ਸ਼ੀਸ਼ੇ ਅੱਗੇ ਹੋ ਕੇ ਜਦ ਵੀ ਆਪਣਾ ਚਿਹਰਾ ਦੇਖੀਦਾ।
ਸਾਹਵੇਂ ਕੌਣ ਖੜ੍ਹੈ ਕਈ ਵਾਰੀ ਦਿਲ ਵਿੱਚ ਏਦਾਂ ਸੋਚੀਦਾ।
Sandeep Kaur
ਊਠਾਂ ਵਾਲਿਓ ਵੇ
ਊਠ ਲੱਦੇ ਨੇ ਤਿਲਾਂ ਦੇ
ਮੰਨਣੀ ਨੀ ਤੇਰੀ
ਸੌਦੇ ਹੋਣਗੇ ਦਿਲਾਂ ਦੇ।
ਛਿੜ ਨਾ ਪੈਣ ਕਿਤੇ ਮੰਦਰ ਵਿਚ, ਉਸ ਹਾਕਿਮ ਜਾਬਰ ਦੀਆਂ ਗੱਲਾਂ
ਛੇਤੀ ਛੇਤੀ ਛੇੜੋ ਬਾਬਾ ਇਸ ਪੱਥਰ ਗਿਰਧਰ ਦੀਆਂ ਗੱਲਾਂਸਰਹੱਦੀ
ਝਾਵਾਂ-ਝਾਵਾਂ-ਝਾਵਾਂ,
ਮਿੱਤਰਾਂ ਦੇ ਫੁਲਕੇ ਨੂੰ।
ਨੀ ਮੈਂ ਖੰਡ ਦਾ ਪੜੇਥਣ ਲਾਵਾਂ,
ਜਿੱਥੋਂ ਯਾਰਾ ਤੂੰ ਲੰਘਦਾ,
ਪੈੜ ਚੁੰਮ ਕੇ ਹਿੱਕ ਨਾਲ ਲਾਵਾਂ।
ਮੁੜ ਕੇ ਤਾਂ ਦੇਖ ਮਿੱਤਰਾ,
ਤੇਰੇ ਮਗਰ ਮੇਲ੍ਹਦੀ ਆਵਾਂ।
ਸੋਹਰੇ ਸੋਹਰੇ ਨਾ ਕਰਇਆ ਕਰ ਨੀ
ਵੇਖ ਸੋਹਰੇ ਘਰ ਜਾ ਕੇ ਨੀ
ਪਹਲਾ ਦਿੰਦੇ ਖੰਡ ਦੀਆਂ ਚਾਹਾਂ
ਫੇਰ ਦਿੰਦੇ ਗੁੜ ਪਾ ਕੇ
ਨੀ ਰੰਗ ਬਦਲ ਗਇਆ
ਦੋ ਦਿੰਨ ਸੋਹਰੇ ਜਾ ਕੇ
ਨੀ ਰੰਗ ਬਦਲ ਗਇਆ
ਦੋ ਦਿੰਨ ਸੋਹਰੇ ਜਾ ਕੇ
ਮੈਨੂੰ ਤਾਂ ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਐ।
ਹੈ ਝੂਠ ਤੇਰੀ ਦੋਸਤੀ ਦੇ ਦਮ ਨੇ ਮਾਰਿਐ ।
ਮਸਿਆ ਦੀ ਕਾਲੀ ਰਾਤ ਦਾ ਕੋਈ ਨਹੀਂ ਕਸੂਰ,
ਸਾਗਰ ਨੂੰ ਉਹਦੀ ਆਪਣੀ ਪੂਨਮ ਨੇ ਮਾਰਿਐ।ਸ਼ਿਵ ਕੁਮਾਰ ਬਟਾਲਵੀ
ਊਠਾਂ ਵਾਲਿਓ ਵੇ
ਉਠ ਲੱਦੇ ਨੇ ਬਠਿੰਡੇ ਨੂੰ
ਟੈਰੀਕਾਟ ਲਿਆ ਦੇ
ਖੱਦਰ ਖਾਂਦਾ ਵੇ ਪਿੰਡੇ ਨੂੰ।
ਐਵੇਂ ਕਾਗ਼ਜ਼ਾਂ ਦੇ ਰਾਵਣਾਂ ਨੂੰ ਸਾੜ ਕੀ ਬਣੇ
ਤੀਰ ਤੀਲਾਂ ਦੇ ਕਮਾਨਾਂ ਉਤੇ ਚਾੜ੍ਹ ਕੀ ਬਣੇਸੰਤ ਰਾਮ ਉਦਾਸੀ
ਇਸ਼ਕ ਇਸ਼ਕ ਨਾ ਕਰਿਆ ਕਰ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫੇਰ ਗਈ ਬਲਖ ਬੁਖਾਰੇ।
ਤੇਰੀ ਫੋਟੋ ਤੇ,
ਸ਼ਰਤਾਂ ਲਾਉਣ ਕੁਮਾਰੇ।
ਜਾਂ
ਤੇਰੀ ਫੋਟੋ ਤੇ
ਡਿੱਗ ਡਿੱਗ ਪੈਣ ਕੁਮਾਰੇ।
ਮੈਨੂੰ ਤਾਂ ਕਹਿੰਦਾ ਬਾਹਰ ਨੀ ਜਾਣਾ-ਜਾਣਾ
ਆਪ ਪਰਾਈਆਂ ਤੱਕਦਾ ਹੈ ਤੇ ਨੀ ਪਤਲਾ
ਜਿਹਾ ਮਾਹੀਆ ਜਾਨ ਮੁੱਠੀ ਵਿੱਚ ਰੱਖਦਾ-ਰੱਖਦਾ
ਚੁੱਪ-ਚੁਪੀਤੀ ਰੋਜ਼ ਮੇਰੇ ਕੋਲ ਆਵੇ ਜ਼ਿੰਦਗੀ।
ਸਿਸ਼ਕੀਆਂ ਦੇ ਨਾਲ ਕੋਈ ਬਾਤ ਪਾਵੇ ਜ਼ਿੰਦਗੀ
ਐ ‘ਸੁਮੈਰਾ’ ਅਸ਼ਕ ਜਿਹੜੇ ਵਹਿ ਗਏ ਉਹ ਗੰਮ ਗਏ,
ਕਿੱਥੋਂ ਕਿੱਥੋਂ ਲੱਭ ਕੇ ਹੁਣ ਉਹ ਲਿਆਵੇ ਜ਼ਿੰਦਗੀ।ਸਿਮਰਤ ਸੁਮੈਰਾ
ਊਠਾਂ ਵਾਲਿਓ ਵੇ
ਊਠ ਲੱਦੇ ਨੇ ਜਲੰਧਰ ਨੂੰ
ਨਿੱਤ ਦਾਰੂ ਪੀਵੇ
ਮੱਤ ਦਿਓ ਵੇ ਕੰਜਰ ਨੂੰ।