ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਮਾਪੇ ਭਗਤਾਂ ਨੇ,
ਕੁੜੀਆਂ ਪੜ੍ਹਨ ਸਕੂਲੀਂ ਲਾਈਆਂ।
ਧੁੰਮਾਂ ਪਾਉਂਦੀਆਂ ਨੇ,
ਜਿਸ ਮੈਦਾਨੇ ਧਾਈਆਂ।
ਕਲਪਨਾ ਚਾਵਲਾ ਨੇ,
ਅੰਬਰੀਂ ਪੀਘਾਂ ਪਾਈਆਂ।
Kudi Vallo Boliyan
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਠੇਕੇ ਬਹਿ ਕੇ ਬੁੱਕ ਵੇ ਨਰਿੰਜਣਾ,
ਠੇਕੇ …….,
ਕੀਲਾ-ਕੀਲਾ-ਕੀਲਾ
ਹਿਜਰ ਤੇਰੇ ਦਾ ਮਾਰਿਆ ਗੱਭਰੂ
ਸੁੱਕ ਕੇ ਹੋ ਗਿਆ ਤੀਲਾ
ਬਈ ਖਾ ਕੇ ਮਹੁਰਾ ਮਰ ਜਾਊਗਾ
ਜੱਟੀਏ ਜੱਟ ਅਣਖੀਲਾ
ਭਲਕੇ ਉੱਡਜੇਂਗੀ
ਕਰ ਮਿੱਤਰਾਂ ਦਾ ਹੀਲਾ।
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਦੱਬੀਆਂ ਬੋਤਲਾਂ ਪੁੱਟ ਵੇ ਨਰਿੰਜਣਾ,
ਦੱਬੀਆਂ ……,
ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ,
ਨੀ ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ,
ਨੀ ਹੱਥੀਂ ਤੇਰੇ ਛਾਪਾ ਛੱਲੇ, ਬਾਂਹੀ ਚੂੜਾ ਛਣਕੇ,
ਨੀ ਫਿਰ ਕਦੋ ਨੱਚੇਗੀ, ਨੱਚ ਲੈ ਪਟੋਲਾ ਬਣਕੇ,
ਨੀ ਫਿਰ…….,
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਦਾਰੂ ਦੀ ਰੁੱਤ ਵੇ ਨਰਿੰਜਣਾ,
ਹੁਣ ……….,
ਢੋਈਆਂ-ਢੋਈਆਂ-ਢੋਈਆਂ
ਤੇਰੇ ਨਾਲ ਲੱਗੀਆਂ ਤੋਂ
ਸਾਰਾ ਪਿੰਡ ਕਰੇ ਬਦਖੋਈਆਂ
ਭਾਣਾ ਬੀਤ ਗਿਆ
ਗੱਲਾਂ ਜੱਗ ਤੋਂ ਤੇਰਵੀਆਂ ਹੋਈਆਂ
ਧਰ’ਤਾ ਵਿਆਹ· ਮਿੱਤਰਾ
ਕੋਈ ਨਾ ਸੁਣੇ ਅਰਜੋਈਆਂ।
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਹੁਣ ਖੁਸ਼ੀਆਂ ਦੀ ਰੁੱਤ ਵੇ ਨਰਿੰਜਣਾ,
ਹੁਣ …..,
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਂ।
ਨੈਣਾਂ ਵਿੱਚ ਨੀਂਦ ਨਾ ਪਵੇ,
ਦਾਰੂ ਇਸ਼ਕ ਦੀ ਯਾਰ ਪਿਲਾਈ।
ਉਮਰ ਨਿਆਣੀ ਸੀ,
ਭੁੱਲ ਕੇ ਯਾਰ ਨਾਲ ਲਾਈ।
ਇੱਕ ਵਾਰੀ ਫੜ ਮਿੱਤਰਾ….
ਮੇਰੀ ਨਰਮ ਕਲਾਈ।
ਤੋੜਣ ਗਈ ਸੀ ਫਲੀਆਂ,
ਤੇ ਤੋੜ ਲਿਆਈ ਭੂਕਾਂ,
ਮੈ ਪੇਕੇ ਸੁਣਦੀ ਸਾਂ,
ਸੱਸੇ ਤੇਰੀਆਂ ਕਰਤੂਤਾਂ,
ਮੈ ਪੇਕੇ ………,
ਤੀਆਂ ਦੇ ਵਿੱਚ ਨੱਚੀ ਜੱਟੀ,
ਨੱਚੀ ਲਲਕਾਰ ਕੇ,
ਚੜਦੀ ਜਵਾਨੀ,ਨੱਚੀ
ਅੱਡੀ ਮਾਰ ਮਾਰ ਕੇ,
ਚੜਦੀ ……..,
ਤੇਲੀਆਂ ਦੇ ਘਰ ਚੋਰੀ ਹੋ ਗਈ,
ਚੋਰੀ ਹੋ ਗਈ ਤੂੰ,
ਵੇ ਜਾਏ ਵੱਢੀ ਦਿਆ,
ਵਿੱਚੇ ਸੁਣੀਦਾ ਤੂੰ,
ਵੇ ਜਾਏ …..,