ਇਹ ਜ਼ਰੂਰੀ ਨਹੀਂ ਕਿ ਤੁਹਾਡੀ ਹਾਰ ਹੋਈ ਹੈ, ਸਗੋਂ
ਇਹ ਜ਼ਰੂਰੀ ਹੈ ਕਿ ਤੁਸੀਂ ਉਸ ਤੋਂ ਵੀ ਬਾਅਦ ਫਿਰ ਉੱਠੇ ਹੋ
Jasmeet Kaur
ਅਸੀਂ ਸਬਰ ਸਿਦਕ ਦੇ ਪੱਕੇ ਹਾਂ
ਨਹੀਂ ਡਰਦੇ ਤੰਗੀਆਂ ਤੋਟਾਂ ਤੋਂ।
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ
ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ
ਸਵਾਲ ਇਹ ਨਹੀਂ ਕਿ ਮੈਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਹੈ
ਬਲਕਿ ਇਹ ਹੈ ਕਿ ਮੈਨੂੰ ਰੋਕ ਕੌਣ ਰਿਹਾ ਹੈ
ਐਨ ਰੈਂਡ
ਤੁਸੀਂ ਦ੍ਰਿੜਤਾ ਨਾਲ ਤੁਰਦੇ ਜਾਓ ਛੱਡਣ ਵਾਲੇ ਵੀ
ਤੁਹਾਨੂੰ ਰਾਹਾਂ ਵਿੱਚ ਭਟਕਦੇ ਮਿਲਣਗੇ।
ਸਵੇਰ ਵੇਲੇ ਜੇ ਤੁਸੀਂ ਸਿਰਫ ਇੰਨਾਂ ਸੋਚ ਲਵੋ
ਕਿ ਕੱਲ੍ਹ ਦੀਆਂ ਅਸਫਲਤਾਵਾਂ ਤੋਂ ਸਿੱਖਣਾ ਹੈ
ਤੇ ਗਲਤੀਆਂ ਦੁਹਰਾਉਣੀਆਂ ਨਹੀਂ, ਤਾਂ ਤੁਹਾਡੇ ਆਉਣ ਵਾਲੇ
ਸਾਰੇ ਦਿਨ ਹੌਲੀ-ਹੌਲੀ ਖੂਬਸੂਰਤ ਹੁੰਦੇ ਜਾਣਗੇ।
ਫੁੱਲਾਂ ਦੀ ਖੁਸ਼ਬੂ ਤਾਂ ਹਵਾ ਦੀ ਦਿਸ਼ਾ ਵੱਲ ਫੈਲਦੀ ਹੈ।
ਪਰ ਬੰਦੇ ਦੀਆਂ ਚੰਗਿਆਈਆਂ ਸਾਰੇ ਪਾਸੇ ਫੈਲਦੀਆਂ ਹਨ
ਚਾਣਕਿਆ
ਤਕੜੇ ਬਣੋ ਆਤਮਵਿਸ਼ਵਾਸੀ ਬਣੋ।
ਆਪਣੀ ਜ਼ਿੰਦਗੀ ਦੇ ਤਾਰੇ ਆਪ ਬਣੋ।
ਐਸਟੀ ਲਉਡਰ
ਅਸਲ ਵਿੱਚ ਅਸੀਂ ਨਹੀਂ ਜਾਣਦੇ
ਕਿ ਕੋਈ ਕਿੰਨੇ ਦਰਦ ਵਿੱਚ ਹੈ,
ਕਈ ਵਾਰ ਬਾਹਰੋਂ ਹੱਸ ਖੇਡ ਰਿਹਾ
ਇਨਸਾਨ ਵੀ ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ
ਤੇ ਸਾਨੂੰ ਰੱਤੀ ਭਰ ਵੀ ਅਹਿਸਾਸ ਨਹੀਂ ਹੁੰਦਾ।
ਪਿੱਠ
ਬਲਵਿੰਦਰ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਏ. ਪੰਜਾਬੀ ਕਰ ਰਹੀ ਸੀ। ਜਿਸ ਮੁੰਡੇ ਨਾਲ ਉਸ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ, ਉਹ ਮਸਾਂ ਦੱਸਵੀਂ ਪਾਸ ਸੀ। ਵੈਸੇ ਮੁੰਡਾ ਸੋਹਣਾ, ਸੁਨੱਖਾ ਅਤੇ ਉੱਚਾ ਲੰਬਾ ਸੀ। ਬਲਵਿੰਦਰ ਦੇ ਨਾਂਹ ਨੁੱਕਰ ਕਰਦਿਆਂ ਉਸ ਦਾ ਵਿਆਹ ਉਸੇ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ। ਵਿਆਹ ਦੇ ਕਾਰਡ ਛਪਾ ਲਏ ਗਏ। ਨਾਈ ਨੂੰ ਪਿੰਡ ਵਿਚ ਵਿਆਹ ਦੇ ਕਾਰਡ ਵੰਡਣ ਲਈ ਦੇ ਦਿੱਤੇ ਗਏ, ਪਰ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਬਲਵਿੰਦਰ ਦਾ ਡੈਡੀ ਜਰਨੈਲ ਸਿੰਘ ਵਿਆਹ ਦਾ ਕਾਰਡ ਆਪ ਲੈ ਕੇ ਗਿਆ। ਵਿਆਹ ਦਾ ਕਾਰਡ ਸਕੂਲ ਮੁਖੀ ਨੂੰ ਫੜਾਂਦਿਆਂ ਜਰਨੈਲ ਸਿੰਘ ਨੇ ਕਿਹਾ, “ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ, ਮੈਂ ਸੋਚਿਆ,ਉਸ ਦੇ ਵਿਆਹ ਦਾ ਕਾਰਡ ਮੈਂ ਆਪ ਦੇ ਕੇ ਆਉਨਾਂ। ਤੁਹਾਡੇ ਸਕੂਲੋਂ ਪੜੀ ਜੂ ਹੋਈ।
ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ ਨੇ ਪੁੱਛਿਆ, “ਮੁੰਡਾ ਕਿੰਨਾ ਕੁ ਪੜਿਆ ਹੋਇਐ ਅਤੇ ਕੀ ਕਰਦੈ?”
“ਸਾਹਿਬ ਜੀ ਮੁੰਡਾ ਦਸਵੀਂ ਪਾਸ ਐ ਤੇ ਆਪਣੇ ਡੈਡੀ ਨਾਲ ਖੇਤੀ ਕਰਦੈ।”
“ਪਰ ਏਨੇ ਥੋੜੇ ਪੜੇ ਮੁੰਡੇ ਨਾਲ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਐ? ਨਾਲੇ ਕਹਿੰਦੇ ਤੁਹਾਡੀ ਬਲਵਿੰਦਰ ਤਾਂ ਐਮ.ਏ. ਕਰਦੀ ਐ।”
“ਸਾਹਿਬ ਜੀ, ਮੁੰਡਾ ਪੜਿਆ ਚਾਹੇ ਘੱਟ ਐ। ਪਰ ਉਸ ਦੀ ਪਿੱਠ ਬੜੀ ਮਜ਼ਬੂਤ ਐ। ਉਸ ਦੀਆਂ ਦੋ ਭੈਣਾ ਜਰਮਨ ਚ ਐ। ਮੁੰਡੇ ਦਾ ਜਰਮਨ ਜਾਣ ਦਾ ਹੁੱਕਾ ਲੱਗ ਸਕਦੈ। ਜੇ ਨਾ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ। ਮੁੰਡੇ ਦੇ ਹਿੱਸੇ ਪੂਰੇ ਪੰਦਰਾਂ ਕਿੱਲੇ ਜ਼ਮੀਨ ਦੇ ਆਂਦੇ ਐ।” ਇਹ ਕਹਿ ਕੇ ਜਰਨੈਲ ਸਿੰਘ ਛੇਤੀ ਨਾਲ ਸਕੂਲ ਮੁਖੀ ਦੇ ਦਫਤਰ ਵਿੱਚੋਂ ਬਾਹਰ ਆ ਗਿਆ।
ਆਪਣੇ ਜੀਵਨ ਨੂੰ ਇੱਕ ਦੀਵੇ ਦੀ ਤਰ੍ਹਾਂ ਬਣਾਓ
ਜੋ ਰਾਜੇ ਦੇ ਮਹਿਲ ਅਤੇ ਗਰੀਬ ਦੀ ਝੋਪੜੀ ਨੂੰ
ਇਕ ਸ਼ੇਮਾਨ ਚਾਨਣ ਦਿੰਦਾ ਹੈ।
ਚੰਗੇ ਇਨਸਾਨ ਦੇ ਅੰਦਰ ਵੀ ਇੱਕ ਬੁਰੀ ਆਦਤ ਹੁੰਦੀ ਹੈ ।
ਉਹ ਸਾਰੇ ਇਨਸਾਨਾਂ ਨੂੰ ਚੰਗਾ ਸਮਝਦਾ ਹੈ ।