ਜਿਹੋਜਾ ਵਤੀਰਾ ਸਾਡੇ ਨਾਲ ਕਰੇਂਗਾ
ਓਹਿਜਾ ਹੀ ਮਿਲੂ ਤੈਨੂੰ ਸਾਡੇ ਪੱਖ ਤੋਂ
Sandeep Kaur
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ,
ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ….
ਸੁਣਿਉਂ ਵੇ ਕਲਮਾਂ ਵਾਲਿਉ
ਸੁਣਿਉਂ ਵੇ ਅਕਲਾਂ ਵਾਲਿਉ
ਸੁਣਿਉਂ ਵੇ ਹੁਨਰਾਂ ਵਾਲਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਇਕ ਦੋਸਤੀ ਦੇ ਜ਼ਖਮ ‘ਤੇ
ਸਾਂਝਾਂ ਦਾ ਲੋਗੜ ਬੰਨ੍ਹ ਕੇ
ਸਮਿਆਂ ਦੀ ਥੋਹਰ ਪੀੜ ਕੇ
ਦੁੱਧਾਂ ਦਾ ਛੱਟਾ ਮਾਰਿਉਵਿਹੜੇ ਅਸਾਡੀ ਧਰਤ ਦੇ
ਤਾਰੀਖ਼ ਟੂਣਾ ਕਰ ਗਈ
ਸੇਹੇ ਦਾ ਤੱਕਲਾ ਗੱਡ ਕੇ
ਸਾਹਾਂ ਦੇ ਪੱਤਰ ਵੱਢ ਕੇ
ਹੱਡੀਆਂ ਦੇ ਚੌਲ ਡੋਹਲ ਕੇ
ਨਫਰਤ ਦੀ ਮੌਲੀ ਬੰਨ੍ਹ ਕੇ
ਲਹੂਆਂ ਦੀ ਗਾਗਰ ਧਰ ਗਈ
ਓ ਸਾਥੀਓ, ਓ ਬੇਲੀਓ
ਤਹਿਜ਼ੀਬ ਜਿਊਂਦੀ ਮਰ ਗਈ ।ਇਖ਼ਲਾਕ ਦੀ ਅੱਡੀ ‘ਤੇ ਮੁੜ
ਵਹਿਸ਼ਤ ਦਾ ਬਿਸੀਅਰ ਲੜ ਗਿਆ
ਇਤਿਹਾਸ ਦੇ ਇਕ ਬਾਬ ਨੂੰ
ਮੁੜ ਕੇ ਜ਼ਹਿਰ ਹੈ ਚੜ੍ਹ ਗਿਆ
ਸੱਦਿਓ ਵੇ ਕੋਈ ਮਾਂਦਰੀ
ਸਮਿਆਂ ਨੂੰ ਦੰਦਲ ਪੈ ਗਈ
ਸੱਦਿਓ ਵੇ ਕੋਈ ਜੋਗੀਆ
ਧਰਤੀ ਨੂੰ ਗਸ਼ ਹੈ ਪੈ ਗਈ
ਸੁੱਖੋ ਵੇ ਰੋਟ ਪੀਰ ਦੇ
ਪਿੱਪਲਾਂ ਨੂੰ ਤੰਦਾਂ ਕੱਚੀਆਂ
ਆਉ ਵੇ ਇਸ ਬਾਰੂਦ ਦੀ
ਵਰਮੀ ਤੇ ਪਾਈਏ ਲੱਸੀਆਂ
ਓ ਦੋਸਤੋਂ, ਓ ਮਹਿਰਮੋ
ਕਾਹਨੂੰ ਇਹ ਅੱਗਾਂ ਮੱਚੀਆਂਹਾੜਾ ਜੇ ਦੇਸ਼ਾਂ ਵਾਲਿਓ
ਹਾੜਾ ਜੇ ਕੌਮਾਂ ਵਾਲਿਓ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜ੍ਹਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ
ਹਾੜਾ ਜੇ ਅਕਲਾਂ ਵਾਲਿਉ
ਹਾੜਾ ਜੇ ਹੁਨਰਾਂ ਵਾਲਿਉਸ਼ਿਵ ਕੁਮਾਰ ਬਟਾਲਵੀ
ਜਦੋਂ ਦਾ ਤੇਰੇ ਤੋਂ ਗੁਲਾਬ ਮਿਲ ਗਿਆ ..
ਜਿੰਦਗੀ ਜਿਉਣ ਦਾ ਹਿਸਾਬ ਮਿਲ ਗਿਆ ..।
ਇਕ ਵਾਰੀ ਇਕ ਪਿੰਡ ਵਿਚ ਇਕ ਦੋਧੀ ਰਹਿੰਦਾ ਸੀ। ਉਹ ਬੜਾ ਲਾਲਚੀ ਸੀ। ਉਹ ਹਮੇਸ਼ਾ ਹੀ ਦੁੱਧ ਵਿਚ ਪਾਣੀ ਰਲਾ ਕੇ ਵੇਚਦਾ ਸੀ। ਲੋਕ ਉਸ ਦੇ ਦੁੱਧ ਵਿਚ ਪਾਣੀ ਰਲਾ ਕੇ ਵੇਚਣ ਤੋਂ ਬੜੇ ਦੁਖੀ ਸਨ ਪਰ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਕਰਦਾ।
ਇਕ ਵਾਰ ਉਸ ਨਜ਼ਦੀਕੀ ਸ਼ਹਿਰ ਵਿਚ ਪਸ਼ੂਆਂ ਦੀ ਮੰਡੀ ਲੱਗੀ! ਉਹ ਕੁਝ ਗਊਆਂ ਅਤੇ ਮੱਝਾਂ ਹੋਰ ਖਰੀਦਣਾ ਚਾਹੁੰਦਾ ਸੀ। ਇਸ ਲਈ ਉਹ ਕਾਫੀ ਸਾਰੇ ਪੈਸੇ ਇਕ ਝੋਲੇ ਵਿਚ ਪਾ ਕੇ ਪਸ਼ ਖਰੀਦਣ ਲਈ ਤੁਰ ਪਿਆ। ਰਾਹ ਵਿਚ ਇਕ ਨਦੀ ਪੈਂਦੀ ਸੀ। ਗਰਮੀ ਬਹੁਤ ਜ਼ਿਆਦਾ ਸੀ। ਜਦੋਂ ਉਹ ਨਦੀ ਕੋਲ ਪਹੁੰਚਿਆ ਤਾਂ ਉਸ ਨੇ ਸੋਚਿਆ ਕੁਝ ਦੇਰ ਨਦੀ ਵਿਚ ਨਹਾ ਕੇ ਅੱਗੇ ਚੱਲਿਆ ਜਾਵੇ।
ਉਸ ਨੇ ਨਦੀ ਕਿਨਾਰੇ ਜਾ ਕੇ ਆਪਣਾ ਰੁਪਿਆ-ਪੈਸਿਆਂ ਵਾਲਾ ਝੋਲਾ ਨਦੀ ਦੇ ਕਿਨਾਰੇ ਰੱਖ ਦਿੱਤਾ। ਉਸਨੇ ਕੱਪੜੇ ਉਤਾਰੇ ਅਤੇ ਨਦੀ ਵਿਚ ਨਹਾਉਣ ਲਈ ਵੜ ਗਿਆ।
ਉਸੇ ਹੀ ਜਗਾ ਰੱਖ ਉਪਰ ਕੁਝ ਬਾਂਦਰ ਰਹਿੰਦੇ ਸਨ। ਬਾਂਦਰਾਂ ਨੇ ਉਸ ਦੇ ਪਿਆਂ ਪੈਸਿਆਂ ਵਾਲਾ ਝੋਲਾ ਚੁੱਕਿਆ ਅਤੇ ਰੁੱਖ ਉੱਪਰ ਲੈ ਗਏ। ਬਾਂਦਰਾਂ ਨੇ ਉਸ ਝੋਲੇ ਵਿਚੋਂ ਰੁਪਏ ਕੱਢ-ਕੱਢ ਕੇ, ਚੱਬ-ਚੱਬ ਕੇ ਨਦੀ ਵਿਚ ਸੁੱਟਣੇ ਸ਼ੁਰੂ ਕਰ ਦਿੱਤੇ। ਦੋਧੀ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਾ ਲੱਗਾ। ਬਾਂਦਰਾਂ ਨੇ ਜਿੰਨੇ ਨੋਟ ਸਨ ਚੱਬ-ਚੱਬ ਕੇ ਨਦੀ ਵਿਚ ਸੁੱਟ ਦਿੱਤੇ। ਹੁਣ ਥੈਲੀ ਵਿਚ ਸਿਰਫ ਕੁਝ ਸਿੱਕੇ ਹੀ ਬਚੇ ਸਨ। ਉਹਨਾਂ ਨੇ ਸਿੱਕਿਆਂ ਵਾਲਾ ਝੋਲਾ ਉੱਥੇ ਹੀ ਸੁੱਟ ਦਿੱਤਾ।
ਜਦੋਂ ਦੋਧੀ ਨਹਾ-ਧੋ ਕੇ ਬਾਹਰ ਆਇਆ ਤਾਂ ਉਹ ਬੜਾ ਖੁਸ਼ ਸੀ ਕਿਉਂਕਿ ਨਹਾ ਕੇ ਉਸ ਨੂੰ ਗਰਮੀ ਤੋਂ ਕਾਫੀ ਰਾਹਤ ਮਿਲ ਗਈ ਸੀ। ਅਚਾਨਕ ਉਸ ਦੀ ਨਿਗਾਹ ਰੁਪਿਆਂ-ਪੈਸਿਆਂ ਵਾਲੇ ਝੋਲੇ ਉੱਪਰ ਪਈ।ਉਸ ਨੂੰ ਝੋਲੇ ਵਿਚ ਪੈਸੇ ਘੱਟ ਹੋਣ ਦਾ ਸ਼ੱਕ ਜਿਹਾ ਪਿਆ। ਜਦੋਂ ਉਸ ਨੇ ਝੋਲਾ ਚੁੱਕਿਆ ਤਾਂ ਉਸ ਦਾ ਸ਼ੱਕ ਸਹੀ ਨਿਕਲਿਆ। ਝੋਲੇ ਵਿਚ ਕੁਝ ਸਿੱਕਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਦੋਧੀ ਬੜਾ ਹੈਰਾਨ ਹੋਇਆ। ਉਹ ਲੁੱਟਿਆ-ਪੱਟਿਆ ਜਾ ਚੁੱਕਾ ਸੀ। ਪਰ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਉਸ ਦੇ ਰੁਪਏ ਕਿੱਥੇ ਗਏ।ਉਸਨੇ ਆਸੇ-ਪਾਸੇ ਨਜ਼ਰ ਮਾਰੀ ਪਰ ਉਸ ਨੂੰ ਕੋਈ ਬੰਦਾ ਵੀ ਨਜ਼ਰੀਂ ਨਾ ਪਿਆ ਜਿਸ ਨੇ ਉਸ ਦੇ ਰਪਏ ਚਰਾਏ ਹੋਣਗੇ । ਅਚਾਨਕ ਹੀ ਉਸ ਦੀ ਨਜ਼ਰ ਉੱਪਰ ਰੁੱਖ ਉੱਪਰ ਗਈ। ਉਸ ਨੇ ਬਾਂਦਰਾਂ ਦੇ ਮੂੰਹ ਵਿਚ ਕੁਝ ਰੁਪਿਆਂ ਦੇ ਟੁੱਕੜੇ ਵੇਖੇ।
ਹੁਣ ਉਸ ਨੂੰ ਸਾਰੀ ਗੱਲ ਦੀ ਸਮਝ ਆ ਚੁੱਕੀ ਸੀ। ਉਸ ਨੇ ਸੋਚਿਆ ਕਿ ਜੋ ਪਿਆ ਉਸ ਨੇ ਦੁੱਧ ਵਿਚ ਪਾਣੀ ਰਲਾ ਕੇ ਕਮਾਇਆ ਸੀ ਉਹ ਬੇਈਮਾਨੀ ਦਾ ਸੀ। ਇਸ ਲਈ ਉਹ ਪਾਣੀ ਵਿਚ ਰਲ ਗਿਆ ਅਤੇ ਉਸ ਦੀ ਮਿਹਤਨ ਦੀ ਕਮਾਈ ਬੱਚ ਗਈ। ਉਸ ਦਿਨ ਤੋਂ ਉਸ ਨੇ ਦੁੱਧ ਵਿਚ ਪਾਣੀ ਮਿਲਾਉਣਾ ਬੰਦ ਕਰ ਦਿੱਤਾ।
ਸਿੱਖਿਆ-ਹਮੇਸ਼ਾ ਮਿਹਨਤ ਦੀ ਕਮਾਈ ਹੀ ਫਲਦੀ ਹੈ।
ਜਿੱਤਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ਕਰ ਰਿਹਾ ਹੋਵੇ
ਚੱਲ ਕੋਈ ਨਾ..!! ਮੈਨੂੰ ਰੁਲਣ ਦੇ
ਬਸ ਤੂੰ ਆਪਣਾ ਖਿਆਲ ਰੱਖੀਂ..!!
ਉਸਦਾ ਰੱਬ ਵੀ ਨੀ ਰੁਸਦਾ,
ਜਿਸਨੂੰ ਯਾਰ ਮਨਾਉਣ ਦਾ ਚੱਜ ਹੋਵੇ,
ਉਸਨੂੰ ਮੱਕੇ ਜਾਣ ਦੀ ਲੌੜ ਨਹੀ,
ਜਿਸਨੂੰ ਯਾਰ ‘ਚ ਦਿਸਦਾ ਰੱਬ ਹੋਵੇ,
ਜਿਹੜੀ ਫੁੱਟ ਪਾਉਂਦੀ ਹੈ, ਭੇਦ ਵਧਾਉਂਦੀ ਹੈ ਉਹ ਹੀ ਹਿੱਸਾ ਹੈ।
Vinoba Bhave
ਬੈਠ ਜਾਂਦੇ ਨੇ ਦਿਲਾਂ💚ਵਿੱਚ ਵੜਕੇ ਮਿੱਠੇ-ਮਿੱਠੇ ਜੱਟ ਬੱਲੀਏ!
ਕੱਪੜਾ ਫਟੇ ਤੇ ਲੱਗਣ ਤਰੋਪੇ, ਦਿਲ ਫਟੇ ਕਿਸ ਸੀਣਾ,,
ਸਜਣਾ ਬਾਜੋ ਦਿੱਲ ਨੀ ਲਗਦਾ ਕੀ ਮਰਨਾ ਤੇ ਕੀ ਜੀਣਾ,,,
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ