ਚੱਕ ਸਸਤੇ ਕਰਤੇ ਨੀ ਦਰਸ਼ਣ ਹੁਣ ਮਿਤੱਰਾਂ ਨੇ ਮਹਿਂਗੇ
Sandeep Kaur
ਪਹੁੰਚ ਭਾਂਵੇ ਰੱਖੀ ਸਰਕਾਰਾਂ ਤੱਕ ਨੀ, ਸਾਂਝ ਬਸ ਰੱਖੀ ਹੋਈ ਆ ਯਾਰਾਂ ਤੱਕ ਨੀ
ਜਿੰਦਗੀ ਦੀਆਂ ਗੱਲਾਂ ਨੇ,
ਜਿੰਦਗੀ ਨਾਲ ਮੁੱਕ ਜਾਣੀਆਂ,
ਤੈਨੂੰ ਵੀ ਸਭ ਕੁਝ ਭੁੱਲ ਜਾਣਾ
ਜਦ ਨਬਜ਼ਾ ਨੇ ਰੁੱਕ ਜਾਣੀਆਂ
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।ਪੇਸ਼ਵਾਈ ਨਾ ਸਰੀ ਅਸਾਥੋਂ
ਦੋਵੇਂ ਹੱਥ ਹੋਏ ਬਉਰਾਨੇ
ਜਿੰਦ ਸਾਡੀ ਨੂੰ ਬਾਂਹ ਵਲਾ ਕੇ
ਕਰ ਗਈਆਂ ਕੋਈ ਟੂਣਾ ।ਸੱਤੇ ਅੰਬਰ ਲੰਘ ਕੇ ਆਈਆਂ
ਸੱਤੇ ਅੰਬਰ ਲੰਘ ਕੇ ਗਈਆਂ
ਹੱਥ ਵਿਚ ਲੋਹਾ, ਹੱਥ ਵਿਚ ਪਾਰਸ
ਭੁੱਲ ਗਿਆ ਸਾਨੂੰ ਛੂਹਣਾ ।ਕਿਸ ਡਾਚੀ ਮੇਰਾ ਪੁੰਨੂੰ ਖੜਿਆ
ਨੌਂ ਸੌ ਮੀਲ ਬਰੇਤਾ ਵਿਛਿਆ
ਜਿਉਂ ਜਿਉਂ ਸੱਸੀ ਜਾਏ ਅਗੇਰੇ
ਤਿਉਂ ਤਿਉਂ ਪੈਂਡਾ ਦੂਣਾ ।ਅੰਦਰੇ ਅੰਦਰ ਬੱਦਲ ਘਿਰਦੇ
ਕਦੇ ਕਦੇ ਕੋਈ ਵਾਫੜ ਆਵੇ
ਦੋ ਅੱਖਾਂ ਵਿਚ ਆ ਕੇ ਲੱਥੇ
ਮੂੰਹ ਨੂੰ ਕਰ ਜਾਏ ਲੂਣਾ ।ਜੁੱਗਾਂ ਜੇਡੇ ਦਿਹੁੰ ਬੀਤ ਗਏ
ਯਾਦਾਂ ਦੀ ਇਕ ਤਾਣੀ ਬੱਝੀ
ਬਹੀਏ, ਬਹਿ ਕੇ ਅੱਖਰ ਉਣੀਏ
ਹੋਰ ਅਸਾਂ ਕੀ ਕੂਣਾ !ਆਈਆਂ, ਦੋ ਘੜੀਆਂ ਕੋਈ ਆਈਆਂ
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।Amrita Pritam
ਤੱਕ ਕੇ ਤੈਨੂੰ ਰੱਬ ਦਾ
ਦੀਦਾਰ ਹੋ ਜਾਂਦਾ ਸੀ
ਮੈਂ ਜਿੰਨੀ ਵਾਰ ਤੈਨੂੰ ਵੇਖਦਾ ਸੀ
ਉਨੀ ਵਾਰ ਪਿਆਰ ਹੋ ਜਾਂਦਾ ਸੀ।
ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ
ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ
ਮੈਂ ਸੁਣਿਆ ਮੇਰੇ ਨਾਲ ਅੱਜਕੱਲ ਨਫਰਤ ਕਰਨ ਲੱਗ ਪਿਆਂ
ਫਿਰ ਤੂੰ ਦੁਆ ਕਰਿਆ ਕਰ ਮੇਰੀ ਮੌਤ ਦੀ ਤਾਂ ਕਿ ਤੈਨੂੰ ਮੇਰਾ ਚਿਹਰਾਬਾਰ-ਬਾਰ ਨਾ ਦੇਖਣਾ ਪਵੇ
ਤੂੰ ਜਾਨ ਮੇਰੀ,.ਪਹਿਚਾਨ ਮੇਰੀ,
ਮੇਰੇ ਹਰ ਸਾਹ ਦੀ,.ਤੂੰ ਸ਼ਾਂਝ ਬਣੀ,
ਮੁੱਖ ਮੋੜ ਕੇ,.ਕਿੰਝ ਖੜ ਜੇਗੀ,
ਤੇਰੀ ਜਾਨ ਦੇ ਵਿੱਚ,.ਮੇਰੀ ਜਾਨ ਬਣੀ,
ਕੁਝ ਬੰਦੇ ਦੂਸਰਿਆਂ ਤੋਂ ਹਮੇਸ਼ਾਂ ਉੱਪਰ ਹੀ ਰਹਿਣਗੇ।ਨਾ ਬਰਾਬਰੀ ਖ਼ਤਮ ਕਰ ਦਿਉ। ਇਹ ਕੱਲ੍ਹ ਨੂੰ ਫਿਰ ਪ੍ਰਗਟ ਹੋ ਜਾਵੇਗੀ
Emerson
ਜਿਹੋਜਾ ਵਤੀਰਾ ਸਾਡੇ ਨਾਲ ਕਰੇਂਗਾ
ਹੁਣ ਮੇਰਿਆਂ ਤੇ ਅਫ਼ਸੋਸ ਨਾ ਕਰੀਂ..
ਜ਼ਿੰਦਗੀ ਦੇ ਰੰਗ ਵੇ ਸੱਜਣਾ ਤੇਰੇ ਸੀ ਸੰਗ ਵੇ ਸੱਜਣਾ,
ਓ ਦਿਨ ਚੇਤੇ ਆਉਂਦੇ ਜੋ ਗਏ ਨੇ ਲੰਘ ਵੇ ਸੱਜਣਾ,,
TREND ਨਾਲ ਤਾਂ ਦੁਨੀਆਂ ਚਲਦੀ ਹੋਊ
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ