ਕਦੇ ਕਦੇ ਵਕਤ ਦੇ ਬਦਲਣ ਨਾਲ ਮਿੱਤਰ ਵੀ ਦੁਸ਼ਮਣ ਬਣ ਜਾਂਦੇ ਨੇ
ਅਤੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ ਕਿਉਂਕਿ ਸਵਾਰਥ ਬਹੁਤ ਵੱਡੀ ਤਾਕਤ ਹੈ
Jasmeet Kaur
ਇਨਸਾਨ ਸਹੀ ਹੋਵੇ ਤਾ ਉਸਦੇ ਨਾਲ ਗ਼ਰੀਬੀ ਵੀ ਹੱਸ ਕੇ ਕੱਟੀ ਜਾ ਸਕਦੀ ਹੈ
ਇਨਸਾਨ ਤੋਂ ਗ਼ਲਤ ਹੋਵੇ ਤਾ ਅਮੀਰੀ ਵੀ ਬਹੁਤ ਔਖੀ ਕੱਟਦੀ ਹੈ ।
ਸਮਾਂ ਪੈਸੇ ਨਾਲੋਂ ਜ਼ਿਆਦਾ ਕੀਮਤੀ ਹੈ।
ਤੁਸੀਂ ਪੈਸੇ ਨੂੰ ਤਾਂ ਵਧਾ ਸਕਦੇ ਹੋ ਪਰ ਸਮੇਂ ਨੂੰ ਨਹੀਂ ।
ਜਿਮ ਰੌਨ
ਸ਼ਹਿਰ ਦੇ ਬਾਹਰਵਾਰ ਠੇਕਾ, ਠੇਕੇ ਦੇ ਨਾਲ ਦੋ ਢਾਬੇ।
ਢਾਬਿਆਂ ਦੇ ਸਾਹਮਣੇ ਕੰਧ ਦੇ ਨਾਲ ਸੜਕ ਉੱਤੇ ਉਹ ਆਂਡਿਆਂ ਦੀ ਰੇਹੜੀ ਲਾਉਂਦਾ। ਆਮ ਤੌਰ ਤੇ ਉਹ ਕਚਹਿਰੀਆਂ ਦੇ ਬੰਦ ਹੋਣ ਤੇ ਹੀ ਆਉਂਦਾ। ਰੁਲਿਆ-ਖੁਲਿਆ ਜਿਹਾ, ਜਿਹੋ ਜਿਹਾ ਉਹ ਆਪ ਸੀ ਉਹੋ ਜਿਹੇ ਉਹਦੇ ਗਾਹਕ ਸਨ। ਦਿਹਾੜੀ-ਦੱਪਾ ਕਰਕੇ ਸਾਈਕਲਾਂ ਤੇ ਪਿੰਡਾਂ ਨੂੰ ਪਰਤ ਰਹੇ ਥੱਕੇ-ਟੁੱਟੇ ਦਿਹਾੜੀਦਾਰ ਜਾਂ ਦਿਨ-ਭਰ ਸਵਾਰੀਆਂ ਜ਼ੋ ਥੱਕੇ ਰਿਕਸ਼ਿਆਂ ਵਾਲੇ। ਸ਼ਹਿਰ ਦੀ ਭੀੜ ਤੋਂ ਬਾਹਰ ਇਕਾਂਤ ਜਿਹੀ ਥਾਂ ਠੇਕੇ ਤੋਂ ਅਧੀਆਪਊਆ ਲੈਂਦੇ। ਉਹਦੀ ਰੇਹੜੀ ਤੋਂ ਗਲਾਸ ਮਿਲ ਜਾਂਦਾ। ਘਸਮੈਲੇ ਜਿਹੇ ਪਲਾਸਟਿਕ ਦੇ ਟੀਨ ਵਿੱਚੋਂ ਬੱਬਲ-ਵੱਡਾ ਜਿਹਾ ਪਾਣੀ ਦੇ ਦਿੰਦਾ। ਪੰਜਾਂ ਰੁਪਈਆਂ ਦੇ ਦੋ ਉੱਬਲੇ ਆਂਡੇ- ਸਸਤੇ ਜਿਹੇ ਵਿਚ ਉਹ ਉਨ੍ਹਾਂ ਦਾ ਡੰਗ ਲਾਹ ਦਿੰਦਾ। ਢਾਬਿਆਂ ਵਾਲੇ ਤਾਂ ਲੁੱਟਦੇ ਸਨ। ਖਾਲੀ ਗਲਾਸ ਦੇ ਵੀ ਪੈਸੇ ਮੰਗਦੇ।
ਸਾਹਮਣੇ ਢਾਬਿਆਂ ਵਾਲੇ ਅਕਸਰ ਉਸਨੂੰ ਲਲਕਾਰੇ ਮਾਰਦੇ, “ਵਗ ਜਾ ਉਇ! ਅੱਡੇ ਤੇ ਚਲਾ ਜਾ ਐਥੇ ਬਾਹਲਾ ਦੁੱਧ ਐ ਕਿੱਥੋਂ ਰੋਡਾ ਲੱਗਿਐ ਸਾਲਾ!”
ਉਹ ਆਪਣੀ ਰੇੜੀ ਤੇ ਖਲੋਤਾ ਈ ਘੁਰ-ਘੁਰ ਕਰੀ ਜਾਂਦਾ, “ਸੜਕ ਤੇ ਖੜਾ ਕਿਉਂ? ਸੜਕ ਕਿਸੇ ਦੇ ਪਿਓ ਦੀ ਐ? ਤੁਸੀਂ ਵਗ ਜੋ ਅੱਡੇ ਤੇ ਜੇ ਬਾਹਲੇ ਔਖੇ ਓ!) ਉਹ ਢਾਬਿਆਂ ਵਾਲੇ ਨੂੰ ਘੱਟ ਪਰ ਆਪਣੇ ਗਾਹਕਾਂ ਨੂੰ ਹੀ ਜਿਵੇਂ ਸੁਣਾਉਤੀ ਕਰੀ ਜਾਂਦਾ।
ਆਪ ਹੀ ਗੱਲਾਂ ਕਰੀ ਜਾਂਦਾ। ਆਪਣੇ ਗਾਹਕਾਂ ਦਾ ਜੀਅ ਲਵਾਈ ਰੱਖਦਾ।
ਕਈ ਵਾਰੀ ਮੈਂ ਸੋਚਦਾ ਦੋ ਰੁਪਈਆਂ ਦਾ ਤਾਂ ਕੱਚਾ ਆਂਡਾ ਹੀ ਵਿਕੀ ਜਾਂਦੈ। ਇਹਨੂੰ ਕੀ ਬਚਦਾ ਹੋਊ?
ਇਕ ਸ਼ਾਮ ਮੈਂ ਸੈਰ ਲਈ ਕਚਹਿਰੀਆਂ ਮੂਹਰਦੀ ਲੰਘਿਆ ਤਾਂ ਵੇਖਿਆ ਉਸਦੀ ਰੇੜੀ ਕੰਧ ਨਾਲ ਟੇਢੀ ਹੋਈ ਪਈ ਸੀ। ਟੁੱਟੇ ਹੋਏ ਆਂਡੇ ਖਿੱਲਰੇ ਪਏ ਸਨ ਜਿਨ੍ਹਾਂ ਤੇ ਮੱਖੀਆਂ ਭਿੰਨਭਿੰਨ ਕਰ ਰਹੀਆਂ ਸਨ। ਆਪ ਉਹ ਕਿਧਰੇ ਨਜ਼ਰ ਨਹੀਂ ਆਇਆ।
ਇੱਕ ਰਿਕਸ਼ੇ ਵਾਲੇ ਤੋਂ ਪੁੱਛਿਆ ਤਾਂ ਉਸਨੇ ਦੱਸਿਆ, “ਰਾਤ ਨੇਰੇ ਹੋਏ ਬੰਦੇ ਆਏ ਤੇ ਰੇ ਹੜੀ ਭੰਨ ਗਏ, ਨਾਲੇ ਸਾਰੇ ਆਂਡੇ। ਉਹਦੇ ਸਿਰ ‘ਚ ਪਿੱਛੋਂ ਦੀ ਡਾਂਗ ਮਾਰੀ। ਉਹ ਤਾਂ ਹਸਪਤਾਲ ‘ਚ ਦਾਖਲ ਐ। ਆਹ ਢਾਬੇ ਵਾਲਿਆਂ ਦੀ ਬੇੜੀ `ਚ ਵੱਟੇ ਪਏ ਜਾਪਦੇ ਐ।”
ਉਸਨੇ ਢਾਬਿਆਂ ਵੱਲ ਕੈਰੀ ਅੱਖ ਨਾਲ ਵੇਖਦਿਆਂ ਜ਼ੋਰ ਦੀ ਜਰਦੇ ਦੀ ਪਿਚਕਾਰੀ ਮਾਰੀ।
ਕੱਲੀ ਰੋਟੀ ਹੀ ਨਹੀ ਲਿਖੀ ਹੁੰਦੀ ਮੁਕੱਦਰ ਵਿੱਚ ਗਰੀਬ ਦੇ
ਦੁਨੀਆ ਦੀ ਨਫ਼ਰਤ ਤੇ ਅਪਣਿਆਂ ਦੇ ਧੋਖੇ ਵੀ ਜਰੂਰ ਲਿਖੇ ਹੁੰਦੇ ਨੇ!!
ਵੋਹਰਾ ਸਾਬ
ਸ਼ਰਤਾਂ ਰੱਖ ਕੇ ਪਿਆਰ ਨੀ ਨਿੱਭਦੇ
ਤੇ ਨਾ ਹੀ ਖੁੰਧਕ ਰੱਖਕੇ ਰਿਸਤੇਦਾਰੀਆਂ
ਵੋਹਰਾ ਸਾਬ
ਮੰਨਦੇ ਆ ਕਿ ਸਾਡੇ ਚ” ਬਹੁਤ “ਨੁਕਸ” ਤੇ “ਕਮੀਆਂ” ਹੋਣਗੀਆਂ,ਪਰ !!
ਇੱਕ ਗੱਲ ਜਰੂਰ ਯਾਦ ਰੱਖੀ, ਸੱਚੇ ਬੰਦੇ ਨੂੰ ਲੋਕ ਹਮੇਸ਼ਾ ਗਲਤ ਹੀ ਸਮਝਦੇ ਨੇ!!
ਸੁੱਖੀ ਖੋਖਰ
ਰੇਲਵੇ ਸਟੇਸ਼ਨ ਦੇ ਪਲੇਟ-ਫਾਰਮ ਦੇ ਇੱਕ ਬੈਂਚ ਤੇ ਬੈਠੇ ਤਿੰਨ ਨੌਜਵਾਨ ਗੱਡੀ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣਿਓਂ ਇੱਕ ਅਜੀਬ ਕਿਸਮ ਦਾ ਵਿਅਕਤੀ ਲੰਘਿਆ। ਜਿਸ ਦਾ ਪਹਿਰਾਵਾ ਧਾਰਮਿਕ ਸੀ। ਉਸ ਦਾ ਉੱਚਾ ਲੰਮਾ ਕੱਦ, ਮੋਟਾ ਡਾਹਢਾ ਸਰੀਰ, ਸਰੀਰ ਉਪਰ ਵੱਡਾ ਉੱਚਾ ਪੱਗੜ, ਪੱਗੜ ਉਪਰ ਲੋਹੇ ਦੇ ਚੱਕ, ਲੋਹੇ ਦੀਆਂ ਜੰਜੀਰਾਂ, ਪਾਈਆਂ ਹੋਈਆਂ ਸਨ। ਗਲ ਵਿਚ ਅਨੇਕਾਂ ਲੋਹੇ ਦੇ ਅਸਤਰ ਸ਼ਸ਼ਤਰ, ਹੱਥਾਂ ਵਿਚ ਦੋ ਤਲਵਾਰਾਂ, ਇੱਕ ਛੋਟੀ ਤੇ ਇੱਕ ਵੱਡੀ। ਪਿੱਠ ਪਿੱਛੇ ਲੋਹੇ ਦੀ ਢਾਲ ਪਿੰਜਣੀਆਂ ਉਪਰ ਪਟੇ ਚਾੜ੍ਹ ਰੱਖੇ ਸਨ। ਇੱਕ ਹੱਥ ਪਾਣੀ ਪੀਣ ਲਈ ਲੋਹੇ ਦਾ ਗਢਵਾ, ਗਲ ਵਿਚ ਲੋਹੇ ਦੇ ਮਣਕਿਆਂ ਵਾਲੀਆਂ ਅਨੇਕਾਂ ਮਾਲਾਵਾਂ, ਅੱਖਾਂ ਉਪਰ ਕਾਲੀਆਂ ਐਨਕਾਂ, ਫੌਜੀਆਂ ਵਾਂਗ ਪਰੇਡ ਕਰਦਾ ਉਹ ਜਾ ਰਿਹਾ ਸੀ।
ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਸਵਾਲੀਆ ਲਹਿਜੇ ਵਿੱਚ ਪੁੱਛਿਆ, “ਇਸ ਵਿਅਕਤੀ ਸਬੰਧੀ ਤੁਹਾਡੀ ਕੀ ਰਾਏ ਹੈ?
ਇਹ ਤਾਂ ਧਾਰਮਿਕ ਵਿਅਕਤੀ ਹੈ। ਆਪਣੇ ਇਸ਼ਟ ਵਿੱਚ ਪੱਕਾ, ਰੱਬ ਦਾ ਪੁਜਾਰੀ, ਦਿੜ ਸੰਕਲਪੀ. ਸਾਧ ਬਿਰਤੀ ਵਾਲਾ, ਫੱਕਰ, ਨਿਰਪੱਖ, ਨਿਰਲੇਪ, ਸਾਦਾ ਗਰੀਬ, ਆਪਣੀ ਧੁਨ ਵਿਚ ਪੱਕਾ ਮਹਾਂ ਯਾਤਰੀ। ਇੱਕ ਨੋਜਵਾਨ ਦਾ ਉੱਤਰ ਸੀ।
ਪਰ ਪਰ ਮੇਰਾ ਖ਼ਿਆਲ ਹੈ ਦੂਜਾ ਨੌਜਵਾਨ ਬੋਲਿਆ, ਅਜਿਹੇ ਵਿਅਕਤੀ ਕੰਮ-ਚੋਰ, ਵਿਹਲੇ ਰਹਿਕੇ ਖਾਣ ਵਾਲੇ ਪਲਾਇਣਵਾਦੀ ਹੁੰਦੇ ਹਨ। ਰੱਬ ਦੀਆਂ ਦਿੱਤੀਆਂ ਖਾਣ ਵਾਲੇ, ਵਿਹਲੀ, ਭਰਮੀ, ਨਸ਼ੀਲੇ ਪਦਾਰਥਾਂ ਦੇ ਸ਼ੌਕੀਣ, ਜਿਹੜੇ ਧਾਰਮਿਕ ਪਹਿਰਾਵੇ ਸਦਕੇ ਆਪਣਾ ਹਲਵਾ ਮੰਡਾ ਚਲਾਉਂਦੇ ਹਨ। ਅਜਿਹੇ ਵਿਅਕਤੀ, ਧਰਤੀ ਤੇ ਭਾਰ ਹਨ। ਜਿੰਨ੍ਹਾਂ ਨੇ ਕਦੇ ਨਾ ਸਮਾਜ ਦਾ ਨਾ ਦੇਸ਼ ਕੌਮ ਦਾ ਭਲਾ ਕੀਤਾ ਹੁੰਦਾ ਹੈ।?
ਤੀਜਾ ਵਿਅਕਤੀ ਜੋ ਅਜੇ ਤੱਕ ਚੁੱਪ ਸੀ, ਮੁਸਕਰਾ ਕੇ ਕਹਿਣ ਲੱਗਾ, ਦੋਸਤੋ ਮੈਨੂੰ ਤਾਂ ਇੰਝ ਲੱਗਦੈ, ਅਜਿਹੇ ਬੰਦਿਆਂ ਨੂੰ ਧਰਮ ਰਾਜ ਨੇ ਸਜ਼ਾ ਦਿੱਤੀ ਹੋਈ ਹੈ। ਜਿੰਨ੍ਹਾਂ ਨੇ ਆਪਣੇ ਪਿਛਲੇ ਜਨਮ ਵਿਚ, ਭਰੂਣ ਹੱਤਿਆ ਕਰਵਾਈ ਸੀ ਖੇਤਾਂ ਵਿੱਚੋਂ ਹਰੇ ਦਰਖਤ ਕਟਵਾਏ ਸਨ, ਪਿੰਡਾਂ ਦੇ ਟੋਭੇ ਬੰਦ ਕਰਵਾਏ, ਉਨ੍ਹਾਂ ਨੂੰ ਇਸ ਜਨਮ ਵਿਚ ਹਰ ਸਮੇਂ ਪੰਜ ਕਿੱਲੋ ਸਿਰ ਤੇ , ਦਸ ਕਿੱਲੋ ਪਿੱਠ ਤੇ ਸੱਤ ਕਿੱਲੋ ਹੱਥਾਂ ਵਿਚ ਅਤੇ ਲੱਕ ਦੁਆਲੇ ਚਾਰ ਕਿੱਲੋ ਭਾਰ ਉਠਾਈ ਰੱਖਣਗੇ। ਇਹੋ ਸਜ਼ਾ ਦਾ ਇਹ ਹੁਣ ਭੁਗਤਾਣ ਕਰ ਰਹੇ ਹਨ।
ਤਿੰਨਾਂ ਵਿੱਚੋਂ ਕੌਣ ਸਹੀ ਸੀ। ਸਮਝਣਾ ਮੁਸ਼ਕਲ ਸੀ। ਇਹ ਇੰਨ੍ਹਾਂ ਦੀ ਆਪਣੀ ਆਪਣੀ ਰਾਏ ਸੀ।
ਹੱਥ ਘੁੱਟ ਕੇ ਕੀਤੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ
ਚਾਦਰ ਨਾਲੋਂ ਬਾਹਰ ਪਸਾਰੇ ਪੈਰ ਮੰਗਣ ਲਾ ਦਿੰਦੇ
ਸਿਆਸਤ ਵਿੱਚ ਭਗਤੀ ਜਾਂ ਨਾਇਕ-ਪੂਜਾ ਨਿਘਾਰ ਵੱਲ ਜਾਂਦਾ
ਉਹ ਪੱਕਾ ਰਾਹ ਹੈ, ਜੋ ਅਖੀਰ ਤਾਨਾਸ਼ਾਹੀ ਤੱਕ ਪਹੁੰਚਦਾ ਹੈ।
ਡਾ ਬੀ.ਆਰ. ਅੰਬੇਡਕਰ
ਹਰ ਵਾਰ ਅਲਫਾਜ਼ ਹੀ ਜਰੂਰੀ ਨਹੀਂ ਹੁੰਦੇ,
ਕਿਸੇ ਨੂੰ ਸਮਝਾਉਣ ਲਈ ਕੁਝ ਗੱਲਾਂ
ਸਮੇਂ ਤੇ ਵੀ ਛੱਡ ਦੇਣੀਆਂ ਚਾਹੀਦੀਆਂ ਹਨ।
ਅੱਜ ਫ਼ੌਜੀ ਮੇਜਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਸੀ। ਘਰ ਦੇ ਇਕ ਕਮਰੇ ਵਿਚ ਭੋਗ ਦੇ ਸ਼ਲੋਕ ਉਚਾਰੇ ਜਾ ਰਹੇ ਸਨ ਦੂਜੇ ਕਮਰੇ ਵਿਚ ਸੁਰਜੀਤ ਕੌਰ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਦਿਉਰ ਕੁਲਦੀਪ ਸਿੰਘ ਨੂੰ ਪਤੀ ਸਵੀਕਾਰ ਕਰ ਲਵੇ।
ਸੁਰਜੀਤ ਦੀ ਸੱਸ ਨਿਹਾਲੋ ਨੇ ਇੱਕ ਸੁਲਝੀ ਹੋਈ ਔਰਤ ਵਾਂਗ ਸਮਝਾਂਦਿਆਂ ਕਿਹਾ, “ਸੁਰਜੀਤ ਤੂੰ ਚਾਰ-ਚਾਰ ਧੀਆਂ ਦੀ ਮਾਂ ਐ ਪੁੱਤ ਦੋਹਾਂ ਪਰਿਵਾਰਾਂ ਬਾਰੇ ਸੋਚੀ।”
“ਮਾਸੀ ਜੀ ਨਸ਼ਈ ਮਰਦ ਤਾਂ ਸਿਉਂਖੇ ਰੁੱਖ ਤੋਂ ਵੀ ਮਾੜਾ ਹੁੰਦੈ।” ਸੁਰਜੀਤ ਦੀ ਵੱਡੀ ਭੈਣ ਦਾ ਇਸ਼ਾਰਾ ਕੁਲਦੀਪ ਵੱਲ ਸੀ।
“ਨਾ ਧੀਏ ਕੌੜਾ ਬੋਲ ਨਾ ਬੋਲ, ਔਲਾਦ ਦਾ ਪਿਆਰ ਲੈ ਕੇ ਸ਼ੈਦ ਸ਼ਰਾਬ ਈ ਛੱਡ ਜੇ ਚੰਦਰਾ।” ਨਿਹਾਲੋ ਨੇ ਕੁਲਦੀਪ ਦਾ ਪੱਖ ਪੂਰਿਆ।
ਪਿੰਡ ਦੀ ਸਰਪੰਚਣੀ ਸੀਤੋ ਜੋ ਕਾਫੀ ਦੇਰ ਤੋਂ ਚੁੱਪ ਬੈਠੀ ਸੀ ਨੇ ਆਪਣੀ ਰਾਏ ਦਿੰਦਿਆਂ ਆਖਿਆ, ਧੀਏ ਮਰਦ ਪੱਖੀ ਸਮਾਜ ਵਿਚ ਮਰਦ ਬਿਨਾਂ ਰਹਿਣਾ ਉਨਾਂ ਹੀ ਔਖੈ ਜਿੰਨਾ ਬਿਨਾ ਹੱਥਾਂ ਦੇ ਰੋਟੀ ਖਾਣਾ।
ਕੋਲ ਬੈਠੀਆਂ ਔਰਤਾਂ ਨੇ ਆਪਣੀ ਰਾਏ ਦਿੱਤੀ, ਪਹਾੜ ਜਿੱਡੀ ਜ਼ਿੰਦਗੀ ਕਿਵੇਂ ਟੱਪੂ ਵਿਚਾਰੀ ਦੀ ਇਹ ਤਾਂ ਪਹਿਲਾਂ ਈ ਧੀਆਂ ਦੀ ਮਾਂ ਐ।
ਭੋਗ ਦੀ ਰਸਮ ਤੋਂ ਬਾਅਦ ਸੁਰਜੀਤ ਦੇ ਸਾਹਮਣੇ ਫੈਸਲੇ ਦੀ ਘੜੀ ਆਣ ਖੜੀ।
“ਹਾਂ, ਭਾਈ ਦੱਸੋ, ਕੀ ਵਿਚਾਰ ਐ?” ਸੁਰਜੀਤ ਦੇ ਸਹੁਰੇ ਹਰਦੇਵ ਸਿੰਘ ਨੇ ਕਮਰੇ `ਚ ਵੜਦਿਆਂ ਕਿਹਾ।
ਏਨੇ ਕੀ ਦਸਣੈ ਵਿਚਾਰੀ ਨੇ, ਕੁਲਦੀਪ ਨੂੰ ਬੁਲਾਓ ਤੇ ਚਾਦਰ ਪੁਆ ਦਿਓ।
ਹਰਦੇਵ ਸਿੰਘ ਦੇ ਪਿੱਛੇ ਖੜੇ ਠੇਕੇਦਾਰ ਗੁਰਮੁਖ ਸਿੰਘ ਨੇ ਜਿਵੇਂ ਫੈਸਲਾ ਹੀ ਸੁਣਾ ਦਿੱਤਾ ਹੋਵੇ।
ਜਿਵੇਂ ਤੇਰਾ ਮਨ ਮੰਨਦੈ ਉਵੇਂ ਹੀ ਕਰ ਬੇਟਾ। ਕੋਲ ਬੈਠੇ ਸੁਰਜੀਤ ਦੇ ਬੁੱਢੇ ਪਿਤਾ ਨੇ ਹੰਝੂ ਪੂੰਜਦਿਆਂ ਕਿਹਾ।
ਚਲੋ ਸਰਦਾਰ ਜੀ ਅਰਦਾਸ ਸੁਰਜੀਤ ਦੇ ਪਿਤਾ ਨੇ ਹਰਦੇਵ ਸਿੰਘ ਨੂੰ ਇਸ਼ਾਰੇ ਨਾਲ ਆਖਿਆ।
“ਚਲ ਠੀਕ ਐ ਪੁੱਤ ਸੋਚ ਸਮਝ ਕੇ ਦਸ ਦੇਵੀਂ, ਰੱਬ ਵੀ ਪਤਾ ਨੀ ਕਿਉਂ ਉਨ੍ਹਾਂ ਨੂੰ ਲੈ ਜਾਂਦੈ ਜਿੰਨਾਂ ਦੀ ਲੋੜ ਹੋਵੇ ਮੈਨੂੰ ਚੰਦਰੀ ਨੂੰ ਨਿਹਾਲੋ ਦਾ ਗਲ ਭਰ ਆਇਆ।
“ਪਰ ਮਾਂ ਜੀ ਮੈਂ ਕੱਲੀ ਫੈਸਲਾ ਕਿਵੇਂ ਲੈ ਲਵਾਂ? ਮੇਰੀਆਂ ਚਾਰੇ ਧੀਆਂ ਦਾ ਵੀ !
ਸੁਰਜੀਤ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਆਪਣੀਆਂ ਧੀਆਂ ਵੱਲ ਤੱਕਿਆ ਜਿਵੇਂ ਕੁੱਝ ਪੁੱਛਣਾ ਚਾਹੁੰਦੀ ਹੋਵੇ।
ਮੰਮੀ ਜੀ ਤੁਸੀਂ ਕੋਈ ਫੈਸਲਾ ਲੈ ਲਵੋ, ਅਸੀਂ ਤੁਹਾਡੇ ਨਾਲ ਹਾਂ। ਰਮਨ ਤੇ ਅਮਨ ਇਕੱਠੀਆਂ ਹੀ ਬੋਲ ਪਈਆਂ।
“ਠੀਕ ਐ ਬੱਚਿਓ ਜੇ ਤੁਸੀਂ ਚਾਰੇ ਉਂਗਲਾਂ ਬਣੋਗੀਆਂ ਤਾਂ ਮੈਂ ਅੰਗੂਠਾ ਬਣਕੇ ਮੁੱਠੀ ਦੀ ਤਾਕਤ ਪੂਰੀ ਕਰਾਂਗੀ।” ਐਨਾ ਕਹਿ ਸੁਰਜੀਤ ਨੇ ਜਿਵੇਂ ਮਨ ਹੀ ਮਨ ਫੈਸਲਾ ਕਰ ਲਿਆ ਹੋਵੇ।