ਕਿਸੇ ਨਾਲ ਵੈਰ ਨਹੀਂ ,
ਦਿਲਾਂ ਵਿੱਚ ਜਹਿਰ ਨਹੀਂ
-ਅਗਿਆਤ
ਕਿਸੇ ਨਾਲ ਵੈਰ ਨਹੀਂ ,
ਦਿਲਾਂ ਵਿੱਚ ਜਹਿਰ ਨਹੀਂ
-ਅਗਿਆਤ
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ
ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ
ਉਸਨੇ ਇਤਨਾ ਬੀ ਨਾ ਸੋਚਾ ਕਿ ਨਾ-ਬੀਨਾ ਹੂੰ ਮੈਂ,
ਤੀਰ ਮੇਰੇ ਹਾਥ ਮੇਂ ਥਾ ਤੋ ਮੁਝਕੋ ਅਰਜੁਨ ਕਹਿ ਦੀਆ।
-ਰਾਹਤ ਇੰਦੌਰੀ-
ਚਾਹ ਦੀ ਹਰ ਪਿਆਲੀ ਨਾਲ
ਤੇਰਾ ਜ਼ਿਕਰ ਜੁੜਿਆ ਹੈ
ਚਾਹ ਮੈਂ ਛੱਡ ਨਹੀਂ ਸਕਦਾ
ਤੈਨੂੰ ਮੈਂ ਭੁੱਲ ਨਹੀਂ ਸਕਦਾ
ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ
ਵਧੀਆ ਗੁਜਰੇ ਕਿਉਂਕਿ
ਜਿੰਦਗੀ ਨਹੀਂ ਰਹਿੰਦੀ
ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ
ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ
ਵਧੀਆ ਗੁਜਰੇ ਕਿਉਂਕਿ
ਜਿੰਦਗੀ ਨਹੀਂ ਰਹਿੰਦੀ
ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ
ਲੱਭਣਾ ਹੈ ਤਾਂ ਪਰਵਾਹ ਕਰਨ ਵਾਲਿਆਂ ਨੂੰ ਲੱਭੋ,
ਮਤਲਬੀ ਲੋਕ ਤਾਂ ਤੁਹਾਨੂੰ ਆਪੇ ਹੀ ਲਾਭ ਲੈਣਗੇ
ਆਓ ਸੁਰਤ ਸਹੇਲੀਓ ਟੱਪੋ ਕੱਟੜ ਤਾਰ,
ਨਾਨਕ ਬਾਣੀ ਆਖਦੀ ਸਭ ਇੱਕੋ ਸੰਸਾਰ।
-ਰਾਣਾ ਰਣਬੀਰ
ਸੌਖੇ ਨਹੀਂਓ ਬਦਲੇ ਹਾਲਾਤ ਜਾਂਦੇ
ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ l
ਮਾਰਕਸ ਅਤੇ ਫ੍ਰਾਈਡ ਆਤਮ-ਬਦਲਾਹਟ ਨੂੰ , ਆਤਮ- ਕ੍ਰਾਂਤੀ ਨੂੰ ਭਿਆਨਕ ਰੂਪ ਨਾਲ਼ ਹਾਨੀ ਪਹੁੰਚਾਉਣ ਵਾਲ਼ੇ ਵਿਚਾਰਕ ਹਨ। ਕਿਉਂਕੀ ਉਹ ਦੋਸ਼ ਦੂਜਿਆਂ ਉੱਪਰ ਮੜ੍ਹ ਦਿੰਦੇ ਹਨ।
ਸਮਝੋ, ਇੱਕ ਸੱਤ ਮੰਜਿਲਾ ਮਕਾਨ ਹੈ ਅਤੇ ਇੱਕ ਆਦਮੀ ਨੇ ਖਿੜਕੀ ਤੋਂ ਕੁੱਦ ਕਿ ਆਤਮਹੱਤਿਆ ਕਰ ਲਈ ਹੈ। ਕੌਣ ਦੋਸ਼ੀ ਹੈ ? ਫ੍ਰਾਈਡ ਨੂੰ ਪੁੱਛੋ , ਉਹ ਬਚਪਨ ਵਿੱਚ ਖੋਜੇਗਾ। ਕੋਈ ਬਚਪਨ ਟ੍ਰਾੱਮਾ, ਕੋਈ ਬਚਪਨ ਦੀ ਦੁਖਦ ਘਟਨਾ ਨੇ ਇਸਨੂੰ ਆਤਮਘਾਤੀ ਬਣਾ ਦਿੱਤਾ ਹੈ। ਉਹ ਬਚਪਨ ਵਿੱਚ ਜਾਏਗਾ। ਫ੍ਰਾਈਡ ਦੇ ਜੋ ਬਹੁਤ ਗਹਿਰੇ ਅਨੁਆਈ ਹਨ , ਉਨ੍ਹਾਂ ਵਿੱਚੋਂ ਇੱਕ ਹੈ ਆੱਟੋ ਰੈਂਕ। ਉਹ ਤਾਂ ਬਚਪਨ ਵਿੱਚ ਹੀ ਨਹੀਂ ਜਾਂਦਾ , ਗਰਭ ਦੀ ਅਵਸਥਾ ਤੱਕ ਜਾਂਦਾ ਹੈ !!!
ਅਗਰ ਮਾਰਕਸ ਨੂੰ ਪੁੱਛੋ ਤਾਂ ਉਹ ਕਹੇਗਾ ਕੋਈ ਆਰਥਿਕ , ਕੋਈ ਸਮਾਜਿਕ , ਗਰੀਬੀ ਹੋਵੇਗੀ , ਦੁਕਾਨ ਦਾ ਦੀਵਾਲ਼ਾ ਨਿਕਲਣ ਦੇ ਕਰੀਬ ਹੋਵੇਗਾ। ਮਾਰਕਸ ਖੋਜੇਗਾ ਧਨ ਵਿੱਚ , ਫਰਾਈਡ ਖੋਜੇਗਾ ਅਤੀਤ ਦੀਆਂ ਯਾਦਾਂ ਵਿੱਚ। ਲੇਕਿਨ ਇਹ ਆਦਮੀ ਸਿੱਧਾ ਜਿੰਮੇਵਾਰ ਹੈ ਕੋਈ ਵੀ ਨਾ ਕਹੇਗਾ।
ਇਸਲਈ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਜਦ ਵੀ ਤੁਸੀਂ ਅਪਦੇ ਦੁਖ ਲਈ ਦੂਜੇ ਨੂੰ ਜਿੰਮੇਵਾਰ ਠਹਿਰਾਉਂਦੇ ਹੋ, ਤਾਂ ਤੁਸੀਂ ਦੂਸਰੇ ਨੂੰ ਮਾਲਿਕ ਬਣਾ ਰਹੇ ਹੋਂ।
ਫ੍ਰਾਈਡ ਅਤੇ ਮਾਰਕਸ ਅਤੇ ਉਹ ਸਾਰੇ ਲੋਕ ਜੋ ਕਹਿੰਦੇ ਹਨ ਦੂਸਰਾ ਜਿੰਮੇਵਾਰ ਹੈ, ਉਹ ਤੁਹਾਡੀ ਮਾਲਕੀਅਤ ਖੋਹ ਰਹੇ ਹਨ। ਉਹ ਤੁਹਾਨੂੰ ਗੁਲਾਮ ਬਣਾ ਰਹੇ ਹਨ। ਫ੍ਰਾਈਡ ਅਤੇ ਮਾਰਕਸ ਦੀ ਸਾਰੀ ਧਾਰਣਾ ਮਨੁੱਖ ਨੂੰ ਗੁਲਾਮ ਔਰ ਗਹਿਰਾ ਗੁਲਾਮ ਬਣਾਏਗੀ , ਆਤਮਵਾਨ ਨਹੀਂ।
ਜਿਸ ਪਲ ਤੁਸੀਂ ਕਹਿੰਦੇ ਹੋਂ ਕਿ ਜਿੰਮੇਵਾਰ ਮੈਂ ਹਾਂ , ਤੁਸੀਂ ਮਾਲਿਕ ਬਣਨੇ ਸ਼ੁਰੂ ਹੋ ਗਏ। ਤੁਹਾਡੇ ਅੰਦਰ ਰੂਪਾਂਤ੍ਰਣ ਸ਼ੁਰੂ ਹੋਇਆ। ਹੁਣ ਤੁਸੀਂ ਕੇਵਲ ਨਾ ਸੁੱਖ ਵਿੱਚ , ਨਾ ਕੇਵਲ ਦੁੱਖ ਵਿੱਚ ਬਲਕਿ ਹਰ ਹਾਲਿਤ ਵਿੱਚ ਹਰ ਮਨੋਦਸ਼ਾ ਵਿੱਚ, ਤੁਸੀਂ ਆਪਣੇ ਆਪ ਨੂੰ ਹੀ ਕਾਰਣ ਸਮਝੋਗੇ।
ਮਨ ਦੀ ਬੜੀ ਤਰਕੀਬ ਹੈ ਜਿੰਮੇਵਾਰੀ ਨੂੰ ਕਿਤੇ ਹੋਰ ਟਾਲ਼ ਦੇਣਾ। ਇਹ ਤਰਕੀਬ ਐਨੀ ਗਹਿਰੀ ਹੈ–ਆਸਤਿਕ ਭਗਵਾਨ ਉੱਪਰ ਜਾਂ ਕਿਸਮਤ ਉੱਪਰ ਟਾਲ਼ ਦਿੰਦਾ ਹੈ। ਨਾਸਤਿਕ ਕੁਦਰਤ ਉੱਪਰ ਟਾਲ਼ ਦਿੰਦਾ ਹੈ। ਕਮਿਊਨਿਸਟ ਇਤਿਹਾਸ ਉੱਪਰ ਟਾਲ਼ ਦਿੰਦਾ ਹੈ, ਫਰਾਈਡ ਅਚੇਤਨ ਮਨ ਉੱਪਰ ਟਾਲ਼ ਦਿੰਦਾ ਹੈ। ਕੋਈ ਅਰਥ-ਸ਼ਾਸ਼ਤਰ ਉੱਪਰ ਟਾਲ਼ ਦਿੰਦਾ ਹੈ , ਕੋਈ ਰਾਜਨੀਤੀ ਉੱਪਰ ਟਾਲ਼ ਦਿੰਦਾ ਹੈ। ਕੋਈ ਕਰਮ ਦੇ ਸਿਧਾਂਤ ਉੱਪਰ ਟਾਲ਼ ਦਿੰਦਾ ਹੈ
ਕ੍ਰਿਸ਼ਨਾਮੂਰਤੀ:ਇਹ ਜਾਨਣ ਦਾ ਇੱਕ ਹੀ ਉਪਾਅ ਹੈ ਕਿ ਤੁਸੀਂ ਮਰ ਕੇ ਦੇਖੋ,ਨਹੀਂ ਨਹੀਂ, ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹਾਂ,ਤੁਹਾਨੂੰ ਮਰਨਾ ਹੀ ਹੋਵੇਗਾ।ਇਕੱਲੇ ਸਰੀਰਕ ਰੂਪ ਵਿੱਚ ਨਹੀਂ ਸਗੋਂ ਮਾਨਸਿਕ ਤਲ ਤੇ ਗਹਿਰਾਈ ਵਿੱਚ ਆਪਣੇ ਅੰਦਰ ਮਰਨਾ,ਉਹਨਾਂ ਚੀਜ਼ਾਂ ਪ੍ਰਤੀ ਜਿੰਨ੍ਹਾਂ ਨੂੰ ਤੁਸੀਂ ਆਪਣੇ ਦਿਲ ਵਿੱਚ ਸਜਾ ਕੇ ਰੱਖਿਆ ਹੋਇਆ ਹੈ,ਅਤੇ ਨਾਲ਼ ਹੀ ਉਹਨਾਂ ਚੀਜ਼ਾਂ ਪ੍ਰਤੀ ਵੀ ਜਿੰਨਾਂ ਚੀਜ਼ਾਂ ਦੇ ਪ੍ਰਤੀ ਤੁਸੀਂ ਕੁੜੱਤਣ ਦੇ ਨਫ਼ਰਤ ਭਰੀ ਹੋਈ ਹੈ। ਜੇਕਰ ਤੁਸੀਂ ਸਹਿਜਤਾ ਨਾਲ਼ ਬਿਨਾ ਕਿਸੇ ਜ਼ੋਰ ਜ਼ਬਰਦਸਤੀ ਜਾਂ ਦਲੀਲ ਦੇ ਆਪਣੇ ਵੱਡੇ ਤੋਂ ਵੱਡੇ ਜਾਂ ਛੋਟੇ ਤੋਂ ਛੋਟੇ ਸੁੱਖਾਂ ਚੋਂ ਇਮਾਨਦਾਰੀ ਨਾਲ਼ ਕਿਸੇ ਇੱਕ ਦੇ ਪ੍ਰਤੀ ਵੀ ਮਰ ਗਏ ਤਾਂ ਤੁਸੀਂ ਜਾਣ ਜਾਉਗੇ ਕੇ ਮਰਨਾ ਕੀ ਹੁੰਦਾ, ਮਰਨ ਦਾ ਅਰਥ ਕੀ ਹੁੰਦਾ, ਸਮਝੇ? ਮਰਨ ਦਾ ਅਰਥ ਹੈ ਪੂਰੀ ਤਰ੍ਹਾਂ ਖ਼ਾਲੀ ਹੋ ਜਾਣਾ ,ਰੋਜ਼ਾਨਾ ਦੀਆਂ ਖਾਹਿਸ਼ਾਂ ,ਦੁੱਖਾਂ ਸੁੱਖਾਂ ਇਹਨਾਂ ਸਭ ਤੋਂ ਖ਼ਾਲੀ ਹੋ ਜਾਣਾ। ਮੌਤ ਇੱਕ ਰੂਪਾਂਤਰਣ ਹੈ, ਇੱਕ ਨਵੀਨੀਕਰਨ ਹੈ।ਉਥੇ ਵਿਚਾਰਾਂ ਦਾ ਵਜੂਦ ਨਹੀਂ ਹੁੰਦਾ, ਕਿਉਂਕਿ ਵਿਚਾਰ ਪੁਰਾਣਾ ਹੈ।ਜਿੱਥੇ ਮੌਤ ਹੈ ,ਓਥੋਂ ਹੀ ਕੁੱਛ ਨਵਾਂ ਜਨਮਦਾ ਹੈ। ਜਾਣੇ ਹੋਏ ਤੋਂ ਆਜ਼ਾਦੀ ਹੀ ਮੌਤ ਹੈ, ਜਿਥੋਂ ਤੁਹਾਡਾ ਜੀਉਣਾ ਸ਼ੁਰੂ ਹੁੰਦਾ ਹੈ।
ਗ਼ਰੀਬ ਵਿਦਿਆਰਥੀ ਹੋਣ ਕਰਕੇ ਮੈਂ ਪੱਤਰਕਾਰੀ ਦਾ ਕੰਮ ਕਰਦਾ ਸੀ…ਜਵਾਂ ਰੱਦੀ ਕੰਮ ਹੈ ਇਹ …ਪਰ ਹੋਰ ਕੋਈ ਚਾਰਾ ਈ ਨਹੀਂ ਸੀ।ਈਵਨਿੰਗ ਕਾਲਜ ਚ ਦਾਖ਼ਲਾ ਲੈਣ ਲਈ ਪੈਸੇ ਚਾਹੀਦੇ ਸਨ ,ਦਿਨੇ ਸਾਰਾ ਦਿਨ ਪੱਤਰਕਾਰੀ ਕਰਦਾ ,ਰਾਤੀਂ ਕਾਲਜ ਪੜ੍ਹਨ ਜਾਂਦਾ। ਮੇਰੇ ਨਾਮ ਦਾ ਸਬੰਧ ਵੀ ਰਾਤ ਨਾਲ਼ ਹੈ,ਰਜਨੀ ਮਾਇਨੇ ਰਾਤ ,ਈਸ਼ ਮਾਇਨੇ ਮਾਲਕ, ਰੱਬ ,ਚੰਦਰਮਾ ਦਾ ਨਾਮ ਰਜਨੀਸ਼ ਹੈ, ਰਾਤ ਦਾ ਰਾਜਾ।
ਮਜ਼ਾਕ ਕਰਦੇ ਲੋਕ ਹੱਸਦੇ …ਅਜੀਬ ਹੈਂ ਤੂੰ ਸਾਰਾ ਦਿਨ ਕੰਮ ਕਰਦੈਂ ,ਰਾਤੀਂ ਪੜ੍ਹਨ ਚਲਾ ਜਾਨੈ, ਆਪਣੇ ਨਾਮ ਦੇ ਮਾਅਨੇ ਸਹੀ ਸਿੱਧ ਕਰਨ ਲੱਗਿਆਂ ਕਿ?ਹੁਣ ਕੀ ਜਵਾਬ ਦੇ ਸਕਦਾਂ ਹਾਂ। ਸਾਰੀ ਉਮਰ ਮੈਂ ਆਪਣੇ ਨਾਮ ਦੇ ਮਾਇਨੇ ਸਹੀ ਕਰਨ ਚ ਲਾ ਦਿੱਤੀ,ਪੂਰਨਮਾਸ਼ੀ ਦੇ ਚੰਨ ਤੋਂ ਸੋਹਣਾ ਹੋਰ ਹੋ ਵੀ ਕੀ ਸਕਦੈ? ਸੋ ਉਹਨੀ ਦਿਨੀ ਇਸ ਗ਼ਰੀਬ ਰਜਨੀਸ਼ ਵਿਦਿਆਰਥੀ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ।ਗ਼ਰੀਬੀ ਜਾਂ ਅਮੀਰੀ ਕੀ ਕਰੇਗੀ ਮੇਰਾ, ਮੈਂ ਤਾਂ ਹਾਂ ਹੀ ਪੂਰਾ ਸ਼ੈਦਾਈ ਜਦੋਂ।
ਮੰਗ ਮੰਗ ਕੇ ਕਿਤਾਬਾਂ ਪੜ੍ਹਨੀਆਂ ਮੈਨੂੰ ਪਸੰਦ ਨਹੀਂ। ਸੱਚ ਪੁੱਛੋਂ ਤਾਂ ਲਾਇਬਰੇਰੀ ਵਿਚੋਂ ਕਿਤਾਬ ਇਸ਼ੂ ਕਰਵਾਉਣ ਤੋਂ ਵੀ ਮੈਨੂੰ ਨਫ਼ਰਤ ਹੈ, ਲਾਇਬਰੇਰੀ ਦੀ ਕਿਤਾਬ ਨੂੰ ਕੋਠੇ ਵਾਲੀ ਔਰਤ ਹੀ ਸਮਝੋ ,ਲੋਕ ਇਹਨਾਂ ਦੇ ਵਾਕਾਂ ਹੇਠ ਲਕੀਰਾਂ ਲਾ ਦਿੰਦੇ ਨੇ ,ਮੈਨੂੰ ਇਹ ਬੁਰਾ ਲੱਗਦਾ,ਮੈਨੂੰ ਹਮੇਸ਼ਾਂ ਤਾਜ਼ੀ ਕਿਤਾਬ ਚਾਹੀਦੀ ਹੈ, ਜਵਾਂ ਦੁੱਧ ਵਰਗੀ ਚਿੱਟੀ।
Tertium organum ਭਾਰਤ ਵਿੱਚ ਮਹਿੰਗੀ ਕਿਤਾਬ ਸੀ, ਤੇ ਮੇਰੀ ਤਨਖ਼ਾਹ 70 ਰੁਪਏ ਮਹੀਨਾ ਸੀ, ਇਤਿਫ਼ਾਕ ਦੇਖੋ ਕਿਤਾਬ ਦੀ ਕੀਮਤ ਵੀ 70 ਰੁਪਏ ਈ ਸੀ!ਪਰ ਮੈਂ ਖ਼ਰੀਦ ਲਈ।ਬੁੱਕਸੇਲਰ ਹੈਰਾਨ ਹੋ ਗਿਆ ,ਕਹਿੰਦਾ..ਸਾਡਾ ਤਾਂ ਕੋਈ ਅਮੀਰਜ਼ਾਦਾ ਵੀ ਨਾ ਖ਼ਰੀਦੇ ਇਹਨੂੰ ….ਕਹਿੰਦਾ ਮੈਂ ਪੰਜ ਸਾਲ ਹੋ ਗਏ ਧਰ ਰੱਖੀ ਆ,ਕੋਈ ਗਾਹਕ ਨਹੀਂ ਆਇਆ…ਲੋਕ ਆਉਂਦੇ ਨੇ ਰੇਟ ਦੇਖ ਕੇ ਭੱਜ ਜਾਂਦੇ ਨੇ।ਤੂੰ ਸਾਰਾ ਦਿਨ ਮਿਹਨਤ ਕਰਦਾਂ ਰਾਤੀਂ ਪੜ੍ਹਦਾਂ ਤੂੰ ਕਿਵੇਂ ਖ਼ਰੀਦ ਲਈ?
ਮੈਂ ਕਿਹਾ…ਜ਼ਿੰਦਗ਼ੀ ਵੱਟੇ ਵੀ ਜੇ ਲੈਣੀ ਪਵੇ ਤਾਂ ਮੈਂ ਤਾਂ ਵੀ ਨਾ ਛੱਡਾਂ। ਇਹਦੀ ਪਹਿਲੀ ਲਾਇਨ ਹੀ ਕਾਫ਼ੀ ਹੈ ਮੇਰੇ ਲਈ,ਜੋ ਮਰਜ਼ੀ ਕੀਮਤ ਹੋਵੇ ਲੈਣੀ ਹੀ ਲੈਣੀ ਹੈ।
ਓਸਪੈਂਸਕੀ ਦਾ ਇਹ ਵਾਕ ਪੜ੍ਹ ਕੇ ਮੈਂ ਦੰਗ ਰਹਿ ਗਿਆ—“ਮੇਰਾ ਇਹ ਗ੍ਰੰਥ ਅਰਸਤੂ ਦੇ ਗ੍ਰੰਥ ਤੋਂ ਵੀ ਪਹਿਲਾਂ ਦਾ ਹੈ”।ਉਸਦੇ ਇਸ ਵਾਕ ਨੇ ਮੇਰੇ ਸੀਨੇ ਵਿੱਚ ਗੋਲ਼ੀ ਦਾਗ਼ ਦਿੱਤੀ।
ਬੁੱਕਸੇਲਰ ਦੇ ਹੱਥ ਤੇ ਮੈਂ ਮਹੀਨੇ ਦੀ ਤਨਖ਼ਾਹ ਰੱਖੀ, ਤੁਸੀਂ ਮੰਨਣਾ ਨਹੀਂ ਈਸ਼ ਸੌਦੇ ਕਾਰਨ ਮੇਰਾ ਪੂਰਾ ਮਹੀਨਾ ਫ਼ਾਕਾਕਸ਼ੀ ਚ ਬੀਤਿਆ,ਇਹ ਹੋਣਾ ਹੀ ਸੀ। ਉਹ ਖ਼ੂਬਸੂਰਤ ਮਹੀਨਾ ਮੈਨੂੰ ਹੁਣ ਕਿਹੜਾ ਭੁੱਲਦੈ?ਨਾ ਖਾਣ ਨੂੰ, ਨਾ ਪਹਿਨਣ ਨੂੰ, ਨਾ ਸਿਰ ਤੇ ਛੱਤ।ਕਿਰਾਇਆ ਨਾ ਦਿੱਤਾ ਗਿਆ ਮਕਾਨ ਮਾਲਕ ਨੇ ਬਾਹਰ ਕੱਢ ਦਿੱਤਾ ,ਨੀਲੇ ਆਕਾਸ਼ ਹੇਠ ਮੇਰੇ ਹੱਥ tertium organum ਸੀ, ਮੈਂ ਪੂਰਾ ਖ਼ੁਸ਼ ਸਾਂ, ਸੜਕ ਦੇ ਖੰਬੇ ਦੀ ਲਾਈਟ ਹੇਠ ਬੈਠ ਕੇ ਪੜ੍ਹੀ ਸਾਰੀ…ਇਹੀ ਮੇਰਾ ਇਕਬਾਲੀਆ ਬਿਆਨ ਹੈ, ਇਹ ਕਿਤਾਬ ਮੇਰਾ ਜੀਵਨ ਹੋ ਗਈ। ਇਹ ਕਿਤਾਬ ਇਸ ਕਰਕੇ ਪਿਆਰੀ ਹੈ, ਸੋਹਣੀ ਹੈ ਕਿ ਇਸ ਦੇ ਕਰਤਾ ਓਸਪੈਂਸਕੀ ਨੂੰ ਵੀ ਨਹੀਂ ਪਤਾ ਕਿ ਕੀ ਲਿਖ ਗਿਆ,ਸੂਫ਼ੀ ਇਸਨੂੰ ਖਿਜ਼ਰ ਆਖਦੇ ਹਨ ਜਿਨ੍ਹਾਂ ਭਟਕੇ ਮੁਸਾਫ਼ਰਾਂ ਨੂੰ ਰਸਤਾ ਨਹੀਂ ਮਿਲਦਾ ,ਖ਼ੁਆਜਾ ਖਿਜ਼ਰ ਉਹਨਾਂ ਦੀ ਉਂਗਲ ਫ਼ੜਦਾ ਹੈ।