ਬੀਰਇੰਦਰ, ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ, ਬੰਗਲਾ ਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ। ਵਿਧਵਾ ਮਾਂ ਦਾ ਇਕੱਲਾ ਪੁੱਤ, ਬੇਜੀ ਲਈ ਬਹੁਤ ਔਖਾ ਵੇਲਾ ਸੀ। ਉਹ ਸਾਰਾ ਵੇਲਾ ਪਾਠ ਕਰ ਕੇ ਅਰਦਾਸਾਂ ਕਰਦੇ ਰਹਿੰਦੇ। ਰੱਬ ਨੂੰ ਧਿਆਉਂਦੇ, ਸੁੱਖਣਾ ਸੁੱਖਦੇ, ਵੀਰੇ ਦੀ ਖੈਰ ਮੰਗਦੇ ਰਹਿੰਦੇ। ਪੰਜਾਂ ਭੈਣਾਂ ਦਾ ਇਕੱਲਾ ਭਰਾ ਸੀ। ਮੈਂ ਸਭ ਤੋਂ ਵੱਡੀ ਸੀ। ਬਾਪੂ ਜੀ ਦੀ ਮੌਤ ਤੋਂ ਮਗਰੋਂ ਮੈਂ ਹੀ ਉਸ …
General
-
-
ਮੈਂ ਗੁਜਰਾਤ ਕਾਠੀਆਵਾੜ ਦਾ ਰਹਿਣ ਵਾਲਾ ਹਾਂ ਅਤੇ ਜ਼ਾਤ ਦਾ ਬਾਣੀਆ ਹਾਂ। ਪਿਛਲੇ ਸਾਲ ਜਦੋਂ ਹਿੰਦੁਸਤਾਨ ਦੀ ਤਕਸੀਮ ਦਾ ਟੰਟਾ ਹੋਇਆ ਤਾਂ ਮੈਂ ਬਿਲਕੁਲ ਬੇਕਾਰ ਸੀ। ਮੁਆਫ਼ ਕਰਨਾ ਮੈਂ ਲਫਜ ਟੰਟਾ ਇਸਤੇਮਾਲ ਕੀਤਾ। ਮਗਰ ਇਸ ਦਾ ਕੋਈ ਹਰਜ ਨਹੀਂ। ਇਸਲਈ ਕਿ ਉਰਦੂ ਜ਼ਬਾਨ ਵਿੱਚ ਬਾਹਰ ਦੇ ਲਫ਼ਜ਼ ਆਉਣੇ ਹੀ ਚਾਹੀਦੇ ਨੇ। ਚਾਹੇ ਉਹ ਗੁਜਰਾਤੀ ਹੀ ਕਿਉਂ ਨਾ ਹੋਣ। ਜੀ ਹਾਂ, ਮੈਂ ਬਿਲਕੁਲ ਬੇਕਾਰ ਸੀ। ਲੇਕਿਨ …
-
ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ ਬਰਫ਼ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ। ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ ਪਈ ਰਹੀ, ਅਤੇ ਉਸ ‘ਤੇ ਬਰਫ਼ ਪਾਣੀ ਬਣ-ਬਣ ਗਿਰਦੀ ਰਹੀ। ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ ਬਰਫ਼ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ। ਫੇਰ ਟਾਂਗਾ ਕੋਲੋਂ ਲੰਘਿਆ ਬੱਚੇ ਨੇ ਸੜਕ ਉੱਤੇ ਤਾਜ਼ੇ ਖੂਨ ਦੇ ਜੰਮੇ …
-
ਦਫ਼ਤਰ ਵਿਚ ਮੇਰਾ ਕਮਰਾ ਤੇ ਤੇਰਾ ਕਮਰਾ ਨਾਲੋ–ਨਾਲ ਹਨ । ਫਿਰ ਵੀ ਨਾ ਇਹ ਕਮਰਾ ਉਸ ਵੱਲ ਜਾ ਸਕਦਾ ਹੈ ਤੇ ਨਾ ਉਹ ਕਮਰਾ ਇਸ ਵੱਲ ਆ ਸਕਦਾ ਹੈ । ਦੋਵਾਂ ਦੀ ਆਪਣੀ ਆਪਣੀ ਸੀਮਾ ਹੈ । ਦੋਹਾਂ ਦੇ ਵਿਚਕਾਰ ਇਕ ਦੀਵਾਰ ਹੈ । ਦੀਵਾਰ ਬੜੀ ਪਤਲੀ ਜਿਹੀ ਹੈ । ਭੁੱਲ ਭੁਲੇਖੇ ਵੀ ਜੇ ਉਧਰ ਤੇਰਾ ਹੱਥ ਵਜਦਾ ਹੈ ਤਾਂ ਆਵਾਜ਼ ਮੇਰੇ ਕਮਰੇ ਵਿਚ ਪਹੁੰਚ …
-
ਜਸਵੰਤ ਸਿੰਘ ਕੰਵਲ ਦਾ ਰੂਪਧਾਰਾ ਮਹੱਤਵਪੂਰਨ ਅਤੇ ਚਰਚਿਤ ਨਾਵਲ ਹੈ। ਇਸ ਨਾਵਲ ਵਿਚ ਕੰਵਲ ਇਸਤਰੀ ਦੀਆਂ ਸਮੱਸਿਆਵਾਂ ਦੇ ਬਿਰਤਾਂਤਕ-ਪਾਸਾਰ ਅਤੇ ਪਰਿਪੇਖ ਪੇਸ਼ ਕਰਨ ਦਾ ਯਤਨ ਕਰਦਾ ਹੈ। ਇਸ ਨਾਵਲ ਵਿਚ ਕੰਵਲ ਨੇ ਦੋ ਪੀੜ੍ਹੀਆਂ ਦੀ ਸਮਾਜਿਕ ਟੱਕਰ ਰਾਹੀਂ, ਆਪਣੇ ਸਮਾਜਵਾਦੀ-ਆਦਰਸ਼ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ ਪਰ ਨਾਵਲੀ-ਬਿਰਤਾਂਤ ਦਾ ਅਧਿਐਨ ਕਰਦਿਆਂ ਅਸੀਂ ਦੇਖਦੇ ਹਾਂ ਕਿ ਉਸ ਦੇ ਸਮਾਜਵਾਦੀ ਨਜ਼ਰੀਏ ਦਾ ਆਧਾਰ ਵਿਚਾਰਧਾਰਕ-ਚਿੰਤਨ ਨਹੀਂ, ਸਗੋਂ …
-
ਬਹੁਤ ਪੁਰਾਣਿਆਂ ਸਮਿਆਂ ਦੀ ਗੱਲ ਹੈ। ਰੱਬ ਉਤੇ ਸਵਰਗ ਵਿਚ ਰਹਿੰਦਾ ਸੀ। ਹੇਠਾਂ ਸਭ ਧੁੰਦੂਕਾਰ ਸੀ। ਸ੍ਰਿਸ਼ਟੀ ਦੀ ਸਿਰਜਣ ਦਾ ਵਿਚਾਰ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ-ਘੜ ਵੱਲ ਇਕਾਗਰ ਹੋਇਆ ਉਹ ਇਕ ਨਦੀ ਦੇ ਕੰਢੇ ਫਿਰ ਰਿਹਾ ਸੀ। ਨਦੀ ਭਰ ਜੋਬਨ ਵਿਚ ਵਹਿ ਰਹੀ ਸੀ। ਜ਼ਰੂਰ ਪਹਾੜਾਂ ਵਿਚ ਮੀਂਹ ਪਿਆ ਹੋਣਾ ਏ। ਫੁੱਲ ਪੌਦਿਆਂ ਦੀਆਂ ਟੀਸੀਆਂ ਉਤੇ …
-
“ਮੈਂ ਉਹਦੇ ਗਲ਼ੇ ‘ਤੇ ਚਾਕੂ ਰੱਖਿਆ, ਹੌਲ਼ੀ-ਹੌਲ਼ੀ ਫੇਰਿਆ ਤੇ ਉਹਨੂੰ ਹਲਾਲ ਕਰ ਦਿੱਤਾ।” “ਇਹ ਤੂੰ ਕੀ ਕੀਤਾ?” “ਕਿਉਂ?” “ਉਹਨੂੰ ਹਲਾਲ ਕਿਉਂ ਕੀਤਾ?” “ਸੁਆਦ ਆਉਂਦਾ ਹੈ, ਇਸ ਤਰ੍ਹਾਂ ਕਰਨ ‘ਚ” “ਮਜ਼ਾ ਆਉਂਦਾ ਹੈ ਦੇ ਬੱਚਿਆ… ਤੈਨੂੰ ਝਟਕਾਉਣਾ ਚਾਹੀਦਾ ਸੀ… ਇਸ ਤਰ੍ਹਾਂ।” ਅਤੇ ਹਲਾਲ ਕਰਨ ਵਾਲ਼ੇ ਦੀ ਗਰਦਨ ਝਟਕਾ ਦਿੱਤੀ ਗਈ। ਸਆਦਤ ਹਸਨ ਮੰਟੋ
-
ਅਸੀਂ ਸਭ ਲੰਗਰ ਦੇ ਦਾਲ ਫੁਲਕੇ ਤੋਂ ਜਾਣੂ ਹਾਂ, ਲੱਖ ਕੋਸ਼ਿਸ਼ ਕਰ ਲਈਏ ਪਰ ਜੋ ਸਵਾਦ ਲੰਗਰ ਦੀ ਦਾਲ਼ ਦਾ ਹੁੰਦਾ ਏ, ਉਹ ਘਰ ਦੀ ਬਣਾਈ ਦਾਲ਼ ਚੋਂ ਨਹੀ ਆ ਸਕਦਾ, ਕਾਰਨ , ਸਿਰਫ ਇੱਕ ਈ ਦਿਸਦਾ ਏ ਕਿ ਬਣਾਉਂਦੇ ਵਕਤ ਜੋ ਭਾਵਨਾ ਹੁੰਦੀ ਏ, ਉਹ ਸਵਾਦ ਵਿੱਚ ਉੱਤਰ ਆਉਂਦੀ ਏ , ਬਹੁਤਾ ਨਹੀਂ , ਤਾਂ ਥੋੜਾ ਈ ਸਹੀ, ਬਣਾਉਣ ਵਾਲਾ ਇਨਸਾਨ ਖ਼ੁਦ ਦੀ ਸੋਚ …
-
ਜਦੋਂ ਵੀਰ ਭਗਤ ਸਿੰਘ, ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ। ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿਚ ਦੱਸਿਆ ਜਾ”। ਗੱਡੀ ਵਿਚ ਅੰਨ੍ਹਾ ਮੰਗਤਾ ਗਾ ਰਿਹਾ ਸੀ। ”ਫਿਰ” ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ ਪਰ ਸਟੇਸ਼ਨ ਆ ਜਾਣ ਕਰ ਕੇ ਉਹ ਉਸ ਡੱਬੇ ਵਿਚੋਂ ਉਤਰ ਕੇ ਦੂਜੇ ਵਿਚ ਜਾ ਚੜ੍ਹਿਆ। ਮੈਨੂੰ ਮੁੜ ਮੁੜ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਪਿੰਡ ਵਿਚ ਜਾ ਕੇ …
-
ਮਾਂ ਦਾ ਦਰਜਾ ਸਭ ਤੋਂ ਉੱਚਾ ਏ ਇਨਸਾਨ ਦੀ ਜਿੰਦਗੀ ਵਿੱਚ, ਮਾਂ ਝਿੜਕ ਤਾਂ ਲੈਂਦੀ ਏ ਪਰ ਝਿੜਕਣ ਨਹੀ ਦੇਂਦੀ ਕਿਸੇ ਹੋਰ ਨੂੰ , ਕਿਉਂਕਿ ਉਸਦੀ ਝਿੜਕ ਵਿੱਚ ਵੀ ਪਿਆਰ ਪਰੋਇਆ ਹੁੰਦਾ ਏ , ਮਾਂ ਕਦੀ ਸੁਪਨੇ ਵਿੱਚ ਵੀ ਬੁਰਾ ਨਹੀ ਚਾਹੁੰਦੀ ਆਪਣੇ ਬੱਚੇ ਦਾ । ਖ਼ੁਦ ਭੁੱਖ ਪਿਆਸ ਬਰਦਾਸ਼ਤ ਕਰ ਲੈਂਦੀ ਏ ਉਹ,ਪਰ ਬੱਚੇ ਦੀ ਭੁੱਖ ਬਰਦਾਸ਼ਤ ਨਹੀ ਕਰਦੀ ।ਇਹੀ ਕਾਰਨ ਹੁੰਦੇ ਨੇ ਕਿ …
-
ਇਸ਼ਕ ਪੈਗੰਬਰ ਰੱਬ ਦਾ, ਹੁਸਨ ਉਹਦੀ ਸਰਕਾਰ। ਖਹਿਣ ਕਟਾਰਾਂ ਆਪਸੀ, ਚਾਨਣ ਹੋਏ ਸੰਸਾਰ। ਹੁਸਨ ਤੇ ਇਸ਼ਕ, ਰੱਬ ਦਾ ਸੱਜਾ ਖੱਬਾ। ਰੱਬ ਆਪ ਇਹਨਾਂ ਵਿੱਚ ਵਸਿਆ। ਕਦੇ-ਕਦੇ ਵਜਦ-ਵਿਰਦ ਵਿੱਚ ਆਇਆ, ਸ਼ਰਾਰਤ ਛੇੜ ਸੁਆਦ ਲੈਂਦਾ। ਜਿਵੇਂ ਬਾਲਕ ਰੇਤ ਦੇ ਘਰ, ਪੁਤਲੇ ਆਦਿ ਬਣਾਉਂਦਾ ਤੇ ਫਿਰ ਆਪ ਹੀ ਢਾਹ ਦੇਂਦਾ। ਉਹ ਸੁੱਤੇ ਹੀ ਇੱਕ ਵਾਰ ਟਾਹ-ਟਾਹ ਹੱਸ ਪਿਆ; ਇਕ ਨਵਾਂ ਅਸਚਰਜ ਵਾਪਰ ਗਿਆ ਸੀ। ਉਸ ਦੇ ਬਣਾਏ ਪੁਤਲੇ …
-
ਘੋੜਾ ਦੱਬਿਆਂ ਪਿਸਤੌਲ ਵਿੱਚੋਂ ਝੁੰਝਲਾ ਕੇ ਗੋਲ਼ੀ ਬਾਹਰ ਨਿੱਕਲ਼ੀ। ਖਿੜਕੀ ਵਿੱਚੋਂ ਬਾਹਰ ਨਿੱਕਲਣ ਵਾਲ਼ਾ ਆਦਮੀ ਉੱਥੇ ਹੀ ਦੂਹਰਾ ਹੋ ਗਿਆ। ਘੋੜਾ ਥੋੜ੍ਹੀ ਦੇਰ ਬਾਅਦ ਫਿਰ ਦੱਬਿਆ – ਦੂਜੀ ਗੋਲ਼ੀ ਮਚਲਦੀ ਹੋਈ ਬਾਹਰ ਨਿੱਕਲ਼ੀ। ਸੜਕ ਉੱਤੇ ਮਸ਼ਕੀ ਦੀ ਮਸ਼ਕ ਫਟੀ, ਉਹ ਮੂਧੇ ਮੂੰਹ ਡਿੱਗਿਆ ਅਤੇ ਉਹਦਾ ਖੂਨ ਮਸ਼ਕ ਦੇ ਪਾਣੀ ਵਿੱਚ ਘੁਲ਼ ਕੇ ਵਹਿਣ ਲੱਗਾ। ਘੋੜਾ ਤੀਜੀ ਵਾਰ ਦੱਬਿਆ – ਨਿਸ਼ਾਨਾ ਖੁੰਝ ਗਿਆ, ਗੋਲ਼ੀ ਕੰਧ ਵਿੱਚ …