ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ
Sandeep Kaur
ਗੱਲਾਂ ਗੱਲਾਂ ਵਿੱਚ ਸੱਜਣਾ ਅੱਜ
ਤੇਰਾ ਜਿਕਰ ਹੋਇਆ
ਕਿੱਥੇ ਰਹਿੰਦਾ ਏ ਕੀ ਹਾਲ ਏ
ਦਿਲ ਨੂੰ ਫਿਕਰ ਹੋਇਆ
ਪਿਆਰ ਤੇਰੇ ‘ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ,
ਜਾਣਿਆ ਜਾਵਾਂ ਨਾਮ ਤੇਰੇ ਤੋਂ, ਪਹਿਚਾਣ ਮੈਂ ਆਪਣੀ ਖੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ
ਨਫ਼ਰਤ ਨਫਰਤ ਨਾਲ ਖ਼ਤਮ ਨਹੀਂ ਹੁੰਦੀ।
ਨਫ਼ਰਤ ਪਿਆਰ ਨਾਲ ਸ਼ਾਂਤ ਹੁੰਦੀ ਹੈ।
Mahatma Buddha
ਐਸ਼ ਤਾਂ ਕਰਦੇ ਆਂ
ਪਰ ਵਾਧੂ ਦੀ ਨੁਮਾਇਸ਼ ਨਹੀ ਕਰਦੇ
ਸਤਿਗੁਰ ਸੇਵਿ ਲਗੇ ਹਰਿ ਚਰਨੀ
ਵਡੈ ਭਾਗਿ ਲਿਵ ਲਾਗੀ ॥
ਕਵਲ ਪ੍ਰਗਾਸ ਭਏ ਸਾਧਸੰਗੇ
ਦੁਰਮਤਿ ਬੁਧਿ ਤਿਆਗੀ ॥੨॥
ਸੱਚੇ ਗੁਰਾਂ ਦੀ ਟਹਿਲ ਕਮਾ ਕੇ, ਮੈਂ ਵਾਹਿਗੁਰੂ ਦੇ ਪੈਰਾਂ ਨਾਲ ਜੁੜ ਗਿਆ ਹਾਂ ਤੇ ਭਾਰੇ ਚੰਗੇ ਨਸੀਬਾਂ ਰਾਹੀਂ ਮੇਰਾ ਉਸ ਨਾਲ ਪ੍ਰੇਮ ਪੈ ਗਿਆ। ਸਤਿ ਸੰਗਤ ਅੰਦਰ ਦਿਲ-ਕਮਲ ਖਿੜ ਜਾਂਦਾ ਹੈ। ਤੇ ਆਦਮੀ ਖੋਟੀ ਸਮਝ ਤੇ ਅਕਲ ਤੋਂ ਖਲਾਸੀ ਪਾ ਜਾਂਦਾ ਹੈ।
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ
ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥
ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥
ਅੰਗ: 656
ਵਕਤ ਦੇ ਨਾਲ ਸਭ ਕੁੱਝ ਬਦਲ ਜਾਂਦਾ ਹੈ ਲੋਕ ਵੀ, ਰਸਤੇ ਵੀ,
ਅਹਿਸਾਸ ਵੀ ਤੇ ਕਦੀ ਕਦੀ ਅਸੀਂ ਖੁਦ ਵੀ
ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ
ਗੱਲਾ ਕਰਨੇ ਨੂੰ ਦੁਨੀਆ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫਿਰ ਹੁੰਦੀ ਆ……
ਸਿਰਫ ਰਿਸ਼ਤੇ ਤੋੜਣ ਨਾਲ ਮੁਹੱਬਤ ਖਤਮ ਨਹੀਂ ਹੁੰਦੀ
ਕਹਿ ਦਿਉ ਉਹਨਾਂ ਨੂੰ ਕਿ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ॥
ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਵਾਦ ਰਹੇ,,
ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ ਜਿੰਦਾਬਾਦ ਰਹੇ