ਮਾਂ ਦਿਆਂ ਪੈਰਾਂ ਵਿੱਚ ਸਿਰ ਜਦੋਂ ਰੱਖਣਾ
ਲੱਖਾਂ ਹੀ ਫ਼ਰਿਸ਼ਤਿਆਂ ਆਕੇ ਮੈਨੂੰ ਤੱਕਣਾ
ਉਦੋਂ ਹੋਣਾ ਏ ਦੀਦਾਰ ਮੈਨੂੰ ਸ਼ਹਿਨਸ਼ਾਹ ਜਹਾਨ ਦਾ ਕਿਉਂਕਿ ਮਾਂ ਮਮਤਾ ਦੀ ਮੂਰਤ ਰੂਪ ਹੈ ਖ਼ੁਦਾ ਦਾ
Author
Sandeep Kaur
ਖ਼ਫ਼ਾ ਹੋਣ ਤੋਂ ਪਹਿਲਾਂ
ਮੇਰੀ ਜ਼ਿੰਦਗੀ ਚੋਂ ਦਫ਼ਾ ਹੋ ਜਾਵੀ
ਅੱਜ ਉਹਦੀ
ਮੇਰੀ ਚਾਹ ਦੇ ਨਾਲ apointment ਆ
ਰਾਤ ਨਾਲ ਚਲਾ ਗਿਆ ਉਹ ਸੁਪਨਾ ਸੀ
ਗੱਲ ਹਜ਼ਮ ਨੀ ਹੋਈ
ਕਿ ਮੇਰੇ ਆਪਣੇ ਦਾ ਵੀ ਕੋਈ ਆਪਣਾ ਸੀ
ਮੰਗਦਾ ਹਾਂ ਇਹ ਮੰਨਤ ਕਿ ਫਿਰ ਇਹੀ ਜਹਾਨ ਮਿਲੇ
ਫਿਰ ਇਹੀ ਗੋਦ ਮਿਲੇ ਤੇ ਫਿਰ ਇਹੀ ਮਾਂ ਮਿਲੇ
ਸੋਚੀਂ ਨਾਂ ਤੂੰ ਸਾਧਾਂ ਨੇ ਇਲਮ ਛੱਡਤੇ
ਦੁੱਖ ਦੱਸਦਾਂਗੇ ਤੇਰੀ ਵੀ ਨਬਜ਼ ਫੜ੍ਹ ਕੇ
ਦੂਜਾ ਮੌਕਾ ਮੱਤਲਬ
ਫ਼ਿਰ ਤੋਂ ਧੋਖਾ
ਹੁਣ ਮੁੜ ਕੇ ਨਾਂ ਆਵੀਂ
ਮੇਰੀ ਚਾਹ ਵੀ ਠੰਡੀ ਹੋ ਗਈ ਆ ਤੇ ਚਾਹਤ ਵੀ
ਕਿੱਥੇ ਲਿਖਿਆ ਕਿ ਤੂੰ ਇੱਕ ਵਾਰ ਟੁੱਟੇਂਗਾ
ਇੱਥੇ ਟੁਕੜਿਆਂ ਦੇ ਵੀ ਟੁਕੜੇ ਹੁੰਦੇ ਆ
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿੱਧਰੇ ਨਜ਼ਰ ਨਾ ਆਵੇ
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
ਮਜ਼ਾਕ ਕਰਦੇ ਤਾਂ ਬਹੁਤ ਹੋ
ਫਿਰ ਸਹਿੰਦੇ ਕਿਉਂ ਨਹੀਂ
ਕੁੱਝ ਇਸ ਤਰਾਂ ਦੁਨੀਆਂ ‘ਚ ਖੋਅ ਜਾਓ
ਸਵੇਰੇ ਉੱਠੋ ਚਾਹ ਪਿਓ ਤੇ ਫਿਰ ਸੋ ਜਾਓ