ਮੈਨੂੰ ਸਾਹ ਵੀ ਨਾ ਆਵੇ ਮੈਂ ਸੱਚ ਕਹਿਣੀ ਆ,
ਦਿਲ ਧੁਖਦਾ ਏ ਮੇਰਾ ਮੈਂ ਰੋ ਪੈਣੀ ਆ..!!
Sandeep Kaur
ਏਕਮ ਦਾ ਚੰਨ ਵੇਖ ਰਿਹਾ ਸੀ
ਬਹਿ ਝੰਗੀਆਂ ਦੇ ਉਹਲੇ ।
ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ,
ਪੈਰ ਧਰੇਂਦੀ ਪੋਲੇ ।
ਟੋਰ ਉਹਦੀ ਜਿਉਂ ਪੈਲਾਂ ਪਾਉਂਦੇ
ਟੁਰਣ ਕਬੂਤਰ ਗੋਲੇ ।
ਜ਼ਖ਼ਮੀ ਹੋਣ ਕੁਮਰੀਆਂ ਕੋਇਲਾਂ
ਜੇ ਮੁੱਖੋਂ ਕੁਝ ਬੋਲੇ ।ਲੱਖਾਂ ਹੰਸ ਮਰੀਵਣ ਗਸ਼ ਖਾ
ਜੇ ਹੰਝੂ ਇਕ ਡੋਹਲੇ ।
ਉੱਡਣ ਮਾਰ ਉਡਾਰੀ ਬਗਲੇ
ਜੇ ਵਾਲਾਂ ਥੀਂ ਖੋਹਲੇ ।
ਪੈ ਜਾਏ ਡੋਲ ਹਵਾਵਾਂ ਤਾਈਂ,
ਜੇ ਪੱਖੀ ਫੜ ਝੋਲੇ ।
ਡੁੱਬ ਮਰੀਵਣ ਸ਼ੌਹ ਥੀਂ ਤਾਰੇ
ਮੁੱਖ ਦੇ ਵੇਖ ਤਤੋਲੇ ।ਚੰਨ ਦੂਜ ਦਾ ਵੇਖ ਰਿਹਾ ਸੀ
ਵਿਹੜੇ ਵਿਚ ਫਲਾਹੀ ।
ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ
ਥੱਲੇ ਚਰਖੀ ਡਾਹੀ ।
ਕੋਹ ਕੋਹ ਲੰਮੀਆਂ ਤੰਦਾਂ ਕੱਢਦੀ
ਚਾ ਚੰਦਨ ਦੀ ਬਾਹੀ ।
ਪੂਣੀਆਂ ਈਕਣ ਕੱਢੇ ਬੂੰਬਲ
ਜਿਉਂ ਸਾਵਣ ਵਿਚ ਕਾਹੀ ।ਹੇਕ ਸਮੁੰਦਰੀ ਪੌਣਾਂ ਵਰਗੀ
ਕੋਇਲਾਂ ਦੇਣ ਨਾ ਡਾਹੀ ।
ਰੰਗ ਜਿਵੇਂ ਕੇਸੂ ਦੀ ਮੰਜਰੀ
ਨੂਰ ਮੁੱਖ ਅਲਾਹੀ ।
ਵਾਲ ਜਿਵੇਂ ਚਾਨਣ ਦੀਆਂ ਨਦੀਆਂ
ਰੇਸ਼ਮ ਦੇਣ ਗਵਾਹੀ ।
ਨੈਣ ਕੁੜੀ ਦੇ ਨੀਲੇ ਜੀਕਣ
ਫੁੱਲ ਅਲਸੀ ਦੇ ਆਹੀ ।ਚੰਨ ਤੀਜ ਦਾ ਵੇਖ ਰਿਹਾ ਸੀ
ਸ਼ੀਸ਼ੋ ਨਦੀਏ ਨ੍ਹਾਉਂਦੀ ।
ਭਰ ਭਰ ਚੁਲੀਆਂ ਧੋਂਦੀ ਮੁੱਖੜਾ
ਸਤਿਗੁਰ ਨਾਮ ਧਿਆਉਂਦੀ ।
ਅਕਸ ਪਿਆ ਵਿਚ ਨਿੱਤਰੇ ਪਾਣੀ
ਆਪ ਵੇਖ ਸ਼ਰਮਾਉਂਦੀ ।
ਸੜ ਸੜ ਜਾਂਦੇ ਨਾਜ਼ੁਕ ਪੋਟੇ
ਜਿਸ ਅੰਗ ਹੱਥ ਛੁਹਾਉਂਦੀ ।ਸੁੱਤੇ ਵੇਖ ਨਦੀ ਵਿਚ ਚਾਨਣ
ਰੂਹ ਉਹਦੀ ਕਮਲਾਉਂਦੀ ।
ਮਾਰ ਉਡਾਰੀ ਲੰਮੀ ਸਾਰੀ
ਅਰਸ਼ੀਂ ਉੱਡਣਾ ਚਾਹੁੰਦੀ ।
ਮਹਿਕਾਂ ਵਰਗਾ ਸੁਪਨਾ ਉਣਦੀ
ਝੂਮ ਗਲੇ ਵਿਚ ਪਾਉਂਦੀ ।
ਸੁਪਨੇ ਪੈਰੀਂ ਝਾਂਜਰ ਪਾ ਕੇ
ਤੌੜੀ ਮਾਰ ਉਡਾਉਂਦੀ ।ਚੰਨ ਚੌਥ ਦਾ ਵੇਖ ਰਿਹਾ ਸੀ
ਖੜਿਆ ਵਾਂਗ ਡਰਾਵੇ ।
ਸ਼ੀਸ਼ੋ ਦਾ ਪਿਉ ਖੇਤਾਂ ਦੇ ਵਿਚ
ਉੱਗਿਆ ਨਜ਼ਰੀਂ ਆਵੇ ।
ਤੋੜ ਉਫ਼ਕ ਤਕ ਝੂਮ ਰਹੇ ਸਨ
ਟਾਂਡੇ ਸਾਵੇ ਸਾਵੇ ।
ਹਰ ਸੂ ਨੱਚੇ ਫ਼ਸਲ ਸਿਊਲਾਂ
ਲੈ ਵਿਚ ਧਰਤ ਕਲਾਵੇ ।ਸ਼ੀਸ਼ੋ ਦਾ ਪਿਉ ਡਰਦਾ ਕਿਧਰੇ
ਮਾਲਕ ਨਾ ਆ ਜਾਵੇ ।
ਪਲ ਪਲ ਮਗਰੋਂ ਮਾਰੇ ਚਾਂਗਰ
ਬੈਠੇ ਅੜਕ ਉਡਾਵੇ ।
ਰਾਤ ਦਿਨੇ ਦੀ ਰਾਖੀ ਬਦਲੇ
ਟੁੱਕਰ ਚਾਰ ਕਮਾਵੇ ।
ਅੱਧੀ ਰਾਤ ਹੋਈ ਪਰ ਜਾਗੇ
ਡਰ ਰੋਜ਼ੀ ਦਾ ਖਾਵੇ ।ਪੰਚਮ ਦਾ ਚੰਨ ਵੇਖ ਰਿਹਾ ਸੀ
ਆਥਣ ਵੇਲਾ ਹੋਇਆ ।
ਲਹਿੰਦੇ ਦੇ ਪੱਤਣਾਂ ਦਾ ਅੰਬਰ
ਲਾਲ ਕਿਰਮਚੀ ਹੋਇਆ ।
ਗਗਨਾਂ ਦੇ ਵਿਚ ਕੋਈ ਕੋਈ ਤਾਰਾ
ਜਾਪੇ ਮੋਇਆ ਮੋਇਆ ।
ਸ਼ੀਸ਼ੋ ਦੀ ਮਾਂ ਰੰਗੋਂ ਲਾਖੀ
ਜਿਉਂ ਕਣਕਾਂ ਵਿਚ ਕੋਇਆ ।ਟੋਰ ਉਹਦੀ ਜਿਉਂ ਹੋਏ ਨਵੇਰਾ
ਬਲਦ ਤਰਾਨੇ ਜੋਇਆ ।
ਨੈਣ ਉਹਦੇ ਬਰਸਾਤੀ ਪਾਣੀ ਦਾ
ਜਿਉਂ ਹੋਵੇ ਟੋਇਆ ।
ਵਾਲ ਜਿਵੇਂ ਕੋਈ ਦੂਧੀ ਬੱਦਲ
ਸਰੂਆਂ ਉੇਹਲੇ ਹੋਇਆ ।
ਸ਼ੀਸ਼ੋ ਦੀ ਮਾਂ ਵੇਖ ਵਿਚਾਰੀ
ਚੰਨ ਬੜਾ ਹੀ ਰੋਇਆ ।ਚੰਨ ਛਟੀ ਦਾ ਵੇਖ ਰਿਹਾ ਸੀ
ਸ਼ੀਸ਼ੋ ਢਾਕੇ ਚਾਈ ।
ਘੜਾ ਗੁਲਾਬੀ ਗਲ ਗਲ ਭਰਿਆ
ਲੈ ਖੂਹੇ ਤੋਂ ਆਈ ।
ਖੜਿਆ ਵੇਖ ਬੀਹੀ ਵਿਚ ਮਾਲਿਕ
ਖੇਤਾਂ ਦਾ, ਸ਼ਰਮਾਈ ।
ਡਰੀ ਡਰਾਈ ਤੇ ਘਬਰਾਈ
ਲੰਘ ਗਈ ਊਂਧੀ ਪਾਈ ।ਮਟਕ-ਚਾਨਣੇ ਵਾਕਣ ਉਸਦੀ
ਜਾਨ ਲਬਾਂ ‘ਤੇ ਆਈ ।
ਲੋ ਲਗਦੀ ਉਹਦੀ ਰੂਹ ਥੀਂ ਜਾਪੇ
ਲੱਭੇ ਕਿਰਨ ਨਾ ਕਾਈ ।
ਜਿਸ ਪਲ ਸੁੱਟਿਆ ਪੈਰ ਘਰੇ ਥੀਂ
ਉਸ ਪਲ ਥੀਂ ਪਛਤਾਈ ।
ਸਾਰੀ ਰੈਣ ਨਿਮਾਣੀ ਸ਼ੀਸ਼ੋ
ਪਾਸੇ ਪਰਤ ਵਿਹਾਈ ।ਸਤਵੀਂ ਦਾ ਚੰਨ ਵੇਖ ਰਿਹਾ ਸੀ
ਚੁੱਪ ਚਪੀਤੇ ਖੜ੍ਹਿਆ ।
ਪਿੰਡ ਦਾ ਮਾਲਕ ਚੂਰ ਨਸ਼ੇ ਵਿਚ
ਵੇਖ ਬੜਾ ਹੀ ਡਰਿਆ ।
ਇਕ ਹੱਥ ਸਾਂਭ ਬੱਕੀ ਦੀਆਂ ਵਾਗਾਂ
ਇਕ ਹੱਥ ਹੱਨੇ ਧਰਿਆ ।
ਕੰਨੀਂ ਉਹਦੇ ਨੱਤੀਆਂ ਲਿਸ਼ਕਣ
ਮੁੱਖ ‘ਤੇ ਸੂਰਜ ਚੜ੍ਹਿਆ ।ਉਮਰੋਂ ਅਧਖੜ ਰੰਗ ਪਿਆਜ਼ੀ
ਸਿਰ ‘ਤੇ ਸਾਫਾ ਹਰਿਆ ।
ਅੱਡੀ ਮਾਰ ਬੱਕੀ ਦੀ ਕੁੱਖੇ
ਜਾ ਖੇਤਾਂ ਵਿਚ ਵੜਿਆ ।
ਸ਼ੀਸ਼ੋ ਦਾ ਪਿਉ ਮਾਲਿਕ ਸਾਹਵੇਂ
ਊਂਧੀ ਪਾਈ ਖੜਿਆ ।
ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ
ਹਾਰ ਤਲੀ ‘ਤੇ ਧਰਿਆ ।ਚੰਨ ਅਸ਼ਟਮੀ ਦੇ ਨੇ ਤੱਕਿਆ
ਸ਼ੀਸ਼ੋ ਭੋਂ ‘ਤੇ ਲੇਟੀ ।
ਚਿੱਟੀ ਦੁੱਧ ਮਰਮਰੀ ਚਿੱਪਰ
ਚਾਨਣ ਵਿਚ ਵਲ੍ਹੇਟੀ ।
ਸਾਹਵਾਂ ਦੇ ਵਿਚ ਵਿਲ੍ਹੇ ਕਥੂਰੀ
ਦੂਰੋਂ ਆਣ ਉਚੇਟੀ ।
ਸੁੱਤੀ ਘੂਕ ਲਵੇ ਪਈ ਸੁਫ਼ਨੇ
ਚੰਨ ਰਿਸ਼ਮਾਂ ਦੀ ਬੇਟੀ ।ਸੁਫ਼ਨੇ ਦੇ ਵਿਚ ਸ਼ੀਸ਼ੋ ਨੇ
ਖੁਦ ਸ਼ੀਸ਼ੋ ਮੋਈ ਵੇਖੀ ।
ਡਿੱਠਾ ਕੁੱਲ ਗਰਾਂ ਉਸ ਸੜਦਾ
ਸੁੱਕੀ ਸਾਰੀ ਖੇਤੀ ।
ਸ਼ੀਸ਼ੋ ਦੇ ਪਿਉ ਮੋਈ ਸ਼ੀਸ਼ੋ
ਕਫ਼ਨ ਬਦਲੇ ਵੇਚੀ ।
ਸ਼ੀਸ਼ੋ ਵੇਖ ਕੁਲਹਿਣਾ ਸੁਫ਼ਨਾ
ਝੱਬਦੀ ਉੱਠ ਖਲੋਤੀ ।ਨੌਵੀਂ ਦਾ ਚੰਨ ਵੇਖ ਰਿਹਾ ਸੀ
ਸ਼ੀਸ਼ੋ ‘ਤੇ ਇਕ ਸਾਇਆ ।
ਸ਼ੀਸ਼ੋ ਸੰਗ ਟੁਰੀਂਦਾ
ਅੱਧੀ ਰਾਤ ਨਦੀ ‘ਤੇ ਆਇਆ ।
ਨਦੀਏ ਗਲ ਗਲ ਚਾਨਣ ਵਗਦਾ
ਹੜ੍ਹ ਚਾਨਣ ਦਾ ਆਇਆ ।
ਚੀਰ ਨਦੀ ਦੇ ਚਾਨਣ ਲੰਘ ਗਏ
ਸ਼ੀਸ਼ੋ ਤੇ ਉਹ ਸਾਇਆ ।ਬਾਂ ਬਾਂ ਕਰਦਾ ਸੰਘਣਾ ਬੇਲਾ
ਵਿਚ ਕਿਸੇ ਮਹਿਲ ਪੁਆਇਆ ।
ਸ਼ੀਸ਼ੋ ਪੈਰ ਜਾਂ ਧਰਿਆ ਮਹਿਲੀਂ
ਕੁੱਲ ਬੇਲਾ ਕੁਰਲਾਇਆ ।
ਚੰਨ ਮਹਿਲਾਂ ਥੀਂ ਮਾਰੇ ਟੱਕਰਾਂ
ਪਰ ਕੁਝ ਨਜ਼ਰ ਨਾ ਆਇਆ ।
ਸਾਰੀ ਰਾਤ ਰਿਹਾ ਚੰਨ ਰੋਂਦਾ
ਭੁੱਖਾ ਤੇ ਤਿਰਹਾਇਆ ।ਦਸਵੀਂ ਦਾ ਚੰਨ ਅੰਬਰਾਂ ਦੇ ਵਿਚ
ਵੱਗ ਬੱਦਲਾਂ ਦੇ ਚਾਰੇ ।
ਰੁਕ ਰੁਕ ਝੱਲਾ ਪਾਈ ਜਾਵੇ
ਮਗਰੀ ਦੇ ਵਿਚ ਤਾਰੇ ।
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿਚ
ਮੁਸ਼ਕੀ ਵਾਲ ਖਿਲਾਰੇ ।
ਲੈ ਲੈ ਜਾਣ ਸੁਨੇਹੇ ਉਹਦੇ
ਪੌਣਾਂ ਦੇ ਹਰਕਾਰੇ ।ਚੰਨ ਵਿਚਾਰਾ ਮਹਿਲਾਂ ਵੱਲੇ
ਡਰਦਾ ਝਾਤ ਨਾ ਮਾਰੇ ।
ਮਹਿਲੀਂ ਬੈਠੇ ਪੀਵਣ ਮਦਰਾ
ਮਾਲਿਕ ਨਾਲ ਮੁਜ਼ਾਰੇ ।
ਵਾਂਗ ਪੂਣੀਆਂ ਹੋਏ ਬੱਗੇ
ਸ਼ੀਸ਼ੋ ਦੇ ਰੁਖ਼ਸਾਰੇ ।
ਹਾਸੇ ਦਾ ਫੁੱਲ ਰਿਹਾ ਨਾ ਕਾਈ
ਹੋਠਾਂ ਦੀ ਕਚਨਾਰੇ ।ਚੰਨ ਇਕਾਦਸ਼ ਦੇ ਨੇ ਤੱਕਿਆ
ਸ਼ੀਸ਼ੋ ਵਾਂਗ ਸ਼ੁਦੈਣਾਂ ।
ਨੰਗੀ ਅਲਫ਼ ਫਿਰੇ ਵਿਚ ਮਹਿਲਾਂ
ਜਿਵੇਂ ਸੁਣੀਵਣ ਡੈਣਾਂ ।
ਮੁੱਖ ‘ਤੇ ਹਲਦੀ ਦਾ ਲੇ ਚੜ੍ਹਿਆ
ਅੱਗ ਬਲੇ ਵਿਚ ਨੈਣਾਂ ।
ਪੁੱਟੇ ਪੈਰ ਤਾਂ ਠੇਡਾ ਲੱਗੇ
ਔਖਾ ਦਿਸੇ ਬਹਿਣਾ ।ਥੰਮ੍ਹੀਆਂ ਪਕੜ ਖਲੋਵੇ ਚੰਦਰੀ
ਆਇਆ ਵਕਤ ਕੁਲਹਿਣਾ ।
ਮਾਂ ਮਾਂ ਕਰਦੀ ਮਾਰੇ ਡਾਡਾਂ
ਸਬਕ ਰਟੇ ਜਿਉਂ ਮੈਨਾ ।
ਔਖਾ ਜੀਕਣ ਹੋਏ ਪਛਾਨਣ
ਸੂਰਜ ਚੜ੍ਹੇ ਟਟਹਿਣਾ ।
ਸੋਈਓ ਹਾਲ ਹੋਇਆ ਸ਼ੀਸ਼ੋ ਦਾ
ਸੂਰਤ ਦਾ ਕੀ ਕਹਿਣਾ ।ਚੰਨ ਦੁਆਦਸ਼ ਦੇ ਨੇ ਤੱਕਿਆ
ਸ਼ੀਸ਼ੋ ਮਹਿਲੀਂ ਸੁੱਤੀ ।
ਦਿਸੇ ਵਾਂਗ ਚਰ੍ਹੀ ਦੇ ਟਾਂਡੇ
ਸਵਾ ਮਸਾਤਰ ਉੱਚੀ ।
ਪੀਲੀ-ਭੂਕ ਹੋਈ ਵੱਤ ਪੋਹਲੀ
ਨੀਮ ਜੋਗੀਆ ਗੁੱਟੀ ।
ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ
ਤੋੜ ਤਣਾਵੋਂ ਟੁੱਟੀ ।ਲਏ ਹਟਕੋਰੇ ਜਾਪੇ ਜੀਕਣ
ਬੱਸ ਮੁੱਕੀ ਕਿ ਮੁੱਕੀ ।
ਲੰਮੀ ਪਈ ਕਰੀਚੇ ਦੰਦੀਆਂ
ਲੁੜਛੇ ਹੋ ਹੋ ਪੁੱਠੀ ।
ਢਾਈਂ ਮਾਰ ਕੁਰਲਾਏ ਸ਼ੀਸ਼ੋ
ਜਿਉਂ ਢਾਬੀਂ ਤਰਮੁੱਚੀ ।
ਪਰ ਚੰਨ ਬਾਝੋਂ ਕਿਸੇ ਨਾ ਵੇਖੀ
ਉਹ ਹੱਡਾਂ ਦੀ ਮੁੱਠੀ ।ਚੰਨ ਤਿਰੌਦਸ਼ ਦੇ ਨੇ ਤੱਕਿਆ
ਹੋ ਮਹਿਲਾਂ ਦੇ ਨੇੜੇ ।
ਪਾਣੀ ਪਾਣੀ ਕਰਦੀ ਸ਼ੀਸ਼ੋ
ਜੀਭ ਲਬਾਂ ‘ਤੇ ਫੇਰੇ ।
ਸ਼ੀਸ਼ੋ ਪਲੰਘ ‘ਤੇ ਲੇਟੀ ਹੂੰਘੇ
ਪੀਲੇ ਹੋਠ ਤਰੇੜੇ ।
ਪਲ ਪਲ ਮਗਰੋਂ ਨੀਮ ਗ਼ਸ਼ੀ ਵਿਚ
ਰੱਤੇ ਨੈਣ ਉਘੇੜੇ ।ਹੂ ਹੂ ਕਰਦੀ ਬਿੱਲ-ਬਤੌਰੀ
ਬੋਲੇ ਬੈਠ ਬਨੇਰੇ ।
ਦੂਰ ਗਰਾਂ ਦੀ ਜੂਹ ਵਿਚ ਰੋਵਣ
ਕੁੱਤੇ ਚਾਰ ਚੁਫ਼ੇਰੇ ।
ਸ਼ੀਸ਼ੋ ਵਾਂਗ ਧੁਖੇ ਧੂਣੀ ਦੇ
ਵਿਚ ਫੱਕਰਾਂ ਦੇ ਡੇਰੇ ।
ਚਾਨਣ ਲਿੱਪੇ ਵਿਹੜੇ ਦੇ ਵਿਚ
ਬੀ ਹੰਝੂਆਂ ਦੇ ਕੇਰੇ ।ਚੰਨ ਚੌਧਵੀਂ ਦੇ ਨੇ ਤੱਕਿਆ
ਮਹਿਲਾਂ ਦੇ ਵਿਚ ਗੱਭੇ ।
ਨੀਲੇ ਨੈਣਾਂ ਵਾਲੀ ਸ਼ੀਸ਼ੋ
ਭੁੰਜੇ ਲਾਹੀ ਲੱਗੇ ।
ਸ਼ੀਸ਼ੋ ਦੇ ਸਿਰਹਾਣੇ ਦੀਵਾ
ਆਟੇ ਦਾ ਇਕ ਜੱਗੇ ।
ਲੱਗੇ ਅੱਧ ਕਵਾਰੀ ਸ਼ੀਸ਼ੋ
ਜਿਉਂ ਮਰ ਜਾਸੀ ਅੱਜੇ ।ਸ਼ਾਲਾ ਓਸ ਗਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ ।
ਕੁਲ ਜ਼ਿਮੀਂ ਜਾਂ ਪੈ ਜਾਏ ਗਿਰਵੀ
ਜੂਹਾਂ ਸਣੇ ਸਿਹੱਦੇ ।
ਸੜ ਜਾਏ ਫ਼ਸਲ ਸਵੇ ‘ਤੇ ਆਈ
ਬੋਹਲ ਪਿੜਾਂ ਵਿਚ ਲੱਗੇ ।
ਜਿਸ ਗਰਾਂ ਵਿਚ ਜ਼ਿੰਦਗੀ ਨਾਲੋਂ
ਮੱਢਲ ਮਹਿੰਗੀ ਲੱਭੇ ।ਪੁੰਨਿਆਂ ਦਾ ਚੰਨ ਵੇਖ ਰਿਹਾ ਸੀ
ਚਾਨਣ ਆਏ ਮਕਾਣੇ ।
ਪੌਣਾਂ ਦੇ ਗਲ ਲੱਗ ਰੋਵਣ
ਸ਼ੀਸ਼ੋ ਨੂੰ ਮਰ ਜਾਣੇ ।
ਅੱਗ ਮਘੇ ਸ਼ੀਸ਼ੋ ਦੀ ਮੜ੍ਹੀਏ
ਲੋਗੜ ਵਾਂਗ ਪੁਰਾਣੇ ।
ਉੱਠਦਾ ਧੂੰਆਂ ਬੁੱਲ੍ਹੀਆਂ ਟੇਰੇ
ਵਾਕਣ ਬਾਲ ਅੰਞਾਣੇ ।ਰੋਂਦੇ ਰਹੇ ਸਿਤਾਰੇ ਅੰਬਰੀਂ
ਫੂਹੜੀ ਪਾ ਨਿਮਾਣੇ ।
ਸਾਰੀ ਰਾਤ ਰਿਹਾ ਚੰਨ ਬੈਠਾ
ਸ਼ੀਸ਼ੋ ਦੇ ਸਿਰਹਾਣੇ ।
ਸ਼ਾਲਾ ਬਾਂਝ ਮਰੀਵਣ ਮਾਪੇ
ਢਿੱਡੋਂ ਭੁੱਖੇ ਭਾਣੇ ।
ਉਸ ਘਰ ਜੰਮੇ ਨਾ ਕੋਈ ਸ਼ੀਸ਼ੋ
ਜਿਸ ਘਰ ਹੋਣ ਨਾ ਦਾਣੇ ।ਸ਼ਿਵ ਕੁਮਾਰ ਬਟਾਲਵੀ
ਕੋਈ ਗੱਲ ਤਾਂ ਹੋਣੀ ਆ ਉਸ ਕਮਲੀ ਵਿੱਚ,
ਜੋ ਮੇਰਾ ਦਿਲ ਉਸ ਤੇ ਆ ਗਿਆ ਸੀ,
ਨਹੀਂ ਤਾਂ ਮੈਂ ਏਨਾਂ Selfish ਹਾਂ,
ਆਪਣੇ ਜੀਣ ਦੀ ਵੀ ਦੁਆ ਨਹੀਂ ਕਰਦਾ…
ਬਜ਼ੁਰਗ ਜੰਗਲ ਵਿੱਚੋਂ ਆਪਣਾ ਕੰਮ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ ਕਿ ਅਚਾਨਕ ਉਸ ਨੂੰ ਰਸਤੇ ਵਿੱਚ ਜ਼ਖ਼ਮੀ, ਤੜਫਦੀ ਹੋਈ ਚਿੜੀ ਮਿਲੀ, ਜਿਸ ਦੀ ਚੁੰਝ ਹੇਠ ਡੂੰਘਾ ਜ਼ਖ਼ਮ ਸੀ। ਬਜ਼ੁਰਗ ਨੇ ਜ਼ਖ਼ਮੀ ਚਿੜੀ ਨੂੰ ਹੱਥਾਂ ਨਾਲ ਪੋਲਾ ਜਿਹਾ ਫੜ ਘਰ ਲਿਆਂਦਾ। ਘਰ ਆ ਕੇ ਉਸ ਨੇ ਚਿੜੀ ਦਾ ਜ਼ਖ਼ਮ ਸਾਫ਼ ਕੀਤਾ। ਹਲਦੀ ਤੇ ਕੌੜੇ ਤੇਲ ਦਾ ਲੇਪ ਬਣਾ ਕੇ ਉਸ ਦਾ ਜ਼ਖ਼ਮ ਭਰ ਦਿੱਤਾ। ਬਜ਼ੁਰਗ ਨੇ ਉਸ ਦੇ ਨੇੜੇ ਚੋਗਾ ਤੇ ਕੌਲੀ ਵਿੱਚ ਪਾਣੀ ਪਾ ਕੇ ਰੱਖ ਦਿੱਤਾ। ਚੰਗੀ ਸੇਵਾ ਤੇ ਦੇਖ-ਭਾਲ ਕਰ ਕੇ ਚਿੜੀ ਦਿਨਾਂ ’ਚ ਤੰਦਰੁਸਤ ਹੋ ਗਈ। ਉਹ ਜੰਗਲ ਨੂੰ ਨਾ ਗਈ, ਸਗੋਂ ਬਜ਼ੁਰਗ ਦੇ ਘਰ ਆਲ੍ਹਣਾ ਬਣਾ ਕੇ ਰਹਿਣ ਦਾ ਫ਼ੈਸਲਾ ਕਰ ਲਿਆ।
ਬਜ਼ੁਰਗ ਦੀ ਪਤਨੀ ਚਿੜੀ ਨਾਲ ਸ਼ੁਰੂ ਤੋਂ ਹੀ ਈਰਖ਼ਾ ਕਰਦੀ ਸੀ। ਉਹ ਅਕਸਰ ਉਸ ਦੀ ਸ਼ਿਕਾਇਤ ਲਾਉਂਦੀ ਕਿ ਇਹ ਬਾਹਰੋਂ ਆਲ੍ਹਣੇ ਲਈ ਤੀਲੇ ਲਿਆ-ਲਿਆ ਕੇ ਗੰਦ ਪਾਉਂਦੀ ਹੈ। ਇਸ ਦੀਆਂ ਵਿੱਠਾਂ ਬਦਬੂ ਫੈਲਾਉਂਦੀਆਂ ਹਨ। ਉਹ ਚਿੜੀ ਨੂੰ ਸ਼ੀ-ਸ਼ੀ ਕਰਕੇ ਉਡਾਉਂਦੀ ਤਾਂ ਕਿ ਉਹ ਜੰਗਲ ਨੂੰ ਉੱਡ ਜਾਵੇ ਪਰ ਬਜ਼ੁਰਗ ਨਹੀਂ ਸੀ ਚਾਹੁੰਦਾ ਕਿ ਚਿੜੀ ਨੂੰ ਜੰਗਲ ’ਚ ਭੇਜਿਆ ਜਾਵੇ, ਇਸ ਲਈ ਚਿੜੀ ਨਾ ਗਈ। ਬਜ਼ੁਰਗ ਦਾ ਚਿੜੀ ਨਾਲ ਮੋਹ ਪੈ ਗਿਆ ਸੀ। ਉਹ ਉਸ ਨੂੰ ਸਵੇਰੇ ਚੀਂ-ਚੀਂ ਕਰਕੇ ਜਗਾਉਂਦਾ ਸੀ।
ਇੱਕ ਦਿਨ ਦੁਪਹਿਰੇ ਬਜ਼ੁਰਗ ਜਦੋਂ ਸੁੱਤਾ ਹੋਇਆ ਸੀ ਤਾਂ ਬੁੱਢੜੀ ਚਿੜੀ ਨੂੰ ਕਾਬੂ ਕਰ ਕੇ ਜੰਗਲ ਵਿੱਚ ਛੱਡ ਆਈ। ਉਸ ਚਿੜੀ ਨੂੰ ਧਮਕਾਉਂਦਿਆਂ ਕਿਹਾ ਕਿ ਜੇ ਤੂੰ ਮੁੜ ਘਰ ਆਈ ਤਾਂ ਮੈਂ ਤੇਰੇ ਖੰਭ ਲਾਹ ਦਿਆਂਗੀ। ਬਜ਼ੁਰਗ ਬੁੱਢੜੀ ਨਾਲ ਗੁੱਸੇ ਹੋਇਆ। ਉਹ ਉਸ ਨਾਲ ਨਾਰਾਜ਼ ਰਹਿਣ ਲੱਗਿਆ ਕਿਉਂਕਿ ਉਸ ਨੇ ਉਸ ਦੀ ਪਿਆਰੀ ਚਿੜੀ ਨੂੰ ਗੁਆ ਦਿੱਤਾ ਸੀ। ਕੁਝ ਦਿਨਾਂ ਬਾਅਦ ਬਜ਼ੁਰਗ ਜੰਗਲ ਵਿੱਚ ਇੱਕ ਝੌਂਪੜੀ ਦੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਉਸ ਦੇ ਕੰਨਾਂ ਵਿੱਚ ਚਿੜੀ ਦੀ ਜਾਣੀ-ਪਛਾਣੀ ਮਿੱਠੀ ਆਵਾਜ਼ ਪਈ। ਅਗਲੇ ਪਲ਼ ਚਿੜੀ ਬਜ਼ੁਰਗ ਦੇ ਮੋਢੇ ’ਤੇ ਆ ਬੈਠੀ। ਬਜ਼ੁਰਗ ਬੜੀ ਦੇਰ ਚਿੜੀ ਦੇ ਖੰਭਾਂ ਨੂੰ ਪਲੋਸਦਾ ਰਿਹਾ। ਸ਼ਾਮ ਨੂੰ ਜਦੋਂ ਉਹ ਘਰ ਜਾਣ ਲੱਗਿਆ ਤਾਂ ਚਿੜੀ ਨੇ ਉਸ ਨੂੰ ਸੋਨੇ ਦਾ ਸਿੱਕਾ ਦਿੱਤਾ।
ਘਰ ਜਾ ਕੇ ਬਜ਼ੁਰਗ ਨੇ ਬੁੱਢੜੀ ਨੂੰ ਸੋਨੇ ਦਾ ਸਿੱਕਾ ਦਿਖਾਇਆ ਤੇ ਸਾਰੀ ਗੱਲ ਦੱਸੀ। ਬਜ਼ੁਰਗ ਨੂੰ ਤਾਂ ਕੋਈ ਲਾਲਚ ਨਹੀਂ ਸੀ ਪਰ ਬੁੱਢੜੀ ਨੇ ਸੋਚਿਆ ਚਿੜੀ ਕੋਲ ਜ਼ਰੂਰ ਸੋਨੇ ਦੇ ਸਿੱਕਿਆਂ ਦਾ ਖ਼ਜ਼ਾਨਾ ਹੋਵੇਗਾ। ਬੁੱਢੜੀ ਅਗਲੇ ਦਿਨ ਜੰਗਲ ਨੂੰ ਗਈ। ਉਹ ਝੌਂਪੜੀ ’ਚ ਪਹੁੰਚੀ ਤੇ ਚਿੜੀ ਨੂੰ ਦੱਸਿਆ ਕਿ ਬਜ਼ੁਰਗ ਬੀਮਾਰ ਹੈ। ਉਸ ਨੇ ਤੇਰੇ ਇਲਾਜ ਲਈ ਖ਼ਰਚਾ ਕੀਤਾ ਸੀ। ਹੁਣ ਤੂੰ ਉਸ ਦੇ ਇਲਾਜ ਲਈ ਆਪਣੇ ਖ਼ਜ਼ਾਨੇ ਵਿੱਚੋਂ ਕੁਝ ਸਿੱਕੇ ਮੈਨੂੰ ਦੇ ਕੇ ਆਪਣਾ ਕਰਜ਼ ਚੁਕਾ। ਚਿੜੀ ਸਮਝ ਚੁੱਕੀ ਸੀ। ਚਿੜੀ ਨੇ ਇੱਕ ਪੁਰਾਣਾ ਛਿੱਕਾ ਲਿਆ ਤੇ ਸਿੱਕਿਆਂ ਨਾਲ ਭਰਿਆ ਦੱਸ ਬੁੱਢੜੀ ਨੂੰ ਫੜਾ ਦਿੱਤਾ। ਬੁੱਢੜੀ ਬਹੁਤ ਖ਼ੁਸ਼ ਹੋਈ ਤੇ ਉਸ ਨੇ ਉਸ ਨੂੰ ਖੋਲ੍ਹ ਕੇ ਵੀ ਨਾ ਵੇਖਿਆ। ਉਹ ਘਰ ਨੂੰ ਤੇਜ਼ ਤੁਰਨ ਲੱਗੀ ਤਾਂ ਕਿ ਚਿੜੀ ਉਸ ਦੇ ਪਿੱਛੇ-ਪਿੱਛੇ ਘਰ ਨਾ ਆ ਜਾਵੇ ਤੇ ਫਿਰ ਉੱਥੇ ਆਲ੍ਹਣਾ ਪਾ ਬਸੇਰਾ ਕਰ ਲਵੇ।
ਘਰ ਆ ਇਹ ਸੋਚ ਬੁੱਢੜੀ ਨੇ ਛਿੱਕਾ ਮੂਧਾ ਮਾਰ ਦਿੱਤਾ ਕਿ ਉਸ ਦੇ ਘਰ ਸੋਨੇ ਦੇ ਸਿੱਕਿਆਂ ਦਾ ਢੇਰ ਲੱਗ ਜਾਵੇਗਾ ਪਰ ਇਹ ਕੀ ਛਿੱਕੇ ਵਿੱਚੋਂ ਤਾਂ ਚਿੜੀਆਂ ਦਾ ਝੁੰਡ ਨਿਕਲਿਆ ਅਤੇ ਘਰ ’ਚ ਜਿੱਥੇ ਜਗ੍ਹਾ ਮਿਲੀ, ਉਹ ਆਲ੍ਹਣੇ ਬਣਾ ਰਹਿਣ ਲੱਗ ਪਈਆਂ। ਚਿੜੀਆਂ ਨੂੰ ਭਜਾਉਣ ਲਈ ਬੁੱਢੜੀ ਦੀ ਸਾਰੀ ਉਮਰ ਲੱਗ ਗਈ ਪਰ ਉਹ ਨਾ ਗਈਆਂ। ‘ਚਿੜੀ ਦੀ ਤੋਹਫ਼ੇ’ ਨੇ ਬੁੱਢੜੀ ਨੂੰ ਸਾਰੀ ਉਮਰ ਚੈਨ ਨਾ ਲੈਣ ਦਿੱਤਾ।
(ਮੁਖ਼ਤਾਰ ਗਿੱਲ)
ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ
ਇੰਨਾ ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!
ਜਿਹਨਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ,
ਅਕਸਰ ਓਹਨਾ ਦੀ ਹੀ ਕਿਸਮਤ ਖਰਾਬ ਹੁੰਦੀ ਐ..!!
ਕੇਵਲ ਰੁੱਖ ਹੀ ਉਹ ਜੀਵ ਹਨ ਜਿਹੜੇ ਆਪਣੇ ਹਤਿਆਰਿਆਂ ਨੂੰ ਵੀ ਠੰਡੀ ਛਾਂ ਦਿੰਦੇ ਹਨ।
Mahatma Buddha
ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਜਿੰਨਾ ਕੁ ਹੋ ਸਕਿਆ ਬਦਲਾਂਗੇ ਜ਼ਰੂਰ,
ਕੁਝ ਸਮੇਂ ਨੂੰ ਕੁਝ ਆਪਣੇ ਆਪ ਨੂੰ
ਬਹੁਤ ਲੋਕਾ ਨਾਲ ਵਾਹ ਪਿਆ ਜ਼ਿੰਦਗੀ ਚ
ਕੁਸ਼ ਮਤਲਬ ਕੱਡਕੇ ਚਲੇ ਗਏ,
ਕੁਸ਼ ਦੁੱਖਾ ਨਾਲ ਦੋਸਤੀ ਕਰਕੇ ਚਲੇ ਗਏ
ਕੁਸ਼ ਕ ਜਿੰਦਗੀ ਜਿਉਣ ਦਾ ਢੰਗ ਸਿਖਾਕੇ ਚਲੇ ਗਏ
ਠੁਕਰਾਉਣ ਵਾਲੇ ਵੀ ਜਿਉਂਦੇ ਰਹਿਣ ਸਾਨੂੰ ਚਾਹੁਣ ਵਾਲੇ ਵੀ ਜਿਉਂਦੇ ਰਹਿਣ
ਰੱਬਾ ਜੋ ਸਾਡੀਆਂ ਹਾਰਾਂ ਤੋਂ ਖੁਸ਼ ਨੇ ਸਾਨੂੰ ਹਰਾਉਣ ਵਾਲੇ ਵੀ ਜਿਉਂਦੇ ਰਹਿਣ
ਜਿਹੜੇ ਹਾਰ ਮੰਨ ਲੈਦੇ ਕੋਈ ਹੋਰ ਹੋਣਗੇ ।
ਅਸੀ ਅੱਖ ਜਿੱਥੇ ਰੱਖੀ ਉਹ ਮੈਦਾਨ ਜਿੱਤ ਲਏ ।