ਸ਼ਹਿਰ ਅੰਦਰ ਢਲਦੀਆਂ ਨੇ ਆਰੀਆਂ ਕੁਲਹਾੜੀਆਂ
ਜੰਗਲਾਂ ਦਾ ਦਿਲ ਸੁਣ ਸੁਣ ਹੋਵੇ ਫਾੜੋ ਫਾੜੀਆਂ
Sandeep Kaur
ਡੁੱਬੜੀ ਦੇ ਨੈਣ ਤਿੱਖੇ,
ਕਰਕੇ ਛੱਡਣ ਸ਼ੁਦਾਈ।
ਭਾਬੀ ਦਿਉਰ ਨੂੰ ਆਖਣ ਲੱਗੀ,
ਮਗਰੇ ਨਾ ਤੁਰ ਜਾਈਂ।
ਤੇਰੇ ਵਰਤਣ ਨੂੰ,
ਫੁੱਲ ਵਰਗੀ ਭਰਜਾਈ।
ਛੈਣੇ ਛੈਣੇ ਛੈਣੇ,
ਵਿਦਿਆ ਪੜਾ ਦੇ ਬਾਬਲਾ,
ਭਾਵੇਂ ਦੇਈ ਨਾ ਦਾਜ ਵਿੱਚ ਗਹਿਣੇ,
ਵਿਦਿਆ ਪੜਾ ……..,
ਉਹ ਬਾਜ਼ਾਰ ‘ਚੋਂ ਲੰਘ ਰਿਹਾ ਸੀ। ਇਕ ਫੁੱਟਪਾਥ ਤੇ ਪਈਆਂ ਮੂਰਤੀਆਂ ਦੇਖ ਕੇ ਉਹ ਰੁਕ ਗਿਆ।
ਉਹ ਮੂਰਤੀ ਕਲਾ ਦਾ ਕਾਫ਼ੀ ਪ੍ਰੇਮੀ ਸੀ। ਉਹ ਉਹਨਾਂ ਵੱਲ ਵੱਧ ਗਿਆ।
ਫੁੱਟਪਾਥ ਤੇ ਪਈਆਂ ਉਹ ਖੂਬਸੂਰਤ ਮੂਰਤੀਆਂ। ਵਧੀਆ ਤਰਾਸ਼ੀਆਂ ਹੋਈਆਂ। ਰੰਗਾਂ ਦੇ ਸੁਮੇ ਲ ਵਿੱਚ, ਮੂਰਤੀ ਕਲਾ ਦਾ ਇਕ ਚੰਗਾ ਨਮੂਨਾ ਸਨ ਉਹ।
ਉਹ ਸੋਚ ਰਿਹਾ ਸੀ ਕਿ ਇਕ ਮੂਰਤੀ ਲੈ ਜਾਵੇ।
ਉਸ ਨੂੰ ਗੌਰ ਨਾਲ ਮੂਰਤੀਆਂ ਦੇਖਦੇ ਦੇਖ, ਮੂਰਤੀ ਵਾਲੇ ਨੇ ਕਿਹਾ, “ਲੈ ਜਾਓ ਸਾਬ, ਭਗਵਾਨ ਕ੍ਰਿਸ਼ਣ ਦੀ ਮੂਰਤੀ ਹੈ। ‘ਭਗਵਾਨ ਕ੍ਰਿਸ਼ਨ?” ਉਸ ਦੇ ਮੂੰਹੋਂ ਇਹ ਇਕ ਸਵਾਲੀਏ ਦੇ ਤੌਰ ਤੇ ਨਿਕਲਿਆ।
“ਹਾਂ ਸਾ ਬ! ਭਗਵਾਨ ਕ੍ਰਿਸ਼ਨ। ਆਪ ਤੋਂ ਹਿੰਦੂ ਹੈਂ, ਆਪ ਤੋ ਜਾਨਤੇ ਹੀ ਹੋਗੇ।”
ਉਹ ਖੜ੍ਹਾ ਮੂਰਤੀ ਵੱਲ ਦੇਖਦਾ ਰਿਹਾ। ਸੋਚਣ ਲੱਗਿਆ, ਇਹ ਮੂਰਤੀ ਤਾਂ ਆਦਮੀ ਨੂੰ ਹਿੰਦੂ ਬਣਾਉਂਦੀ ਹੈ।
‘ਸੋਚ ਕਿਆ ਰਹੇ ਹੋ, ਬਹੁਤ ਮਹਿੰਗੀ ਨਹੀਂ ਹੈ। ਪੈਕ ਕਰ ਤੂੰ ਸਾਬ। ਯੇ ਤੋ ਹਰ ਹਿੰਦੂ ਕੇ ਘਰ ਮੇਂ ਹੋਤੀ ਹੈ। ਮੂਰਤੀ ਵਾਲੇ ਨੇ ਕਿਹਾ।
‘ਨਹੀਂ ਚਾਹੀਦੀ, ਆਖ ਕੇ ਉਹ ਉਥੋਂ ਤੁਰ ਪਿਆ।
ਲੈ ਨੀ ਮੇਲਣੇ ਪੀੜ੍ਹੀ ਬੁਣ ਦਿਆਂ
ਪੱਟ ਦੀ ਪਾ ਕੇ ਦੌਣ
ਮੇਲਣੇ ਸੱਚ ਦੱਸ ਨੀ
ਤੇਰੀ ਨਿਗਾ ਵਿੱਚ ਕੌਣ।
ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿੱਚ ਸਮੁੰਦਰ ਲੈ ਕੇ ਟੁਰਦਾ ਰਹੁ।ਅਹਿਮਦ ਜ਼ਫ਼ਰ (ਪਾਕਿਸਤਾਨ)
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ।ਮੁਹੰਮਦ ਯਾਸੀਨ ਮਲੇਰਕੋਟਲਾ
ਜੇਠ ਕੁਲਿਹਣਾ ਟੁੱਟ ਪੈਣਾ,
ਮੈਨੂੰ ਗਾਲ਼ ਬਿਨਾਂ ਨਾ ਬੋਲੇ।
ਮਾਰ ਦਿੰਦਾ ਉਹ ਜਾਨੋਂ ਮੈਨੂੰ,
ਜੇ ਨਾ ਲੁਕਦੀ ਸੰਦੂਕਾਂ ਉਹਲੇ।
ਵੀਰ ਹੋਊਗਾ ਤੇਰਾ ਵੇ,
ਦੱਸ ਕੀ ਲੱਗਦਾ ਉਹ ਮੇਰਾ ਵੇ।
ਮੇਰੀ ਜਾਣਦੀ ਜੁੱਤੀ,
ਰਿਹਾ ਕੋਲ ਤੂੰ ਖੜ੍ਹਾ,
ਵੇ ਮੈਂ ਜੇਠ ਨੇ ਕੁੱਟੀ।
ਜੇ ਤੂੰ ਕੋਲ ਨਾ ਹੁੰਦਾ,
ਮੈਂ ਵੀ ਮਾਰਦੀ ਜੁੱਤੀ।
ਛਡਾ ਛੜੇ ਨੂੰ ਦੇਵੇ ਦਿਲਾਸਾ,
ਮੌਜ ਭਰਾਵੋ ਰਹਿੰਦੀ,
ਦੋ ਡੱਕਿਆ ਨਾਲ ਅੱਗ ਬਲ ਪੈਦੀ,
ਰੋਟੀ ਸੇਕ ਨਾਲ ਲੈਦੀ,
ਇਕ ਦੁੱਖ ਲੈ ਬੈਠਦਾ,
ਝਾਕ ਰੰਨਾ ਵਿੱਚ ਰਹਿੰਦੀ,
ਇਕ ਦੁੱਖ ………,
ਖੱਟਣ ਗਿਆ ਤੇ ਕੀ ਖੱਟ ਲਿਆਂਦਾ
ਖੱਟ ਕੇ ਲਿਆਂਦੇ ਚਾਰ ਕੁੰਡੇ
ਨੀ ਕਨੇਡਾ ਚੰਦਰੀ
ਲੈ ਗਈ ਛਾਂਟ ਕੇ ਮੁੰਡੇ।
ਰਿਸ਼ਤਿਆਂ ਵਿੱਚ ਤਾਜ਼ਗੀ ਵੀ ਹੈ ਅਜੇ।
ਦੀਵਿਆਂ ਦੀ ਰੌਸ਼ਨੀ ਵੀ ਹੈ ਅਜੇ।
ਵਕਤ ਨੇ ਪਾ ਛੱਡੀਆਂ ਨੇ ਦੂਰੀਆਂ,
ਤੇਰੀ ਮੇਰੀ ਦੋਸਤੀ ਵੀ ਹੈ ਅਜੇ।ਜਸਵੰਤ ਹਾਂਸ
ਦਾਲ ਫੁਲਕੇ ਦੇ ਢੌਂਗ ਨੇ ਸਾਰੇ, ਕਿਹੜਾ ਕਾਮਿਲ ਫਕੀਰ ਹੈ ਏਥੇ
ਟੁਕ ਦੇ ਭੋਰੇ ਨੂੰ ਤਰਸਦੇ ਕਾਮੇ, ਵਿਹਲੇ ਸੰਤਾਂ ਨੂੰ ਖੀਰ ਹੈ ਏਥੇਤਰਸੇਮ ਆਰਿਫ