ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢੇਰਾ।
ਤੇਰਾ ਦਿਲ ਜੇ ਮੇਰਾ ਹੋਵੇ,
ਮੇਰਾ ਹੋ ਜੇ ਤੇਰਾ।
ਖਿੱਚ ਹੋਵੇ, ਮੋਹ ਹੋਵੇ,
ਹੋਵੇ ਲੰਮਾ ਜੇਰਾ।
ਸੱਜਣਾਂ ਸੱਚਿਆਂ ਦਾ……
ਪਰਬਤ ਜਿੱਡਾ ਜੇਰਾ।
Giddha Boliyan
ਲਾਲ ਕਿੱਕਰ ਦਾ ਚਰਖਾ ਮੇਰਾ
ਟਾਹਲੀ ਦਾ ਕਰਵਾ ਦੇ
ਮੇਰੇ ਹਾਣ ਦੀਆਂ ਕੱਤ ਕੇ ਲੈ ਗਈਆਂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਬੂ ਚੰਦਰਾ
ਮੇਰੀ ਨੀਂਦ ਗਵਾਵੇ
ਬਾਰੀ ਬਾਰੀ ਬਰਸੀ ਖੱਟਣ ਨੂੰ ਘੱਲਿਆ
ਉਹ ਕੁਝ ਨਾ ਖੱਟ ਕੇ ਲਿਆਇਆ
ਤੇ ਖਾਲੀ ਆਉਂਦਾ
ਨੀਂ ਜੁੱਗ ਜੁੱਗ ਜੀਵੇ ਸਖੀਓ ਜਿਹੜਾ
ਸਾਉਣ ਵੀਰ ਆਪਾਂ ਨੂੰ ਮਿਲਾਉਂਦਾ ਨੀ
ਆਹ ਪਾਈਏ ਪੀਂਘ ਬਰੋਟੇ ਵਿੱਚ ਨੀ
ਹੀਂਗ ਚੜ੍ਹਾਈਏ ਚੱਲ ਖਿੱਚ ਖਿੱਚ ਨੀ
ਮਾਂ ਦੇ ਹੱਥ ਦੀ ਮੱਖਣੀ ਖਾਧੀ
ਕਰ ਦੇਈਏ ਅੱਜ ਦੂਣੀ
ਨੀਂ ਲੰਮੀਆਂ ਹੀਂਗਾਂ ਨਾਲ ਅੱਜ ਅੰਬਰਾਂ ਦੀ ਹਿੱਕ ਛੂਹਣੀ
ਨੀਂ ਲੰਮੀਆਂ ਹੀਂਗਾਂ ਨਾਲ ਅੱਜ ਅੰਬਰਾਂ ਦੀ ਹਿੱਕ ਛੂਹਣੀ
ਕਾਨਾ-ਕਾਨਾ-ਕਾਨਾ
ਕੁੜੀਏ ਨਾਈਆਂ ਦੀਏ
ਤੇਰਾ ਬਹੁਤ ਕੀਮਤੀ ਬਾਣਾ
ਚਾਂਦੀ ਦਾ ਤੇਰਾ ਪਲੰਘ ਜੁ ਕੁੜੀਏ
ਸੋਨੇ ਦਾ ਸਿਰ੍ਹਾਣਾ
ਲੈਂਦੀ ਲੋਟਣੀਆਂ
ਕੰਤ ਕਬੂਤਰ ਨਿਆਣਾ।
ਸਾਉਣ ਦਾ ਮਹੀਨਾ ਪੇਕੇ ਆਈਆਂ ਜੱਟੀਆਂ
ਨਖ਼ਰੇ ਵੀ ਅੱਤ ਨੇ ਦੁਹਾਈਆਂ ਜੱਟੀਆਂ
ਲਿਆਈ ਗਿੱਧੇ ਵਿੱਚ ਜਾਂਦੀਆਂ ਤੂਫ਼ਾਨ ਜੱਟੀਆਂ
ਮਾਪੇ ਪੇਕਿਆਂ ਦੇ ਪਿੰਡ ਦੀ ਨੇ ਸ਼ਾਨ ਜੱਟੀਆਂ
ਬੋਲ ਦੀਆਂ ਕੋਲਾ ਕਿਤੇ ਬੋਲਦੇ ਨੇ ਮੋਰ ਨੀ
ਬੋਲ ਦੀਆਂ ਕੋਲਾ ਕਿਤੇ ਬੋਲਦੇ ਨੇ ਮੋਰ ਨੀ
ਨੱਚ ਲਾਉ ਨੀ ਸਈਓ ਕੱਲ੍ਹ ਹੋਣਾ ਕਿਤੇ ਹੋਰ ਨੀ
ਨੱਚ ਲਾਉ ਨੀ ਸਈਓ ਕੱਲ੍ਹ ਹੋਣਾ ਕਿਤੇ ਹੋਰ ਨੀ
ਡੱਬੀਆਂ ਡੱਬੀਆਂ ਡੱਬੀਆਂ ਵੇ
ਪੀਂਘਾਂ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ
ਪੀਂਘਾਂ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ
ਭੋਰਾ ਚੱਜ ਨਾ ਗੱਭਰੂਆ ਤੈਨੂੰ ਵੇ
ਤੀਆਂ ਵਿੱਚ ਲੈਣ ਆ ਗਿਆ
ਭੋਰਾ ਚੱਜ ਨਾ ਗੱਭਰੂਆ ਤੈਨੂੰ
ਵੇ ਤੀਆਂ ਵਿੱਚ ਲੈਣ ਆ ਗਿਆ
ਸਾਉਣ ਮਹੀਨਾ ਦਿਨ ਤੀਆਂ ਦੇ
ਸਾਉਣ ਮਹੀਨਾ ਦਿਨ ਤੀਆਂ ਦੇ
ਉੱਤੋਂ ਬੱਦਲ ਛਾਏ
ਦੂਹਰੀਆਂ ਹੋ ਹੋ ਕੁੜੀਆਂ ਨੱਚਣ
ਦੂਹਰੀਆਂ ਹੋ ਹੋ ਕੁੜੀਆਂ ਨੱਚਣ
ਦੇਖ ਕਟਾ ਛਾ ਜਾਏ
ਹੂਟਾ ਦੇ ਦਿਓ ਨੀਂ ਮੇਰਾ ਲੱਕ ਹੁਲਾਰੇ ਖਾਏ
ਹੂਟਾ ਦੇ ਦਿਓ ਨੀਂ ਮੇਰਾ ਲੱਕ ਹੁਲਾਰੇ ਖਾਏ
ਬਣ ਠਣ ਕੇ ਅੱਜ ਕੁੜੀਆਂ ਆਈਆਂ
ਬਣ ਠਣ ਕੇ ਅੱਜ ਕੁੜੀਆਂ ਆਈਆਂ
ਨੱਚ ਨੱਚ ਕਰਨ ਕਮਾਲ
ਹੇਠ ਬਰੋਟੇ ਦੇ ਪੈਂਦੀ ਦੇਖ ਧਮਾਲ
ਹੇਠ ਬਰੋਟੇ ਦੇ ਪੈਂਦੀ ਦੇਖ ਧਮਾਲ
ਸੁਖ ਵਸੇ ਵੇ ਪਟਵਾਰੀਆ ਤੇਰੀ ਨਗਰੀ
ਤੀਆਂ ਦਾ ਮੁਰੱਬਾ ਕੱਟਿਆਂ
ਸੁਖ ਵਸੇ ਵੇਰ ਪਟਵਾਰੀਆ ਤੇਰੀ ਨਗਰੀ
ਤੀਆਂ ਦਾ ਮੁਰੱਬਾ ਕੱਟਿਆਂ