ਅਸੀਂ ਝੁਠੇ ਹਾਂ ਝੁਠੇ ਹੀ ਸਹੀ ਸੁੱਚਾ ਤੂੰ ਬਣ
ਜਿਨੇਂ ਜਖ਼ਮ ਦੇਣੇ ਸੀ ਹੁਣ ਬੱਸ ਦੇ ਲਏ
ਹੁਣ ਆਪਣਾਂ ਜਿਹਾਂ ਨਾ ਤੂੰ ਬਣ
Sandeep Kaur
ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ,
ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ
ਉਮਰ ਤੇ ਹੋਣੀ ਨੂੰ ਕੋਈ ਨਹੀਂ ਪਛਾੜ ਸਕਦਾ।
Francis Bacon
ਗੱਲ ਵੱਸੋਂ ਬਾਹਰ ਥੋਡੇ ਝੱਲਦੇ ਨਾ ਭਾਰ ਗੋਡੇ
ਫਿਰਦੇ ੳ ਜੱਟਾਂ ਨੂੰ ਹਰਾਉਣ ਨੂੰ
ਖੱਤਰਾ ਏ ਇਸ ਦੌਰ ਵਿੱਚ ਬੁਜ਼ਦਿਲਾਂ ਤੋਂ ਦਲੇਰਾਂ ਨੂੰ, ਧੋਖੇ ਨਾਲ ਕੱਟ ਲੈਂਦੇ ਨੇ ਕੁੱਤੇ ਵੀ ਸ਼ੇਰਾਂ ਨੂੰ,
ਲਿਖਤੀ ‘ਚ ਲੈਲਾ ਤੂੰ ਬਿਆਨ ਭਾਂਵੇ ਜੱਟ ਦੇ,
ਤੇਰਿਆਂ ਡਰਾਬਿਆਂ ਤੋ ਪਿੱਛੇ ਨਈਓ ਹੱਟਦੇ
ਮਾਨ ਸਰੋਵਰ ਰਿਸ਼ਮਾਂ ਲੱਥੀਆਂ
ਮੋਤੀ ਰਹੀਆਂ ਚੁੱਗ ਵੇ ।
ਫੇਰ ਹਨੇਰੇ ਚਉਸਰ ਖੇਡੇ
ਫ਼ਜ਼ਰ ਗਈ ਊ ਪੁੱਗ ਵੇ ।
ਪੂਰਬ ਦੀ ਇਕ ਟਾਹਣੀ ਉੱਤੇ
ਕਿਰਣਾਂ ਪਈਆਂ ਉੱਗ ਵੇ ।
ਸੱਭੇ ਯਾਦਾਂ ਉੱਮਲ੍ਹ ਆਈਆਂ
ਭਰੀ ਕਲੇਜੇ ਰੁੱਗ ਵੇ ।
ਅੱਲ੍ਹੜ ਧੁੱਪਾਂ ਖੇਡਣ ਪਈਆਂ
ਖੇਡਣ ਰੰਗ ਕਸੁੰਭ ਵੇ ।
ਲਗਰਾਂ ਜਹੀਆਂ ਸਿਖ਼ਰ ਦੁਪਹਿਰਾਂ
ਹੋਈਆਂ ਚਿੱਟੀਆਂ ਖੁੰਬ ਵੇ ।
ਵੇਖ ਸਮੇਂ ਨੇ ਚਾੜ੍ਹ ਧੁਣਖਣੀ
ਚਾਨਣ ਦਿੱਤਾ ਤੁੰਬ ਵੇ ।
ਦੋਵੇਂ ਪੈਰ ਦਿਹੁੰ ਦੇ ਠਰ ਗਏ
ਕਿਰਣਾਂ ਮਾਰੀ ਝੁੰਬ ਵੇ ।ਕਿਰਣਾਂ ਜਿਵੇ ਜਲੂਟੀ ਹੋਈਆਂ
ਅੰਬਰ ਗਏ ਨੇ ਅੰਬ ਵੇ ।
ਕਿਸੇ ਰਾਹੀ ਨੇ ਅੱਡੀ ਝਾੜੀ
ਪੰਛੀ ਝਾੜੇ ਖੰਭ ਵੇ ।
ਆ ਗਏ ਝੁੰਡ, ਵੱਗ ਤੇ ਡਾਰਾਂ
ਭਰ ਗਏ ਸਰਵਰ ਛੰਭ ਵੇ ।
ਏਸ ਹਿਜਰ ਦੇ ਪੈਂਡੇ ਉੱਤੇ
ਜਿੰਦ ਗਈ ਮੇਰੀ ਹੰਭ ਵੇ ।ਡੋਲ ਗਈ ਸੂਰਜ ਦੀ ਬੇੜੀ
ਪੱਛਮ ਉੱਠੀ ਛੱਲ ਵੇ ।
ਗੰਢ ਪੋਟਲੀ ਚੁੱਕ ਤਰਕਾਲਾਂ
ਆਈਆਂ ਸਾਡੀ ਵੱਲ ਵੇ ।
ਕਿਹੜੇ ਬੱਦਲੋਂ ਕਣੀਆਂ ਲੱਥੀਆਂ
ਅੱਖੀਆਂ ਭਰ ਲਈ ਡੱਲ ਵੇ ।
ਹਰ ਇਕ ਮੇਰੀ “ਅੱਜ” ਢੂੰਡਦੀ
ਕਿੱਥੇ ਕੁ ਤੇਰੀ “ਕੱਲ੍ਹ” ਵੇ ?Amrita Pritam
ਲਿਹਾਜ਼ ਪਿਆਰ ਦਾ ਹੁਣ ਕਾਤੋ ਕਰਾਂ
ਜਦੋਂ ਇਸਦੇ ਕਰਕੇ ਸਾਡਾ ਕੋਈ ਰਿਹਾ ਨੀਂ
ਸੱਬ ਜਖ਼ਮ ਦਰਦ ਅਸੀਂ ਆਪਣੇ ਕੋਲ ਰੱਖ ਲਏ
ਓਹਨੂੰ ਅਸੀਂ ਖੁਸਿਆ ਪਿਆਰ ਦੇ ਬਗੈਰ ਕੁੱਝ ਦਿਆਂ ਨੀਂ
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ‘ਚ ਤੂੰ ਵੱਸਦੀ
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ
ਅਸੀਂ ਖੁੱਲੀ ਕਿਤਾਬ ਬਣ ਜਾਵਾਂਗੇ ਤੂੰ ਪੜਣ ਵਾਲਾਂ ਤਾਂ ਬਣ
ਅਸੀਂ ਤੇਰੇ ਹਰ ਦੋਖੇ ਦੀਆਂ ਮਜ਼ਬੂਰੀਆਂ ਨੂੰ ਸਮਝ ਜਾਵਾਂਗੇ ਤੂੰ ਸਮਝਾਉਣ ਵਾਲਾਂ ਤਾਂ ਬਣ
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ,
ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ