ਤੇਰਾ ਮਾਰਿਆ ਮੈਂ ਖੜ੍ਹਿਆ ਮੋੜ ਤੇ,
ਲੱਤ ਸਾਇਕਲ ਤੋਂ ਲਾਹ ਕੇ।
ਨੀ ਪਾਸਾ ਮਾਰ ਕੇ ਲੰਘਦੀ ਕੋਲ ਦੀ,
ਝਾਂਜਰ ਨੂੰ ਛਣਕਾ ਕੇ।
ਨੀ ਮਨ ਪ੍ਰਦੇਸੀ ਦਾ,
ਲੈ ਗਈ ਅੱਖਾਂ ਵਿਚ ਪਾ ਕੇ।
ਨੀ ਕੁੜੀਏ ਬਹਿ ਜਾ ਮੇਜ਼ ਤੇ,
ਪੀ ਲੈ ਠੰਡਾ ਪਾਣੀ।
ਬੁੱਲ੍ਹ ਤੇਰੇ ਨੇ ਸ਼ੀਲੋ ਪਤਲੇ,
ਅੱਖ ਤੇਰੀ ਸੁਰਮੇਦਾਨੀ।
ਨੀ ਮੈਂ ਤਾਂ ਤੇਰਾ ਆਸ਼ਕ ਹਾਂ,
ਪਿੰਡ ਦਾ ਮੁੰਡਾ ਨਾ ਜਾਣੀ।
Sandeep Kaur
ਧਾਈਆਂ ਧਾਈਆਂ ਧਾਈਆਂ,
ਅਨਪੜ੍ਹ ਮਾਪਿਆਂ ਨੇ ਧੀਆਂ ਪੜਨ ਸਕੂਲੇ ਪਾਈਆਂ,
ਫੱਟੀ ਬਸਤਾ ਰੱਖਤਾ ਮੇਜ ਤੇ,
ਕੱਪੜੇ ਧੋਣ ਨਹਿਰ ਤੇ ਆਈਆਂ,
ਨਹਿਰ ਵਾਲੇ ਬਾਬੂ ਨੇ,
ਫਿਰ ਸਿਟੀ ਮਾਰ ਬੁਲਾਈਆਂ,
ਛੱਡ ਦੇ ਬਾਂਹ ਬਾਬੂ,
ਅਸੀਂ ਨਾ ਮੰਗੀਆਂ ਨਾ ਵਿਆਹੀਆਂ,
ਛੱਡ ਦੇ ……….,
ਗੋਦੀ ‘ਚ ਜਿਸ ਦੀ ਬਚਪਨ ਦਾ ਨਿੱਘ ਮਾਣਿਆ ਸੀ,
ਮਿੱਠੀ ਜਿਹੀ ਧਰਮ ਮਾਂ ਦੇ, ਹਾਸੇ ਸੰਭਾਲ ਰੱਖੀਂ।ਕਮਲ ਦੇਵ ਪਾਲ (ਅਮਰੀਕਾ)
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਆਪਣੀ ਮਹਿੰ ਭੱਜਗੀ
ਮੋੜ ਮੁਲਾਹਜ਼ੇਦਾਰਾ।
ਇਹ ਵੀ ਹੁਣ ਕਾਗ਼ਜ਼ਾਂ ਤੋਂ, ਮੂਰਤਾਂ ਤੋਂ ਲੜਨ ਲੱਗਾ ਹੈ
ਮੇਰਾ ਪਿੰਡ ਥੋੜ੍ਹਾ ਥੋੜ੍ਹਾ ਸ਼ਹਿਰ ਵਰਗਾ ਬਣਨ ਲੱਗਾ ਹੈਸਰਹੱਦੀ
ਕਾਲਜ ਦੇ ਵਿੱਚ ਪੜ੍ਹਦਾ ਮੁੰਡਿਆ,
ਖਾਨੈਂ ਸ਼ਹਿਰ ਦੇ ਮੇਵੇ।
ਆਉਂਦੀ ਜਾਂਦੀ ਨੂੰ ਨਿੱਤ ਵੇ ਛੇੜਦਾ,
ਮਨ ਵਿਚ ਬਹਿ ਗਿਆ ਮੇਰੇ।
ਖੜ੍ਹ ਕੇ ਗੱਲ ਸੁਣ ਜਾ
ਨਾਲ ਚੱਲੂੰਗੀ ਤੇਰੇ।
ਘੁੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਦਿਸੇ ਮਜਾਜਣ
ਘੁੰਡ ‘ਚੋਂ ਅੱਖ ਪਛਾਣੀ
ਖੁੱਲ੍ਹ ਕੇ ਨੱਚ ਲੈ ਨੀ
ਬਣ ਜਾ ਗਿੱਧੇ ਦੀ ਰਾਣੀ…
ਚਲੋ ਲੱਭੀਏ ਕਿਤੇ ਇਸ ਯੁੱਗ ਵਿੱਚ ਉਸ ਮਰਦਿ ਕਾਮਿਲ ਨੂੰ,
ਜਿਨ੍ਹੇ ਪੱਗ ਵੀ ਬਚਾਈ ਹੈ, ਜਿਨ੍ਹਾਂ ਸਿਰ ਵੀ ਬਚਾਇਆ ਹੈ।ਕਸ਼ਮੀਰ ਨੀਰ
ਮੱਕੀ ਦੀ ਰੋਟੀ ਉੱਤੇ
ਅੰਬਾਂ ਦੀਆਂ ਫਾੜੀਆਂ
ਪੈ ਗਿਆ ਮੰਦਵਾੜਾ
ਰੰਨਾਂ ਮਨੋਂ ਵੇ ਵਸਾਰੀਆਂ।
ਰਾਵਣ ਦੇ ਪੁਤਲੇ ਨੂੰ ਰਾਵਣ ਅੱਗ ਦਏ
ਸ਼ਰਮ ਵਿਚ ਕਿਉਂ ਨਾ ਦੁਸਹਿਰਾ ਮਰ ਗਿਆ?ਸਰਹੱਦੀ
ਯਾਰੀ-ਯਾਰੀ ਕੀ ਲਾਈ ਆ ਮੁੰਡਿਆ,
ਕੀ ਯਾਰੀ ਤੋਂ ਲੈਣਾ।
ਪਹਿਲਾਂ ਯਾਰੀ ਲੱਡੂ ਮੰਗੇ,
ਫੇਰ ਮੰਗੂ ਦੁੱਧ ਪੇੜੇ।
ਆਸ਼ਕ ਲੋਕਾਂ ਦੇ,
ਮੂੰਹ ਤੇ ਪੈਣ ਚਪੇੜੇ
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ,
ਲੰਬੜ ਆਪਣੀ ਜੋਰੂ ਵੇਚੇ, ਟਕੇ ਟਕੇ ਸਿਰ ਲਾਈ,
ਪਾਸੇ ਹਟ ਜਾਓ..ਪਾਸੇ ਹਟ ਜਾਓ ਦਾਦਕੀਓ
ਜਾਗੋ ਨਾਨਕਿਆਂ ਦੀ ਆਈ
ਖਬਰਦਾਰ ਰਹਿਣਾ ਜੀ..ਜਾਗੋ ਰੌਲਾ ਪਾਉਦੀ ਆਈ..