ਮੈਂ ਗੂੰਗਾ ਨਹੀਂ ਬੱਸ ਮੌਣ ਹਾਂ
ਬਹੁਤ ਜਲਦੀ ਦੱਸੂ ਮੈਂ ਕੌਣ ਹਾਂ
Sandeep Kaur
ਜਿਸ ਘੜੇ ਦਾ ਪਾਣੀ ਪੀ ਕੇ ਸਾਡੀ ਰੂਹ ਠਰ ਜਾਂਦੀ ਹੈ
ਉਹ ਘੜਾ ਅੱਗ ਦੇ ਅੰਗਿਆਰਿਆਂ ਚੋਂ ਲੰਘ ਕੇ ਆਇਆ ਹੁੰਦਾ ਹੈ
ਸਿਹਤ ਸਭ ਤੋਂ ਵੱਡੀ ਦੌਲਤ ਹੈ ,
ਸਬਰ ਸਭ ਤੋਂ ਵੱਡਾ ਖਜ਼ਾਨਾ ਹੈ ਤੇ
ਆਤਮ ਵਿਸ਼ਵਾਸ ਸਭ ਤੋਂ ਵੱਡਾ ਮਿੱਤਰ ਹੈ
ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ
ਉਂਝ ਮੇਰੇ ਸ਼ਹਿਰ ‘ਚ ਹਕੀਮ ਬੜੇ ਨੇ
ਮੰਗਣਾ ਨਹੀਂ ਕਮਾਣਾ ਸਿੱਖੋ
ਫਿਰ ਚਾਹੇ ਇੱਜ਼ਤ ਹੋਵੇ ਜਾਂ ਦੌਲਤ
ਮੁਸ਼ਕਿਲ ਰਾਹਵਾਂ ਤੋਂ ਨਾਂ ਘਬਰਾਓ
ਕਿਉਂਕਿ ਮੁਸ਼ਕਿਲ ਰਾਹਵਾਂ ਹੀ ਖੂਬਸੂਰਤ ਮੰਜ਼ਿਲ ਵੱਲ ਲੈਕੇ ਜਾਂਦੀਆਂ ਨੇਂ
ਜਵਾਬ ਦੇਣਾ ਬੇਸ਼ੱਕ ਗਲਤ ਗੱਲ ਆ ਪਰ
ਜੇ ਸੁਣਦੇ ਰਹੋ ਤਾਂ ਲੋਕ ਬੋਲਣ ਦੀਆਂ ਹੱਦਾਂ ਹੀ ਭੁੱਲ ਜਾਂਦੇ ਨੇ
ਮੁਹੱਬਤ ਨਾਮ ਦਾ ਗੁਨਾਹ ਹੋ ਗਿਆ,
ਹੱਸਦਾ ਖੇਡਦਾ ਦਿਲ ਤਬਾਹ ਹੋ ਗਿਆ
ਮੁਸੀਬਤਾਂ ਇੰਨੀਆਂ ਤਾਕਤਵਰ ਨਹੀ ਹੁੰਦੀਆਂ ਜਿੰਨੀਆਂ ਆਪਾਂ ਮੰਨ ਲੈਂਦੇ ਹਾਂ
ਕਦੇ ਸੁਣਿਆ ਹਨੇਰੀਆਂ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ
ਸਫ਼ਲਤਾ ਉਹੀ ਕੰਮਾਂ ਤੋਂ ਮਿਲਦੀ ਹੈ
ਜਿਹੜੇ ਕੰਮਾਂ ਨੂੰ ਕਰਨ ਦਾ ਜੀ ਨਹੀਂ ਕਰਦਾ
ਅਰਦਾਸ ਕੇਵਲ ਸ਼ਬਦਾਂ ਦਾ ਪ੍ਰਗਟਾਵਾ ਨਹੀਂ
ਅਰਦਾਸ ਵਾਸਤੇ ਹਿਰਦੇ ਦੀ ਧਰਤੀ ਵਿੱਚ
ਸ਼ਰਧਾ ਦੇ ਫੁੱਲ ਵੀ ਖਿਲੇ ਰੋਣੇ ਚਾਹੀਦੇ ਹਨ
ਕੁੱਝ ਅਧੂਰੇ ਸੁਪਨੇ ਪਤਾ ਨੀ
ਕਿੰਨੀਆਂ ਰਾਤਾਂ ਦੀ ਨੀਂਦ ਲੈ ਜਾਂਦੇ ਨੇ