ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ,
ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ
Sandeep Kaur
ਦੁਨੀਆ ਦੇ ਵਿੱਚ ਆਏ ਆ ਕੁਝ ਖੱਟ ਕੇ ਜਾਵਾਗੇ
ਐਵੇ ਹੀ ਜੇ ਮੁੜ ਗਏ ਤਾਂ ਲੋਕਾ ਨੇ ਯਾਦ ਨਹੀ ਕਰਨਾ
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ
ਓੁਦਾਸੀਆਂ ਦੀ ਵਜਾਹ ਤਾਂ ਬਹੁਤ ਹੁੰਦੀਆਂ ਨੇ ਜਿੰਦਗੀ ਚ..
ਪਰ ਬੇ ਵਜਾਹ ਖੁਸ਼ ਰਹਿਣ ਦਾ ਸਵਾਦ ਈ ਵੱਖਰਾ..
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ..
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ..
ਜਦੋਂ ਧਰਮ ਦੀ ਮਾਨਤਾ ਹੁੰਦੇ ਹੋਏ ਲੋਕਾਂ ਵਿੱਚ ਇੰਨੀ ਅਸ਼ਾਂਤੀ ਫੈਲੀ ਹੋਈ ਹੈ
ਤਾਂ ਧਰਮ ਦੀ ਅਣਹੋਂਦ ਵਿਚ ਦੁਨੀਆਂ ਦੀ ਕੀ ਹਾਲਤ ਹੋਵੇਗੀ,
ਇਸ ਦੀ ਕਲਪਨਾ ਸੌਖਿਆਂ ਹੀ ਕੀਤੀ ਜਾ ਸਕਦੀ ਹੈ।
Mahatma Gandhi
ਸ਼ੌਂਕ ਤਾਂ ਮੇਰੇ ਵੀ ਸਿਰੇ ਦੇ ਨੇ .
ਪਰ ਜੋ ਮਾਪਿਆਂ ਦਾ ਦਿਲ ਦੁਖਾਵੇ, ਮੈਂ ਉਹ ਸ਼ੌਂਕ ਨੀ ਰੱਖਦਾ
ਜੌ ਮੈੰਨੂੰ ਨਹੀੰ ਸਮਝ ਸਕਦਾ
ਉਸਨੂੰ ਪੂਰਾ ਹੱਕ ਹੈ ਕਿ ਉਹ ਮੈੰਨੂੰ ਗਲਤ ਸਮਝੇ
ਧਨਾਸਰੀ ਮਹਲਾ ੫
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥
ਤੁਮ ਘਰਿ ਆਵਹੁ ਮੇਰੇ ਮੀਤ ॥
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥
ਅੰਗ: 678
ਸੋਚਾ ਵਿਚ ਆਉਦੇ ਨੇ ਕੁਝ ਲੋਕ ਸਵਾਲਾ ਵਾਂਗੂੰ
ਦਿਲ ਵਿਚ ਵੱਸ ਜਾਦੇ ਨੇ ਉਲਝੇ ਖਿਆਲਾ ਵਾਂਗੂੰ..
ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ ,👌🏻 ਬੰਦਾ ਕੁਝ ਹੋਰ ਸੋਚੇ ‘ ਰੱਬ ‘ ਕੁਝ ਹੋਰ ਵੇ ♥
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਕ
ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।ਸੱਜਣ ਜੀ
ਭਲਾ ਕਿਸ ਲਈ ਜਾਣਾ
ਸਾਡੇ ਜਿਹਾ ਨਿਕਰਮਾ
ਸੂਤਕ ਰੁੱਤ ਤੋਂ
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ-ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ
ਫੁੱਲ ਬਣ ਕੇ ਖਿੜਨਾ
ਨਿੱਤ ਤਾਰਾ ਬਣ ਚੜ੍ਹਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।ਸੱਜਣ ਜੀ
ਦਿਸੇ ਸਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ
ਇਕ ਦੂਜੇ ਦੀ
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜਿਊ ਕੇ ਕੀ ਕਰਨਾ ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।ਸ਼ਿਵ ਕੁਮਾਰ ਬਟਾਲਵੀ