ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾ
ਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀ
ਪਰ ਸਭ ਤੋਂ ਅਮੀਰ ਮੈਂ ਹੋਵਾਂਗਾ
Sandeep Kaur
ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ ਕਿ,
ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ..!!
ਅੱਖਾਂ ਵਿੱਚ ਨੀਂਦ ਤੇ,
ਸੁਪਨਾ ਏ ਯਾਰ ਦਾ…
ਕਦੀ ਤੇ ਅਹਿਸਾਸ ਹੋਵੇਗਾ,
ਉਸ ਨੂੰ ਸਾਡੇ ਪਿਆਰ ਦਾ…
ਦੁੱਖ ਦੀ ਘੜੀ ਵਿਚ ਕਿਸੇ ਦਾ ਸਹਾਰਾ ਹਮਦਰਦੀ ਦਿੰਦਾ ਹੈ।
William Shakespeare
ਕਿਰਪਾ ਤੂੰ ਐਨੀ ਕਰੀ ਰੱਖੀ ਮਾਲਕਾ, ਜਿੱਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ !!
ਸੋਰਠਿ ਮਹਲਾ ੩
ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥
ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥
ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥
ਅੰਗ: 602
ਤੈਨੂੰ ਯਾਦ ਕਰ ਮੁਸਕਰਾਣਾ ਈ ਇਬਾਦਤ ਮੇਰੀ
ਤੂੰ ਹੌਲੀ ਹੌਲੀ ਬਣ ਗਿਆ ਆਦਤ ਮੇਰੀ
ਤੂੰ ਰੂਹ ਦਾ ਸਕੂਨ ਮੇਰਾ ਤੂੰ ਜਨੂੰਨ ਮੇਰਾ
ਤੇਰੇ ‘ਚੋ ਮੈਨੂੰ ਰੱਬ ਦਿਸਦਾ ਤੇਰਾ ਨਾਮ ਜਪਣਾ ਕੰਮ ਮੇਰਾ,
ਬਾਕੀ ਸਭ ਜੱਬ ਦਿਸਦਾ ਬਿਨ ਬੋਲੇ ਹੀ ਨੈਣਾਂ ਮੇਰਿਆਂ ਚੋਂ
ਪੜ ਲੈਣ ਲੋਕ ਨਾਓਂ ਤੇਰਾ ਉਹਨਾਂ ਨੂੰ ਸਭ ਦਿਸਦਾ..
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ
ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ
ਰਫਤਾਰ ਜਿੰਦਗੀ ਦੀ ਇਵੇੰ ਰੱਖੀੰ ਮੇਰੇ ਮਾਲਕਾ..ਕੀ ਬੇਸ਼ਕ ਦੁਸ਼ਮਨ ਅੱਗੇ ਨਿਕਲ ਜਾਣ..ਪਰ ਕੋਈ ਯਾਰ ਮਗਰ ਨਾ ਰਿਹ ਜਾਵੇ
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ,
ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ..!!
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ ।
ਸਾਦ-ਮੁਰਾਦੀ ਸੋਹਣੀ ਫੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ ।ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹੱਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ ।ਗੁੰਮਿਆਂ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਨਜ਼ਰ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ ।ਸ਼ਾਮ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ‘ਤੇ ਖ਼ੁਸ਼ਬੂ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ‘ਤੇ ਆ ਜੁੜਦੀ ਹੈ
ਰੌਲੇ ਲਿੱਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਂਦੀ ਹੈ
ਓਸ ਕੁੜੀ ਦੀ ਥੁੜ ਦਿਸਦੀ ਹੈਹਰ ਛਿਣ ਮੈਨੂੰ ਇਉਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਤੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿੰਹਦਾ
ਪਰ ਖ਼ੌਰੇ ਕਿਉਂ ਟਪਲਾ ਲੱਗਦਾ
ਪਰ ਖ਼ੌਰੇ ਕਿਉਂ ਝਉਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ,
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗ਼ਮ ਵਿਚ ਘੁਲਦਾ ਰਹਿੰਦਾ
ਉਸ ਦੇ ਗ਼ਮ ਵਿਚ ਖੁਰਦਾ ਜਾਂਦਾ ।ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ
ਸਾਦ-ਮੁਰਾਦੀ ਸੋਹਣੀ ਫੱਬਤ
ਗੁੰਮ ਹੈ-ਗੁੰਮ ਹੈ-ਗੁੰਮ ਹੈ ।ਸ਼ਿਵ ਕੁਮਾਰ ਬਟਾਲਵੀ