ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ..!
Author
Sandeep Kaur
ਰੱਬ ਕਹਿੰਦਾ ਮੈਂ ਤਾਂ ਮੰਨ ਜਾਣਾ ਸੀ
ਉਹਨੇ ਤੈਂਨੂੰ ਕਦੇ ਮੰਗਿਆ ਹੀ ਨਹੀਂ
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ,
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ..!
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ..!
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ,
ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ..!
ਇੱਕ ਮੁੱਦਤ ਬਾਦ ਹਾਸਾ ਆਇਆ
ਤੇ ਆਇਆ ਆਪਣੇ ਹਾਲਾਤਾਂ ਤੇ
ਮੈਂ ਖਾਸ ਜਾਂ ਸਾਧਾਰਨ ਹੋਵਾਂ,
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..!
ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ,
ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ.
ਕਿੱਦਾਂ ਦਸਿਆ ਜਾਵੇ ਅਪਣੇ ਹਾਲਾਤਾਂ ਨੂੰ
ਕਮਲੇ ਸੱਜਣ Dialogue ਦੱਸਦੇ ਨੇ ਸਾਡੇ ਜਜ਼ਬਾਤਾਂ ਨੂੰ.
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..
ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ
ਉਂਜ ਮੇਰੇ ਸ਼ਹਿਰ ‘ਚ ਹਕੀਮ ਬੜੇ ਨੇ..!!