ਹਿੱਕ ਵਿਚ ਜੋਰ ਜਰਾ ਕਰੀ ਤੂ ਵੀ ਗੌਰ,
ਵੈਰੀ ਝਾੜ ਦੀਏ ਨਿੱਕੀ ਜਿਹੀ ਘੂਰ ਨਾਂ
Sandeep Kaur
ਅੰਬਰਾਂ ਦੇ ਤਾਰੇ ਦਸਦੇ ਹਾਂ ਕਹਾਣੀ ਸ਼ਾਡੀ
ਕੀ ਮਹੋਬਤ ਅਧੂਰੀ ਨਿਕਲੀ ਰੁਹਾਨੀਂ ਸ਼ਾਡੀ
ਪੂਰਬ ਨੇ ਕੁਝ ਲੱਭਿਆ
ਕਿਹੜੇ ਅੰਬਰ ਫੋਲ!ਜਿਉਂ ਹੱਥ ਕਟੋਰਾ ਦੁੱਧ ਦਾ
ਵਿਚ ਕੇਸਰ ਦਿੱਤਾ ਘੋਲ।ਚਾਨਣ ਲਿੱਪੀ ਰਾਤ ਨੇ
ਸੱਤ ਸਗੰਧਾਂ ਡੋਹਲਅੰਬਰ ਫ਼ਸਲਾਂ ਪੱਕੀਆਂ
ਤਾਰਿਆਂ ਲਾ ਲਏ ਬੋਹਲਆਸਾਂ ਕੱਤਣ ਬੈਠੀਆਂ
ਤੰਦ ਸੁਬਕ ਤੇ ਸੋਹਲਭਰ ਭਰ ਲੱਛੇ ਪੈਣ ਵੇ
ਰੇਸ਼ਮੀ ਅੱਟੀ ਝੋਲਅਰਪੀ ਕਿਸ ਨੇ ਜਿੰਦੜੀ
ਚਾਰੇ ਕੰਨੀਆਂ ਖੋਹਲਬੱਦਲਾਂ ਭਰ ਲਈ ਅੱਖ ਵੇ
ਪੌਣਾਂ ਭਰ ਲਈ ਝੋਲਪੰਛੀ ਤੋਲੇ ਪਰਾਂ ਨੂੰ
ਟਾਹਣਾ ਗਾਈਆਂ ਡੋਲਲੈ ਦੇ ਖੰਭ ਵਿਕੰਦੜੇ
ਜਾਂ ਰਹਿ ਪਉ ਸਾਡੇ ਕੋਲ
ਵੇ ਪਰਦੇਸੀਆ !Amrita Pritam
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
ਇਕ ਵਾਰ ਗਰਮੀ ਦੇ ਮੌਸਮ ਵਿਚ ਇਕ ਬਾਰਾਂ ਸਿੰਗੇ ਨੂੰ ਪਿਆਸ ਨੇ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਸੀ। ਸਿਖਰ ਦੁਪਹਿਰੇ ਪਾਣੀ ਦੀ ਭਾਲ ਕਰਦਾ-ਕਰਦਾ ਉਹ ਇਕ ਪਾਣੀ ਦੇ ਤਲਾਅ ਦੇ ਕੰਢੇ ‘ਤੇ ਪੁੱਜਿਆ। ਤਲਾਅ ਦੇ ਠੰਡੇ ਅਤੇ ਸਾਫ ਪਾਣੀ ਨੂੰ ਵੇਖ ਕੇ ਉਸ ਦੀਆਂ ਅੱਖਾਂ ਵਿਚ ਚਮਕ ਆ ਗਈ। ਪਾਣੀ ਪੀਣ ਤੋਂ ਬਾਅਦ ਉਸ ਦੀ ਨਜ਼ਰ ਪਾਣੀ ਵਿਚਲੇ ਆਪਣੇ ਸਿਰ ਦੇ ਸਿੰਗਾਂ ਦੇ ਪਰਛਾਵੇਂ ਤੇ ਪਈ। ਸਿੰਗਾਂ ਦੀ ਖੂਬਸੂਰਤ ਬਣਤਰ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਆਪਣੇ ਮੁੰਹ ਮੀਆਂ ਮਿੱਠੂ ਬਣ ਕੇ ਉਸ ਨੇ ਜੀਅ ਭਰ ਕੇ ਇਹਨਾਂ ਦੀ ਪ੍ਰਸ਼ੰਸਾ ਕੀਤੀ। ਉਹ ਖੁਸ਼ੀ ‘ਚ ਪਾਗਲ ਹੋਇਆ ਊਮ ਰਿਹਾ ਸੀ ਕਿ ਉਸ ਨੇ ਪਾਣੀ ਵਿਚ ਆਪਣੀਆਂ ਲੰਮੀਆਂ-ਲੰਮੀਆਂ ਲੱਤਾਂ ਦੇ ਪਰਛਾਵੇਂ ਨੂੰ ਵੇਖਿਆ। ਇਹਨਾਂ ਨੂੰ ਵੇਖਦਿਆਂ ਹੀ ਉਸ ਦੀ ਖੁਸ਼ੀ ਦਾ ਸਾਰਾ ਨਸ਼ਾ ਜਾਂਦਾ ਰਿਹਾ ।
ਅਜੇ ਬਾਰਾਂ ਸਿੰਗੇ ਦਾ ਮਨ ਆਪਣੇ ਸਿੰਗਾਂ ਦੀ ਪ੍ਰਸ਼ੰਸਾ ਅਤੇ ਲੱਤਾਂ ਦੀ ਨਿੰਦਿਆ ਵਿਚਕਾਰ ਘੋਲ ਕਰ ਹੀ ਰਿਹਾ ਸੀ ਕਿ ਇਕ ਸ਼ਿਕਾਰੀ ਆਪਣੇ ਕੁੱਤਿਆਂ ਸਮੇਤ ਆ ਪਹੁੰਚਿਆ। ਉਸਨੂੰ ਆਪਣੀ ਰੱਖਿਆ ਲਈ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਹ ਉੱਥੇ ਉਨਾਂ ਨੂੰ ਵੇਖ ਕੇ ਦੌੜ ਗਿਆ। ਸ਼ਿਕਾਰੀ ਕੁੱਤਿਆਂ ਨੇ ਉਸ ਦਾ ਪਿੱਛਾ ਕੀਤਾ। ਬਾਰਾਂ ਸਿੰਗੇ ਦੀਆਂ ਭੈੜੀਆਂ ਲੱਤਾਂ, ਜਿਨ੍ਹਾਂ ਦੀ ਉਹ ਨਿੰਦਿਆ ਕਰਦਾ ਸੀ, ਉਸ ਨੂੰ ਬਚਾ ਕੇ ਕਾਫ਼ੀ ਦੂਰ ਲੈ ਗਈਆਂ।
ਦੌੜੇ ਜਾਂਦੇ ਬਾਰਾਂ ਸਿੰਗੇ ਦੇ ਸਿੰਗ, ਜਿਨ੍ਹਾਂ ਨੂੰ ਉਹ ਬਹੁਤ ਖੂਬਸੂਰਤ ਸਮਝਦਾ ਸੀ, ਇਕ ਝਾੜੀ ਵਿਚ ਅੜ ਗਏ। ਉਸਨੇ ਝਾੜੀ ਵਿਚੋਂ ਆਪਣੇ ਸਿੰਗਾਂ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਾ ਹੋ ਸਕਿਆ। ਅੰਤ ਸ਼ਿਕਾਰੀ ਕੁੱਤੇ ਉਸ ਨੂੰ ਲੱਭਦੇ-ਲੱਭਦੇ ਉੱਥੇ ਆ ਗਏ। ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਮਾਰ ਸੁੱਟਿਆ। ਇਸ ਤਰ੍ਹਾਂ ਬਾਰਾਂ ਸਿੰਗੇ ਦੀਆਂ ਭੈੜੀਆਂ ਲੱਤਾਂ ਨੇ ਤਾਂ ਉਸਨੂੰ ਬਚਾਇਆ, ਪਰ ਉਸ ਦੇ ਸੁੰਦਰ ਸਿੰਗ ਉਸ ਦੀ ਮੌਤ ਦਾ ਕਾਰਨ ਬਣ ਗਏ।
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
ਕਹਾਣੀਆਂ ਰਹੀਂ ਜਾਂਦੀ ਹੈ ਅਧੂਰੀ
ਕਰ ਵਿਸ਼ਵਾਸ ਝੁਠੇ ਲੋਕਾਂ ਤੇ
ਪਿਆਰ ਨਾਂ ਕਰਿਆ ਕਰੋ
ਤੁਸੀਂ ਕੇਹੜਾ ਮੰਨ ਨਾ ਐਂ ਜੇ ਮੈਂ ਰੋਕਾ ਤੇ
ਨਾਮ ਦਿਲ ਉੱਤੇ ਲਿਖਿਆ ਬਾਹਾਂ ਤੇ ਨਹੀ
ਜਿਨਾ ਤੇਰੇ ਤੇ ਯਕੀਨ ਓਨਾ ਸਾਹਾ ਤੇ ਨੀ
ਜਿਹੜਾ ਕੁਝ ਤੁਹਾਡੇ ਕੋਲ ਨਹੀਂ ਹੈ, ਉਸ ਨੂੰ ਪਾਉਣ ਦੀ ਜਦੋਂ ਅਸੀਂ ਲਾਲਸਾ ਰੱਖਣ ਲੱਗਦੇ ਹਾਂ ਤਾਂ
ਜੋ ਕੁਝ ਸਾਡੇ ਕੋਲ ਹੁੰਦਾ ਹੈ, ਉਸ ਤੋਂ ਖੁਸ਼ੀ ਮਿਲਣੀ ਬੰਦ ਹੋ ਜਾਂਦੀ ਹੈ।
William Shakespeare
ਮਾੜੀ ਗੱਲ ਤੇ ਸਰੀਰ ਗ਼ੁੱਸਾ ਇੰਝ ਫੜਦਾ…
ਚੰਗੇ road ਤੇ speed ਜਿਵੇਂ ferrari ਫੜਦੀ
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ,,
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ