ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਉਜਾੜਾਂ ।
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ ।ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ ‘ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ ।ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ ।ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ ?ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ ।ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ ।ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੇਵਣ ਧੇਲੇ ?ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ ।ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ ।ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ ।ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ ।
Sandeep Kaur
ਮਾਏ ਨੀ
ਦੱਸ ਮੇਰੀਏ ਮਾਏ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਇਸ ਰੁੱਤੇ ਸਭ ਰੁੱਖ ਨਿਪੱਤਰੇ
ਮਹਿਕ-ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ
ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ
ਹੋਰ ਵੀ ਲੂਣੇ
ਹਾਏ ਨੀ
ਇਹ ਲੂਣਾ ਜੋਬਨ ਕੀ ਕਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ ਕੀ ਕਰੀਏ ?ਇਸ ਰੁੱਤੇ
ਸਾਡੀ ਪੀੜ ਨੇ ਵਾਲ ਵਧਾਏ
ਗ਼ਮ ਦਾ ਸੂਤੀ ਦੂਧਾ ਵੇਸ ਹੰਢਾਏ
ਰੱਖੇ ਰੋਜ਼ੇ ਗੀਤ ਨਾ ਹੋਠੀਂ ਲਾਏ
ਹਾਏ ਨੀ
ਇਸ ਰੁੱਤੇ ਕਿਥੇ ਡੁੱਬ ਮਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?ਮਾਏ ਨੀ
ਇਹ ਰੁੱਤ ਕਿਦ੍ਹੇ ਲੜ ਲਾਈਏ
ਕਿਸ ਨੂੰ ਇਹਦੇ ਜੂਠੇ ਅੰਗ ਛੁਹਾਈਏ
ਕਿਸ ਧਰਮੀ ਦੇ ਵਿਹੜੇ ਬੂਟਾ ਲਾਈਏ
ਹਾਏ ਨੀ
ਇਹਨੂੰ ਕਿਹੜੇ ਫੁੱਲ ਸੰਗ ਵਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?ਸ਼ਿਵ ਕੁਮਾਰ ਬਟਾਲਵੀ
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀ
ਖ਼ਲੀਫ਼ਾ ਉਮਰ ਆਪਣੀ ਗੱਲ ਅਤੇ ਅਸੂਲ ਦੇ ਪੱਕੇ ਇਨਸਾਨ ਸਨ। ਉਹ ਬੜੇ ਅਨੁਸ਼ਾਸਨ ਪਸੰਦ, ਇਨਸਾਫ਼ਪਸੰਦ ਅਤੇ ਬਹਾਦਰ ਸਨ। ਉਹ ਆਪਣੀ ਆਖੀ ਗੱਲ ਪੂਰੀ ਤਰ੍ਹਾਂ ਨਿਭਾਉਂਦੇ।
ਇੱਕ ਵਾਰ ਇਰਾਨ ਅਤੇ ਉਨ੍ਹਾਂ ਦੀਆਂ ਫ਼ੌਜਾਂ ਵਿਚਾਲੇ ਜੰਗ ਛਿੜ ਗਈ। ਕਈ ਦਿਨਾਂ ਤੱਕ ਲੜਾਈ ਹੁੰਦੀ ਰਹੀ। ਅੰਤ ਵਿੱਚ ਇਰਾਨੀ ਸੈਨਾ ਨੂੰ ਗੋਡੇ ਟੇਕਣੇ ਪਏ। ਇਰਾਨੀ ਫੌਜਾਂ ਦੇ ਸੈਨਾਪਤੀ ਨੂੰ ਕੈਦ ਕਰ ਕੇ ਖ਼ਲੀਫ਼ਾ ਸਾਹਮਣੇ ਪੇਸ਼ ਕੀਤਾ ਗਿਆ। ਖ਼ਲੀਫ਼ਾ ਉਮਰ ਨੇ ਹੁਕਮ ਦਿੱਤਾ,”ਇਸ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ ਜਾਵੇ।”
ਤਦੇ ਇਰਾਨੀ ਸੈਨਾਪਤੀ ਬੋਲਿਆ, ”ਠਹਿਰੋ, ਮੈਂ ਤਿਹਾਇਆ ਹਾਂ। ਪਹਿਲਾਂ ਮੈਨੂੰ ਪਾਣੀ ਪਿਲਾਓ।”
ਖ਼ਲੀਫ਼ਾ ਨੇ ਤੁਰੰਤ ਪਾਣੀ ਮੰਗਵਾਇਆ। ਸੈਨਾਪਤੀ ਮੌਤ ਦੇ ਡਰ ਨਾਲ ਕੰਬ ਰਿਹਾ ਸੀ। ਉਹ ਖ਼ਲੀਫ਼ਾ ਸਾਹਮਣੇ ਪਾਣੀ ਦਾ ਗਿਲਾਸ ਹੱਥ ਵਿੱਚ ਲੈ ਕੇ ਕੁਝ ਚਿਰ ਉਂਜ ਹੀ ਖੜ੍ਹਾ ਰਿਹਾ। ਇਸ ‘ਤੇ ਖ਼ਲੀਫ਼ਾ ਨੇ ਕਿਹਾ,”ਕੈਦੀ, ਜਦ ਤਕ ਤੂੰ ਪਾਣੀ ਨਹੀਂ ਪੀ ਲੈਂਦਾ, ਤਦ ਤੱਕ ਤੈਨੂੰ ਨਹੀਂ ਮਾਰਿਆ ਜਾਵੇਗਾ।”
ਇਹ ਸੁਣ ਕੇ ਸੈਨਾਪਤੀ ਨੇ ਤੁਰੰਤ ਪਾਣੀ ਦਾ ਗਿਲਾਸ ਸੁੱਟ ਦਿੱਤਾ ਅਤੇ ਬੋਲਿਆ,”ਹਜ਼ੂਰ, ਹੁਣ ਮੈਂ ਪਾਣੀ ਨਹੀਂ ਪੀਣਾ। ਤੁਸੀਂ ਚਾਹੇ ਮੇਰਾ ਸਿਰ ਕਲਮ ਕਰਵਾ ਦਿਓ, ਪਰ ਆਪਣੇ ਬਚਨ ਦਾ ਖਿਆਲ ਜ਼ਰੂਰ ਰੱਖਣਾ।” ਉਸ ਦੀ ਗੱਲ ਸੁਣ ਕੇ ਖ਼ਲੀਫ਼ਾ ਬੋਲੇ,”ਹੁਣ ਤੇਰਾ ਸਿਰ ਨਹੀਂ ਲਾਹਿਆ ਜਾ ਸਕਦਾ। ਅਸੀਂ ਤੈਨੂੰ ਆਜ਼ਾਦ ਕਰਦੇ ਹਾਂ।” ਇਸ ਤਰ੍ਹਾਂ ਸੈਨਾਪਤੀ ਨੇ ਬੁੱਧੀਮਾਨੀ ਨਾਲ ਆਪਣੀ ਜਾਨ ਬਚਾਈ ਅਤੇ ਖ਼ਲੀਫ਼ਾ ਨੇ ਆਪਣੇ ਵਚਨ ਦੀ ਲਾਜ ਰੱਖੀ।
(ਨਿਰਮਲ ਪ੍ਰੇਮੀ)
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ
ਸਾਡੇ ਤਾਂ ਅਪਨੀ ਅੱਖ ਦੇ ਹੰਜੂ ਵੀ ਵਫਾ ਨਹੀ ਕਰਦੇ…
ਨਿਕਲਦੇ ਵੀ ਨੇ ਤਾ ਉਸ ਬੇਵਫਾ ਕਮਲੀ ਦੀ ਯਾਦ ਵਿੱਚ…
ਫੇਰ ਕਿਦਾ ਵਫਾ ਦੀ ਉਮੀਦ ਰਖਾ ਕਿਸੇ ਬੇਗਾਨਿਆ ਤੋ.
ਹੁਣ ਕੋਈ ਡਰ ਨਹੀਂ ਜੇ ਲੁਟੇ ਵੀ ਜਾਏਂ
ਕੁਝ ਫ਼ਰਕ ਨਹੀਂ ਪੈਂਦਾ ਜੇ ਹੁਣ ਟੁੱਟ ਵੀ ਜਾਏਂ
ਅਖਾਂ ਵਿਚ ਹੰਜੂ ਚੇਹਰੇ ਤੇ ਹਾਸਾ ਸਾਡੇ
ਉਮਿਦ ਬਸ ਏਨੀ ਹੈ ਬੱਸ ਯਾਰ ਸਮਝ ਜਾਏਂ
ਨਿੱਕੇ ਬਾਲ ਨੂੰ ਚੁੱਕ ਕੇ ਹਿੱਕ ਨਾਲ ਲਾਉਣ ਤੇ ਹੀ ਸਮਝ ਆਉਂਦੀ ਹੈ ਕਿ ਜ਼ਾਤ ਲੈ ਕੇ ਕੋਈ ਇਸ ਧਰਤੀ ਤੇ ਨਹੀਂ ਜੰਮਿਆ।
Rabindranath Tagore
ਯਾਰ ਬੇਲੀ ਸਾਡੇ ਪੂਰੇ ਅੱਤ ਦੇ ਸ਼ੌਕੀਨ
Ambarsaro ਜੁੱਤੀ👞 ਲੈਦੇ Chandigarho ਜੀਨ
ਉਹ ਜੋ ਕਦੇ ਦਿਲ ਦੇ ਕਰੀਬ ਸੀ
ਨਾ ਜਾਣੇ ਉਹ ਕਿਸਦਾ ਨਸੀਬ ਸੀ ,
ਸੋਹਣੇ ਦਿੱਲ ਵਾਲੀ ਦੀ ਐ ਭਾਲ ਯਾਰ ਨੂੰ
ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ
ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ
ਦੂਜੇ ਦਰਜ਼ੇ ਤੇ ਮੇਰੇ ਯਾਰ ਬੱਲੀਏ
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ.
ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..