ਕਰਨ ਦੋ ਜਿਹੜੇ ਬਕਵਾਸ ਕਰਦੇ ਆ…
ਖਾਲੀ ਭਾਂਡੇ ਅਕਸਰ ਆਵਾਜ ਕਰਦੇ ਆ
Sandeep Kaur
ਸਾਨੂੰ ਨਸ਼ਾ ਤੇਰੀ ਅੱਖ ਦਾ ਤੇ ਲੋੜ ਤੇਰੇ ਪਿਆਰ ਦੀ,
ਪਿਆਸ ਤੇਰੀ ਰੂਹ ਦੀ ਤੇ ਭੁੱਖ ਤੇਰੇ ਦੀਦਾਰ ਦੀ..!!
ਮੁੰਡੇਰ ਦਿਲ ਦੀ ਤੇ ਨਾਂ ਤੇਰੇ ਦੇ,
ਮੈਂ ਰੱਤ ਚੋ ਚੋ ਨੇ ਦੀਪ ਬਾਲੇ ।ਮੈਂ ਡਰ ਰਹੀ ਹਾਂ ਕਿ ਤੇਜ਼ ਬੁੱਲਾ,
ਕੋਈ ਜ਼ਿੰਦਗੀ ਦਾ ਨਾ ਆ ਹਿਸਾਲੇ ।ਜਾਂ ਪੌ-ਫੁਟਾਲਾ ਮਨੁੱਖਤਾ ਦਾ,
ਨਾ ਹੋਣ ਤੀਕਰ ਲੋਅ ਸਾਥ ਪਾਲੇ ।ਜਾਂ ਨੀਲ ਰਲੇ ਦੋ ਨੈਣ ਸਿੱਲ੍ਹੇ,
ਵੇ ਜਾਣ ਕਿਧਰੇ ਸੂ ਨਾ ਜੰਗਾਲੇ ।ਵੇ ਦੂਰ ਦਿਸਦੀ ਹੈ ਭੋਰ ਹਾਲੇ ।
ਵੇ ਦੂਰ ਦਿਸਦੀ ਹੈ ਭੋਰ ਹਾਲੇ ।ਸਮੇਂ ਦੇ ਥੇਹ ‘ਤੇ ਵੇਖ ਅੜਿਆ,
ਕੋਈ ਬਿੱਲ-ਬਤੌਰੀ ਪਈ ਬੋਲਦੀ ਹੈ ।ਵੇ ਅਮਰ ਜੁਗਨੂੰ ਕੋਈ ਆਤਮਾ ਦਾ,
ਚਿਰਾਂ ਤੋਂ ਦੁਨੀਆਂ ਪਈ ਟੋਲਦੀ ਹੈ ।ਬੇਤਾਲ ਸ਼ੂਕਰ ਵੇ ਰਾਕਟਾਂ ਦੀ,
ਸੁਣ ਸੁਣ ਕੇ ਧਰਤੀ ਪਈ ਝੋਲਦੀ ਹੈ ।ਵੇ ਆਖ ਅੱਲੜ੍ਹ ਮਨੁੱਖ ਹਾਲੇ ਵੀ,
ਘੁੱਗੀਆਂ ਦੀ ਥਾਂ ਬਾਜ਼ ਪਾਲੇ ।ਵੇ ਘੋਰ ਕਾਲੀ ਹੈ ਰਾਤ ਹਾਲੇ ।
ਵੇ ਘੋਰ ਕਾਲੀ ਹੈ ਰਾਤ ਹਾਲੇ ।ਵੇ ਬਾਝ ਤੇਰੇ ਨੇ ਫੋਗ ਸਹਿਰਾ,
ਵੇ ਬਿਨ ਸਕੂੰ ਦੇ ਹੈ ਫੋਗ ਮਸਤੀ ।ਵੇ ਦਿਲ ਮੁਸੱਵਰ ਦੇ ਬਿਨ ਅਜੰਤਾ,
ਹੈ ਪੱਬਾਂ ਦੀ ਬੇ-ਹਿੱਸ ਬਸਤੀ ।ਵੇ ਚਾਤ੍ਰਿਕ ਲਈ ਤਾਂ ਪਾਕ ਗੰਗਾ,
ਵੇ ਪਾਣੀਆਂ ਦੀ ਹੈ ਖ਼ਾਕ ਹਸਤੀ ।ਵੇ ਚੰਨ ਦੀ ਥਾਂ ਚਕੋਰੀਆਂ ਤੋਂ,
ਹਾਏ ਜਾਣ ਸਾਗਰ ਕਿਵੇਂ ਹੰਗਾਲੇ ।ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।
ਵੇ ਦਿਲ ਦਿਲਾਂ ਤੋਂ ਨੇ ਦੂਰ ਹਾਲੇ ।ਵੇ ਹੋ ਵੀ ਸਕਦੈ ਕਿ ਪੌਣ ਮਿੱਠੀ,
ਜੋ ਵਗ ਰਹੀ ਹੈ ਤੂਫ਼ਾਨ ਹੋਵੇ ।ਜਾਂ ਹੋ ਵੀ ਸਕਦੈ ਕਿ ਮੇਰੇ ਘਰ
ਕੱਲ੍ਹ ਢੁਕਣੀ ਮੇਰੀ ਮਕਾਣ ਹੋਵੇ ।ਜਾਂ ਹੋ ਵੀ ਸਕਦੈ ਕਿ ਕੱਲ੍ਹ ਤੀਕਣ,
ਨਾ ਹੋਣ ਡਲਾਂ ਨਾ ਡਾਣ ਹੋਵੇ ।ਜਾਂ ਗੋਰ ਅੰਦਰ ਹੋਣ ਕਿਧਰੇ
ਨਾ ਮੁਰਦਿਆਂ ਲਈ ਵੇ ਸਾਹ ਸੰਭਾਲੇ ।ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।
ਹੈ ਦੂਰ ਨਜ਼ਰਾਂ ਤੋਂ ਅੰਤ ਹਾਲੇ ।ਮੈਂ ਸੋਚਦੀ ਹਾਂ ਕਿ ਵਿੱਸ ਕਾਲੀ,
ਹਨੇਰਿਆਂ ਦੀ ਨੂੰ ਕੌਣ ਪੀਵੇ ।ਵੇ ਨੰਗ-ਮੁਨੰਗੀ ਜਿਹੀ ਧਰਤ ਭੁੱਖੀ,
ਵੇ ਹੋਰ ਕਿੰਨੀ ਕੁ ਦੇਰ ਜੀਵੇ ।ਯੁੱਗ ਵਿਹਾਏ ਨੇ ਬਾਲਦੀ ਨੂੰ
ਹਾਏ ਰੱਤ ਚੋ ਚੋ ਕੇ ਰੋਜ਼ ਦੀਵੇ ।ਪਰ ਨਾ ਹੀ ਬੀਤੀ ਇਹ ਰਾਤ ਕਾਲੀ
ਹੈ ਨਾ ਹੀ ਬਹੁੜੀ ਉਸ਼ੇਰ ਹਾਲੇ ।ਹੈ ਰਾਤ ਕਿੰਨੀ ਕੁ ਦੇਰ ਹਾਲੇ ।
ਹੈ ਰਾਤ ਕਿੰਨੀ ਕੁ ਦੇਰ ਹਾਲੇ ।ਸ਼ਿਵ ਕੁਮਾਰ ਬਟਾਲਵੀ
ਲਿਹਾਜ਼ ਪਿਆਰ ਦਾ ਹੁਣ ਕਾਤੋ ਕਰਾਂ
ਜਦੋਂ ਇਸਦੇ ਕਰਕੇ ਸਾਡਾ ਕੋਈ ਰਿਹਾ ਨੀਂ
ਸੱਬ ਜਖ਼ਮ ਦਰਦ ਅਸੀਂ ਆਪਣੇ ਕੋਲ ਰੱਖ ਲਏ
ਓਹਨੂੰ ਅਸੀਂ ਖੁਸਿਆ ਪਿਆਰ ਦੇ ਬਗੈਰ ਕੁੱਝ ਦਿਆਂ ਨੀਂ
ਇਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਵਪਾਰੀ ਰਹਿੰਦਾ ਸੀ।ਉਹ ਟੋਪੀਆਂ ਵੇਚਣ ਦਾ ਕੰਮ ਕਰਦਾ ਸੀ। ਇਕ ਵਾਰ ਨੇੜੇ ਦੇ ਕਿਸੇ ਪਿੰਡ ਵਿਚ ਮੇਲਾ ਲੱਗਿਆ ਹੋਇਆ ਸੀ। ਉਸਨੇ ਸੋਚਿਆ ਕਿਉਂ ਨਾ ਉਹ ਮੇਲੇ ਵਿਚ ਟੋਪੀਆਂ ਹੀ ਵੇਚ ਆਵੇ। ਇਸ ਲਈ ਉਹ ਟੋਪੀਆਂ ਵੇਚਣ ਲਈ ਮੇਲੇ ਵੱਲ ਚੱਲ ਪਿਆ।
ਰਸਤੇ ਵਿਚ ਇਕ ਜੰਗਲ ਆਉਂਦਾ ਸੀ। ਗਰਮੀ ਬਹੁਤ ਵੱਧ ਸੀ। ਟੋਪੀਆਂ ਵਾਲਾ, ਜੰਗਲ ਵਿਚ ਆਪਣੀ ਟੋਪੀਆਂ ਵਾਲੀ ਗੰਢ ਇਕ ਪਾਸੇ ਰੱਖ ਕੇ, ਇਕ ਰੁੱਖ ਥੱਲੇ ਸੌਂ ਗਿਆ। ਲੇਟਦੇ ਹੀ ਉਸ ਨੂੰ ਨੀਂਦ ਆ ਗਈ। ਉਸ ਰੁੱਖ ਉੱਪਰ ਕੁਝ ਬਾਂਦਰ ਰਹਿੰਦੇ ਸਨ। ਹੌਲੀ-ਹੌਲੀ ਕਰਕੇ ਬਾਂਦਰ ਹੇਠਾਂ ਆਏ ਅਤੇ ਉਹਨਾਂ ਨੇ ਵਪਾਰੀ ਦੀ ਟੋਪੀਆਂ ਵਾਲੀ ਗੰਢ ਨੂੰ ਫਰੋਲ ਸੁੱਟਿਆ। ਉਹਨਾਂ ਸਾਰਿਆਂ ਨੇ ਇਕ-ਇਕ ਟੋਪੀ ਆਪਣੇ-ਆਪਣੇ ਸਿਰ ‘ਤੇ ਲੈ ਲਈ। ਟੋਪੀਆਂ ਸਿਰ ਤੇ ਲੈ ਕੇ ਬਾਂਦਰ ਰੁੱਖ ਤੇ ਚੜ੍ਹ ਗਏ।
ਕੁਝ ਦੇਰ ਸੌਣ ਤੋਂ ਬਾਅਦ ਵਪਾਰੀ ਦੀ ਜਾਗ ਖੁੱਲੀ। ਉਸ ਨੇ ਵੇਖਿਆ ਕਿ ਉਸ ਦੀ ਟੋਪੀਆਂ ਵਾਲੀ ਗੰਢ ਉੱਥੇ ਨਹੀਂ ਸੀ।ਵਪਾਰੀ ਹੈਰਾਨ ਹੋਣ ਲੱਗਾ। ਉਸ ਨੇ ਸੋਚਿਆ ਕਿ ਉਸ ਦੀ ਗੰਦ ਜ਼ਰੂਰ ਕੋਈ ਚੋਰ ਚੁੱਕ ਕੇ ਲੈ ਗਿਆ ਹੈ। ਉਹ ਵਿਚਾਰਾ ਘਬਰਾ ਗਿਆ। ਅਚਾਨਕ ਹੀ ਉਸ ਨੇ ਰੁੱਖ ਉੱਪਰ ਬਾਂਦਰਾਂ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਉੱਪਰ ਨੂੰ ਨਿਗਾਹ ਮਾਰੀ ਤਾਂ ਉਸ ਨੇ ਸਾਰੀਆਂ ਟੋਪੀਆਂ ਬਾਂਦਰਾਂ ਦੇ ਸਿਰਾਂ ‘ਤੇ ਵੇਖੀਆਂ। ਉਹ ਬਾਂਦਰਾਂ ਨੂੰ ਡਰਾਉਣਧਮਕਾਉਣ ਲੱਗਾ ਪਰ ਬਾਂਦਰਾਂ ‘ਤੇ ਉਸ ਦਾ ਕੋਈ ਅਸਰ ਨਾ ਹੋਇਆ।
ਵਪਾਰੀ ਸਿਆਣਾ ਬਹੁਤ ਸੀ।ਉਸਨੂੰ ਪਤਾ ਸੀ ਕਿ ਬਾਂਦਰ ਹਰ ਚੀਜ਼ ਦੀ ਨਕਲ ਕਰਦੇ ਸਨ। ਇਸ ਲਈ ਉਸ ਨੂੰ ਇਕ ਗੱਲ ਸੁੱਝੀ। ਉਸਨੇ ਬਾਂਦਰਾਂ ਵੱਲ ਨੂੰ ਮੂੰਹ ਕਰ ਕੇ ਕਿਹਾ ਕਿ ਜੇ ਉਹਨਾਂ ਨੇ ਟੋਪੀਆਂ ਨਹੀਂ ਦੇਣੀਆਂ ਤਾਂ ਉਸ ਦੇ ਸਿਰ ਵਾਲੀ ਟੋਪੀ ਵੀ ਲੈ ਜਾਣ। ਉਸ ਨੇ ਗੁੱਸੇ ਵਿਚ ਆ ਕੇ ਆਪਣੇ ਸਿਰੋਂ ਟੋਪੀ ਲਾਹ ਕੇ ਥੱਲੇ ਸੁੱਟ ਦਿੱਤੀ। ਅਜਿਹਾ ਇਸ ਤਰਾਂ ਉਸ ਨੇ ਦੋ ਤਿੰਨ ਵਾਰ ਕੀਤਾ। ਬਾਂਦਰਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ।ਉਹਨਾਂ ਨੇ ਵੀ ਟੋਪੀਆਂ ਸਿਰੋਂ ਲਾਹ-ਲਾਹ ਕੇ ਥੱਲੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਵਪਾਰੀ ਨੇ ਟੋਪੀਆਂ ਇਕੱਠੀਆਂ ਕੀਤੀਆਂ ਤੇ ਆਪਣੇ ਰਾਹ ਚੱਲ ਪਿਆ।
ਸਿੱਖਿਆ-ਜੁਗਤੀ ਸ਼ਕਤੀ ਨਾਲੋਂ ਤਾਕਤਵਰ ਹੁੰਦੀ ਹੈ।
ਹਰ ਸਾਹ ਨਾਲ ਚੇਤੇ ਤੈਨੂੰ ਕਰਦੇ ਆ,
ਕਿ ਦੱਸੀਏ ਤੈਨੂੰ ਪਿਆਰ ਹੀ ਇੰਨਾ ਕਰਦੇ ਆ..!!
ਨਫ਼ਰਤ ਨਹੀਂ ਹੈ ਤੇਰੇ ਤੋਂ
ਤੇਰੀਂ ਤਾਂ ਜੁਦਾਈ ਨਾਲ਼ ਵੀ ਸਾਨੂੰ ਪਿਆਰ ਹੈ
ਨਫ਼ਰਤ ਤੇਰੇ ਤੋਂ ਨਹੀਂ ਆਪਣੇ ਆਪ ਤੋਂ ਹਾਂ
ਕਿਉਂਕਿ ਸਾਨੂੰ ਤੇਰਾਂ ਆਜ ਵੀ ਇੰਤਜ਼ਾਮ ਹੈ
ਦੇਸ਼ ਲਈ ਅਤਿਆਚਾਰ ਕਰਨਾ ਦੇਸ਼ ਉਤੇ ਹੀ ਅਤਿਆਚਾਰ ਕਰਨਾ ਹੈ।
Rabindranath Tagore
ਰੁੱਤਬਾ ਏ ਯਾਰਾ ਤੇਰੀ ਸੋਚ ਤੋ ਪਰੈ,
ਉਪਰੋ ਆਂ ਅੜਬ ਪਰ ਦਿੱਲ ਤੋ ਖਰੈ
ਗਿਲੇ ਸ਼ਿਕਵੇ ਤਾ ਹਰ ਰੌਜ਼ ਹੁੰਦੇ ਨੇ
ਨਿੱਕੀ ਨਿੱਕੀ ਗੱਲ ਦਾ ਬੁਰਾ ਨੀ ਮੰਨੀ ਦਾ
ਜੋ ਕੁਝ ਪੱਲੇ ਆ ਰੱਬ ਜਾਣਦਾ
ਦਖਾਵਾ ਕਰਨ ਦੀ ਆਦਤ ਨੀ
ਪਿਆਰ ਕਰਲਾ ਜਾਂ ਨਫਰਤ ਪਰ ਆਹ ਗੇਮਾ ਨਾ ਖੇਡ
ਜੇ ਅਸੀ ਖੇਡਣ ਲੱਗ ਗਏ ਤਾ ਤੇਰੀ ਵਾਰੀ ਨੀ ਆਉਣ ਦਿੰਦੇ