ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੁੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾਂ,ਮੈਨੂੰ ਤੂੰ ਦਿਸਦਾ,
ਵੇ ਮੈ ਜਿਹੜੇ …….,
Kudi Vallo Boliyan
ਨੀ ਫੇਰ ਛੜਾ ਰਗਤੂ ਚਟਨੀ,
ਖੱਟੀ ਅੰਬੀ ਪਾ ਕੇ,
ਨੀ ਬਹਿ ਜਾ ਪੀੜੇ ਤੇ,
ਰੇਵ ਪੰਜਾਮੀ ਪਾ ਕੇ,
ਨੀ ਬਹਿ ਜਾ……..,
ਜੱਟਾਂ ਦੇ ਪੁੱਤ ਸਾਧੂ ਹੋ ਗੇ,
ਸਿਰ ਪਰ ਜਟਾਂ ਰਖਾਈਆਂ,
ਬਈ ਬਗਲੀਆਂ ਫੜ ਕੇ ਮੰਗਣ ਤੁਰ ਪੇ
ਖੈਰ ਨਾ ਪਾਉਦੀਆਂ ਮਾਈਆਂ,
ਜੇ ਜੱਟੀਏ ਜੱਟ ਕੱਟਣਾ ਹੋਵੇ,
ਕੁੱਟੀਏ ਕੰਧੋਲੀ ਉਹਲੇ,
ਨੀ ਪਹਿਲਾ ਜੱਟ ਤੋਂ ਮੱਕੀ ਪਿਹਾਈਏ,
ਫਿਰ ਪਿਹਾਈਏ ਛੋਲੇ,
ਜੱਟੀਏ ਦੇ ਦਵਕਾ ਜੱਟ ਨਾ ਬਰਾਬਰ ਬੋਲੇ,
ਜੱਟੀਏ ਦੇ ……,
ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ,
ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ …..,
ਛੋਲੇ, ਪਾਵਾਂ ਭੜੋਲੇ,
ਚਿੱਤ ਚੰਦਰੀ ਦਾ ਡੋਲਦਾ,
ਮਰਾ ਕਿ ਮਰ ਕੇ ਜੀਵਾਂ,
ਰਾਂਝਾ ਮੁੱਖੋ ਨਹੀਓ ਬੋਲਦਾ,
ਮਰਾ ਕਿ ………,
ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾ ਲਾ ਕੇ,
ਨੀ ਪਹਿਲਾ ਛੜਾ ਤੇਰੇ ਭਾਂਡੇ ਮਾਜੇ,
ਰੱਖੂ ਇਉ ਚਮਕਾ ਕੇ,
ਛੜਿਆਂ ਦੇ ਛੜਿਆਂ ਦੇ ਦੋ ਦੋ ਚੱਕੀਆਂ,
ਨੀ ਕੋਈ ਡਰਦੀ ਪੀਹਣ ਨਾ ਜਾਵੇ,
ਛੜੇ ਦੀ ਤਾਂ ਅੱਖ ਤੇ ਭਰਿੰਡ ਲੜ ਜੇ,
ਨੀ ਸਾਡੀ ਕੰਧ ਤੋਂ ਝਾਤੀਆਂ ਮਾਰੇ,
ਛੜਿਆਂ ਦੇ ਘਰ ਅੱਗ ਨਾ,
ਨਾ ਘੜੇ ਵਿੱਚ ਪਾਣੀ,
ਨਾ ਕੋਈ ਦਿਸਦੀ ਏ ਬਹੁ ਰਾਣੀ,
ਜਿਹੜੀ ਧਰੇ ਮਸਰਾਂ ਦੀ ਦਾਲ ਕੁੜੇ,
ਬੂਹ ਛੜਿਆਂ ਦਾ, ਛੜਿਆਂ ਦਾ ਮਦੜਾ ਹਾਲ ਕੁੜੇ,
ਬੂਹ ਛੜਿਆਂ ……..,
ਕੱਟਵੀਂ ਸੁੱਥਣ ਸਾਨੂੰ ਲੱਗਦੀ ਸੋਹਣੀ
ਨਾਲ ਸੋਂਹਦਾ ਪਿਆਜੀ ਬਾਣਾ
ਚੰਦ ਡੰਡੀਆਂ ਨੇ ਛਹਿਬਰ ਲਾਈ
ਹੋ ਗਿਆ ਲੌਂਗ ਪੁਰਾਣਾ
ਫੌਜੀ ਦੀ ਛੁੱਟੀ ਮੁੱਕਗੀ
ਉਹਨੇ ਰਾਤੀਂ ਗੱਡੀ ਚੜ੍ਹ ਜਾਣਾ
ਜਾਂਦੇ ਮਾਹੀਏ ਨੂੰ
ਘੁੰਡ ਚੱਕ ਕੇ ਸਲੂਟ ਬੁਲਾਣਾ!
ਛਡਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ,
ਦੋ ਡੱਕਿਆ ਨਾਲ ਅੱਗ ਬਲ ਪੈਦੀ,
ਰੋਟੀ ਸੇਕ ਨਾਲ ਲੈਦੀ,
ਇਕ ਦੁੱਖ ਲੈ ਬੈਠਦਾ,
ਝਾਕ ਰੰਨਾ ਵਿੱਚ ਰਹਿੰਦੀ,
ਇਕ ਦੁੱਖ ………,
ਛੈਣੇ ਛੈਣੇ ਛੈਣੇ,
ਵਿਦਿਆ ਪੜਾ ਦੇ ਬਾਬਲਾ,
ਭਾਵੇਂ ਦੇਈ ਨਾ ਦਾਜ ਵਿੱਚ ਗਹਿਣੇ,
ਵਿਦਿਆ ਪੜਾ ……..,
ਛੰਨਾ,ਛੰਨੇ ਵਿੱਚ ਚੂਰੀ ਕੁੱਟਾਂਗੇ,
ਲੈ ਲਾ ਨੰਬਰਦਾਰੀ,
ਆਪਾ ਲੋਕਾਂ ਨੂੰ ਕੁੱਟਾਗੇ,
ਲੈ ਲਾ ………,