੁੱਖਦੀ ਫਿਰੇ,
ਜਾਂਦੀ ਹੋ ਜਾਂ ਰੰਡੀ।
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਦੱਬੀਆਂ ਬੋਤਲਾਂ ਪੁੱਟ ਵੇ ਨਰਿੰਜਣਾ,
ਦੱਬੀਆਂ ……,
ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ,
ਨੀ ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ,
ਨੀ ਹੱਥੀਂ ਤੇਰੇ ਛਾਪਾ ਛੱਲੇ, ਬਾਂਹੀ ਚੂੜਾ ਛਣਕੇ,
ਨੀ ਫਿਰ ਕਦੋ ਨੱਚੇਗੀ, ਨੱਚ ਲੈ ਪਟੋਲਾ ਬਣਕੇ,
ਨੀ ਫਿਰ…….,