ਸੱਚ ਨੂੰ ਸਿਰਫ਼ ਤਰਕ ਨਾਲ ਹੀ ਖੋਜਿਆ ਜਾ ਸਕਦਾ ਹੈ।
Sandeep Kaur
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ ,
ਰੱਬ ਬਹੁਤੀ ਦੇਰ ਨੀ ਲਾਉਂਦਾ ਬਦਲਦਿਆਂ ਮੱਥੇਂ ਦੀਆਂ ਲੀਕਾਂ ਨੂੰ
ਤੇਰਾ ਖੋਟਾ ਸਿੱਕਾ ਚੱਲੂਗਾ ਬੇਬੇ ਸੁਨੇਹਾ ਦਈਂ ਸ਼ਰੀਕਾਂ
ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ
ਜਿਦਾ ਕਰਦਾ ਏ ਕੋਈ ਓਹਦਾ ਹੋ ਜਾਈ ਦਾ
ਰਾਵਾਂ ਔਖੀਆਂ ਜ਼ਿੰਦਗੀ ਦੀ ਇਥੇ ਸਾਥ ਦੇਣਾ ਪੈਂਦਾ ਐਂ
ਜ਼ਰੂਰਤ ਪੂਰੀ ਹੋਣ ਤੇ ਇਥੇ ਲੋਕ ਸੱਭ ਭੁੱਲ ਜਾਂਦੇ ਨੇ
ਦਰਦ ਸਾਡੇ ਵੀ ਹੁੰਦਾ ਹੈ ਲੋਕਾਂ ਨੂੰ ਏਹ ਵੀ ਦਸਣਾਂ ਪੈਦਾ ਐਂ
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਮੇਰੇ ਸੋਹਣਿਆਂ ਮੇਰੇ ਲਾੜਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।ਥੱਬਾ ਕੁ ਜ਼ੁਲਫ਼ਾਂ ਵਾਲਿਆ,
ਔਹ ਮਾਰ ਲਹਿੰਦੇ ਵੱਲ ਨਿਗਾਹ ।
ਅੱਜ ਹੋ ਗਿਆ ਸੂਰਜ ਜ਼ਬ੍ਹਾ ।
ਏਕਮ ਦਾ ਚੰਨ ਫਿੱਕਾ ਜਿਹਾ,
ਅੱਜ ਬਦਲੀਆਂ ਨੇ ਖਾ ਲਿਆ ।
ਅਸਾਂ ਦੀਦਿਆਂ ਦੇ ਵਿਹਰੜੇ,
ਹੰਝੂਆਂ ਦਾ ਪੋਚਾ ਲਾ ਲਿਆ ।
ਤੇਰੇ ਸ਼ਹਿਰ ਜਾਂਦੀ ਸੜਕ ਦਾ,
ਇਕ ਰੋੜ ਚੁਗ ਕੇ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਆਈਆਂ ਵੇ ਸਿਰ ‘ਤੇ ਵਹਿੰਗੀਆਂ
ਰਾਤਾਂ ਅਜੇ ਨੇ ਰਹਿੰਦੀਆਂ ।
ਕਿਰਨਾਂ ਅਜੇ ਨੇ ਮਹਿੰਗੀਆਂ
ਫਿੱਕੀਆਂ ਅਜੇ ਨੇ ਮਹਿੰਦੀਆਂ ।
ਅਸਾਂ ਦਿਲ ਦੇ ਉੱਜੜੇ ਖੇਤ ਵਿਚ
ਮੂਸਲ ਗ਼ਮਾਂ ਦਾ ਲਾ ਲਿਆ ।
ਮਿੱਠਾ ਵੇ ਤੇਰਾ ਬਿਰਹੜਾ
ਗੀਤਾਂ ਨੇ ਕੁੱਛੜ ਚਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।ਥੱਬਾ ਕੁ ਜ਼ੁਲਫ਼ਾਂ ਵਾਲਿਆ,
ਸੱਜਣਾ ਵੇ ਦਿਲ ਦਿਆ ਕਾਲਿਆ,
ਅਸਾਂ ਰੋਗ ਦਿਲ ਨੂੰ ਲਾ ਲਿਆ,
ਤੇਰੇ ਜ਼ਹਿਰ-ਮੌਹਰੇ ਰੰਗ ਦਾ-
ਬਾਂਹ ‘ਤੇ ਹੈ ਨਾਂ ਖੁਦਵਾ ਲਿਆ ।
ਉਸ ਬਾਂਹ ਦੁਆਲੇ ਮੋਤੀਏ ਦਾ,
ਹਾਰ ਹੈ ਅੱਜ ਪਾ ਲਿਆ ।
ਕਬਰਾਂ ਨੂੰ ਟੱਕਰਾਂ ਮਾਰ ਕੇ-
ਮੱਥੇ ‘ਤੇ ਰੋੜਾ ਪਾ ਲਿਆ ।
ਅਸਾਂ ਹਿਜਰ ਦੀ ਸੰਗਰਾਂਦ ਨੂੰ-
ਅੱਥਰੂ ਕੋਈ ਲੂਣਾ ਖਾ ਲਿਆ ।
ਕੋਈ ਗੀਤ ਤੇਰਾ ਗਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।ਥੱਬਾ ਕੁ ਜ਼ੁਲਫ਼ਾਂ ਵਾਲਿਆ
ਮੇਰੇ ਹਾਣੀਆ ਮੇਰੇ ਪਿਆਰਿਆ,
ਪੀੜਾਂ ਦੀ ਪਥਕਣ ਜੋੜ ਕੇ
ਗ੍ਹੀਰਾ ਅਸਾਂ ਬਣਵਾ ਲਿਆ,
ਹੱਡਾਂ ਦਾ ਬਾਲਣ ਬਾਲ ਕੇ
ਉਮਰਾਂ ਦਾ ਆਵਾ ਤਾ ਲਿਆ ।
ਕੱਚਾ ਪਿਆਲਾ ਇਸ਼ਕ ਦਾ-
ਅੱਜ ਸ਼ਿੰਗਰਫ਼ੀ ਰੰਗਵਾ ਲਿਆ ।
ਵਿਚ ਜ਼ਹਿਰ ਚੁੱਪ ਦਾ ਪਾ ਲਿਆ ।
ਜਿੰਦੂ ਨੇ ਬੁੱਲ੍ਹੀਂ ਲਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।
ਅੜਿਆ ਵੇ ਤੇਰੀ ਯਾਦ ਨੇ
ਕੱਢ ਕੇ ਕਲੇਜਾ ਖਾ ਲਿਆ ।
ਥੱਬਾ ਕੁ ਜ਼ੁਲਫ਼ਾਂ ਵਾਲਿਆ ।ਸ਼ਿਵ ਕੁਮਾਰ ਬਟਾਲਵੀ
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ
ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ
ਰਾਤੀ ਸੁਪਨੇ ਚ ਮੈਂ ਆਪਣੀ ਮੌਤ ਦੇਖੀ
ਤੂੰ ਨਜ਼ਰ ਨੀ ਆਇਆ ਮੈਨੂੰ ਰੋਣ ਆਲਿਆ ਚ
ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ
ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਚਰਿੱਤਰ ਇਕ ਦਰਖ਼ਤ ਵਾਂਗ ਹੈ ਅਤੇ ਚੰਗੀ ਸਾਖ ਉਸ ਦੀ ਛਾਂ ਹੈ।
Abraham Lincoln
ਨਾਮ ਪੁੱਠਿਆਂ ਕੰਮਾਂ ਦੇ ਵਿੱਚੋਂ ਬਾਹਰ ਰੱਖੇ ਨੇ,
ਤਾਂਹੀਓਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ..