ਮੈਦਾਨ ‘ਚ ਆਕੇ ਨਹੀਂ
ਘਰ ‘ਚ ਵੜ ਕੇ ਮਾਰਾਂਗੇ
Author
Sandeep Kaur
ਗੁੱਸੇ ਹੋਏ ਉਹ ਸਾਡੇ ਨਾਲ ਅਸੀਂ ਉਹਨਾਂ ਨੂੰ ਮਨਾਈਏ ਕਿਉਂ
ਅਸੀਂ ਚਾਹ ਦੇ ਸ਼ੌਕੀਨ ਆਂ ਉਹਨਾਂ ਨੂੰ ਕੌਫ਼ੀ ਪਿਲਾਈਏ ਕਿਉਂ
ਤੁਹਾਡੀ ਦੁਸ਼ਮਣੀ ਕੁਬੂਲ ਆ ਸਾਨੂੰ
ਤੁਹਾਡੀ ਦੋਸਤੀ ਤੋਂ ਡਰਦੇ ਆਂ
ਇੱਕ ਮੈਡਲ ਮਾਂ ਨੂੰ ਵੀ ਮਿਲਣਾ ਚਾਹੀਦਾ ਏ
ਜਿਸਦੀ ਜਿੰਦਗੀ ‘ਚ ਕਦੇ ਕੋਈ ਛੁੱਟੀ ਨੀ ਆਉਂਦੀ
ਅਸੀਂ ਬੰਦੇ ਜਰਾ ਟੇਢੇ ਆਂ ਸੱਜਣਾਂ
ਪਰ ਵੱਡਿਆਂ ਵੱਡਿਆਂ ਨੂੰ ਸਿੱਧਾ ਕਰ ਦਿੰਨੇ ਆਂ
ਕੁੱਝ ਕੁ ਪਲਾਂ ‘ਚ ਪੂਰੀ ਜ਼ਿੰਦਗੀ ਜਿਉਂਣੀ ਆ
ਮੈਂ ਓਹਦੇ ਹੱਥਾਂ ਦੀ ਬਣੀ ਚਾਹ ਪੀਣੀ ਆ
ਕੁਝ ਤਾਂ ਰਹਿਮ ਕਰਨਾ ਸਿਖ ਲੈ ਓਏ ਸੱਜਣਾ
ਕੋਈ ਬਰਬਾਦ ਕਰ ਰਿਹਾ ਹੈ ਖੁਦ ਨੂੰ ਤੇਰੀ ਖਾਤਿਰ
ਨਾਂ ਮਿਲਿਆ ਏ ਤੇ ਨਾਂ ਮਿਲਣਾ ਏ
ਮੈਨੂੰ ਕੋਈ ਮੇਰੀ ਮਾਂ ਜਿਹਾ
ਤੜਪ ਜਾਵੇਂਗੀ ਤੂੰ ਮੁੱਹਬਤ ਦੀ ਇੱਕ ਬੂੰਦ ਲਈ
ਮੈਂ ਅਵਾਰਾ ਬੱਦਲ ਕਿੱਤੇ ਹੋਰ ਵਰ ਜਾਊਂ
ਹੁਣ ਚਾਹ ਤੇ ਕੀ ਲਿਖਾਂ
ਚਾਹ ਪੀਵਾਂ ਤਾਂ ਕੁੱਝ ਲਿਖਾਂ
ਉਹਨਾਂ ਤੋਂ ਪਰੇ ਰਹੀ ਦਾ
ਜੋ ਬਹੁਤਿਆਂ ਦੇ ਨੇੜੇ ਹੁੰਦਾ
ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਵਾਂ
ਰੱਬਾ ਰੱਖੀਂ ਵਸਦੀਆਂ ਤੂੰ ਸਭਨਾ ਦੀਆਂ ਮਾਵਾ