About Ajmer Singh Historian

ਅਜਮੇਰ ਸਿੰਘ ਜੀ ਦਾ ਜਨਮ 15 ਜੂਨ  1948 ਨੂੰ ਮੰਡੀ ਕਲਾਂ ਜਿਲਾ ਬਠਿੰਡਾ ਵਿਚ ਮਾਤਾ ਗੁਰਦਿਆਲ ਕੌਰ ਅਤੇ ਪਿਤਾ ਬੀਰ ਸਿੰਘ ਦੇ ਘਰ ਹੋਇਆ । ਅਜਮੇਰ ਸਿੰਘ ਜੀ ਇਕ ਪ੍ਰਸਿੱਧ ਸਿੱਖ ਰਾਜਨੀਤਿਕ ਵਿਚਾਰਕ ਅਤੇ ਹਿਸਟੋਰੀਅਨ ਹਨ ।

ਆਪ ਨੇ ਆਪਣੀ ਸਿਖਿਆ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚੋ ਹਾਸਿਲ ਕੀਤੀ ਪਰ ਕੁਝ ਕਾਰਨਾਂ ਕਰਕੇ ਪੜ੍ਹਾਈ ਵਿਚ ਹੀ ਛੱਡ ਦਿੱਤੀ ਤੇ  1970 ਵਿਚ ਸਿੱਖ ਸੰਗਰਸ਼ ਵਿਚ ਸ਼ਾਮਿਲ ਹੋ ਗਏ। ਅਜਮੇਰ ਸਿੰਘ ਜੀ ਲਗਭਗ ਇਕ ਦਹਾਕੇ ਤਕ ਗੁਪਤ ਰਹੇ ।

1984 ਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਆਪ ਉੱਤੇ ਬਹੁਤ ਡੂੰਗਾ ਅਸਰ ਹੋਇਆ ।
ਆਪ ਨੇ ਸਿੱਖ ਇਤ੍ਹਿਹਾਸ ਬਾਰੇ ਕਾਫੀ ਕਿਤਾਬਾਂ ਲਿਖੀਆਂ ਜੋ ਕਿ ਬਹੁਤ ਪ੍ਰਸਿੱਧ ਹਨ । ਇਹਨਾਂ ਵਿੱਚੋ ਗਦਰੀ ਬਾਬੇ ਕੌਣ ਸਨ , ਕਿਸ ਬਿਧ ਰੁਲੀ ਪਾਤਸ਼ਾਹੀ , 1984ਅਣਚਿਤਵਿਆ ਕਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਬਹੁਤ ਮਸ਼ਹੂਰ ਹਨ ।

Books Writtten By Ajmer Singh Historian