ਰੜਕੇ-ਰੜਕੇ-ਰੜਕੇ
ਰਾਹ ਪਟਿਆਲੇ ਦਾ
ਫੇਰ ਜੱਟ ਤੇ ਬਾਣੀਆਂ ਲੜ ਪਏ
ਬਾਣੀਏ ਦੀ ਧੋਤੀ ਖੁੱਲ੍ਹ ਗਈ
ਫੇਰ ਜੱਟ ਦਾ ਚਾਦਰਾ ਖੜਕੇ
ਬਿਨ ਮੁਕਲਾਈਆਂ ਤੇ
ਬਿਜਲੀ ਸਮਾਨੋਂ ਕੜਕੇ।
Funny Punjabi Boliyan
ਢੇਰਾ-ਢੇਰਾ-ਢੇਰਾ
ਭਾਈ ਵੇ ਟਰੱਕ ਵਾਲਿਆ
ਤੇਰੇ ਵਰਗਾ ਪ੍ਰਾਹੁਣਾ ਮੇਰਾ
ਥੋੜ੍ਹੀ ਥੋੜ੍ਹੀ ਝੁਣ ਪੈਂਦੀ
ਦੇਖ ਮੱਚ ਗਿਆ ਕਾਲਜਾ ਮੇਰਾ
ਲਾ ਲੈ ਦੋਸਤੀਆਂ
ਵਰਤ ਰੱਖੂੰਗੀ ਤੇਰਾ
ਆਲ੍ਹਾ! ਆਲ੍ਹਾ! ਆਲ੍ਹਾ!
ਇਸ਼ਕ ਦਾ ਰੋਗ ਬੁਰਾ,
ਵੈਦ ਕੋਈ ਨੀ ਸਿਆਣਪਾਂ ਵਾਲਾ।
ਮਾਰਾਂ ਇਸ਼ਕ ਦੀਆਂ,
ਰੱਬ ਵੀ ਨਹੀਂ ਰਖਵਾਲਾ।
ਝਗੜੇ ਇਸ਼ਕਾਂ ਦੇ,
ਕੌਣ ਜੰਮਿਐ ਮਿਟਾਵਣ ਵਾਲਾ।
ਤਾਵੇ-ਤਾਵੇ-ਤਾਵੇ
ਰਾਹ ਸੰਗਰੂਰਾਂ ਦਾ
ਮੁੰਡਾ ਪੜ੍ਹਨ ਕਾਲਜ ਨੂੰ ਜਾਵੇ
ਜਦੋਂ ਕੁੜੀ ਕੋਲ ਦੀ ਲੰਘੀ
ਮੁੰਡਾ ਸੀਟੀਆਂ ਮਾਰ ਬੁਲਾਵੇ
ਫੇਲ੍ਹ ਕਰਾਤਾ ਨੀ
ਤੈਂ ਲੰਮੀਏ ਮੁਟਿਆਰੇ।
ਆਰੀ! ਆਰੀ! ਆਰੀ!
ਏਹਨੂੰ ਨਾ ਬੁਲਾਇਓ ਕੁੜੀਓ,
ਏਹਦੀ ਪਿੰਡ ਦੇ ਮੁੰਡੇ ਨਾਲ ਯਾਰੀ।
ਕੁੜੀਆਂ ਦੇ ਵਿੱਚ ਨਾ ਰਲੇ,
ਏਹਦੀ ਸੱਜਰੀ ਮਲਾਹਜੇਦਾਰੀ।
ਅਧੀਏ ਦਾ ਮੁੱਲ ਪੁੱਛਦੀ,
ਬੋਤਲ ਪੀ ਗਈ ਸਾਰੀ।
ਕੁੜੀਏ ਹਾਣ ਦੀਏ
ਲਾ ਮਿੱਤਰਾਂ ਨਾਲ ਯਾਰੀ।
ਕਾਲੇ ਸੈਂਡਲ ਲਾਲ ਜਰਾਬਾਂ
ਪਹਿਨ ਪਤਲੀਏ ਨਾਰੇ
ਪਹਿਲਾਂ ਤੈਨੂੰ ਖੇਤ ਉਡੀਕਿਆ
ਫੇਰ ਉਡੀਕਿਆ ਵਾੜੇ
ਜੱਦੀਏ ਪਿਆਰ ਦੀਏ
ਯਾਰ ਮਰ ਗਿਆ ਪਾਲੇ।
ਭੇਤੀ ਚੋਰ ਦੁਪਹਿਰੇ ਲੁੱਟਦੇ
ਪਾੜ ਲਾਉਣ ਪਿਛਵਾੜੇ
ਗਹਿਣੇ ਗੱਟੇ ਕਦੇ ਨਾ ਲੁੱਟਦੇ
ਲਾਹੁੰਦੇ ਕੰਨਾਂ ਦੇ ਵਾਲੇ
ਬਿਨ ਮੁਕਲਾਈਆਂ ਦੇ
ਪਲੰਘ ਘੁੰਗਰੂਆਂ ਵਾਲੇ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਛੱਤੀ।
ਛੱਤੀ ਦੇ ਵਿੱਚ ਲੜਣ ਸ਼ਰੀਕਣਾਂ
ਆਖਣ ਕੁੱਤੀ ਕੁੱਤੀ
ਇੱਕ ਹਟਾਈ ਹਟ ਕੇ ਬਹਿ ਗੀ
ਦੂਜੀ ਨੇ ਲਾਹ ਲੀ ਜੁੱਤੀ
ਉਹ ਤੇਰਾ ਕੀ ਲੱਗਦਾ
ਜੀਹਦੇ ਨਾਲ ਤੂੰ ਸੁੱਤੀ।
ਰੜਕੇ-ਰੜਕੇ-ਰੜਕੇ
ਭੈਣਾਂ-ਭੈਣਾ ਕਦੇ ਨਾ ਲੜੀਆਂ
ਸਾਢੂ ਮਰ ਗਏ ਖਹਿ ਕੇ
ਕੋਇਲਾਂ ਬੋਲਦੀਆਂ
ਵਿੱਚ ਬਾਗਾਂ ਦੇ ਬਹਿਕੇ।
ਮੇਰੇ ਜੇਠ ਦਾ ਮੁੰਡਾ
ਨੀ ਬੜਾ ਸ਼ੌਂਕੀ
ਕੱਲ੍ਹ ਮੇਲੇ ਨੀ ਗਿਆਨੂੰ
ਲਿਆਇਆ ਕੱਜਲ ਦੀ ਡੱਬੀ
ਕਹਿੰਦਾ ਪਾ ਚਾਚੀ
ਨੀ ਅੱਖਾ ਮਿਲਾ ਚਾਚੀ।
ਅਰਬੀ! ਅਰਬੀ! ਅਰਬੀ!
ਚੂਹੇ ਦਾ ਵਿਆਹ ਧਰਿਆ,
ਉਥੋਂ ਜੰਝ ਬਿੱਲਿਆਂ ਦੀ ਚੜਦੀ।
ਘੋਗੜ ਰੁੱਸ ਚੱਲਿਆ,
ਇੱਲ੍ਹ ਰੋਟੀ ਨੀ ਕਰਦੀ।
ਏਸ ਪਟੋਲੇ ਨੂੰ,
ਝਾਕ ਬਿਗਾਨੇ ਘਰ ਦੀ।
ਜਿਹੜਾ ਤੇਰਾ ਛੋਟਾ ਭਾਈ
ਕਰਦਾ ਹੱਥੋ ਪਾਈ
ਮੈਨੂੰ ਕਹਿੰਦਾ ਆ ਜਾ ਭਾਬੀ ਦਿਲ ਪਰਚਾਈਏ
ਮੈਂ ਸਿੱਟਦੀ ਸੀ ਕੂੜਾ
ਤੇਰੇ ਭਾਈ ਦਾ
ਪੱਟ ਦਿਊਂ ਕਿਸੇ ਦਿਨ ਜੂੜਾ।