ਹਰ ਇੱਕ ਨੂੰ ਦਿਲ ਦੇਣ ਵਾਲੇ ਆਸ਼ਕ ਨਹੀਂ ਹਾਂ
ਏਹ ਤਾਂ ਪਿਆਰ ਤੇਰੇ ਨਾਲ ਗੂੜ੍ਹਾ ਪੈਗਿਆ ਵਰਨਾ
ਸਾਡੇ ਨਾਲ ਵੀ ਪਿਆਰ ਕਰਨ ਵਾਲੇ ਕਈ ਹਾਂ
Sandeep Kaur
ਹੱਕ ਸੱਚ ਦੀ ਲੜਾਈ ਵਿਚ ਜਿੱਤ ਅੰਤ ਨੂੰ ਉਸ ਇਨਸਾਨ ਦੀ ਹੁੰਦੀ ਹੈ ਜੋ ਇਖ਼ਲਾਕੀ ਤੌਰ ਤੇ ਉੱਚਾ ਸੁੱਚਾ ਹੋਵੇ।
Edmund Burke
ਜਾਂਦੀ ਜਾਂਦੀ ਕਹਿ ਗਈ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ,,
ਬੜੀ ਪੈਂਦੀ ਆ ਮੁੰਡਿਆਂ ਦੀ ਭੀੜ ਪਿੱਛੇ ਛੱਡਣੀ,
ਬੜੀ ਔਖੀ ਆ ਫ਼ੌਜ ਵਾਲੀ ਦੌੜ ਕੱਢਣੀ,
ਗੋਲੀ ਅੱਗੇ ਪੈਂਦਾ ਹਿੱਕ ਤਾਣ ਖੜਨਾ,
ਸੌਖਾ ਨਹੀਂਉ ਮਿੱਤਰਾਂ ਫ਼ੌਜੀ ਬਣਨਾ,
ਜਾਗ-ਜਾਗਕੇ ਰਾਤਾਂ ਕੱਟੀਆਂ, ਦੋ-ਦੋ ਘੰਟੇ ਸੁੱਤੇ ਆਂ
ਕੰਮ ਨੀ ਤੀਰਾਂ-ਤੁੱਕਿਆਂ ਦਾ, ਅਸੀ ਮਿਹਨਤ ਕਰਕੇ ਉੱਠੇ ਆਂ
ਚੜ੍ਹਦੀਕਲਾ ਵਿੱਚ ਰਹਿਣ ਵਾਲੇ ਇੱਕ ਵੀਰ ਜੀ ਦੇ ਪਿਤਾ ਜੀ ਹਸਪਤਾਲ ਵਿੱਚ ਦਾਖਲ ਸਨ। ਹਾਲ ਪੁਛਣ ਆਏ ਕਿਸੇ ਸੱਜਣ ਨੇ ਕਿਹਾ, “ਬੜੀ ਮੁਸ਼ਕਿਲ ਵਿੱਚ ਹੋਵੋਗੇ ਤੁਸੀਂ?”
ਅੱਗੋਂ ਉਹਨਾਂ ਕਿਹਾ ਨਾ ਜੀ ਨਾ ! ਹਸਪਤਾਲ ਵਿੱਚ ਫੌਜਾਂ, ਮੌਜਾਂ ਹੀ ਮੌਜਾਂ। ਸਭ ਤੋਂ ਵੱਡੇ ਤੇ ਵਧੀਆ ਹਸਪਤਾਲ ਵਿਚ ਹਾਂ, ਡਾਕਟਰ ਆਪਣਾ ਕੰਮ ਕਰ ਰਹੇ ਹਨ, ਆਪਾਂ ਭਾਣੇ ਵਿੱਚ ਹਾਂ। ਸਭ ਅਨੰਦ ਹੈ।
ਪੁਰਾਤਨ ਬੋਲਿਆਂ ਵਿੱਚ ਇੱਕ ਇਕੱਲਾ ਸਿੰਘ ਵੀ ਆਪਣੇ ਆਪ ਨੂੰ ਇਕੱਲਾ ਜਾਂ ਘੱਟ ਨਹੀਂ ਕਹਿੰਦਾ ਸਗੋਂ ਫੌਜਾਂ ਕਹਿੰਦਾ ਸੀ। ਵੱਡੀ ਗਿਣਤੀ ਵਿੱਚ ਸਮਝਣਾ, ਆਪਣੀ ਸੋਚ ਨੂੰ ਵੱਡਾ ਹੀ ਕਹਿਣਾ ਤੇ ਸਮਝਣਾ ਸੀ।
‘ਹਸਪਤਾਲ ਵਿੱਚ ਫੌਜਾਂ ਭਾਵ ਗੁਰੂ ਦੇ ਲਾਡਲੇ ਸਿੰਘ ਜਦ ਹਸਪਤਾਲ ਵਿੱਚ ਦਾਖਲ ਹੁੰਦੇ ਹਨ ਤਾਂ ਵੀ ਅਨੰਦ ਵਿੱਚ ਹੁੰਦੇ ਹਨ।
ਡਾਕਟਰ ਜਸਵੰਤ ਸਿੰਘ ਨੇਕੀ ਆਪਣੇ ਅੰਤਲੇ 5 ਦਿਨਾਂ ਵਿੱਚ ਜਦ ਹਸਪਤਾਲ ਵਿੱਚ ਦਾਖਲ ਸਨ। ਜੋ ਤਾਂ ਕਿਸੇ ਪਿਆਰੇ ਨੇ ਹਾਲ ਪੁਛਿਆ, “ਕੀ – ਇਥੇ ਤੁਹਾਡੀ ਠੀਕ ਸੰਭਾਲ ਕਰ ਰਹੇ ਹਨ?’’
ਨੇਕੀ ਜੀ ਕਹਿੰਦੇ, “ਹਾਂ ਜੀ! ਬੜੀ ਵਧੀਆ ਸੰਭਾਲ ਕਰਦੇ ਹਨ। ਸਾਰਾ ਦਿਨ ਰੰਗ-ਬਿਰੰਗੀਆਂ ਗੋਲੀਆਂ ਖਵਾਂਦੇ ਹਨ।
ਹਸਪਤਾਲ ਵਿੱਚ ਜੀਵਨ-ਮਰਨ ਦੀ ਜੰਗ ਲੜਦਿਆਂ ਵੀ ਉਹ ਖੇੜੇ ਵਿੱਚ ਸਨ। ਹਰ ਵੇਲੇ ਹੱਸਮੁਖ ਰਹਿਣਾ, ਆਦਰਸ਼ਕ ਮਨੁੱਖਾਂ ਦੀ ਟ ਨਿਸ਼ਾਨੀ ਹੈ। ਉਹ ਔਖ, ਭੈੜੇ ਤੇ ਭੀੜ ਵਾਲੇ । ਪਲਾਂ ਵਿੱਚ ਵੀ ਆਪਣਾ ਸਹਿਜ ਤੇ ਸੁਹਜ ਨਹੀਂ ਨੂੰ ਗਵਾਂਦੇ। ਬਾਕੀਆਂ ਲਈ ਹਸਪਤਾਲ ਕਹਿਰ ਹੈ, ਜ਼ਹਿਰ ਹੈ। ਸੋਚ ਵਿੱਚ ਘਬਰਾਹਟ ਹੋਵੇਗੀ ਦੇ ਤਾਂ ਜੀਵਨ ਦੁਖਦਾਈ ਬਣ ਜਾਏਗਾ, ਜੇ ਸੋਚ ਵਿੱਚ ਚੜਦੀਕਲਾ ਹੋਵੇਗੀ ਤੇ ਦੁੱਖ ਵੀ ਦੁਖੀ ਨਹੀਂ ਕਰ ਸਕਣਗੇ।
ਨਸ਼ੀਬ ਦੀ ਗੱਲ ਨਾ ਕਰ ਮੇਰੇ ਤੋਂ
ਮੈਂ ਹਰ ਜਿਤੀਆਂ ਖ਼ੁਆਬ ਗੁਆਇਆ ਐਂ
ਏਹ ਅਖਾਂ ਤੇ ਹੰਜੂ ਇਦਾਂ ਹੀ ਨਹੀਂ
ਮੈਂ ਜਖ਼ਮ ਦਰਦ ਦਿਲ ਤੇ ਲੁਕਾਇਆ ਐਂ
ਰੋਜ਼ ਉਹ ਉਸ ਕਬਰ ‘ਤੇ ਆਇਆ ਕਰੇ ।
ਬਾਲ ਕੇ ਦੀਵਾ ਮੁੜ ਜਾਇਆ ਕਰੇ ।ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ,
ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ ।ਆਖਦੇ ਨੇ ਵਿਚ ਜਵਾਨੀ ਗਿਰਝ ਉਹ,
ਨਿੱਤ ਨਵਾਂ ਦਿਲ ਮਾਰ ਕੇ ਖਾਇਆ ਕਰੇ ।ਕੱਟਦੀ ਇਕ ਰਾਤ ਉਹ ਜਿਸ ਆਲ੍ਹਣੇ,
ਉਮਰ ਭਰ ਪੰਛੀ ਉਹ ਕੁਰਲਾਇਆ ਕਰੇ ।ਭੂਰੇ ਭੂਰੇ ਕੇਸ ਤੇ ਮੁਖੜੇ ਦਾ ਤਿਲ,
ਸਾਰੀ ਬਸਤੀ ਵੇਖ ਲਲਚਾਇਆ ਕਰੇ ।ਬਦਲ ਜਾਂਦਾ ਰੁਖ ਹਵਾਵਾਂ ਦਾ ਤਦੋਂ,
ਹੇਕ ਲੰਮੀ ਲਾ ਕੇ ਜਦ ਗਾਇਆ ਕਰੇ ।ਸੜ ਕੇ ਰਹਿ ਜਾਇਆ ਕਰੇ ਦੰਦਾਸੜਾ,
ਨਾਲ ਹੋਠਾਂ ਦੇ ਜਦੋਂ ਲਾਇਆ ਕਰੇ ।ਧੁਖਣ ਲੱਗ ਜਾਇਆ ਕਰਨ ਕਲੀਆਂ ਦੇ ਦਿਲ,
ਸ਼ਰਬਤੀ ਜਦ ਨੈਣ ਮਟਕਾਇਆ ਕਰੇ ।ਆਖਦੇ ਨੇ ਨੌਜਵਾਂ ਇਕ ਮਨਚਲਾ,
ਪਿਆਰ ਪਾ ਕੇ ਦੇ ਗਿਆ ਉਸ ਨੂੰ ਦਗ਼ਾ ।ਜੋਕ ਬਣ ਕੇ ਪੀ ਗਿਆ ਉਸ ਦਾ ਲਹੂ,
ਚੂਪ ਲੀਤਾ ਮਰਮਰੀ ਅੰਗਾਂ ‘ਚੋਂ ਤਾ ।ਜ਼ਖ਼ਮੀ ਕਰਕੇ ਸੁੱਟ ਗਿਆ ਨੈਣਾਂ ਦੀ ਨੀਂਦ,
ਡੋਲ੍ਹ ਕੇ ਕਿਤੇ ਟੁਰ ਗਿਆ ਘੋਲੀ ਹਿਨਾ ।ਚਾਰਦੀ ਸੀ ਰੋਜ਼ ਜਿਸ ਨੂੰ ਦਿਲ ਦਾ ਮਾਸ,
ਸ਼ਿਕਰਾ ਬਣ ਕੇ ਉੱਡ ਗਿਆ ਸੀ ਉਹ ਹੁਮਾ ।ਯਾਦ ਆ ਜਾਂਦੀ ਜਦੋਂ ਉਸ ਦੀ ਨੁਹਾਰ,
ਆਦਰਾਂ ਵਿਚ ਰੜਕਦਾ ਉਹਦੇ ਸਰਕੜਾ ।ਸੋਚਦੀ ਕਿ ਬੇ-ਵਫ਼ਾ ਹੈ ਆਦਮੀ,
ਬੇ-ਵਫ਼ਾਈ ਹੀ ਤਾਂ ਹੈ ਉਸ ਦਾ ਸ਼ਿਵਾ ।ਬਣ ਕੇ ਰਹਿਣਾ ਸੀ ਜੇ ਆਦਮ ਦਾ ਗ਼ੁਲਾਮ,
ਜਨਮ ਕਿਉਂ ਲੀਤਾ ਸੀ ਤਾਂ ਮਾਈ ਹੱਵਾ ।ਠੀਕ ਹੈ ਹਰ ਚੀਜ਼ ਜਦ ਹੈ ਬੇ-ਵਫ਼ਾ,
ਉਸ ਦਾ ਹੱਕ ਸੀ ਉਹ ਵੀ ਹੋ ਜਾਏ ਬੇ-ਵਫ਼ਾ ।ਦੇ ਕੇ ਹੋਕਾ ਵੇਚਦੀ ਸਸਤੇ ਉਹ ਸਾਹ,
ਫਜ਼ਰ ਦਾ ਤਾਰਾ ਹੈ ਅੱਜ ਤੀਕਣ ਗਵਾਹ ।ਜਿਸਮ ਉਹਦਾ ਬਰਫ਼ ਨਾਲੋਂ ਵੀ ਸਫ਼ੈਦ,
ਲੇਖ ਉਹਦੇ ਰਾਤ ਨਾਲੋਂ ਵੀ ਸਿਆਹ ।ਨਿੱਤ ਨਵਾਂ ਪੱਤਣ ਤੇ ਨਵੀਆਂ ਬੇੜੀਆਂ,
ਨਿੱਤ ਨਵੇਂ ਉਹਦੇ ਬਾਦਬਾਂ ਉਹਦੇ ਮਲਾਹ ।ਰਾਤ ਹਰ ਲੱਭਦੀ ਨਵਾਂ ਤਾਰਾ ਕੋਈ,
ਹਰ ਸੁਬ੍ਹਾ ਲੱਭਦੀ ਨਵੀਂ ਮੰਜ਼ਿਲ ਦੀ ਰਾਹ ।ਪੀਂਦੀ ਮੋਮੀ ਸੀਨਿਆਂ ਦੀ ਨਿੱਤ ਤ੍ਰੇਲ,
ਚੱਟਦੀ ਹੋਠਾਂ ਤੋਂ ਉਹ ਹਵਸਾਂ ਦੀ ਸਵਾਹ ।ਬਣ ਨਾ ਸਕੀ ਕੁਰਬਲਾ ਸੀਨੇ ਦੀ ਪੀੜ,
ਹੋ ਨਾ ਸਕੀ ਫੇਰ ਵੀ ਬੰਜਰ ਨਿਗਾਹ ।ਹੌਕਿਆਂ ਦੀ ਉਹਦੇ ਘਰ ਆਈ ਬਰਾਤ,
ਹੰਝੂਆਂ ਸੰਗ ਹੋ ਗਿਆ ਉਸ ਦਾ ਨਿਕਾਹ ।ਬਹਿ ਇਕੱਲੀ ਕੱਤਦੀ ਹਿਜਰਾਂ ਦੇ ਸੂਤ,
ਗਾਂਹਦੀ ਰਹਿੰਦੀ ਰਾਤ ਦਿਨ ਯਾਦਾਂ ਦੇ ਗਾਹ ।ਸੱਦਿਆ ਉਸ ਨਾਮਵਰ ਇਕ ਚਿਤ੍ਰਕਾਰ,
ਯਾਰੜੇ ਦੀ ਓਸ ਨੂੰ ਦੱਸੀ ਨੁਹਾਰ ।ਚਿਤ੍ਰ ਦੋ ਇਕ ਆਪਣਾ ਇਕ ਯਾਰ ਦਾ,
ਖ਼ੂਨ ਆਪਣੇ ਨਾਲ ਕਰਵਾਏ ਤਿਆਰ ।ਕਬਰ ਪੁੱਟ ਕੇ ਚਿਤ੍ਰ ਦਫ਼ਨਾਏ ਗਏ,
ਨਾਲ ਦਫ਼ਨਾਏ ਗਏ ਹੰਝੂਆਂ ਦੇ ਹਾਰ ।ਕਬਰ ਨੇੜੇ ਖੂਹ ਵੀ ਖੁਦਵਾਇਆ ਗਿਆ,
ਚਾਂਦੀ ਦੀ ਅੱਜ ਤੀਕ ਹੈ ਉਸ ਦੀ ਨਿਸਾਰ ।ਆਖਦੇ ਨੇ ਅੱਜ ਵੀ ਕੋਹ-ਕਾਫ਼ ਤੋਂ,
ਨ੍ਹਾਉਣ ਆਵੇ ਰੋਜ਼ ਇਕ ਪਰੀਆਂ ਦੀ ਡਾਰ ।ਬਾਲਦੀ ਉਸ ਕਬਰ ਤੇ ਉਹ ਨਿੱਤ ਦੀਆ,
ਰੋਂਦੀ ਰਹਿੰਦੀ ਰਾਤ ਦਿਨ ਜ਼ੁਲਫ਼ਾਂ ਖਿਲਾਰ ।ਓਸੇ ਰਾਹ ਜੋ ਵੀ ਰਾਹੀ ਲੰਘਦਾ,
ਝੱਲੀਆਂ ਵੱਤ ਪੁੱਛਦੀ ਉਸ ਨੂੰ ਖਲ੍ਹਾਰ ।ਡਿੱਠਾ ਜੇ ਕਿਤੇ ਮੇਰਾ ਬੋਦਿਆਂ ਵਾਲੜਾ,
ਨੀਲੇ ਨੈਣਾਂ ਵਾਲੜਾ ਕਿਤੇ ਉਹਦਾ ਯਾਰ ?ਆਖਦੇ ਨੇ ਸਾਲ ਕਈ ਹੁੰਦੇ ਚਲੇ ।
ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ ।ਜਦ ਕਦੇ ਵੀ ਤੇਜ਼ ਵਗਦੀ ਹੈ ਹਵਾ,
ਵਿਚ ਹਵਾਵਾਂ ਮਹਿਕ ਜਿਹੀ ਇਕ ਆ ਰਲੇ ।ਹਿਚਕੀਆਂ ਦੀ ਅੱਜ ਵੀ ਆਵੇ ਆਵਾਜ਼,
ਕਬਰ ਨੇੜੇ ਜੋ ਕੋਈ ਆਸ਼ਕ ਖਲੇ ।ਹਰ ਅਮਾਵਸ ਦੀ ਹਨੇਰੀ ਰਾਤ ਨੂੰ,
ਆ ਕੇ ਓਥੇ ਬੈਠਦੇ ਨੇ ਦਿਲ-ਜਲੇ ।ਲੈ ਕੇ ਉਸ ਦੀਵੇ ‘ਚੋਂ ਬੂੰਦ ਇਕ ਤੇਲ ਦੀ,
ਯਾਰ ਦੇ ਹੋਠਾਂ ‘ਤੇ ਹਰ ਕੋਈ ਮਲੇ ।ਰੋਂਦੇ ਲਾ ਕੇ ਢਾਸਣਾ ਉਸ ਕਬਰ ਨਾਲ,
ਹਿਜਰ ਦੀ ਲੂਣੀਂ ਜਿਨ੍ਹਾਂ ਦੇ ਹੱਡ ਗਲੇ ।ਦੂਰ ਉਸ ਵਾਦੀ ‘ਚ ਔਹ ਟਿੱਬਿਆਂ ਤੋਂ ਪਾਰ,
ਨਾਲ ਮੇਰੇ ਜੇ ਕੋਈ ਅੱਜ ਵੀ ਚਲੇ ।ਲੁੜਛੇ ਪਈ ਅੱਜ ਤੀਕ ਵੀ ਨੂਰਾਂ ਦੀ ਰੂਹ,
ਓਦਾਂ ਹੀ ਅੱਜ ਤੀਕ ਉਹ ਦੀਵਾ ਬਲੇ ।ਸ਼ਿਵ ਕੁਮਾਰ ਬਟਾਲਵੀ
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ..!
ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ
ਤਨਹਾ ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ,
ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾ
ਤਾਂ ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ,,
ਇੱਕ ਕਿਸਾਨ ਦੇ ਮੁੰਡੇ ਦਾ ਭੁਲੇਖੇ ਨਾਲ ਇੱਕ ਸੱਪ ਦੀ ਪੂਛ ਉੱਤੇ ਪੈਰ ਰੱਖਿਆ ਗਿਆ, ਜਿਸ ਤੇ ਸੱਪ ਨੇ ਉਸ ਨੂੰ ਡੰਗ ਲਿਆ ਤੇ ਉਸਦੀ ਮੌਤ ਹੋ ਗਈ। ਗੁੱਸੇ ਵਿੱਚ ਪਾਗਲ ਹੋਏ ਕਿਸਾਨ ਨੇ ਆਪਣੀ ਕੁਹਾੜੀ ਫੜੀ, ਅਤੇ ਸੱਪ ਦਾ ਪਿੱਛਾ ਕੀਤਾ। ਉਸ ਨੇ ਸੱਪ ਤੇ ਵਾਰ ਕੀਤਾ ਤਾਂ ਉਸਦੀ ਪੂਛ ਦਾ ਕੁਝ ਹਿੱਸਾ ਕੱਟਿਆ ਗਿਆ। ਇਸ ਦਾ ਬਦਲਾ ਲੈਣ ਲਈ ਸੱਪ ਨੇ ਕਿਸਾਨ ਦੇ ਕਈ ਪਸ਼ੂਆਂ ਨੂੰ ਡੰਗਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਭਾਰੀ ਨੁਕਸਾਨ ਪਹੁੰਚਾਇਆ। ਖੈਰ, ਕਿਸਾਨ ਨੇ ਇਹੀ ਬਿਹਤਰ ਸਮਝਿਆ ਕਿ ਸੱਪ ਨਾਲ ਵੈਰ ਛੱਡ ਕੇ ਸੁਲਹ ਕਰ ਲਈ ਜਾਵੇ, ਅਤੇ ਉਹ ਸੱਪ ਦੀ ਖੁੱਡ ਦੇ ਮੂਹਰੇ ਭੋਜਨ ਅਤੇ ਸ਼ਹਿਦ ਲੈ ਕੇ ਗਿਆ, ਅਤੇ ਉਸ ਨੂੰ ਕਿਹਾ: “ਚਲੋ ਆਪਾਂ ਸਭ ਭੁੱਲ ਜਾਈਏ ਅਤੇ ਮਾਫ ਕਰ ਦੇਈਏ; ਸ਼ਾਇਦ ਤੁਸੀਂ ਮੇਰੇ ਪੁੱਤਰ ਨੂੰ ਠੀਕ ਹੀ ਸਜ਼ਾ ਦਿੱਤੀ ਅਤੇ ਮੇਰੇ ਪਸ਼ੂਆਂ ਨੂੰ ਮਾਰ ਕੇ ਬਦਲਾ ਲੈਣਾ ਸਹੀ ਸੀ। ਹੁਣ ਜਦੋਂ ਆਪਾਂ ਦੋਵੇਂ ਆਪਣਾ ਆਪਣਾ ਬਦਲਾ ਲੈ ਕੇ ਸੰਤੁਸ਼ਟ ਹਾਂ ਤਾਂ ਕਿਉਂ ਨਾ ਆਪਾਂ ਦੁਬਾਰਾ ਦੋਸਤ ਬਣ ਜਾਈਏ?”
“ਨਹੀਂ, ਨਹੀਂ,” ਸੱਪ ਨੇ ਕਿਹਾ; “ਤੁਸੀਂ ਆਪਣੇ ਤੋਹਫ਼ੇ ਲੈ ਜਾਓ; ਤੁਸੀਂ ਆਪਣੇ ਬੇਟੇ ਦੀ ਮੌਤ ਨੂੰ ਕਦੇ ਨਹੀਂ ਭੁੱਲ ਸਕਦੇ, ਨਾ ਹੀ ਮੈਂ ਆਪਣੀ ਪੂਛ ਕਦੇ ਨਹੀਂ ਭੁੱਲ ਸਕਦਾ।
ਫੱਟ ਮਾਫ਼ ਕੀਤੇ ਜਾ ਸਕਦੇ ਹਨ, ਪਰ ਭੁੱਲੇ ਨਹੀਂ ਜਾ ਸਕਦੇ।
(ਪੰਜਾਬੀ ਰੂਪ : ਚਰਨ ਗਿੱਲ)
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ, ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।