ਅੰਮ੍ਰਿਤਾ ਪ੍ਰੀਤਮ ਦਾ ਜਨਮ 1919 ਗੁਜਰਾਂਵਾਲਾ ਪੰਜਾਬ ਜੋਕਿ ਹੁਣ ਪਾਕਿਸਤਾਨ ਵਿੱਚ ਹੈ ਅੰਮ੍ਰਿਤ ਕੌਰ ਵਜੋਂ ਹੋਇਆ। ਉਹ ਕਰਤਾਰ ਸਿੰਘ ਹਿਤਕਾਰੀ ਜੋਕਿ ਸਕੂਲ ਵਿਚ ਇਕ ਅਧਿਆਪਕ, ਇਕ ਕਵੀ ਅਤੇ ਬ੍ਰਜ ਭਾਸ਼ਾ ਦੇ ਵਿਦਵਾਨ ਸਨ ਉਹਨਾਂ ਦੀ ਇਕੋ ਇਕੋ ਇਕ ਧੀ ਸੀ। ਇਸ ਤੋਂ ਇਲਾਵਾ ਕਰਤਾਰ ਸਿੰਘ ਸਿੱਖ ਧਰਮ ਦੇ ਪ੍ਰਚਾਰਕ ਅਤੇ ਇਕ ਸਾਹਿਤਕ ਰਸਾਲਾ ਦੇ ਸੰਪਾਦਕ ਵੀ ਸਨ। ਜਦੋਂ ਅੰਮ੍ਰਿਤਾ ਗਿਆਰਾਂ ਸਾਲਾਂ ਦੀ ਸੀ ਤਾਂ ਅੰਮ੍ਰਿਤਾ ਦੀ ਮਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹ ਅਤੇ ਉਸਦੇ ਪਿਤਾ ਲਾਹੌਰ ਚਲੇ ਗਏ, ਜਿਥੇ ਉਹ 1947 ਤੱਕ ਭਾਰਤ ਪਰਤਣ ਤਕ ਰਹੇ।ਬਾਲਗ ਜ਼ਿੰਮੇਵਾਰੀਆਂ ਦਾ ਸਾਹਮਣਾ ਕਰਦਿਆਂ ਅਤੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਇਕੱਲਾਪਨ ਮਹਿਸੂਸ ਕਰਦਿਆਂ ਅੰਮ੍ਰਿਤਾ ਨੇ ਛੋਟੀ ਉਮਰ ਵਿਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ।
1935 ਵਿਚ, ਅੰਮ੍ਰਿਤਾ ਨੇ ਪ੍ਰੀਤਮ ਸਿੰਘ ਨਾਲ ਵਿਆਹ ਕੀਤਾ, ਜੋਕਿ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਮੋਹਰੀ ਵਪਾਰੀ ਦਾ ਮੁੰਡਾ ਸੀ। ਵਿਆਹ ਤੋਂ ਬਾਅਦ ਅਮ੍ਰਿਤਾ ਨੇ ਆਪਣਾ ਨਾਂ ਅੰਮ੍ਰਿਤਾ ਕੌਰ ਤੋਂ ਬਦਲ ਕੇ ਅੰਮ੍ਰਿਤਾ ਪ੍ਰੀਤਮ ਰੱਕ ਲਿਆ। 1960 ਵਿੱਚ, ਉਹਨਾਂ ਨੇ ਆਪਣੇ ਪਤੀ ਨੂੰ ਛੱਡ ਦਿੱਤਾ। ਇਹ ਵੀ ਕਿਹਾ ਜਾਂਦਾ ਹੈਕਿ ਉਹ ਕਵੀ ਸਾਹਿਰ ਲੁਧਿਆਣਵੀ ਨੂੰ ਇੱਕ ਤਰਫਾ ਪਿਆਰ ਕਰਦੀ ਸੀ। ਇਸ ਪਿਆਰ ਦੀ ਕਹਾਣੀ ਨੂੰ ਅੰਮ੍ਰਿਤਾ ਨੇ ਆਪਣੀ ਆਤਮਕਥਾ, ਰਸੀਦੀ ਟਿਕਟ ਵਿਚ ਦਰਸਾਇਆ ਹੈ। ਉੱਘੇ ਕਲਾਕਾਰ ਅਤੇ ਲੇਖਕ ਇਮਰੋਜ਼ ਦੇ ਸਾਥ ਵਿਚ ਅੰਮ੍ਰਿਤਾ ਨੂੰ ਆਪਣਾ ਜੀਵਨਸਾਥੀ ਮਿਲਿਆ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 40 ਸਾਲ ਇੰਮਰੋਜ਼ ਨਾਲ ਬਿਤਾਏ। ਉਹਨਾਂ ਦਾ ਇਕੱਠਿਆਂ ਜੀਵਨ ਅੰਮ੍ਰਿਤਾ ਇਮਰੋਜ਼ ਏ ਲਵ ਸਟ੍ਰੀ ਇਕ ਕਿਤਾਬ ਦਾ ਵਿਸ਼ਾ ਵੀ ਹੈ।