ਚਾਰ ਦਿਨ ਦਾ ਹੀਰ ਰਾਂਝਾ
ਫਿਰ ਉਹੀ ਸਿਗਰੇਟ ਗਾਂਜਾ
Sandeep Kaur
ਅਰਜ਼ ਕਿੱਤਾ ਵਾ
ਭਾੜ ਵਿੱਚ ਜਾਵੇ ਦੁਨੀਆਦਾਰੀ
ਸਭ ਤੋਂ ਪਿਆਰੀ ਚਾਹ ਸਾਡੀ
ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ
ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ
ਮਾਂ ਨਹੀਂ ਕਹਿੰਦੀ ਮੈਨੂੰ ਰੋਟੀ ਦੇ ਮਾਂ ਕਹਿੰਦੀ ਬੱਸ ਤੂੰ ਭੁੱਖਾ ਨਾ ਸੋ
ਮਾਂ ਨਹੀਂ ਕਹਿੰਦੀ ਮੇਰੇ ਹੰਝੂ ਪੂੰਝ ਮਾਂ ਕਹਿੰਦੀ ਬੱਸ ਤੂੰ ਨਾ ਰੋ
ਮਾਂ ਨਹੀਂ ਕਹਿੰਦੀ ਮੇਰੇ ਪੈਰੀਂ ਹੱਥ ਲਾ ਮਾਂ ਕਹਿੰਦੀ ਬੱਸ ਹਿੱਕ ਨਾਲ ਲਗ ਕੇ ਰਹਿ
ਮਾਂ ਨਹੀਂ ਕਹਿੰਦੀ ਮੈਨੂੰ ਮਹਾਨ ਕਹਿ ਮਾਂ ਕਹਿੰਦੀ ਬੱਸ ਮੈਨੂੰ ਮਾਂ ਕਹਿ
ਜੇ ਸੁਧਰਨਾਂ ਹੀ ਹੁੰਦਾਂ
ਤਾਂ ਵਿਗੜਦੇ ਹੀ ਕਾਹਤੋਂ
ਸਾਰੀ ਉਮਰ ਤੈਨੂੰ ਰੂਹ ‘ਚ ਵਸਾਉਣ ਦਾ ਸੋਚਿਆ ਆ
ਇਸੇ ਲਈ ਰੋਜ਼ ਤੈਨੂੰ ਥੋੜਾ ਥੋੜਾ ਚਾਹ ਨਾਲ ਪੀਣ ਦਾ ਸੋਚਿਆ ਆ
ਰੱਬ ਵੀ ਸੋਹਣਾ ਜੱਗ ਵੀ ਸੋਹਣਾ ਸੋਹਣਾ ਚੰਨ ਬਥੇਰਾ
ਪਰ ਸਾਰੇ ਸੋਹਣੇ ਇੱਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ
ਮੇਰੀ ਕਿਸਮਤ ਨੂੰ ਪਰਖਣ ਦੀ ਕੋਸ਼ਿਸ਼ ਨਾਂ ਕਰੀਂ
ਪਹਿਲਾਂ ਵੀ ਕਈ ਤੂਫ਼ਾਨਾਂ ਦਾ ਰੁਖ਼ ਮੋੜ ਚੁੱਕਿਆਂ ਵਾਂ
ਤੁਸੀ ਕਰੋ ਯੋਗ
ਮੈਂ ਲਗਾਂਓਨੀਂ ਆਂ ਚਾਹ ਦਾ ਭੋਗ
ਮਗਰ ਭੱਜ-ਭੱਜ ਕਦਰ ਘਟਾ ਲਈ ਹੁਣ ਖੜ੍ਹ ਜਾਈਏ ਤਾਂ ਚੰਗਾ
ਜਿੱਦਾਂ ਅਸੀਂ ਜੀਅ ਰਹੇ ਹਾਂ ਮਰ ਜਾਈਏ ਤਾਂ ਚੰਗਾ
ਮਾਂ ਦਿਆਂ ਪੈਰਾਂ ਵਿੱਚ ਸਿਰ ਜਦੋਂ ਰੱਖਣਾ
ਲੱਖਾਂ ਹੀ ਫ਼ਰਿਸ਼ਤਿਆਂ ਆਕੇ ਮੈਨੂੰ ਤੱਕਣਾ
ਉਦੋਂ ਹੋਣਾ ਏ ਦੀਦਾਰ ਮੈਨੂੰ ਸ਼ਹਿਨਸ਼ਾਹ ਜਹਾਨ ਦਾ ਕਿਉਂਕਿ ਮਾਂ ਮਮਤਾ ਦੀ ਮੂਰਤ ਰੂਪ ਹੈ ਖ਼ੁਦਾ ਦਾ
ਖ਼ਫ਼ਾ ਹੋਣ ਤੋਂ ਪਹਿਲਾਂ
ਮੇਰੀ ਜ਼ਿੰਦਗੀ ਚੋਂ ਦਫ਼ਾ ਹੋ ਜਾਵੀ