ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਛੱਤੀ।
ਛੱਤੀ ਦੇ ਵਿਚ ਲੜਣ ਸ਼ਰੀਕਣਾਂ,
ਆਖਣ ਕੁੱਤੀ ਕੁੱਤੀ।
ਇਕ ਹਟਾਈ ਹਟ ਕੇ ਬਹਿ ਗੀ,
ਦੂਜੀ ਨੇ ਲਾਹ ਲੀ ਜੁੱਤੀ।
ਉਹ ਤੇਰਾ ਕੀ ਲੱਗਦਾ,
ਜੀਹਦੇ ਨਾਲ ਤੂੰ ਸੁੱਤੀ।
Sandeep Kaur
ਗਰਮ ਲੈਚੀਆਂ ਗਰਮ ਮਸਾਲਾ ਗਰਮ ਸੁਣੀਦੀ ਹਲਦੀ ਪੰਜ ਦਿਨ ਤੇਰੇ ਵਿਆਹ ਵਿਚ ਰਹਿ ਗਏ ਤੂੰ ਫਿਰਦੀ ਐ ਟਲਦੀ ਬੈਠ ਬਨੇਰੇ ਤੇ ਉਡੀਕਾਂ ਯਾਰ ਦੀਆਂ ਕਰਦੀ
ਗਰਮ ਲੈਚੀਆ ਗਰਮ ਮਸਾਲਾ ਗਰਮ ਸੁਣੀਦੀ ਹਲਦੀ
ਪੰਜ ਦਿਨ ਤੇਰੇ ਵਿਆਹ ਵਿਚ ਰਹਿ ਗਏ ਤੂੰ ਫਿਰਦੀ ਐ ਟਲਦੀ
ਬੈਠ ਬਨੇਰੇ ਤੇ ਉਡੀਕਾਂ ਯਾਰ ਦੀਆ ਕਰਦੀ….. ਬੈਠ ਬਨੇਰੇ ਤੇ
ਘਰ ਵਿੱਚ ਭਜਦੌੜ ਮੱਚੀ ਹੋਈ ਸੀ। ਬੱਚੇ ਸਕੂਲ ਜਾਣ ਤੋਂ ਲੇਟ ਹੋ ਰਹੇ ਸਨ। ਕਿਸੇ ਦੀਆਂ ਕਿਤਾਬਾਂ ਗੁਮ ਸਨ ਅਤੇ ਕਿਸੇ ਨੂੰ ਵਰਦੀ ਦੇ ਕੱਪੜੇ ਨਹੀਂ ਮਿਲ ਰਹੇ ਸੀ। ਇੰਜ ਜਾਪਦਾ ਸੀ ਕਿ ਬੱਚਿਆਂ ਨੂੰ ਅੱਜ ਭੁੱਖੇ ਹੀ ਜਾਣਾ ਪਵੇਗਾ। ਹਾਲੀ ਤੱਕ ਨਾਸਤੇ ਲਈ ਕੁੱਝ ਵੀ ਤਾਂ ਤਿਆਰ ਨਹੀਂ ਹੋਇਆ ਸੀ।
ਘਰ ਦਾ ਮਾਲਕ ਤਾਂ ਪਹਿਲਾਂ ਹੀ ਮਸਾਂ ਤਿਆਰ ਹੋਇਆ ਕਰਦਾ ਸੀ। ਅੱਜ ਦੀ ਤਿਆਰੀ ਤਾਂ ਉਸ ਲਈ ਵੱਡੀ ਮੁਸੀਬਤ ਬਣੀ ਹੋਈ ਸੀ। ਬੂਟ ਤਾਂ ਉਸ ਨੇ ਬਿਨਾਂ ਪਾਲਸ਼ ਕੀਤੇ ਹੀ ਪਾ ਲਏ ਸਨ ਪਰ ਉਹ ਟਾਈ ਤੋਂ ਬਿਨਾਂ ਕਿਵੇਂ ਜਾ ਸਕਦਾ ਸੀ। ਅੱਜ ਉਹ ਦਫਤਰ ਕੁਝ ਪਹਿਲਾਂ ਜਾਣਾ ਚਾਹੁੰਦਾ ਸੀ, ਪਰ ਉਸ ਨੂੰ ਲੱਗ ਰਿਹਾ ਸੀ ਕਿ ਉਹ ਤਾਂ ਅੱਜ ਸਮੇਂ ਸਿਰ ਵੀ ਨਹੀਂ ਪਹੁੰਚ ਸਕੇਗਾ।
“ਮੈਂ ਕਿਹਾ ਅੱਜ ਤੂੰ ਉਠਣਾ ਨਹੀਂ, ਉੱਠ ਆਪਣਾ ਘਰ ਸੰਭਾਲ। ਵੇਖ ਤੇਰੇ ਇਸਤਰੀ ਦਿਨ ਦੇ ਨਾਲ, ਉਸ ਦੀ ਰਾਤ ਵੀ ਖਤਮ ਹੋ ਗਈ ਏ। ਮਰਦ ਦਿਨ ਦਾ ਸੂਰਜ ਸਾਲ ਭਰ ਚਮਕ ਲਈ ਫਿਰ ਚੜ ਗਿਆ ਏ।’ ਝੁੰਜਲਾਹਟ ਵਿੱਚ ਮਰਦ ਦੀ ਹੈਂਕੜ ਬੋਲ ਰਹੀ ਸੀ।
ਕੱਢਣ ਨਾਂ ਜਾਣਦੀ ਕੱਤਣ ਨਾਂ ਜਾਣਦੀ ਜਾਣਦੀ ਨਾਂ ਕੱਪੜੇ ਸੀਣਾ ਨੀਂ ਕੱਚੀਏ ਕੁਆਰ ਗੰਦਲੇ ਪਾਣੀ ਤੇਰਿਆਂ ਹੱਥਾਂ ਦਾ ਪੀਣਾ
ਕੱਢਣ ਨਾ ਜਾਣਦੀ ਕੱਤਣ ਨਾ ਜਾਣਦੀ
ਜਾਣਦੀ ਨਾ ਕੱਪੜੇ ਸੀਣਾ
ਨੀ ਕੱਚੀਏ ਕੁਆਰ ਗੰਦਲੇ
ਪਾਣੀ ਤੇਰਿਆਂ ਹੱਥਾਂ ਦਾ ਪੀਣਾ।
ਕਰਾਂਗੇ ਜ਼ਿਕਰ ਉਸ ਦਾ ਖ਼ੁਦ ਨੂੰ ਬੇ-ਆਰਾਮ ਰੱਖਾਂਗੇ।
ਉਦਾਸੀ ਨੂੰ ਘਰ ਆਪਣੇ ਫੇਰ ਅੱਜ ਦੀ ਸ਼ਾਮ ਰੱਖਾਂਗੇ।
ਅਸੀਂ ਗਮਲੇ ਅਤੇ ਗੁਲਦਾਨ ਖ਼ੁਦ ਸੜਕਾਂ ’ਤੇ ਸੁੱਟ ਆਏ,
ਕਿਵੇਂ ਇਸ ਹਾਦਸੇ ਦਾ ਤੌਰ ‘ਤੇ ਇਲਜ਼ਾਮ ਰੱਖਾਂਗੇ।ਗੁਰਤੇਜ ਕੋਹਾਰਵਾਲਾ
ਇਕ ਔਰਤ ਨੂੰ ਕੁਝ ਘਰੇਲੂ ਸਮੱਗਰੀ ਦੀ ਲੋੜ ਸੀ। ਉਸ ਦੀ ਮੰਗ ਦੀ ਪੂਰਤੀ ਕਰਨ ਉਪਰੰਤ ਦੁਕਾਨਦਾਰ ਨੇ ਉਪਹਾਰ ਸਰੂਪ ਉਸ ਨੂੰ ਇਕ ਖੂਬਸੂਰਤ ਕੈਲੰਡਰ ਭੇਟ ਕੀਤਾ। ਕੈਲੰਡਰ ਸ਼ਿਵ ਜੀ ਦਾ ਸੀ। ਵੇਖਦਿਆਂ ਜੀਅ ਲਲਚਾ ਗਿਆ। “ਵੀਰ ਜੀ ਮੈਂ ਸ਼ਿਵ ਜੀ ਦੀ ਪੁਜਾਰਣ ਹਾਂ” ਕਹਿ ਕੇ ਉਸ ਨੇ ਇਕ ਹੋਰ ਕੈਲੰਡਰ ਦੀ ਮੰਗ ਕਰ ਲਈ। ਦੁਕਾਨਦਾਰ ਬੜੀ ਹੀ ਦਿਆਲੂ ਜਿਹੀ ਕਿਸਮ ਦਾ ਆਦਮੀ ਸੀ। ਉਸ ਨੇ ਔਰਤ ਦੇ ਸ਼ਬਦਾਂ ਤੇ ਫੁੱਲ ਚੜਾਏ ਤੇ ਨਿਹਾਲ ਹੋ ਕੇ ਇਕ ਨਹੀਂ ਉਸ ਨੂੰ ਦੋ-ਦੋ ਕੈਲੰਡਰ ਦੇ ਦਿੱਤੇ।
ਖੁਸ਼ੀ-ਖੁਸ਼ੀ ਉਹ ਕੈਲੰਡਰ ਲੈ ਕੇ ਆਪਣੇ ਘਰ ਗਈ।
ਅਗਲੇ ਦਿਨ ਉਸ ਨੇ ਉਹੀ ਕੈਲੰਡਰ ਆਪਣੇ ਗੁਆਂਢੀਆਂ ਨੂੰ ਵੇਚ ਦਿੱਤੇ।
ਸ਼ੋਰ ਹੈ ਵਿਰਲਾਪ ਹੈ ਕੁਰਲਾਟ ਮਾਰੋ-ਮਾਰ ਹੈ
ਜਬਰ ਦੇ ਗੋਡੇ ਤਲੇ ਇਨਸਾਨੀਅਤ ਗੁਜਰਾਤ ਦੀਪਿਆਰਾ ਸਿੰਘ ਸੰਘੋਲ
ਕਾਲਜ ਦੇ ਮੁੰਡੇ ਬੜੇ ਸ਼ੁਕੀਨੀ ਜੀ. ਟੀ. ਰੋਡ ਤੇ ਖੜ੍ਹਦੇ ਜਾਂਦੀ ਕੁੜੀ ਨੂੰ ਕੁੱਝ ਨਾਂ ਆਖਦੇ ਆਉਂਦੀ ਨੂੰ ਬਾਹੋਂ ਫੱੜਦੇ ਵੇਲਾ ਆਥਣ ਦਾ ਬਹਿਜਾ ਬਹਿਜਾ ਕਰਦੇ
ਕਾਲਜ ਦੇ ਮੁੰਡੇ ਬੜੇ ਸ਼ੁਕੀਨੀ,
ਜੀ. ਟੀ. ਰੋਡ ਤੇ ਖੜ੍ਹਦੇ।
ਜਾਂਦੀ ਕੁੜੀ ਨੂੰ ਕੁਛ ਨਾ ਆਖਦੇ,
ਆਉਂਦੀ ਨੂੰ ਬਾਹੋਂ ਫੜਦੇ।
ਵੇਲਾ ਆਥਣ ਦਾ,
ਬਹਿਜਾ ਬਹਿਜਾ ਕਰਦੇ।
ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ ਦਿਲ ਕਰਦਾ ਲਾ ਲਵਾਂ ਦੋਸਤੀ
ਵੇ ਇੱਕ ਦਿਲ ਕਰਦਾ ਲਾ ਲਵਾਂ ਦੋਸਤੀ ਇੱਕ ਦਿਲ ਕਰਦਾ ਯਾਰੀ
ਤੇਰੀ ਜੈਕੇਟ ਨੇ ਪੱਟ ਤੀ ਕੁੜੀ ਕੁਵਾਰੀ ਵੇ ਤੇਰੀ ਜੈਕੇਟ ਨੇ
ਸੁਣ ਵੇ ਦਿਉਰਾ ਫੌਰਨ ਵਾਲਿਆ
ਲੱਗੇਂ ਜਾਨ ਤੋਂ ਮਹਿੰਗਾ
ਵੇ ਲੈ ਜਾ ਮੇਰਾ ਲੱਕ ਮਿਣਕੇ
ਮੇਲੇ ਗਿਆ ਤਾਂ ਲਿਆ ਦੇਈਂ ਲਹਿੰਗਾ !
ਚੀਕਦਾ ਹੈ ਜੋ ਸੁਣਾਈ ਦਿੰਦਾ ਹੈ।
ਮਨ ਦਾ ਪੰਛੀ ਦੁਹਾਈ ਦਿੰਦਾ ਹੈ।
ਕੀ ਲਿਖਾਂ ਮੈਂ ਹਵਾ ਦੇ ਪੁੱਤਰਾਂ ਤੇ,
ਬਿਰਛ ਬੋਲਦਾ ਦਿਖਾਈ ਦਿੰਦਾ ਹੈ।ਅਸਲਮ ਹਬੀਬ
ਅਪਣੇ ਘਰਾਣੇ ਦੀ ਉਹ ਪਹਿਚਾਣ ਬਣਨ ਗ਼ਜ਼ਲਾਂ
ਸੰਧੂ ਜਿਨ੍ਹਾਂ ‘ਚੋਂ ਦਿਸਦੇ ਨੇ ਮੁਰਸ਼ਦਾਂ ਦੇ ਚਿਹਰੇਅਮਰਜੀਤ ਸੰਧੂ