ਕਿਸੇ ਦੇ ਕਰੀਬ ਹੋਣਾ
ਪਰ ਨਸੀਬ ਚ’ ਨਾ ਹੋਣਾ
ਇੱਕ ਅਲੱਗ ਹੀ ਦੁੱਖ ਦਿੰਦਾ ਹੈ..
Sandeep Kaur
ਕਿੱਥੋ ਤਲਾਸ਼ ਕਰੇੇਗਾ ਵੇ ਮੇਰੇ ਵਰਗੀ,
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ..!!
ਦੁਸ਼ਟ ਉੱਪਰ ਦਇਆ ਨਾ ਕਰੋ। ਉਸ ਨੂੰ ਸਜ਼ਾ ਨਾਲ ਹੀ ਸਹੀ ਰਸਤੇ ਉੱਪਰ ਲਿਆਂਦਾ ਜਾ ਸਕਦਾ ਹੈ।
Chanakya
ਆਮ ਖਾਸ ਤਾਂ ਮੇਰਾ ਦੂਜਿਆਂ ਨਾਲ ਹੁੰਦਾ ਏ ਸੱਜਣਾ
ਤੇਰੇ ਨਾਲ ਤਾਂ ਮੇਰਾ ਹਰ ਦਿਨ ਖਾਸ ਏ..!
ਪਿਆਰ ਸਭ ਨਾਲ ਯਕੀਨ ਖਾਸ ਤੇ
ਨਫ਼ਰਤ ਮਿੱਟੀ ਚ ਆਸ ਕਰਤਾਰ ਤੇ
ਕਿੰਨਾ ਕੁ ਦੁਖੀ ਕੋਈ ਦੱਸਦਾ ਨੀ ਹੁੰਦਾ
ਜਿਹਦੇ ਨਾਲ ਬੀਤੀ ਹੋਵੇ ਉਹ ਹੱਸਦਾ ਨੀ ਹੁੰਦਾ
ਮਸ਼ਹੂਰ ਹੋਣ ਦੀ ਲੋੜ ਨਹੀ ਰੱਬ ਆਪ ਈ ਚਰਚੇ ਕਰਾਈ ਜਾਂਦਾ
ਲੋਕ ਟੁੱਟਦਾ ਵੇਖਣਾ ਚਾਹੁੰਦੇ ਨੇ, ਕੋਈ ਹੱਸਦਾ ਵੇਖ ਨਾ ਰਾਜੀ ਆ
ਸੱਚੀ ਮੋਹੁੱਬਤ ਚ ਅਕਸਰ,
ਗੱਲਾਂ ਰੱਬ ਨਾਲ ਹੋਣ ਲੱਗ ਜਾਂਦੀਆਂ ਨੇ..!!
ਰੱਬ ਵਾਂਗ ਤੈਂਨੂੰ ਪੂਜਿਆ ਏ
ਮੇਰੀਆਂ ਅੱਖਾਂ ‘ਚ ਤੇਰਾ ਸਮਾਉਣਾ ਮੁਕੰਮਲ ਏ..!
ਇਕ ਵਾਰ ਦੀ ਗੱਲ ਹੈ ਕਿ ਇਕ ਸ਼ਹਿਦ ਦੀ ਮੱਖੀ ਨੂੰ ਬਹੁਤ ਪਿਆਸ ਲੱਗੀ। ਉਹ ਉੱਡਦੀ ਹੋਈ ਇਕ ਨਦੀ ਦੇ ਕਿਨਾਰੇ ਪਹੁੰਚੀ ਅਤੇ ਪਾਣੀ ਪੀਣ ਲੱਗੀ। ਨਦੀ ਦਾ ਪਾਣੀ ਬਹੁਤ ਤੇਜ਼ੀ ਨਾਲ ਵੱਗ ਰਿਹਾ ਸੀ। ਮੁੱਖੀ ਤੇਜ਼ ਪਾਣੀ ਦੇ ਨਾਲ ਹੀ ਵੱਗ ਗਈ। ਉਸ ਨੇ ਬਾਹਰ ਨਿਕਲਣ ਦਾ ਬਹੁਤ ਯਤਨ ਕੀਤਾ ਪਰ ਅਸਫਲ ਰਹੀ।
ਨਦੀ ਦੇ ਕਿਨਾਰੇ ਇਕ ਰੁੱਖ ਉੱਤੇ ਇਕ ਘੁੱਗੀ ਬੈਠੀ ਹੋਈ ਸੀ। ਉਸਨੇ ਪਾਣੀ ਵਿਚ ਬਹਿੰਦੀ ਜਾਂਦੀ ਮੱਖੀ ਦੇਖੀ। ਉਸ ਨੇ ਮੁੱਖੀ ਦੀ ਜਾਨ ਬਚਾਉਣ ਲਈ ਰੁੱਖ ਨਾਲੋਂ ਇਕ ਪੱਤਾ ਤੋੜ ਕੇ ਮੱਖੀ ਦੇ ਬਿਲਕੁਲ ਕੋਲ ਲਿਜਾ ਕੇ ਸੁੱਟ ਦਿੱਤਾ। ਮੱਖੀ ਪੱਤੇ ਉੱਤੇ ਚੜ੍ਹ ਕੇ ਬੈਠ ਗਈ। ਮੱਖੀ ਨੇ ਪੱਤੇ ਉੱਤੇ ਬੈਠ ਕੇ ਆਪਣੇ ਖੰਭ ਸੁਕਾਏ ਅਤੇ ਘੁੱਗੀ ਦਾ ਧੰਨਵਾਦ ਕਰਦੀ ਹੋਈ ਉੱਡ ਗਈ।
ਇਸ ਘਟਨਾ ਤੋਂ ਕੁਝ ਦਿਨ ਪਿੱਛੋਂ ਨਦੀ ਕਿਨਾਰੇ ਦੇ ਜੰਗਲ ਵਿਚ ਇਕ ਸ਼ਿਕਾਰੀ ਸ਼ਿਕਾਰ ਖੇਡਣ ਆਇਆ। ਉਸ ਨੇ ਰੁੱਖ ਉੱਤੇ ਬੈਠੀ ਇਕ ਘੁੱਗੀ ਵੇਖੀ। ਉਸ ਨੇ ਆਪਣੀ ਬੰਦੂਕ ਨਾਲ ਉਸ ਵੱਲ ਨਿਸ਼ਾਨਾ ਬੰਨਿਆ।ਉਸੇ ਵੇਲੇ ਉੱਧਰੋਂ ਉਹੀ ਮੱਖੀ ਵੀ ਆ ਨਿਕਲੀ। ਉਸ ਨੇ ਦੇਖਿਆ ਕਿ ਸ਼ਿਕਾਰੀ ਉਹੀ ਘੁੱਗੀ ਦਾ ਨਿਸ਼ਾਨਾ ਬੰਨ ਰਿਹਾ ਸੀ ਜਿਸ ਘੁੱਗੀ ਨੇ ਉਸ ਦੀ ਜਾਨ ਬਚਾਈ ਸੀ। ਉਹ ਉੱਡੀ ਅਤੇ ਸ਼ਿਕਾਰੀ ਦੇ ਹੱਥ ਉੱਤੇ ਡੰਗ ਮਾਰਿਆ। ਸ਼ਿਕਾਰੀ ਦਾ ਹੱਥ ਕੰਬ ਗਿਆ ਅਤੇ ਉਸ ਦਾ ਨਿਸ਼ਾਨਾ ਖੁੰਝ ਗਿਆ। ਆਵਾਜ਼ ਸੁਣ ਕੇ ਘੁੱਗੀ ਉੱਡ ਗਈ। ਮੱਖੀ ਨੇ ਘੁੱਗੀ ਨੂੰ ਆਖਿਆ ਕਿ ਤੂੰ ਇਕ ਦਿਨ ਮੇਰੀ ਜਾਨ ਬਚਾਈ ਸੀ। ਇਸ ਲਈ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਵੀ ਤੇਰੇ ਕਿਸੇ ਕੰਮ ਆਵਾਂ। ਉਸ ਦਿਨ ਤੋਂ ਘੁੱਗੀ ਅਤੇ ਮੱਖੀ ਪੱਕੀਆਂ ਸਹੇਲੀਆਂ ਬਣ ਗਈਆਂ।
ਸਿੱਖਿਆ-ਕਰ ਭਲਾ ਹੋ ਭਲਾ।
ਮੇਰਾ ਕੀ ਯਾਰਾ ਮੈਂ ਤਾਂ ਅੰਬਰੋਂ ਟੁੱਟਆ ਤਾਰਾ ਹਾਂ,
ਮੈਂ ਕਿਸੇ ਨੂੰ ਕੀ ਸਹਾਰਾ ਦੇਣਾ, ਮੈਂ ਤਾਂ ਆਪ ਬੇਸਹਾਰਾ ਹਾਂ..!!