ਅੰਮਾਂ ਨੀ ਅੰਮਾਂ,
ਐ ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ
Kudi Vallo Boliyan
ਸੋਨੇ ਦਾ ਤਵੀਤ ਕਰਾਦੇ,
ਚਾਂਦੀ ਦਾ ਕੀ ਭਾਰ ਚੁੱਕਣਾ।
ਅੰਗ ਅੰਗ’ਚ ਜੋਬਨ ਡੁੱਲਦਾ,
ਕਿਹੜਾ ਦਰਜੀ ਨਾਪੂ,
ਵੇ ਕੁੜਤੀ ਲੈਣ ਆਉਣ ਜਾਣ ਨੂੰ,
ਭਾਵੇਂ ਵਿਕ ਜੇ ਮੁੰਡੇ ਦਾ ਬਾਪੂ,
ਵੇ ਕੁੜਤੀ
ਸਾਉਣ ਮਹੀਨਾ ਚੜ੍ਹ ਗਿਆ ਸਖੀਓ
ਰੁੱਤ ਤੀਆਂ ਦੀ ਆਈ
ਗੱਡੀ ਜੋੜ ਕੇ ਲੈਣ ਜੋ ਜਾਂਦੇ
ਭੈਣਾਂ ਨੂੰ ਜੋ ਭਾਈ
ਨੱਚਣ ਕੁੱਦਣ ਮਾਰਨ ਤਾੜੀ
ਰੰਗਲੀ ਮਹਿੰਦੀ ਲਾਈ
ਬਿਜਲੀ ਵਾਗੂੰ ਦੂਰੋਂ ਚਮਕੇ
ਨੱਥ ਵਿੱਚ ਮੱਛਲੀ ਪਾਈ
ਆਉਂਦੇ ਜਾਂਦੇ ਮੋਹ ਲਏ ਰਾਹੀ
ਰਚਨਾ ਖੂਬ ਰਚਾਈ
ਤੀਆਂ ਦੇਖਣ ਨੂੰ
ਸਹੁਰੀਂ ਜਾਣ ਜੁਆਈ।
ਆਲੇ ਦੇ ਵਿੱਚ ਲੀਰ ਕਚੀਰਾਂ,
ਵਿੱਚੇ ਕੰਘਾ ਜੇਠ ਦਾ,
ਪਿਓ ਵਰਗਿਆ ਜੇਠਾ,
ਕਿਓ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਗਿਆ
ਅੰਬ ਕੋਲੇ ਇਮਲੀ,ਅਨਾਰ ਕੋਲੇ ਟਾਹਲੀ,
ਅਕਲ ਬਿਨਾ ਵੇ,ਗੋਰਾ ਰੰਗ ਜਾਵੇ ਖਾਲੀ,
ਅਕਲ ਬਿਨਾ
ਗੋਰੇ ਰੰਗ ਨੂੰ ਤਵੀਤ ਕਰਾਦੇ,
ਨਜ਼ਰਾਂ ਨੇ ਖਾ ਲਈ ਹਾਣੀਆਂ।
ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੂਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਚਿੱਠੀਆਂ ਮੈ ਲਿਖਦੀ,
ਪੜ੍ਹ ਮੁੰਡਿਆਂ ਅਨਜਾਣਾ,
ਚਿੱਠੀਆਂ ਮੈ
ਰੰਗ ਰੂਪ ਤੇ ਹੁਸਨ ਪੱਲੇ ਪਾ ਜਾ,
ਛਾਂਪ ਲੈ ਜਾ ਜੁੱਤੀ ਮਾਰ ਕੇ।
ਆਰੀ ਆਰੀ ਆਰੀ,
ਹੇਠ ਬਰੋਟੇ ਦੇ,
ਦਾਤਣ ਕਰੇ ਕੁਆਰੀ,
ਹੇਠ ਬਰੋਟੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੰਗਾ।
ਮੰਗੇ ਦੀ ਮੁਟਿਆਰ ਸੁਣੀਂਦੀ,
ਜਿਉਂ ਕਾਂਸ਼ੀ ਦੀ ਗੰਗਾ।
ਰੱਜ ਰੱਜ ਕੇ ਪੀ ਸੋਹਣੀਏ,
ਮੱਝ ਦਾ ਦੁੱਧ ਇੱਕ ਡੰਗਾ।
ਅੱਡੀਆਂ ਚੁੱਕ ਚੁੱਕ ਕੇ…..
ਲੈ ਨਾ ਬੈਠਾਂ ਪੰਗਾ।
ਅਰਬੀ ਵਿਕਣੀ ਆਈ ਵੇ ਨੌਕਰਾ,
ਲੈਦੇ ਸੇਰ ਕੁ ਮੈਨੂੰ,
ਵੇ ਢਲ ਪਰਛਾਵੇ ਕੱਟਣ ਲੱਗੀ,
ਯਾਦ ਕਰੂਗੀ ਤੈਨੂੰ,
ਚੁੰਨੀ ਜਾਲੀ ਦੀ ਲੈਦੇ ਨੌਕਰਾ ਮੈਨੂੰ, ਚੁੰਨੀ ਜਾਲੀ