ਕਿਸੇ ਮੈਨੂੰ ਸੋਹਣਾ ਆਖਿਆ,
ਅਖੇ ਸਿਮਰ! ਤੂੰ ਸੋਹਣਾ ਲੱਗਦੈ।
ਮੈਂ ਸੋਹਣਾ ਨਹੀਂ ਹੋ ਸਕਦਾ,
ਮੇਰੇ ਤਾਂ ਧੱਬੇ ਬਹੁਤ ਲੱਗੇ ਨੇ।
ਤੁਸੀਂ ਕਿਵੇਂ ਆਖ ਦਿੱਤਾ?
ਕਿ ਮੈਂ ਸੋਹਣਾ ਹਾਂ।
ਕੇਰਾਂ ਦੁਨੀਆ ਤੋਂ,
ਮੇਰੇ ਬਾਰੇ ਜਾਣ ਤਾਂ ਲੈਂਦੇ।
ਕੀ ਪਤਾ ਤੁਹਾਨੂੰ ਵੀ,
ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ।
ਹਰਸਿਮ
ਕਿਸੇ ਮੈਨੂੰ ਸੋਹਣਾ ਆਖਿਆ,
ਅਖੇ ਸਿਮਰ! ਤੂੰ ਸੋਹਣਾ ਲੱਗਦੈ।
ਮੈਂ ਸੋਹਣਾ ਨਹੀਂ ਹੋ ਸਕਦਾ,
ਮੇਰੇ ਤਾਂ ਧੱਬੇ ਬਹੁਤ ਲੱਗੇ ਨੇ।
ਤੁਸੀਂ ਕਿਵੇਂ ਆਖ ਦਿੱਤਾ?
ਕਿ ਮੈਂ ਸੋਹਣਾ ਹਾਂ।
ਕੇਰਾਂ ਦੁਨੀਆ ਤੋਂ,
ਮੇਰੇ ਬਾਰੇ ਜਾਣ ਤਾਂ ਲੈਂਦੇ।
ਕੀ ਪਤਾ ਤੁਹਾਨੂੰ ਵੀ,
ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ।
ਹਰਸਿਮ
ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ।
ਮੈਂ ਕਈ ਸਾਲ,
ਕਈ ਸਾਲ,
ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ।
ਰੱਬ ਦਾ ਵਾਸਤਾ,
ਤੁਸੀਂ ਨਾ ਬਲਾਤਕਾਰੀ ਬਣਨਾ।
ਮੈਂ ਵੀ ਔਰਤਾਂ ਦੇ ਕੱਪੜੇ,
ਓਹਲੇ ਹੋਏ ਅੰਗਾਂ ਨੂੰ,
ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ।
ਅਤੇ ਮਨ ਅੰਦਰ ਭੱਦੇ,
ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ।
ਪਰ! ਮੇਰੀ ਸਜ਼ਾ ਕੀ ਹੈ?
ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ,
ਅਤੇ ਮੇਰੇ ਵਰਗੇ ਲੱਖਾਂ ਹੀ ਬਲਾਤਕਾਰੀ,
ਤੁਹਾਨੂੰ ਰੋਜ਼ ਮਿਲਦੇ ਹਨ।
ਉਨ੍ਹਾਂ ਦੀ ਕਦੇ ਪਹਿਚਾਣ ਨਹੀਂ ਹੋਣੀ,
ਉਹ ਝੂਠੇ ਸੱਚ ਦਾ ਨਕਾਬ ਪਹਿਨ ਕੇ,
ਸਾਰੇ ਪਾਸੇ ਘੁੰਮਦੇ ਹਨ।
ਪਰ! ਮੈਂ ਹੁਣ ਉਹ ਨਹੀਂ ਰਿਹਾ,
ਹੌਲੀ-ਹੌਲੀ ਬਦਲ ਰਿਹਾ ਹਾਂ,
ਜਦੋਂ ਦਾ ਆਸ਼ਿਕ ਹੋਇਆ ਹਾਂ।
ਉਦੋਂ ਦਾ ਭਗਤੀ ਵੱਲ ਨੂੰ ਹੋ ਗਿਆ ਹਾਂ।
ਮੈਂ ਆਪਣੇ ਖਿਆਲਾਂ ਨੂੰ,
ਆਪਣੇ ਬਲਾਤਕਾਰੀ ਆਦਮ ਨੂੰ,
ਬੜਾ ਔਖਾ ਮਾਰਿਆ ਹੈ।
ਕਈ ਸਾਲ ਲੱਗ ਗਏ,
ਪਰ! ਇਹ ਹੁਣ ਜਾ ਕੇ ਮੁੱਕਿਆ ਹੈ।
ਤੁਸੀਂ ਵੀ ਆਸ਼ਿਕ ਬਣ ਕੇ ਵੇਖੋ,
ਕੇਰਾਂ ਮੁਹੱਬਤ ਨੂੰ ਅਪਣਾ ਕੇ ਵੇਖੋ।
ਫਿਰ ਤੁਸੀਂ ਵੀ,
ਮੇਰੇ ਜਿਹੇ ਆਸ਼ਿਕ ਕਹਾਓਗੇ,
ਆਜ਼ਾਦ ਅਤੇ ਖੁੱਲੇ ਵਿਚਾਰਾਂ ਵਾਲੇ,
ਪਰ! ਨਾਲ-ਨਾਲ ਪਾਗਲ ਵੀ ਕਹਾਓਗੇ।
ਕੀ ਤੁਹਾਨੂੰ ਮਨਜ਼ੂਰ ਹੈ?
ਹਰਸਿਮ
ਰੂਹਾਂ ਤੋਂ ਸ਼ੁਰੂ ਕਰੀ ਸੀ,
ਇਸ਼ਕ ਦੀ ਬਾਤ ਉਸਨੇ।
ਫਿਰ ਪਤਾ ਨਹੀਂ ਕਿਉਂ?
ਜਦ ਮੈਂ ਹੋਟਲ ਰੂਮ,
ਜਾਣ ਤੋਂ ਇਨਕਾਰਿਆ, ਉਹ ਰੁੱਸ ਕਿਉਂ ਗਿਆ?
ਹਰਸਿਮ
ਮੈਂ ਮਾਂ ਮੇਰੀ ਦੀ ਗੱਲ ਕਰਾ,
ਉਹ ਹੈ ਮੇਰਾ ਦੂਜਾ ਰੱਬ ਜੀ,
ਮਾਂ ਮੇਰੀ ਦਾ ਸਰੂਪ ਹੈ ਸੁੱਚਾ,
ਹੱਸ ਦੁੱਖ ਕੱਟ ਲੈਂਦੀ ਸਭ ਜੀ,
ਮੈਂ ਮਾਂ ਮੇਰੀ ਦੀ ਗੱਲ ਕਰਾ|
ਮੈਨੂੰ ਪੜ੍ਹਨਾ ਉਸ ਪਾਠ ਸਿਖਾਇਆ,
ਨਾਲੇ ਆਪ ਪੜੇ ਨਿੱਤ ਜਪੁ ਜੀ,
ਉਸਨੂੰ ਪਤਾ ਝੱਟ ਹੀ ਲੱਗ ਜਾਂਦਾ,
ਜਦ ਪਾਉਦਾ ਹਾਂ ਮੈਂ ਕੋਈ ਜੱਬ ਜੀ,
ਮੈਂ ਮਾਂ ਮੇਰੀ ਦੀ ਗੱਲ ਕਰਾ,
ਡਾਕਟਰ ਬਣ ਕਰੇ ਮਰਹਮ ਮੇਰੇ,
ਸੱਟ ਲੈਦੀ ਮੇਰੀ ਝੱਟ ਲੱਭ ਜੀ,
ਅਕਲ ਦੀ ਹੀ ਸਦਾ ਗੱਲ ਸਿਖਾਵੇ,
ਦੱਸੇ ਸਭ ਵਿੱਚ ਵੱਸਦਾ ਰੱਬ ਜੀ,
ਮੈਂ ਮਾਂ ਮੇਰੀ ਦੀ ਗੱਲ ਕਰਾ,
ਉਹ ਹੱਸਦੀ ਰਹੇ ਸਦਾ ਵਸਦੀ ਰਹੇ,
ਮੈਂ ਕਰਾਂ ਅਰਦਾਸ ਅੱਗੇ ਰੱਬ ਜੀ,
ਐਨੇ ਜੋਗੀ ਮੇਰੀ ਕਲਮ ਨਾ ਹੋਈ,
ਲਿਖਾ ਉਸ ਬਾਰੇ ਜੋ ਮੇਰਾ ਰੱਬ ਜੀ,
ਮਾਂ ਮੇਰੀ ਦੀ ਮੈਂ ਗੱਲ ਕਰਨ ਲੱਗਾ,
ਉਹ ਹੈ ਮੇਰਾ ਦੂਜਾ ਰੱਬ ਜੀ,
ਹਰਸਿਮ