ਗੱਲ ਨਾਲ ਲਾਉਂਦੇ ਸੀ ਜੋ, ਅੱਜ ਦੂਰੋਂ ਹੱਥ ਜੋੜ ਰਹੇ ਨੇ।
ਇਹ ਹੈ ਕਹਿਰ ਕਰੋਨਾ ਦਾ, ਯਾਂ ਫਿਰ ਸੱਜਣ ਨਾਤਾ ਤੋੜ ਰਹੇ ਨੇ,,
Sandeep Kaur
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਰੱਖੀ Positive ਸੋਚ ਮਰੂ ਮਰੂ ਕੀਤਾ ਨੀ
ਲੈਵਲ Energy ਦਾ up ਰੱਖੀਅੇ
ਸਾਡਾ ਖੂਨ ਤੂੰ ਪੀਵੇਂ,,ਅਸੀ ਅਥਰੂ ਪੀਂਦੇ..,.,,
ਮਨਵੀਰ ਬਿਨ ਤੇਰੇ,,ਅਸੀ ਮਰ-ਮਰ ਕੇ ਜੀਂਦੇ…..
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਹੋਠਾਂ ਦੀ ਸੰਘਣੀ ਛਾਵੇਂ,
ਸੋਹਲ ਮੁਸਕੜੀ ਬਣ ਸੌਂ ਜਾਈਏ ।ਆ ਨੈਣਾਂ ਦੇ ਨੀਲ-ਸਰਾਂ ‘ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਤੇਰੇ ਸੌਂਫੀ ਸਾਹ ਦਾ
ਪੱਤਝੜ ਨੂੰ ਇਕ ਜਾਮ ਪਿਆਈਏ ।
ਆ ਕਿਸਮਤ ਦੀ ਟਾਹਣੀ ਉੱਤੇ,
ਅਕਲਾਂ ਦਾ ਅੱਜ ਕਾਗ ਉਡਾਈਏ ।ਆ ਅੱਜ ਖ਼ੁਸ਼ੀ-ਮਤੱਈ-ਮਾਂ ਦੇ,
ਪੈਰੀਂ ਆਪਣੇ ਸੀਸ ਨਿਵਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਅੱਜ ਮਹਿਕਾਂ ਕੋਲੋਂ,
ਮਾਲੀ ਕੋਈ ਜਿਬ੍ਹਾ ਕਰਾਈਏ ।
ਆ ਪੁੰਨਿਆਂ ਦੀ ਰਾਤੇ ਰੋਂਦੀ,
ਚਕਵੀ ਕੋਈ ਮਾਰ ਮੁਕਾਈਏ ।ਆ ਉਮਰਾਂ ਦੀ ਚਾਦਰ ਉੱਤੇ,
ਫੁੱਲ ਫੇਰਵੇਂ ਗ਼ਮ ਦੇ ਪਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਹਰ ਰਾਹ ਦੇ ਮੱਥੇ,
ਪੈੜਾਂ ਦੀ ਅੱਜ ਦੌਣੀ ਲਾਈਏ ।
ਹਰ ਰਾਹੀ ਦੇ ਨੈਣਾਂ ਦੇ ਵਿਚ,
ਚੁਟਕੀ ਚੁਟਕੀ ਚਾਨਣ ਪਾਈਏ ।ਹਰ ਮੰਜ਼ਲ ਦੇ ਪੈਰਾਂ ਦੇ ਵਿਚ,
ਸੂਲਾਂ ਦੀ ਪੰਜੇਬ ਪੁਆਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਅੱਜ ਦੇ ਦਿਲ ਵਿਚ
ਬਿਰਹੋਂ ਦਾ ਇਕ ਬੀਜ ਬਿਜਾਈਏ ।
ਛਿੰਦੀਆਂ ਪੀੜਾਂ ਲਾਡਲੀਆਂ ਦੇ,
ਆ ਯਾਦਾਂ ਤੋਂ ਸੀਸ ਗੁੰਦਾਈਏ ।ਆ ਸੱਜਣਾ ਅੱਜ ਦਿਲ ਦੇ ਸੇਜੇ,
ਮੋਈਆਂ ਕਲੀਆਂ ਭੁੰਜੇ ਲਾਹੀਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਅੱਜ ਗੀਤਾਂ ਕੋਲੋਂ,
ਪੀੜ ਕੰਜਕ ਦੇ ਪੈਰ ਧੁਆਈਏ ।
ਆ ਅੱਜ ਕੰਡਿਆਂ ਦੇ ਕੰਨ ਵਿੰਨ੍ਹੀਏਂ,
ਵਿਚ ਫੁੱਲਾਂ ਦੀਆਂ ਨੱਤੀਆਂ ਪਾਈਏ ।ਆ ਨੱਚੀਏ ਕੋਈ ਨਾਚ ਅਲੌਕਿਕ,
ਸਾਹਾਂ ਦੀ ਮਿਰਦੰਗ ਵਜਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਹੋਠਾਂ ਦੀ ਸੰਘਣੀ ਛਾਵੇਂ
ਸੋਹਣੀ ਮੁਸਕੜੀ ਬਣ ਸੌਂ ਜਾਈਏ ।ਆ ਨੈਣਾਂ ਦੇ ਨੀਲ-ਸਰਾਂ ‘ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਸ਼ਿਵ ਕੁਮਾਰ ਬਟਾਲਵੀ
ਜੋਂ ਦਿਲ ਜਿੱਤ ਲੈਂਦੇ ਨੇ ਉਹਭੇਤੀ ਨੇ ਦਿਲ ਦੇ ਦੋ ਨਬਜਾ
ਫੱੜ ਲੈਂਦੇ ਨੇ ਉਹ ਸੋਖੇ ਨਹੀਂ ਮਿਲਦੇ।
ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ
ਮੈਨੂੰ ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ ਹਾਰਨ ਵੀ ਨਹੀਂ ਦਿੰਦਾ
ਅੱਜ ਯਾਦਾਂ ਪੁਰਾਣੀਆਂ ਫਿਰ ਆਵਣ
ਦਿਲ ਦਾ ਹਾਲ ਜੋ ਵਿੱਚ ਲਿਖਿਆ ਸੀ
ਉਹ ਸ਼ਬਦ ਮੈਨੂੰ ਮੇਰੇ ਦਿਲ ਦੇ ਕਰੀਬ ਲਾਵਣ
ਮੈਨੂੰ ਯਾਦ ਆ ਉਹ ਜਾਨ ਸੀ
ਪਰ ਜਾਣ ਕੇ ਵੀ ਅੱਜ ਉਹ ਅਨਜਾਣ ਸੀ
ਕੰਡਿਆ ਦੇ ਵਿੱਚ ਜੋਂ ਹੱਸਣ
ਜਿਹੜੇ ਉਹੀ ਫੁੱਲ ਗੁਲਾਬ ਹੁੰਦੇ ਨੇ
ਫ਼ਿਕਰ ਵੀ ਕਰਨ ਤੇ ਦਰਦ ਵੀ ਦੇਣ
ਕਮਲਿਆਂ ਉਹੀ ਤਾਂ ਜਨਾਬ ਹੁੰਦੇ ਨੇ।
ਦੁਸ਼ਟ ਲੋਕਾਂ ਨਾਲ ਭਲਾਈ ਕਰਨੀ ਸੱਜਣਾਂ ਨਾਲ ਬੁਰਾਈ ਕਰਨ ਦੇ ਬਰਾਬਰ ਹੈ।
Sheikh Saadi
ਤੁਹਾਡੇ ਪੱਲੇ ਪੈਣੀਆਂ ਨਹੀਂ ਮੇਰਾ ਰੱਬ ਹੀ ਜਾਣਦਾ ਬਾਤਾਂ ਨੂੰ
ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ